Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਵਾਣਿਜਯ ਭਵਨ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਭਾਸ਼ਣ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਸਰਕਾਰ ਦੇ ਵਪਾਰ ਵਿਭਾਗ ਦੇ ਨਵੀਂ ਦਿੱਲੀ ਵਿੱਚ ਇੱਕ ਨਵੇਂ ਦਫ਼ਤਰ ਕੰਪਲੈਕਸ ਵਾਣਿਜਯ ਭਵਨ ਦਾ ਨੀਂਹ ਪੱਥਰ ਰੱਖਿਆ।

 

ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਇਮਾਰਤ ਮਿੱਥੇ  ਸਮੇਂ ਵਿੱਚ ਪੂਰੀ ਹੋ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਨਿਊ ਇੰਡੀਆ ਦੀ ਭਾਵਨਾ ਅਧੀਨ ਹੋਵੇਗਾ ਅਤੇ ਪੁਰਾਣੀਆਂ ਰਵਾਇਤਾਂ ਤੋਂ ਲਾਂਭੇ ਹਟ ਕੇ ਹੋਵੇਗਾ, ਜਿਸ ਵਿੱਚ ਕਿ ਕਈ ਅਹਿਮ ਇਮਾਰਤਾਂ, ਇਥੋਂ ਤੱਕ ਕਿ ਰਾਜਧਾਨੀ ਵਿੱਚ ਵੀ, ਦੇਰੀ ਨਾਲ ਤਿਆਰ ਹੁੰਦੀਆਂ ਹਨ। ਇਸ ਸੰਦਰਭ ਵਿੱਚ ਉਨ੍ਹਾਂ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਡਾ. ਅੰਬੇਡਕਰ ਨੈਸ਼ਨਲ ਮੈਮੋਰੀਅਲ, ਪ੍ਰਵਾਸੀ ਭਾਰਤੀ ਕੇਂਦਰ ਅਤੇ ਕੇਂਦਰੀ ਸੂਚਨਾ ਕਮਿਸ਼ਨ ਦੇ ਨਵੇਂ ਦਫ਼ਤਰ ਦੀ ਇਮਾਰਤ ਦਾ ਜ਼ਿਕਰ ਕੀਤਾ।

 

ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਅੰਦਰ ਪੁਰਾਣੀਆਂ ਰਵਾਇਤਾਂ  ਨੂੰ ਤੋੜਨ ਦਾ ਸਿੱਟਾ ਵੀ ਹੈ। ਉਨ੍ਹਾਂ ਆਸ  ਪ੍ਰਗਟਾਈ ਕਿ ਨਵੀਂ ਦਫਤਰੀ ਇਮਾਰਤ – ਵਾਣਿਜਯ ਭਵਨ – ਭਾਰਤੀ ਵਪਾਰ ਖੇਤਰ ਵਿੱਚ ਹੋਰ ਪੁਰਾਣੀਆਂ ਰਵਾਇਤਾਂ ਦਾ ਖਾਤਮਾ ਕਰੇਗੀ। ਦੇਸ਼ ਦੇ ਅਬਾਦੀ ਸਬੰਧੀ ਲਾਭਅੰਸ਼ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਸਮੂਹਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੀਆਂ ਆਸਾਂ ਪੂਰੀਆਂ ਕਰੀਏ।

 

ਡਿਜੀਟਲ ਟੈਕਨੋਲੋਜੀ ਅਪਣਾਏ ਜਾਣ ਸਬੰਧੀ ਬੋਲਦਿਆਂ  ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਜ਼ਮੀਨ ਉੱਤੇ ਇਹ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ, ਪਹਿਲਾਂ ਡਾਇਰੈਕਟੋਰੇਟ ਜਨਰਲ ਆਵ੍ ਸਪਲਾਈਜ਼ ਅਤੇ ਡਿਸਪੋਜ਼ਲ ਦੇ ਕੋਲ ਸੀ। ਹੁਣ ਇਸ ਦੀ ਥਾਂ ਗੌਰਮਿੰਟ ਈ-ਮਾਰਕੀਟ ਪਲੇਸ (ਜੈੱਮ) ਬਣ ਰਹੀ ਹੈ ਜਿਸ ਵਿੱਚ ਕਿ ਥੋੜ੍ਹੇ ਸਮੇਂ ਵਿੱਚ ਹੀ 8700 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਉਨ੍ਹਾਂ ਵਪਾਰ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਇਸ ਜੈੱਮ ਦਾ ਹੋਰ ਪ੍ਰਸਾਰ ਕਰੇ ਅਤੇ ਇਸ ਨੂੰ ਦੇਸ਼ ਦੇ ਐੱਮਐੱਸਐੱਮਈ ਖੇਤਰ ਦੇ ਲਾਭ ਲਈ ਵਰਤੇ। ਉਨ੍ਹਾਂ ਨੇ ਜੀਐੱਸਟੀ ਦੇ ਲਾਭਾਂ ਬਾਰੇ  ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇੱਕ ਜਨਤਾ ਮਿੱਤਰ, ਵਿਕਾਸ ਮਿੱਤਰ ਅਤੇ ਨਿਵੇਸ਼ ਮਿੱਤਰ ਮਾਹੌਲ ਕਾਇਮ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਵੱਖ -ਵੱਖ ਵਿਆਪਕ ਆਰਥਕ ਪੈਮਾਨਿਆਂ ਅਤੇ ਹੋਰ ਸੰਕੇਤਾਂ ਦਾ ਜ਼ਿਕਰ ਕੀਤਾ ਅਤੇ ਸਪਸ਼ਟ ਕੀਤਾ ਕਿ ਕਿਵੇਂ ਭਾਰਤ ਵਿਸ਼ਵ ਅਰਥ ਵਿਵਸਥਾ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਦੁਨੀਆ ਵਿੱਚ 5 ਉੱਘੇ ਫਿਨ-ਟੈੱਕ ਦੇਸ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ‘ਈਜ਼ ਆਵ੍ ਟ੍ਰੇਡਿੰਗ’ ਅਤੇ ‘ਈਜ਼ ਆਵ੍ ਡੂਇੰਗ ਬਿਜ਼ਨੈਸ’ ਵਰਗੇ ਸਾਰੇ ਵਿਸ਼ੇ ਇਸ ਅੰਤਰ ਸਬੰਧਤ ਵਿਸ਼ਵ ਵਿੱਚ ‘ਈਜ਼ ਆਵ੍ ਲਿਵਿੰਗ’ ਨਾਲ ਸਬੰਧਤ ਹਨ।

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਬਰਾਮਦਾਂ ਵਿੱਚ ਵਾਧਾ ਕੀਤੇ ਜਾਣ ਦੀ ਲੋੜ ਹੈ ਅਤੇ ਕਿਹਾ ਕਿ ਇਸ ਯਤਨ ਵਿੱਚ ਰਾਜਾਂ ਨੂੰ ਸਰਗਰਮ ਭਾਈਵਾਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਪਾਰ ਵਿਭਾਗ ਕੁੱਲ ਵਿਸ਼ਵ ਬਰਾਮਦ ਵਿੱਚ ਭਾਰਤ ਦਾ ਹਿੱਸਾ ਘੱਟੋ- ਘੱਟ 3.4 % ਤੱਕ ਲਿਜਾਵੇ ਜੋ ਕਿ ਇਸ ਵੇਲੇ ਸਿਰਫ 1.6 % ਹੈ। ਇਸੇ ਤਰ੍ਹਾਂ ਉਨ੍ਹਾਂ ਹੋਰ ਕਿਹਾ ਕਿ ਘਰੇਲੂ ਨਿਰਮਾਣ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦਰਾਮਦਾਂ ਘਟਣ। ਇਸ ਸੰਦਰਭ ਵਿੱਚ ਉਨ੍ਹਾਂ ਇਲੈਕਟ੍ਰੌਨਿਕਸ ਨਿਰਮਾਣ ਦੀ ਉਦਾਹਰਨ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ।

 

 

ਏਕੇਟੀ/ਐੱਚਐੱਸ