ਮੇਰੇ ਦੋਸਤ ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ (Dr. Navinchandra Ramgoolam) ਦੇ ਸੱਦੇ ‘ਤੇ, ਮੈਂ ਮੌਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਮੌਰੀਸ਼ਸ ਦੀ ਦੋ ਦਿਨ ਦੀ ਸਰਕਾਰੀ ਯਾਤਰਾ ‘ਤੇ ਜਾ ਰਿਹਾ ਹਾਂ।
ਮੌਰੀਸ਼ਸ ਇੱਕ ਕਰੀਬੀ ਸਮੁੰਦਰੀ ਗੁਆਂਢੀ, ਹਿੰਦ ਮਹਾਸਾਗਰ ਵਿੱਚ ਇੱਕ ਪ੍ਰਮੁੱਖ ਸਾਂਝੇਦਾਰ ਅਤੇ ਅਫਰੀਕੀ ਮਹਾਦ੍ਵੀਪ ਦਾ ਪ੍ਰਵੇਸ਼ ਦੁਆਰ ਹੈ। ਅਸੀਂ ਇਤਿਹਾਸ, ਭੂਗੋਲ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਾਂ। ਗਹਿਰੇ ਆਪਸੀ ਵਿਸ਼ਵਾਸ, ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਵਿੱਚ ਸਾਂਝਾ ਭਰੋਸਾ ਅਤੇ ਸਾਡੀ ਵਿਭਿੰਨਤਾ ਦਾ ਉਤਸਵ ਮਨਾਉਣਾ ਸਾਡੀਆਂ ਸ਼ਕਤੀਆਂ ਹਨ। ਲੋਕਾਂ ਦਰਮਿਆਨ ਗੂੜ੍ਹੇ ਅਤੇ ਇਤਿਹਾਸਿਕ ਜੁੜਾਅ ਸਾਂਝੇ ਮਾਣ ਦਾ ਸਰੋਤ ਹੈ। ਅਸੀਂ ਪਿਛਲੇ ਦਸ ਵਰ੍ਹਿਆਂ ਵਿੱਚ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲ ਕਰਦੇ ਹੋਏ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
ਮੈਂ ਆਪਣੇ ਸਾਗਰ (SAGAR) ਵਿਜ਼ਨ ਦੇ ਹਿੱਸੇ ਦੇ ਰੂਪ ਵਿੱਚ, ਆਪਣੇ ਲੋਕਾਂ ਦੀ ਪ੍ਰਗਤੀ ਅਤੇ ਸਮ੍ਰਿੱਧੀ ਦੇ ਨਾਲ-ਨਾਲ ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਦੇ ਲਈ ਆਪਣੀ ਸਦੀਵੀ ਦੋਸਤੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਸਾਰੇ ਪਹਿਲੂਆਂ ਵਿੱਚ ਆਪਣੀ ਸਾਂਝੇਦਾਰੀ ਨੂੰ ਵਧਾਉਣ ਦੇ ਲਈ ਮੌਰੀਸ਼ਸ ਅਗਵਾਈ ਦੇ ਨਾਲ ਜੁੜਨ ਦੇ ਅਵਸਰ ਦੀ ਉਡੀਕ ਵਿੱਚ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਅਤੀਤ ਦੀ ਨੀਂਹ ‘ਤੇ ਅਧਾਰਿਤ ਹੋਵੇਗੀ ਅਤੇ ਭਾਰਤ ਅਤੇ ਮੌਰੀਸ਼ਸ ਦਰਮਿਆਨ ਸਬੰਧਾਂ ਵਿੱਚ ਇੱਕ ਨਵਾਂ ਅਤੇ ਉੱਜਵਲ ਅਧਿਆਏ ਜੋੜੇਗੀ।
***
ਐੱਮਜੇਪੀਐੱਸ/ਐੱਸਟੀ