Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਬੈਠਕ

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਬੈਠਕ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਸਤੰਬਰ, 2021 ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਜੋਜ਼ਫ਼ ਆਰ. ਬਾਇਡਨ ਨਾਲ ਨਿੱਘੀ ਤੇ ਉਸਾਰੂ ਬੈਠਕ ਕੀਤੀ।

ਜਨਵਰੀ 2021 ’ਚ ਰਾਸ਼ਟਰਪਤੀ ਬਾਇਡਨ ਦੇ ਅਹੁਦਾ ਸੰਭਾਲਣ ਦੇ ਬਾਅਦ ਦੋਵੇਂ ਲੀਡਰਾਂ ਦੀ ਵਿਅਕਤੀਗਤ ਤੌਰ ਤੇ ਇਹ ਆਹਮੋਸਾਹਮਣੇ ਦੀ ਪਹਿਲੀ ਮੁਲਾਕਾਤ ਸੀ। ਦੋਹਾਂ ਲੀਡਰਾਂ ਨੇ ਇਸ ਮੌਕੇ ਭਾਰਤਅਮਰੀਕਾ ਵਿਆਪਕ ਵਿਸ਼ਵ ਰਣਨੀਤਕ ਭਾਈਵਾਲੀ’ ਦੀ ਸਮੀਖਿਆ ਕੀਤੀ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਬਾਰੇ ਵਿਚਾਰਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਮਰੀਕਾਲੋਕਤਾਂਤਰਿਕ ਕਦਰਾਂਕੀਮਤਾਂ ਦੀ ਪਰੰਪਰਾਟੈਕਨੋਲੋਜੀਕਾਰੋਬਾਰਸਾਡੇ ਲੋਕਾਂ ਦੀ ਪ੍ਰਤਿਭਾਕੁਦਰਤੀ ਦੀ ਟ੍ਰੱਸਟੀਸ਼ਿਪ ਤੇ ਸਭ ਤੋਂ ਵਧ ਕੇ ਭਰੋਸੇ ਦੇ ਥੰਮ੍ਹਾਂ ਦੇ ਅਧਾਰ ਉੱਤੇ ਇੱਕ ਵੱਡੇ ਪਰਿਵਰਤਨ ਦੇ ਦਹਾਕੇ ਵਿੱਚ ਦਾਖ਼ਲ ਹੋ ਗਏ ਹਨ। ਲੀਡਰਾਂ ਨੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ 2+2 ਮੰਤਰੀ ਪੱਧਰ ਦੀ ਸਾਲਾਨਾ ਗੱਲਬਾਤ ਸਮੇਤ ਵਿਭਿੰਨ ਖੇਤਰਾਂ ਚ ਹੋਣ ਵਾਲੇ ਉਨ੍ਹਾਂ ਦੁਵੱਲੇ ਸੰਵਾਦਾਂ ਦਾ ਸੁਆਗਤ ਕੀਤਾਜੋ ਭਵਿੱਖ ਲਈ ਤਰਜੀਹਾਂ ਦੀ ਸ਼ਨਾਖ਼ਤ ਕਰਨਗੇ।

ਦੋਵੇਂ ਲੀਡਰਾਂ ਨੇ ਕੋਵਿਡ-19 ਦੀ ਸਥਿਤੀ ਅਤੇ ਮਹਾਮਾਰੀ ਨੂੰ ਰੋਕਣ ਲਈ ਭਾਰਤ-ਅਮਰੀਕਾ ਸਹਿਯੋਗ ਦੀ ਚਰਚਾ ਕੀਤੀ। ਇਸ ਸੰਦਰਭ ਵਿੱਚ ਰਾਸ਼ਟਰਪਤੀ ਬਾਇਡਨ ਨੇ ਭਾਰਤ ਦੇ ਚੱਲ ਰਹੇ ਟੀਕਾਕਰਣ ਯਤਨਾਂ ਅਤੇ ਕੋਵਿਡ ਸਹਾਇਤਾ ਪ੍ਰਦਾਨ ਕਰਨ ਲਈ ਸਾਡੀ ਵਿਸ਼ਵਵਿਆਪੀ ਪਹੁੰਚ ਦੀ ਸ਼ਲਾਘਾ ਕੀਤੀ।

ਇਹ ਜਾਣਦਿਆਂ ਕਿ ਦੁਵੱਲੇ ਵਪਾਰ ਨੂੰ ਹੋਰ ਵਧਾਉਣ ਦੀ ਬਹੁਤ ਜ਼ਿਆਦਾ ਗੁੰਜਾਇਸ਼ ਹੈਦੋਵੇਂ ਆਗੂ ਇਸ ਗੱਲ ਤੇ ਸਹਿਮਤ ਹੋਏ ਕਿ ਅਗਲਾ ਵਪਾਰ ਨੀਤੀ ਫੋਰਮ ਇਸ ਸਾਲ ਦੇ ਅਖੀਰ ਵਿੱਚ ਬੁਲਾਇਆ ਜਾਵੇਗਾਤਾਂ ਜੋ ਵਪਾਰਕ ਸਬੰਧਾਂ ਨੂੰ ਹੁਲਾਰਾ ਮਿਲੇ। ਭਾਰਤ-ਅਮਰੀਕਾ ਜਲਵਾਯੂ ਅਤੇ ਸਵੱਛ ਊਰਜਾ ਏਜੰਡਾ 2030 ਭਾਈਵਾਲੀ ਅਧੀਨ ਉਹ ਸਵੱਛ ਊਰਜਾ ਵਿਕਾਸ ਅਤੇ ਅਹਿਮ ਟੈਕਨੋਲੋਜੀਆਂ ਦੀ ਤਾਇਨਾਤੀ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋਏ। ਸੰਯੁਕਤ ਰਾਜ ਅਮਰੀਕਾ ਵਿੱਚ ਵੱਡੇ ਭਾਰਤੀ ਪ੍ਰਵਾਸੀਆਂ ਨੂੰ ਪ੍ਰਵਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਦੇ ਵਿੱਚ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੇ ਮਹੱਤਵ ਅਤੇ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਉਣ ਅਤੇ ਉੱਚ ਸਿੱਖਿਆ ਦੇ ਸਬੰਧਾਂ ਨੂੰ ਵਧਾਉਣ ਦੇ ਆਪਸੀ ਫ਼ਾਇਦਿਆ ਉੱਤੇ ਵੀ ਚਾਨਣਾ ਪਾਇਆ।

ਦੋਵੇਂ ਲੀਡਰਾਂ ਨੇ ਅਫ਼ਗ਼ਾਨਿਸਤਾਨ ਦੀ ਸਥਿਤੀ ਸਮੇਤ ਦੱਖਣੀ ਏਸ਼ੀਆ ਦੇ ਖੇਤਰੀ ਵਿਕਾਸ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਵਿਸ਼ਵਵਿਆਪੀ ਆਤੰਕਵਾਦ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਦੁਹਰਾਇਆਅਤੇ ਸਰਹੱਦ ਪਾਰਲੇ ਅੱਤਵਾਦ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਤਾਲਿਬਾਨ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਪ੍ਰਤੀਬੱਧਤਾਵਾਂ ਦਾ ਪਾਲਣ ਕਰਨਸਾਰੇ ਅਫ਼ਗ਼ਾਨਾਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ ਅਤੇ ਅਫ਼ਗ਼ਾਨਿਸਤਾਨ ਨੂੰ ਬੇਰੋਕ ਮਾਨਵਤਾਵਾਦੀ ਸਹਾਇਤਾ ਦੀ ਆਗਿਆ ਦੇਣ। ਅਫ਼ਗ਼ਾਨ ਲੋਕਾਂ ਪ੍ਰਤੀ ਉਨ੍ਹਾਂ ਦੀ ਲੰਮੇ ਸਮੇਂ ਦੀ ਪ੍ਰਤੀਬੱਧਤਾ ਦੇ ਮੱਦੇਨਜ਼ਰਦੋਵੇਂ ਨੇਤਾ ਇਸ ਗੱਲ ਤੇ ਸਹਿਮਤ ਹੋਏ ਕਿ ਭਾਰਤ ਅਤੇ ਅਮਰੀਕਾ ਸਾਰੇ ਅਫ਼ਗ਼ਾਨਾਂ ਦੇ ਸਮਾਵੇਸ਼ੀ ਅਤੇ ਸ਼ਾਂਤਮਈ ਭਵਿੱਖ ਲਈ ਇੱਕਦੂਜੇ ਅਤੇ ਆਪਣੇ ਭਾਈਵਾਲਾਂ ਨਾਲ ਨੇੜਿਓ ਤਾਲਮੇਲ ਜਾਰੀ ਰੱਖਣਗੇ।

ਦੋਵੇਂ ਲੀਡਰਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਕੀਤਾ ਅਤੇ ਇੱਕ ਸੁਤੰਤਰਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ।

ਭਾਰਤ ਅਤੇ ਅਮਰੀਕਾ ਆਪਣੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਜਲਵਾਯੂ ਪਰਿਵਰਤਨ ਅਤੇ ਆਤੰਕਵਾਦ ਜਿਹੇ ਵਿਸ਼ਵ ਮੁੱਦਿਆਂ ਤੇ ਸਾਂਝੇ ਹਿੱਤਾਂ ਦੀ ਕੇਂਦਰਮੁਖਤਾ ਹੋਣ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਡਾ: ਜਿਲ ਬਾਇਡਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਦੋਵੇਂ ਨੇਤਾ ਆਪਣੀ ਉੱਚ ਪੱਧਰੀ ਗੱਲਬਾਤ ਜਾਰੀ ਰੱਖਣਮਜ਼ਬੂਤ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਆਪਣੀ ਵਿਸ਼ਵਵਿਆਪੀ ਭਾਈਵਾਲੀ ਨੂੰ ਸਮ੍ਰਿੱਧ ਬਣਾਉਣ ਲਈ ਸਹਿਮਤ ਹੋਏ।

 

 

 ************

ਡੀਐੱਸ/ਐੱਸਐੱਚ/ਏਕੇ