Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ‘ਸਮਿਟ ਆਫ ਦ ਫਿਊਚਰ’ ਸਮੇਂ ਸੰਬੋਧਨ

ਪ੍ਰਧਾਨ ਮੰਤਰੀ ਦਾ ‘ਸਮਿਟ ਆਫ ਦ ਫਿਊਚਰ’ ਸਮੇਂ ਸੰਬੋਧਨ


ਪ੍ਰਧਾਨ ਮੰਤਰੀ ਨੇ ਅੱਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ‘ਸਮਿਟ ਆਫ ਦ ਫਿਊਚਰ’ ਨੂੰ ਸੰਬੋਧਨ ਕੀਤਾ।

ਇਸ ਸਮਿਟ ਦਾ ਵਿਸ਼ਾ ‘ਬਿਹਤਰ ਕੱਲ੍ਹ ਦੇ ਲਈ ਬਹੁਪੱਖੀ ਸਮਾਧਾਨ’ ਹੈ। ਸਮਿਟ ਵਿੱਚ ਵੱਡੀ ਸੰਖਿਆ ਵਿੱਚ ਵਿਸ਼ਵ ਦੇ ਨੇਤਾਵਾਂ ਨੇ ਭਾਗੀਦਾਰੀ ਕੀਤੀ।

 ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਭਾਵੀ ਪੀੜ੍ਹੀਆਂ ਦੇ ਲਈ ਇੱਕ ਚਿਰਸਥਾਈ ਦੁਨੀਆ ਨੂੰ ਆਕਾਰ ਦੇਣ ਦੇ ਭਾਰਤ ਦੇ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਮਿਟ ਵਿੱਚ ਮਨੁੱਖੀ ਭਾਈਚਾਰੇ ਦੇ ਉਸ ਛੇਵੇਂ ਹਿੱਸੇ ਦੀ ਤਰਫ਼ੋਂ ਬੋਲ ਰਹੇ ਹਨ, ਜੋ ਆਲਮੀ ਸ਼ਾਂਤੀ, ਵਿਕਾਸ ਅਤੇ ਸਮ੍ਰਿੱਧੀ ਚਾਹੁੰਦਾ ਹੈ। ਇੱਕ ਉੱਜਵਲ ਆਲਮੀ ਭਵਿੱਖ ਦੀ ਸਾਡੀ ਸਮੂਹਿਕ ਖੋਜ ਵਿੱਚ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦੀ ਪ੍ਰਧਾਨਤਾ ਦੀ ਤਾਕੀਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਦੀਆਂ ਪਹਿਲਾਂ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਸਫ਼ਲਤਾ ‘ਤੇ ਚਾਨਣਾ ਪਾਇਆ ਅਤੇ ਇਸ ਸਬੰਧ ਵਿੱਚ ਕਿਹਾ ਕਿ ਦੇਸ਼ ਨੇ ਪਿਛਲੇ ਦਹਾਕੇ ਵਿੱਚ 250 ਮਿਲੀਅਨ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ ਇਕਜੁੱਟਤਾ ਵਿਅਕਤ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਉਨ੍ਹਾਂ ਦੇ ਨਾਲ ਆਪਣੇ ਵਿਕਾਸ ਦੇ ਅਨੁਭਵਾਂ ਨੂੰ ਸਾਂਝਾ ਕਰਨ ਦਾ ਸੁਭਾਗ ਮਿਲਿਆ ਹੈ।

 

ਉਨ੍ਹਾਂ ਨੇ ਟੈਕਨੋਲੋਜੀ ਦੇ ਸੁਰੱਖਿਅਤ ਅਤੇ ਜ਼ਿੰਮੇਦਾਰ ਉਪਯੋਗ ਨੂੰ ਹੁਲਾਰਾ ਦੇਣ ਲਈ ਸੰਤੁਲਿਤ ਨਿਯਮਾਂ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਭਾਰਤ ਵਿਆਪਕ ਲੋਕ ਭਲਾਈ ਦੇ ਲਈ ਆਪਣੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਸਾਂਝਾ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਇੱਕ ਮਾਰਗਦਰਸ਼ਕ ਸਿਧਾਂਤ ਦੇ ਰੂਪ ਵਿੱਚ “ਵਨ ਅਰਥ, ਵਨ ਫੈਮਿਲੀ, ਵਨ ਫਿਊਚਰ” ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਸੁਧਾਰ ਪ੍ਰਾਸੰਗਿਕਤਾ ਦੀ ਕੁੰਜੀ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਹਿਤ ਆਲਮੀ ਸ਼ਾਸਨ ਦੀਆਂ ਸੰਸਥਾਵਾਂ ਵਿੱਚ ਤਤਕਾਲ ਸੁਧਾਰ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਆਲਮੀ ਕਾਰਵਾਈ ਆਲਮੀ ਮਹੱਤਵਆਕਾਂਖਿਆਵਾਂ ਨਾਲ ਮੇਲ ਖਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਾ ਪੂਰਾ ਸੰਬੋਧਨ ਇੱਥੇ ਦੇਖਿਆ ਜਾ ਸਕਦਾ ਹੈ। https://bit.ly/4diBR08

ਇਹ ਸਮਿਟ ਗਲੋਬਲ ਡਿਜੀਟਲ ਕੌਂਪੈਕਟ ਅਤੇ ਭਾਵੀ ਪੀੜ੍ਹੀਆਂ ਨਾਲ ਸਬੰਧਿਤ ਇੱਕ ਐਲਾਨ ਨਾਲ ਜੁੜੇ ਦੋ ਅਨੁਬੰਧਾਂ ਦੇ ਨਾਲ ਇੱਕ ਪਰਿਣਾਮ ਦਸਤਾਵੇਜ਼ – ਭਵਿੱਖ ਦੇ ਲਈ ਇੱਕ ਸਮਝੌਤੇ ਨੂੰ ਸਵੀਕਾਰ ਕਰਨ ਦੇ ਨਾਲ ਸੰਪੰਨ ਹੋਇਆ।

*****

ਐੱਮਜੇਪੀਐੱਸ/ਵੀਜੇ/ਐੱਸਆਰ/ਐੱਸਕੇਐੱਸ