ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਚੰਦਰਯਾਨ – 3 ਮੂਨ ਲੈਂਡਰ ਦੀ ਸਫ਼ਲ ਲੈਂਡਿੰਗ ਦੇ ਕ੍ਰਮ ਵਿੱਚ ਇਸਰੋ ਟੀਮ (ISRO team) ਦੇ ਨਾਲ ਗੱਲਬਾਤ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਅੱਜ ਬੰਗਲੁਰੂ ਤੋਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਚਾਰ ਦਿਨ ਦੀ ਯਾਤਰਾ ਦੇ ਬਾਅਦ ਸਿੱਧੇ ਬੰਗਲੁਰੂ ਪਹੁੰਚ ਗਏ ਸਨ। ਸ਼੍ਰੀ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਫ਼ਲ ਯਾਤਰਾ ਦੀਆਂ ਉਪਲਬਧੀਆਂ ਅਤੇ ਭਾਰਤੀ ਵਿਗਿਆਨੀਆਂ ਦੀ ਮਹੱਤਵਪੂਰਨ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ।
ਗਰਮਜੋਸ਼ੀ ਭਰੇ ਸੁਆਗਤ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਦੇ ਲਈ ਲੋਕਾਂ ਦੇ ਇਸ ਉਤਸ਼ਾਹ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਇਸਰੋ ਟੀਮ(ISRO team) ਦੇ ਨਾਲ ਆਪਣੀ ਗੱਲਬਾਤ ਦਾ ਉਲੇਖ ਕੀਤਾ ਅਤੇ ਦੱਸਿਆ ਕਿ “ਚੰਦਰਯਾਨ-3 ਦਾ ਮੂਨ ਲੈਂਡਰ ਜਿਸ ਬਿੰਦੂ ‘ਤੇ ਉਤਰਿਆ ਸੀ, ਉਸ ਨੂੰ ਹੁਣ ‘ਸ਼ਿਵ ਸ਼ਕਤੀ’ (‘Shiv Shakti’) ਦੇ ਰੂਪ ਵਿੱਚ ਜਾਣਿਆ ਜਾਵੇਗਾ।” ਉਨ੍ਹਾਂ ਨੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਕਿ ਸ਼ਿਵ ਦਾ ਮਤਲਬ ਸ਼ੁਭ ਹੈ ਅਤੇ ਸ਼ਕਤੀ ਇੱਕ ਰੂਪ ਵਿੱਚ ਨਾਰੀ ਸ਼ਕਤੀ ਦੀ ਉਦਾਹਰਣ ਹੈ (Shiv denotes Shubh and Shakti exemplifies Nari Shakti)। ਸ਼ਿਵ ਸ਼ਕਤੀ ਹਿਮਾਲਿਆ ਅਤੇ ਕੰਨਿਆਕੁਮਾਰੀ ਦੇ ਸਬੰਧ ਦਾ ਭੀ ਪ੍ਰਤੀਕ ਹੈ।
ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2019 ਵਿੱਚ ਚੰਦਰਯਾਨ 2 ਨੇ ਜਿਸ ਬਿੰਦੂ ‘ਤੇ ਆਪਣੇ ਪਦਚਿੰਨ੍ਹ ਛੱਡੇ ਸਨ, ਉਸ ਨੂੰ ਹੁਣ ‘ਤਿਰੰਗਾ’(‘Tiranga’) ਕਿਹਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਭੀ ਇਸ ਦਾ ਪ੍ਰਸਤਾਵ ਆਇਆ ਸੀ, ਲੇਕਿਨ ਕਿਸੇ ਤਰ੍ਹਾਂ ਦਿਲ ਤਿਆਰ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਦੇ ਪੂਰੀ ਤਰ੍ਹਾਂ ਸਫ਼ਲ ਹੋਣ ਦੇ ਬਾਅਦ ਹੀ ਚੰਦਰਯਾਨ-2 ਦੇ ਪੁਆਇੰਟ ਨੂੰ ਨਾਮ ਦੇਣ ਦਾ ਸੰਕਲਪ ਲੈ ਲਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਤਿਰੰਗਾ ਹਰ ਚੁਣੌਤੀ ਨਾਲ ਨਜਿੱਠਣ ਦੀ ਤਾਕਤ ਦਿੰਦਾ ਹੈ।”(“Tiranga gives strength to deal with every Challenge) ਉਨ੍ਹਾਂ ਨੇ 23 ਅਗਸਤ ਨੂੰ ਰਾਸ਼ਟਰੀ ਪੁਲਾੜ(ਅੰਤਰਿਕਸ਼) ਦਿਵਸ (National Space Day) ਦੇ ਰੂਪ ਵਿੱਚ ਮਨਾਉਣ ਦੇ ਫ਼ੈਸਲੇ ਦੀ ਭੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੀ ਯਾਤਰਾ ਦੇ ਦੌਰਾਨ ਆਲਮੀ ਸਮੁਦਾਇ ਤੋਂ ਭਾਰਤ ਨੂੰ ਮਿਲੀਆਂ ਵਧਾਈਆਂ ਅਤੇ ਵਧਾਈ ਸੰਦੇਸ਼ਾਂ ਬਾਰੇ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਪਲਬਧੀਆਂ ਅਤੇ ਸਫ਼ਲਤਾਵਾਂ ਦੇ ਅਧਾਰ ‘ਤੇ ਭਾਰਤ ਦਾ ਇੱਕ ਨਵਾਂ ਪ੍ਰਭਾਵ ਦਿਖ ਰਿਹਾ ਹੈ ਅਤੇ ਦੁਨੀਆ ਉਸ ਨੂੰ ਅਹਿਮੀਅਤ ਦੇ ਰਹੀ ਹੈ।
ਪਿਛਲੇ 40 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਗ੍ਰੀਸ ਯਾਤਰਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਸ ਵਿੱਚ ਭਾਰਤ ਦੇ ਲਈ ਪਿਆਰ ਅਤੇ ਸਨਮਾਨ ਬਾਰੇ ਦੱਸਿਆ ਅਤੇ ਕਿਹਾ ਕਿ ਇੱਕ ਤਰ੍ਹਾਂ ਨਾਲ ਗ੍ਰੀਸ ਯੂਰਪ ਦੇ ਲਈ ਭਾਰਤ ਦਾ ਪ੍ਰਵੇਸ਼ ਦੁਆਰ (India’s gateway to Europe) ਬਣ ਜਾਵੇਗਾ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਭਾਰਤ ਦੇ ਠੋਸ ਸਬੰਧਾਂ (robust India EU relations) ਦੇ ਲਈ ਇੱਕ ਮਜ਼ਬੂਤ ਮਾਧਿਅਮ ਹੋਵੇਗਾ।
ਪ੍ਰਧਾਨ ਮੰਤਰੀ ਨੇ ਸਾਇੰਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਹੋਰ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਦੀ ਜ਼ਰੂਰਤ ਹੈ ਕਿ ਸੁਸ਼ਾਸਨ ਅਤੇ ਆਮ ਨਾਗਰਿਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਦੇ ਲਈ ਸਪੇਸ ਸਾਇੰਸ ਦਾ ਕਿਵੇਂ ਲਾਭ ਉਠਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਰਵਿਸ ਡਿਲਿਵਰੀ, ਪਾਦਰਸ਼ਤਾ ਅਤੇ ਪੂਰਨਤਾ ਵਿੱਚ ਸਪੇਸ ਸਾਇੰਸ ਦੇ ਦੋਹਨ ਦੇ ਤਰੀਕਿਆਂ ਨੂੰ ਖੋਜਣ ਦੇ ਕੰਮ ਵਿੱਚ ਸਰਕਾਰੀ ਵਿਭਾਗਾਂ ਨੂੰ ਲਗਾਉਣ ਦੇ ਆਪਣੇ ਫ਼ੈਸਲੇ ਨੂੰ ਦੁਹਰਾਇਆ। ਇਸ ਦੇ ਲਈ, ਆਉਣ ਵਾਲੇ ਦਿਨਾਂ ਵਿੱਚ ਹੈਕਾਥੌਨਸ (Hackathons) ਦਾ ਆਯੋਜਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਟੈਕਨੋਲੋਜੀ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ, “ਸਾਨੂੰ 2047 ਤੱਕ ਵਿਕਸਿਤ ਭਾਰਤ (Viksit Bharat) ਦਾ ਲਕਸ਼ ਹਾਸਲ ਕਰਨ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਮਾਰਗ ‘ਤੇ ਹੋਰ ਅਧਿਕ ਮਜ਼ਬੂਤੀ ਦੇ ਨਾਲ ਅੱਗੇ ਵਧਣਾ ਹੋਵੇਗਾ।” ਨਵੀਂ ਪੀੜ੍ਹੀ ਵਿੱਚ ਵਿਗਿਆਨਿਕ ਸੋਚ ਪੈਦਾ ਕਰਨ ਦੇ ਲਈ, ਚੰਦਰਯਾਨ ਦੀ ਸਫ਼ਲਤਾ ਨਾਲ ਪੈਦਾ ਉਤਸ਼ਾਹ ਨੂੰ ਸ਼ਕਤੀ (Shakti) ਵਿੱਚ ਪਰਿਵਰਤਿਤ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ 1 ਸਤੰਬਰ ਤੋਂ ਮਾਇਗੌਵ(MyGov) ‘ਤੇ ਇੱਕ ਕਵਿਜ਼ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਾਇੰਸ ਅਤੇ ਟੈਕਨੋਲੋਜੀ ਲਈ ਭੀ ਕਾਫੀ ਪ੍ਰਾਵਧਾਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਗਾਮੀ ਜੀ-20 ਸਮਿਟ ਇੱਕ ਐਸਾ ਅਵਸਰ ਹੈ ਜਿੱਥੇ ਪੂਰਾ ਦੇਸ਼ ਮੇਜ਼ਬਾਨ ਹੈ, ਲੇਕਿਨ ਇਸ ਵਿੱਚ ਸਭ ਤੋਂ ਅਧਿਕ ਜ਼ਿੰਮੇਦਾਰੀ ਦਿੱਲੀ ਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਦਿੱਲੀ ਨੂੰ ਰਾਸ਼ਟਰਾਂ ਦੇ ਸਨਮਾਨਿਤ ਝੰਡਿਆਂ ਨੂੰ ਫਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਨੂੰ ‘ਅਤਿਥਿ ਦੇਵੋ ਭਵ’(‘अतिथि देवो भव’- ‘Atithi Devo Bhava’) ਦੀ ਪਰੰਪਰਾ ਦਾ ਪਾਲਨ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹ ਭਾਰਤ ਦੀ ਪ੍ਰਾਹੁਣਚਾਰੀ ਨੂੰ ਦਿਖਾਉਣ ਦਾ ਇੱਕ ਮਹੱਤਵਪੂਰਨ ਅਵਸਰ ਹੈ।
ਉਨ੍ਹਾਂ ਨੇ ਕਿਹਾ, “5-15 ਸਤੰਬਰ ਦੇ ਦਰਮਿਆਨ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ। ਦਿੱਲੀ ਦੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਲਈ ਮੈਂ ਅਗਾਊਂ ਖਿਮਾ-ਜਾਚਨਾ ਕਰਦਾ ਹਾਂ । ਇੱਕ ਪਰਿਵਾਰ ਦੇ ਰੂਪ ਵਿੱਚ, ਸਾਰੇ ਪਤਵੰਤੇ ਵਿਅਕਤੀ ਸਾਡੇ ਮਹਿਮਾਨ ਹਨ ਅਤੇ ਸਾਨੂੰ ਸਾਮੂਹਿਕ ਪ੍ਰਯਾਸਾਂ ਨਾਲ ਆਪਣੇ ਜੀ20 ਸਮਿਟ ਨੂੰ ਸ਼ਾਨਦਾਰ ਬਣਾਉਣਾ ਹੈ।”
ਆਗਾਮੀ ਰਕਸ਼ਾ ਬੰਧਨ (ਰੱਖੜੀ) ਅਤੇ ਚੰਦਰਮਾ ਨੂੰ ਧਰਤੀ ਮਾਤਾ ਦਾ ਭਾਈ ਮੰਨਣ ਦੀ ਭਾਰਤੀ ਪਰੰਪਰਾ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਕਸ਼ਾ ਬੰਧਨ (ਰੱਖੜੀ) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਇਸ ਤਿਉਹਾਰ ਦੀ ਖੁਸ਼ੀ ਨਾਲ ਭਰੀ ਭਾਵਨਾ ਦੁਨੀਆ ਨੂੰ ਸਾਡੀਆਂ ਪਰੰਪਰਾਵਾਂ ਤੋਂ ਪਰੀਚਿਤ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਸਤੰਬਰ ਦੇ ਮਹੀਨੇ ਵਿੱਚ ਦਿੱਲੀ ਦੇ ਲੋਕ ਜੀ-20 ਸਮਿਟ ਨੂੰ ਸਫ਼ਲ ਬਣਾਕੇ ਸਾਡੇ ਵਿਗਿਆਨੀਆਂ ਦੀਆਂ ਉਪਲਬਧੀਆਂ ਨੂੰ ਨਵੀਂ ਤਾਕਤ ਦੇਣਗੇ।
Grateful for the warm welcome in Delhi. https://t.co/o9LUiDcojf
— Narendra Modi (@narendramodi) August 26, 2023
************
ਡੀਐੱਸ
Grateful for the warm welcome in Delhi. https://t.co/o9LUiDcojf
— Narendra Modi (@narendramodi) August 26, 2023