Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਵੈਟੀਕਨ ਸਿਟੀ ਦਾ ਦੌਰਾ

ਪ੍ਰਧਾਨ ਮੰਤਰੀ ਦਾ ਵੈਟੀਕਨ ਸਿਟੀ ਦਾ ਦੌਰਾ


ਪਰਮਪਵਿੱਤਰ ਪੋਪ ਫ਼੍ਰਾਂਸਿਸ ਨੇ ਸ਼ਨੀਵਾਰ, 30 ਅਕਤੂਬਰ, 2021 ਨੂੰ ਵੈਟੀਕਨ ਦੇ ਐਪੌਸਟੌਲਿਕ ਪੈਲੇਸ ਵਿਖੇ ਕੁਝ ਖ਼ਾਸ ਲੋਕਾਂ ਦੀ ਮੌਜੂਦਗੀ ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ।

ਕਿਸੇ ਭਾਰਤੀ ਪ੍ਰਧਾਨ ਮੰਤਰੀ ਅਤੇ ਪੋਪ ਦੇ ਦਰਮਿਆਨ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਦੌਰਾਨ ਇਹ ਪਹਿਲੀ ਮੁਲਾਕਾਤ ਸੀ। ਜੂਨ 2000 ’ਚ ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਆਖ਼ਰੀ ਵਾਰ ਵੈਟੀਕਨ ਦੇ ਦੌਰੇ ਦੌਰਾਨ ਉਦੋਂ ਦੇ ਪੋਪਪਰਮਪਵਿੱਤਰ ਜੌਨ ਪੌਲ–II ਨਾਲ ਮੁਲਾਕਾਤ ਕੀਤੀ ਸੀ। ਭਾਰਤ ਤੇ ਹੋਲੀ ਸੀਅ’ ਵਿਚਾਲੇ 1948 ਤੋਂ ਹੀ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ ਬਾਅਦ ਤੋਂ ਦੋਸਤਾਨਾ ਸਬੰਧ ਚੱਲੇ ਆ ਰਹੇ ਹਨ। ਏਸ਼ੀਆ ਚ ਭਾਰਤ ਹੀ ਦੂਜਾ ਅਜਿਹਾ ਦੇਸ਼ ਹੈਜਿੱਥੇ ਕੈਥੋਲਿਕ ਮਸੀਹੀ ਲੋਕਾਂ ਦੀ ਆਬਾਦੀ ਸਭ ਤੋਂ ਵੱਧ ਹੈ।

ਅੱਜ ਦੀ ਮੀਟਿੰਗ ਦੌਰਾਨ ਦੋਵੇਂ ਰਹਿਨੁਮਾਵਾਂ ਨੇ ਕੋਵਿਡ–19 ਮਹਾਮਾਰੀ ਅਤੇ ਪੂਰੀ ਦੁਨੀਆ ਦੇ ਲੋਕਾਂ ਚ ਪਾਏ ਗਏ ਇਸ ਦੇ ਨਤੀਜਿਆਂ ਬਾਰੇ ਵਿਚਾਰਵਟਾਂਦਰਾ ਕੀਤਾ। ਉਨ੍ਹਾਂ ਜਲਵਾਯੂ ਪਰਿਵਰਤਨ ਕਾਰਣ ਪੈਦਾ ਹੋਈਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪੋਪ ਨੂੰ ਪੌਣਪਾਣੀ ਦੀ ਇਸ ਤਬਦੀਲੀ ਦਾ ਟਾਕਰਾ ਕਰਨ ਲਈ ਭਾਰਤ ਵੱਲੋਂ ਚੁੱਕੀਆਂ ਗਈਆਂ ਉਦੇਸ਼ਮੁਖੀ ਪਹਿਲਾਂ ਅਤੇ ਕੋਵਿਡ19 ਲਈ ਇੱਕ ਅਰਬ ਵੈਕਸੀਨੇਸ਼ਨ ਡੋਜ਼ ਦੇਣ ਚ ਹਾਸਲ ਕੀਤੀ ਗਈ ਸਫ਼ਲਤਾ ਬਾਰੇ ਦੱਸਿਆ। ਮਹਾਮਾਰੀ ਦੌਰਾਨ ਲੋੜਵੰਦ ਦੇਸ਼ਾਂ ਨੂੰ ਭਾਰਤ ਵੱਲੋਂ ਮਿਲੀ ਮਦਦ ਦੀ ਪਰਮਪਵਿੱਤਰ ਨੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪਰਮਪਵਿੱਤਰ ਪੋਪ ਫ਼੍ਰਾਂਸਿਸ ਨੂੰ ਛੇਤੀ ਤੋਂ ਛੇਤੀ ਕਿਸੇ ਤਰੀਕ ਨੂੰ ਭਾਰਤ ਦੌਰੇ ਤੇ ਆਉਣ ਦਾ ਸੱਦਾ ਦਿੱਤਾਜੋ ਬਹੁਤ ਖ਼ੁਸ਼ੀ ਨਾਲ ਪ੍ਰਵਾਨ ਕਰ ਲਿਆ ਗਿਆ।

ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀਮਾਣਯੋਗ ਕਾਰਡੀਨਲ ਪੀਏਟ੍ਰੋ ਪੈਰੋਲਿਨ ਨਾਲ ਵੀ ਮੁਲਾਕਾਤ ਕੀਤੀ।

 

 

 *********

ਡੀਐੱਸ/ਐੱਸਐੱਚ/ਏਕੇ