ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਪਨਹੈਗਨ ਵਿੱਚ ਦੂਸਰੇ ਇੰਡੀਆ-ਨੌਰਡਿਕ ਸਮਿਟ ਤੋਂ ਹਟਕੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਕਾਰਟਿਨ ਜੈਕਬਸਡੌਟਿਰ ਨਾਲ ਦੁਵੱਲੀ ਮੀਟਿੰਗ ਕੀਤੀ।
ਦੋਹਾਂ ਪ੍ਰਧਾਨ ਮੰਤਰੀਆਂ ਨੇ ਅਪ੍ਰੈਲ, 2018 ਵਿੱਚ ਸਟਾਕਹੋਮ ਵਿੱਚ ਪਹਿਲੇ ਭਾਰਤ-ਨੌਰਡਿਕ ਸੰਮੇਲਨ ਦੌਰਾਨ ਆਪਣੀ ਪਹਿਲੀ ਮੁਲਾਕਾਤ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ। ਉਨ੍ਹਾਂ ਨੋਟ ਕੀਤਾ ਕਿ ਇਸ ਸਾਲ ਦੋਵੇਂ ਦੇਸ਼ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਹੇ ਹਨ।
ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਭੂ-ਤਾਪ ਊਰਜਾ, ਨੀਲੀ ਅਰਥਵਿਵਸਥਾ, ਆਰਕਟਿਕ, ਅਖੁੱਟ ਊਰਜਾ, ਮੱਛੀ ਪਾਲਣ, ਫੂਡ ਪ੍ਰੋਸੈੱਸਿੰਗ, ਡਿਜੀਟਲ ਯੂਨੀਵਰਸਿਟੀਆਂ ਅਤੇ ਸੱਭਿਆਚਾਰ ਸਮੇਤ ਸਿੱਖਿਆ ਦੇ ਖੇਤਰਾਂ ਵਿੱਚ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਭੂ-ਤਾਪ ਊਰਜਾ, ਖਾਸ ਤੌਰ ‘ਤੇ, ਇੱਕ ਅਜਿਹਾ ਖੇਤਰ ਹੈ ਜਿੱਥੇ ਆਈਸਲੈਂਡ ਦੀ ਵਿਸ਼ੇਸ਼ ਮੁਹਾਰਤ ਹੈ ਅਤੇ ਦੋਵੇਂ ਧਿਰਾਂ ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦਰਮਿਆਨ ਸਹਿਯੋਗ ‘ਤੇ ਜ਼ੋਰ ਦਿੰਦੀਆਂ ਹਨ।
ਪ੍ਰਧਾਨ ਮੰਤਰੀ ਨੇ ਲਿੰਗ ਸਮਾਨਤਾ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਜੈਕਬਸਡੌਟਿਰ ਦੇ ਨਿਜੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਬੰਧ ਵਿੱਚ ਭਾਰਤ ਦੀ ਤਰੱਕੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।
ਭਾਰਤ – ਈਐੱਫਟੀਏ ਵਪਾਰ ਗੱਲਬਾਤ ਨੂੰ ਤੇਜ਼ ਕਰਨ ‘ਤੇ ਵੀ ਚਰਚਾ ਕੀਤੀ ਗਈ।
ਖੇਤਰੀ ਅਤੇ ਆਲਮੀ ਘਟਨਾਕ੍ਰਮ ‘ਤੇ ਵੀ ਚਰਚਾ ਹੋਈ।
****
ਡੀਐੱਸ/ਐੱਸਟੀ
Prime Minister @narendramodi held talks with PM @katrinjak of Iceland. They discussed boosting ties in areas like trade, energy, fisheries and more. pic.twitter.com/kw2koKnm9t
— PMO India (@PMOIndia) May 4, 2022