Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ਦਾ ਜਵਾਬ


07 ਫ਼ਰਵਰੀ, 2017

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦੇ ਮਤੇ ਦਾ ਜਵਾਬ ਦਿੱਤਾ। ਉਨ੍ਹਾਂ ਬਹਿਸ ਵਿੱਚ ਜੋਸ਼ ਭਰਨ ਤੇ ਅੰਤਰ-ਦ੍ਰਿਸ਼ਟੀ ਭਰਪੂਰ ਨੁਕਤੇ ਸਾਂਝੇ ਕਰਨ ਲਈ ਵਿਭਿੰਨ ਮੈਂਬਰਾਂ ਦਾ ਧੰਨਵਾਦ ਕੀਤਾ।

‘ਜਨ ਸ਼ਕਤੀ’ – ਲੋਕ ਸ਼ਕਤੀ – ਬਾਰੇ ਬਹੁਤ ਖ਼ਾਸ ਚੀਜ਼ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ‘ਜਨ ਸ਼ਕਤੀ’ ਕਾਰਨ ਹੀ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਇਆ ਇੱਕ ਵਿਅਕਤੀ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਰਗੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਆਜ਼ਾਦੀ ਸੰਘਰਸ਼ ਦੌਰਾਨ ਰਾਸ਼ਟਰ ਲਈ ਮਰਨ ਦਾ ਮੌਕਾ ਨਹੀਂ ਮਿਲਿਆ ਹੋ ਸਕਦਾ, ਪਰ ਜਿਹੜਾ ਆਜ਼ਾਦ ਭਾਰਤ ਵਿੱਚ ਪੈਦਾ ਹੋਏ ਹਨ, ਉਹ ਰਾਸ਼ਟਰ ਲਈ ਜਿਉਂ ਰਹੇ ਹਨ ਤੇ ਉਸ ਦੀ ਸੇਵਾ ਕਰ ਰਹੇ ਹਨ। ‘ਜਨ ਸ਼ਕਤੀ’ ਵਿੱਚ ਵਿਸ਼ਵਾਸ ਨਾਲ ਚੰਗੇ ਨਤੀਜੇ ਸਾਹਮਣੇ ਆਉਣ ਦੀ ਗੱਲ ਕਰਦਿਆਂ ਉਨ੍ਹਾਂ ਸਮੂਹ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਜਨਤਾ ਦੀ ਸੁਭਾਵਕ ਸ਼ਕਤੀ ਨੂੰ ਸਮਝਣ ਤੇ ਉਸ ਦੀ ਸ਼ਲਾਘਾ ਕਰਨ ਅਤੇ ਭਾਰਤ ਨੂੰ ਨਵੇਂ ਸਿਖ਼ਰਾਂ ਤੱਕ ਲੈ ਕੇ ਜਾਣ।

ਬਜਟ ਦੀ ਤਾਰੀਖ਼ ਨੂੰ ਅਗਾਂਹ ਕਰਨ ਪਿਛੇ ਤਰਕ ਦੀ ਵਿਆਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਫ਼ੰਡਾਂ ਦੀ ਬਿਹਤਰ ਉਪਯੋਗਤਾ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇਸ਼ ਦੇ ਟਰਾਂਸਪੋਰਟ ਖੇਤਰ ਨੂੰ ਇੱਕ ਵਿਆਪਕ ਪਹੁੰਚ ਦੀ ਜ਼ਰੂਰਤ ਹੈ, ਜੋ ਕੇਵਲ ਇੱਕ ਕੇਂਦਰੀ ਬਜਟ ਨਾਲ ਸੰਭਵ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਅਹੁਦਾ ਸੰਭਾਲਣ ਤੋਂ ਬਾਅਦ ਵਿਚਾਰ-ਵਟਾਂਦਰੇ ਦਾ ਵਿਸ਼ਾ ਬਦਲਣ ਉੱਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇੱਕ ਵੇਲਾ ਸੀ, ਜਦੋਂ ਵਿਚਾਰ-ਚਰਚਾ ਇਸ ਮਾਮਲੇ ‘ਤੇ ਹੁੰਦੀ ਸੀ ਕਿ ਘੁਟਾਲਿਆਂ ਨਾਲ ਕਿੰਨੇ ਧਨ ਦਾ ਨੁਕਸਾਨ ਹੋ ਚੁੱਕਾ ਹੈ, ਪਰ ਹੁਣ ਵਿਚਾਰ-ਵਟਾਂਦਰਾ ਇਸ ਗੱਲ ਉੱਤੇ ਹੁੰਦਾ ਹੈ ਕਿ ਹੁਣ ਕਿੰਨਾ ਕਾਲਾ ਧਨ ਵਸੂਲ ਕਰ ਲਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਗ਼ਰੀਬਾਂ ਲਈ ਉਨ੍ਹਾਂ ਦਾ ਸੰਘਰਸ਼ ਅਤੇ ਗ਼ਰੀਬਾਂ ਨੂੰ ਇਸ ਸੰਘਰਸ਼ ਦਾ ਬਣਦਾ ਹਿੱਸਾ ਦੇਣਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਚੀਜ਼ ਚੋਣਾਂ ਦੀ ਐਨਕ ਨਾਲ ਨਹੀਂ ਵੇਖਦੀ ਅਤੇ ਸਰਕਾਰ ਲਈ ਰਾਸ਼ਟਰ ਦੇ ਹਿਤ ਸਰਬੋਤਮ ਹਨ।

ਨੋਟਬੰਦੀ ਦੀ ਤੁਲਨਾ ਸਵੱਛ ਭਾਰਤ ਮਿਸ਼ਨ ਨਾਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ‘ਚੋਂ ਭ੍ਰਿਸ਼ਟਾਚਾਰ ਤੇ ਕਾਲਾ ਧਨ ਖ਼ਤਮ ਕਰਨ ਦਾ ਇੱਕ ਅੰਦੋਲਨ ਹੈ।

ਨੋਟਬੰਦੀ ਨਾਲ ਸਬੰਧਤ ਨਿਯਮਾਂ ਵਿੱਚ ਵਾਰ-ਵਾਰ ਤਬਦੀਲੀਆਂ ਦੇ ਮੁੱਦੇ ‘ਤੇ ਹੋਈ ਆਲੋਚਨਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਉਨ੍ਹਾਂ ਲੋਕਾਂ ਤੋਂ ਇੱਕ ਕਦਮ ਅਗਾਂਹ ਰਹਿਣ ਲਈ ਕੀਤਾ ਗਿਆ ਸੀ, ਜਿਹੜੇ ਇਸ ਅਭਿਆਸ ਵਿੱਚ ਨੁਕਸ ਲੱਭਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ‘ਮਨਰੇਗਾ’ ਲਈ ਵੀ ਨਿਯਮ ਹਜ਼ਾਰਾਂ ਵਾਰ ਬਦਲੇ ਗਏ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ਸਲ ਬੀਮਾ ਜਿਹੇ ਕਦਮ ਇਸ ਤਰੀਕੇ ਨਾਲ ਚੁੱਕੇ ਗਏ ਹਨ ਕਿ ਉਨ੍ਹਾਂ ਤੋਂ ਕਿਸਾਨਾਂ ਨੂੰ ਸੁਵਿਧਾ ਹੋਵੇ ਤੇ ਉਨ੍ਹਾਂ ਲਈ ਇਹ ਲਾਹੇਵੰਦ ਰਹੇ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਥਿਆਰਬੰਦ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਰਾਸ਼ਟਰ ਦੀ ਸੁਰੱਖਿਆ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।

***

AKT/NT