Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਹਿਮਾਚਲ ਦੌਰਾ, ਬਿਲਾਸਪੁਰ ਵਿਖੇ ਏਮਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਦਾ ਹਿਮਾਚਲ ਦੌਰਾ, ਬਿਲਾਸਪੁਰ ਵਿਖੇ ਏਮਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਦਾ ਹਿਮਾਚਲ ਦੌਰਾ, ਬਿਲਾਸਪੁਰ ਵਿਖੇ ਏਮਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਦਾ ਹਿਮਾਚਲ ਦੌਰਾ, ਬਿਲਾਸਪੁਰ ਵਿਖੇ ਏਮਸ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਨੇ ਬਿਲਾਸਪੁਰ ਵਿਖੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਦਾ ਨੀਂਹ ਪੱਥਰ ਰੱਖਿਆ। 750 ਬਿਸਤਰਿਆਂ ਵਾਲਾ ਇਹ ਹਸਪਤਾਲ ਤਕਰੀਬਨ 1350 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਸਿਹਤ ਸੰਭਾਲ ਤੋਂ ਇਲਾਵਾ ਇਹ ਇੰਸਟੀਟਿਊਟ ਨਰਸਿੰਗ ਤੋਂ ਇਲਾਵਾ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੱਧਰ ਦੀ ਮੈਡੀਕਲ ਸਿੱਖਿਆ ਵੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਪ੍ਰਾਇਮਰੀ ਸਿਹਤ ਸੰਭਾਲ ਬਾਰੇ ਡਿਜੀਟਲ ਨਰਵ ਸੈਂਟਰਜ਼ ਦੀ ਸ਼ੁਰੂਆਤ ਲਈ ਤਖ਼ਤੀ () ਤੋਂ ਪਰਦਾ ਵੀ ਹਟਾਇਆ।

ਪ੍ਰਧਾਨ ਮੰਤਰੀ ਨੇ ਊਨਾ ਵਿਖੇ ਇੰਡੀਅਨ ਇੰਸਟੀਟਿਊਟ ਆਵ੍ ਇਨਫਾਰਮੇਸ਼ਨ ਟੈਕਨੋਲੋਜੀ (ਆਈ ਆਈ ਆਈ ਟੀ) ਦਾ ਨੀਂਹ ਪੱਥਰ ਵੀ ਰੱਖਿਆ।

ਸ਼੍ਰੀ ਨਰੇਂਦਰ ਮੋਦੀ ਨੇ ਕੰਦਰੌਰੀ, ਕਾਂਗੜਾ ਵਿਖੇ ਸਟੀਲ ਅਥਾਰਟੀ ਆਵ੍ ਇੰਡੀਆ ਦੇ ਸਟੀਲ ਪ੍ਰੋਸੈੱਸਿੰਗ ਯੂਨਿਟ ਦਾ ਉਦਘਾਟਨ ਵੀ ਕੀਤਾ।

AKT/SH