Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਆਗਾਮੀ ਚੀਨ ਅਤੇ ਮਿਆਂਮਾਰ ਦੌਰਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 3-5 ਸੰਤਬਰ, 2017 ਨੂੰ ਜ਼ਿਆਮਨ (Xiamen), ਚੀਨ ਵਿੱਚ 9ਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਭਾਗ ਲੈਣਗੇ। ਪ੍ਰਧਾਨ ਮੰਤਰੀ 5-7 ਸਤੰਬਰ, 2017 ਨੂੰ ਮਿਆਂਮਾਰ ਦਾ ਵੀ ਸਰਕਾਰੀ ਦੌਰਾ ਕਰਨਗੇ।

ਪ੍ਰਧਾਨ ਮੰਤਰੀ ਨੇ ਆਪਣੇ ਫੇਸਫੁੱਕ ਖਾਤੇ ਤੋਂ ਆਪਣੀਆਂ ਪੋਸਟਾਂ ਦੀ ਲੜੀ ਵਿੱਚ ਕਿਹਾ:

‘‘ਮੈਂ 3-5 ਸਤੰਬਰ, 2017 ਨੂੰ 9ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਜ਼ਿਆਮਨ, ਚੀਨ ਦਾ ਦੌਰਾ ਕਰਾਂਗਾ।

ਪਿਛਲੇ ਸਾਲ ਅਕਤੂਬਰ ਵਿੱਚ ਭਾਰਤ ਨੂੰ ਪਿਛਲੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਮੈਂ ਗੋਆ ਸਿਖਰ ਸੰਮੇਲਨ ਦੇ ਨਤੀਜਿਆਂ ਦੇ ਅਧਾਰ ਉੱਤੇ ਬਿਹਤਰ ਨਤੀਜਿਆਂ ਦੀ ਉਮੀਦ ਕਰਦਾ ਹਾਂ।

ਮੈਂ ਲਾਭਦਾਇਕ ਵਿਚਾਰ-ਵਟਾਂਦਰੇ ਅਤੇ ਸਕਾਰਾਤਮਕ ਨਤੀਜਿਆਂ ਦੀ ਉਮੀਦ ਵੀ ਕਰਦਾ ਹਾਂ ਜੋ ਚੀਨ ਦੀ ਅਗਵਾਈ ਵਿੱਚ ਮਜ਼ਬੂਤ ਬ੍ਰਿਕਸ ਭਾਈਵਾਲੀ ਦੇ ਏਜੰਡੇ ਦਾ ਸਮਰਥਨ ਕਰੇਗਾ।

ਅਸੀਂ ਸਾਰੇ ਪੰਜ ਦੇਸ਼ਾਂ ਨਾਲ ਉਦਯੋਗ ਦੇ ਕਪਤਾਨਾਂ ਦੀ ਪ੍ਰਤੀਨਿਧਤਾ ਵਾਲੀ ਬ੍ਰਿਕਸ ਬਿਜਨਸ ਕੌਂਸਲ ਨਾਲ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਮੈਂ 5 ਸਤੰਬਰ ਨੂੰ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵੱਲੋਂ ਆਯੋਜਿਤ ਉੱਭਰਦੇ ਬਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਵਾਰਤਾ ਵਿੱਚ 9 ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਰਲ ਕੇ ਕੰਮ ਕਰਨ ਲਈ ਤਤਪਰ ਹਾਂ।

ਸਿਖਰ ਸੰਮੇਲਨ ਦੇ ਮੌਕੇ ਦੁਵੱਲੇ ਨੇਤਾਵਾਂ ਨਾਲ ਮਿਲਣ ਦਾ ਮੌਕਾ ਮਿਲੇਗਾ।
ਭਾਰਤ ਬ੍ਰਿਕਸ ਦੀ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਹੈ ਜਿਸ ਨੇ ਪ੍ਰਗਤੀ ਅਤੇ ਸ਼ਾਂਤੀ ਲਈ ਆਪਣੀ ਭਾਈਵਾਲੀ ਦਾ ਦੂਜਾ ਦਹਾਕਾ ਸ਼ੁਰੂ ਕਰ ਦਿੱਤਾ ਹੈ।

ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਦਾ ਸਮਰਥਨ ਕਰਨ ਲਈ ਬ੍ਰਿਕਸ ਦਾ ਮਹੱਤਵਪੂਰਨ ਯੋਗਦਾਨ ਹੈ।

ਮੈਂ ਮਿਆਂਮਾਰ ਸੰਘ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਯੂ ਹਤਿਨ ਕਯਾ (U Htin Kyaw) ਦੇ ਸੱਦੇ ’ਤੇ 5-7 ਸਤੰਬਰ, 2017 ਨੂੰ ਮਿਆਂਮਾਰ ਦਾ ਦੌਰਾ ਕਰਾਂਗਾ। ਮੈਂ ਆਸੀਆਨ-ਭਾਰਤ ਸਿਖਰ ਸੰਮੇਲਨ ਲਈ ਪਹਿਲਾਂ 2014 ਵਿੱਚ ਇਸ ਖੂਬਸੂਰਤ ਦੇਸ਼ ਦਾ ਦੌਰਾ ਕੀਤਾ ਸੀ, ਪਰ ਇਹ ਮੇਰਾ ਮਿਆਂਮਾਰ ਦਾ ਪਹਿਲਾ ਦੁਵੱਲਾ ਦੌਰਾ ਹੈ।

ਮੈਂ ਰਾਸ਼ਟਰਪਤੀ ਯੂ ਹਤਿਨ ਕਯਾ ਅਤੇ ਉੱਥੋਂ ਦੀ ਸਟੇਟ ਕੌਂਸਲਰ, ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਦਫ਼ਤਰ ਦੀ ਮੰਤਰੀ (Minister of President’s Office) ਸੁਸ਼੍ਰੀ ਆਂਗ ਸਾਨ ਸੂ ਕੀ (Daw Aung San Suu Kyi) ਨੂੰ ਮਿਲਣ ਦੀ ਆਸ਼ਾ ਕਰਦਾ ਹਾਂ। ਮੈਨੂੰ ਇਨ੍ਹਾਂ ਦੋਨੋਂ ਹਸਤੀਆਂ ਨਾਲ 2016 ਦੀ ਭਾਰਤ ਫੇਰੀ ਦੌਰਾਨ ਚਰਚਾ ਕਰਨ ਦਾ ਮੌਕਾ ਮਿਲਿਆ ਸੀ।

ਫੇਰੀ ਦੌਰਾਨ ਅਸੀਂ ਆਪਣੇ ਦੁਵੱਲੇ ਸਬੰਧਾਂ ਦੇ ਵਿਕਾਸ ਦੀ ਸਮੀਖਿਆ ਕਰਾਂਗੇ, ਵਿਸ਼ੇਸ਼ ਤੌਰ ’ਤੇ ਵਿਕਾਸ ਸਹਿਯੋਗ ਅਤੇ ਸਮਾਜਿਕ-ਆਰਥਿਕ ਸਹਾਇਤਾ ਦੇ ਵਿਆਪਕ ਪ੍ਰੋਗਰਾਮ ਜੋ ਭਾਰਤ, ਮਿਆਂਮਾਰ ਦੀ ਸਹਾਇਤਾ ਨਾਲ ਕਰ ਰਿਹਾ ਹੈ ਅਤੇ ਨਵੇਂ ਖੇਤਰਾਂ ਦਾ ਪਤਾ ਲਗਾਉਣ ਲਈ ਜਿਸ ਵਿੱਚ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ।

ਅਸੀਂ ਆਪਣੇ ਸੁਰੱਖਿਆ ਅਤੇ ਦਹਿਸ਼ਤਗਰਦੀ ਦੇ ਟਾਕਰੇ, ਵਪਾਰ ਅਤੇ ਨਿਵੇਸ਼, ਹੁਨਰ ਵਿਕਾਸ, ਬੁਨਿਆਦੀ ਢਾਂਚਾ ਅਤੇ ਊਰਜਾ ਅਤੇ ਸੱਭਿਆਚਾਰ ਦੇ ਮੌਜੂਦਾ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ।
ਮੈਂ ਬਾਗਾਨ ਦੇ ਮਸ਼ਹੂਰ ਵਿਰਾਸਤੀ ਸ਼ਹਿਰ ਦਾ ਦੌਰਾ ਕਰਨ ਲਈ ਵੀ ਤਤਪਰ ਹਾਂ ਜਿੱਥੇ ਭਾਰਤ ਦੇ ਪੁਰਾਤੱਤਵ ਸਰਵੇਖਣ ਨੇ ਆਨੰਦ ਮੰਦਰ ਦੀ ਮੁਰੰਮਤ ਕਰਨ ਲਈ ਸ਼ਾਨਦਾਰ ਕੰਮ ਕੀਤਾ ਹੈ ਅਤੇ ਉੱਥੇ ਉਹ ਪਿਛਲੇ ਸਾਲ ਦੇ ਭੁਚਾਲ ਵਿੱਚ ਨੁਕਸਾਨੇ ਗਏ ਕਈ ਪਗੋਡਿਆਂ ਅਤੇ ਕੰਧ ਚਿੱਤਰਾਂ ਦੀ ਬਹਾਲੀ ਦਾ ਕੰਮ ਕਰੇਗਾ।

ਮੈਂ ਆਪਣੇ ਦੌਰੇ ਦਾ ਅੰਤ ਯਾਂਗੂਨ (Yangon) ਵਿੱਚ ਕਰਾਂਗਾ ਜਿੱਥੇ ਮੈਂ ਵੱਖ-ਵੱਖ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਲਈ ਤਤਪਰ ਹਾਂ ਜੋ ਭਾਰਤ ਅਤੇ ਮਿਆਂਮਾਰ ਦੀ ਸਾਂਝੀ ਵਿਰਾਸਤ ਦਾ ਪ੍ਰਤੀਕ ਹਨ।
ਮੈਂ ਮਿਆਂਮਾਰ ਦੇ ਭਾਰਤੀ ਮੂਲ ਦੇ ਭਾਈਚਾਰੇ ਨੂੰ ਮਿਲਣ ਅਤੇ ਗੱਲਬਾਤ ਕਰਨ ਦੀ ਉਡੀਕ ਕਰ ਰਿਹਾ ਹਾਂ ਜਿਨ੍ਹਾਂ ਦਾ ਇਤਿਹਾਸ ਸਦੀ ਤੋਂ ਵੀ ਵੱਧ ਸਮੇਂ ਦਾ ਹੈ।

ਮੈਨੂੰ ਵਿਸ਼ਵਾਸ ਹੈ ਕਿ ਇਸ ਦੌਰੇ ਨਾਲ ਭਾਰਤ-ਮਿਆਂਮਾਰ ਦੇ ਸਬੰਧਾਂ ਦਾ ਨਵਾਂ ਸੁਨਹਿਰਾ ਅਧਿਆਏ ਸ਼ੁਰੂ ਹੋਏਗਾ ਅਤੇ ਸਾਡੀਆਂ ਸਰਕਾਰਾਂ, ਸਾਡੇ ਵਪਾਰਕ ਭਾਈਚਾਰੇ ਅਤੇ ਲੋਕਾਂ ਵਿਚਕਾਰ ਮਜ਼ਬੂਤ ਸਹਿਯੋਗ ਲਈ ਇੱਕ ਰੂਪਰੇਖਾ (roadmap) ਤਿਆਰ ਕਰਨ ਵਿੱਚ ਮਦਦ ਕਰੇਗਾ।’’

******

AKT/AK