Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਉੱਤੇ ਸੰਦੇਸ਼


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਇਕ ਸੰਦੇਸ ਰਾਹੀਂ ਉਨ੍ਹਾਂ ਸਾਰੇ ਮਿਹਨਤੀ ਲੋਕਾਂ, ਜਿਹੜੇ ਦੇਸ਼ ਭਰ ਵਿਚ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਲੋਕਾਂ ਦੀ ਸੇਵਾ ਕਰ ਰਹੇ ਹਨ, ਨੂੰ ਸਲਾਮ ਕੀਤਾ ਹੈ।

”ਪੰਚਾਇਤੀ ਰਾਜ ਦਿਵਸ ਦੇ ਮੌਕੇ ਉੱਤੇ ਮੈਂ ਉਨ੍ਹਾਂ ਸਾਰੇ ਮਿਹਨਤੀ ਵਿਅਕਤੀਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਦੇਸ਼ ਭਰ ਵਿਚ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਦੇਸ਼ ਵਾਸੀਆਂ ਦੀ ਸੇਵਾ ਕਰ ਰਹੇ ਹਨ। ਪੰਚਾਇਤਾਂ ਗ੍ਰਾਮੀਣ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਇਕ ਪ੍ਰਭਾਵੀ ਸਾਧਨ ਹਨ। ਉਹ ਭਾਰਤ ਦੀ ਕਾਇਆ ਕਲਪ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਸਾਡੀ ਸਰਕਾਰ ਸਰਬਪੱਖੀ ਤਰੱਕੀ ਅਤੇ ਮੁੱਢਲੇ ਪੱਧਰ ਦੀ ਸ਼ਮੂਲੀਅਤ ਰਾਹੀਂ ‘ਗ੍ਰਾਮ ਉਦੈ ਸੇ ਭਾਰਤ ਉਦੈ ‘ ਨੂੰ ਇਕ ਸੱਚਾਈ ਵਿਚ ਤਬਦੀਲ ਕਰਨ ਲਈ ਕੰਮ ਕਰ ਰਹੀ ਹੈ।”

AKT/NT