Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਅਜ਼ਾਦੀ ਦਿਵਸ, 2017 ਭਾਸ਼ਣ-ਮੁੱਖ ਅੰਸ਼

ਪ੍ਰਧਾਨ ਮੰਤਰੀ ਦਾ ਅਜ਼ਾਦੀ ਦਿਵਸ, 2017  ਭਾਸ਼ਣ-ਮੁੱਖ ਅੰਸ਼

ਪ੍ਰਧਾਨ ਮੰਤਰੀ ਦਾ ਅਜ਼ਾਦੀ ਦਿਵਸ, 2017  ਭਾਸ਼ਣ-ਮੁੱਖ ਅੰਸ਼

ਪ੍ਰਧਾਨ ਮੰਤਰੀ ਦਾ ਅਜ਼ਾਦੀ ਦਿਵਸ, 2017  ਭਾਸ਼ਣ-ਮੁੱਖ ਅੰਸ਼


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 71ਵੇਂ ਅਜ਼ਾਦੀ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਗੱਲਾਂ ਹੇਠ ਲਿਖੇ ਅਨੁਸਾਰ ਹਨ:

  1. ਅਜ਼ਾਦੀ ਦਿਵਸ ‘ਤੇ ਮੇਰੇ ਸਾਥੀ ਭਾਰਤੀਆਂ ਨੂੰ ਸ਼ੁਭਕਾਮਨਾਵਾਂ।
  2. ਦੇਸ਼ ਦੀ ਅਜ਼ਾਦੀ ਅਤੇ ਮਹਿਮਾ ਲਈ ਜਿਨ੍ਹਾਂ ਨੇ ਯੋਗਦਾਨ ਪਾਇਆ, ਜਿਨ੍ਹਾਂ ਨੇ ਦੁੱਖ ਬਰਦਾਸ਼ਤ ਕੀਤੇ ਅਤੇ ਆਪਣੀਆਂ ਜ਼ਿੰਦਗੀਆਂ ਨਾਲ ਸਮਝੌਤੇ ਕੀਤੇ, ਮੈਂ ਲਾਲ ਕਿਲੇ ਦੀ ਫਸੀਲ ਤੋਂ ਦੇਸ਼ ਦੇ 125 ਕਰੋੜ ਲੋਕਾਂ ਦੀ ਤਰਫ਼ ਤੋਂ ਉਨ੍ਹਾਂ ਸਾਰੀਆਂ ਮਹਾਨ ਆਤਮਾਵਾਂ, ਮਾਵਾਂ ਅਤੇ ਭੈਣਾਂ ਨੂੰ ਨਮਨ ਕਰਦਾ ਹਾਂ।
  3. ਅਸੀਂ ਉਨ੍ਹਾਂ ਮਹਾਨ ਔਰਤਾਂ ਅਤੇ ਪੁਰਸ਼ਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਸਖ਼ਤ ਘਾਲਣਾ ਕੀਤੀ।
  4. ਦੇਸ਼ ਦੇ ਕਈ ਭਾਗਾਂ ਵਿੱਚ ਆਈਆਂ ਕੁਦਰਤੀ ਆਫ਼ਤਾਂ ਅਤੇ ਹਸਪਤਾਲ ਵਿੱਚ ਬੱਚਿਆਂ ਦੀਆਂ ਹੋਈਆਂ ਮੌਤਾਂ ਨਾਲ ਪ੍ਰਭਾਵਿਤ ਲੋਕਾਂ ਨਾਲ ਦੇਸ਼ ਦੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
  5. ਇਹ ਸਾਲ ਵਿਸ਼ੇਸ਼ ਹੈ-ਕਿਉਂਕਿ ਭਾਰਤ ਛੋੜੋ ਅੰਦੋਲਨ ਦੀ 75ਵੀਂ ਵਰ੍ਹੇਗੰਢ, ਚੰਪਾਰਨ ਸੱਤਿਆਗ੍ਰਹਿ ਦੀ 100ਵੀਂ ਵਰ੍ਹੇਗੰਢ, ਗਣੇਸ਼ ਉਤਸਵ ਦੀ 125ਵੀਂ ਵਰ੍ਹੇਗੰਢ  ਹੈ।
  6. ਕੁਇਟ ਇੰਡੀਆ ਮੂਵਮੈਂਟ ”ਭਾਰਤ ਛੋੜੋ” ਸੀ, ਪਰ ਅੱਜ ਦਾ ਸੱਦਾ ”ਭਾਰਤ ਜੋੜੋ” ਹੈ।
  7. ‘ਨਵੇਂ ਭਾਰਤ’ ਦੀ ਸਿਰਜਣਾ ਲਈ ਸਾਨੂੰ ਦ੍ਰਿੜਤਾ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੋਏਗਾ।
  8. ਸਾਲ 1942 ਤੋਂ 1947 ਤੱਕ ਦੇਸ਼ ਨੇ ਸਮੂਹਿਕ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ, ਅਗਲੇ 5 ਸਾਲਾਂ ਵਿੱਚ ਸਾਨੂੰ ਸਮੂਹਿਕ ਤਾਕਤ, ਵਚਨਬੱਧਤਾ ਤੇ ਸਖ਼ਤ ਮਿਹਨਤ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ।
  9. ਸਾਡੇ ਦੇਸ਼ ਵਿੱਚ ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ…ਸਾਰੇ ਬਰਾਬਰ ਹਨ। ਇਕੱਠੇ ਹੋ ਕੇ ਅਸੀਂ ਦੇਸ਼ ਵਿੱਚ ਸਕਰਾਤਮਕ ਤਬਦੀਲੀ ਲਿਆ ਸਕਦੇ ਹਾਂ।
  10. ਸਾਨੂੰ ਕਿਸੇ ਨਾਲ ਵੀ ਵੱਡੇ ਅਤੇ ਛੋਟੇ ਦਾ ਭੇਦਭਾਵ ਕੀਤੇ ਬਿਨਾਂ 125 ਕਰੋੜ ਲੋਕਾਂ ਦੀ ਸਮੂਹਿਕ ਤਾਕਤ ਨਾਲ ਨਵੇਂ ਭਾਰਤ ਦੇ ਨਿਰਮਾਣ ਲਈ ਅੱਗੇ ਵਧਣਾ ਹੋਏਗਾ।
  11. ਪਹਿਲੀ ਜਨਵਰੀ, 2018 ਇੱਕ ਆਮ ਦਿਨ ਨਹੀਂ ਹੋਏਗਾ-ਜਿਹੜੇ ਇਸ ਸਦੀ ਵਿੱਚ ਪੈਦਾ ਹੋਏ ਹਨ ਉਹ 18 ਸਾਲ ਦੇ ਹੋ ਜਾਣਗੇ। ਉਹ ਸਾਡੇ ਰਾਸ਼ਟਰ ਦੇ ‘ਭਾਗਯ ਵਿਧਾਤਾ’ ਹਨ।
  12. ਸਾਨੂੰ ਇਹ ‘ਚੱਲਤਾ ਹੈ’ ਵਾਲਾ ਰਵੱਈਆ ਛੱਡਣਾ ਪਏਗਾ। ਸਾਨੂੰ ਇਹ ਸੋਚਣਾ ਚਾਹੀਦਾ ਹੈ ‘ਬਦਲ ਸਕਤਾ ਹੈ’-ਇਹ ਰਵੱਈਆ ਸਾਡੀ ਰਾਸ਼ਟਰ ਦੇ ਵਜੋਂ ਮਦਦ ਕਰੇਗਾ।
  13. ਦੇਸ਼ ਬਦਲਿਆ ਹੈ, ਬਦਲ ਰਿਹਾ ਹੈ ਅਤੇ ਬਦਲ ਸਕਦਾ ਹੈ। ਸਾਨੂੰ ਇਸ ਵਿਸ਼ਵਾਸ ਅਤੇ ਵਚਨਬੱਧਤਾ ਨਾਲ ਅੱਗੇ ਵਧਣਾ ਹੋਏਗਾ।
  14. ਸੁਰੱਖਿਆ ਸਾਡੇ ਦੇਸ਼ ਦੀ ਤਰਜੀਹ ਹੈ। ਅੰਦਰੂਨੀ ਸੁਰੱਖਿਆ ਸਾਡੀ ਤਰਜੀਹ ਹੈ। ਬੇਸ਼ੱਕ ਉਹ ਸਾਡੇ ਸਮੁੰਦਰ ਜਾਂ ਸਰਹੱਦਾਂ, ਸਾਈਬਰ ਦੁਨੀਆ ਜਾਂ ਪੁਲਾੜ ਹੈ, ਸਭ ਤਰ੍ਹਾਂ ਦੀ ਸੁਰੱਖਿਆ ਲਈ ਭਾਰਤ ਅਜਿਹੀਆਂ ਸਾਰੀਆਂ ਵਿਰੋਧੀ ਤਾਕਤਾਂ ਨੂੰ ਹਰਾਉਣ ਦੇ ਸਮਰੱਥ ਹੈ।
  15. ਖੱਬੇਪੱਖੀ ਅਤਿਵਾਦ, ਦਹਿਸ਼ਤਗਰਦੀ, ਘੁਸਪੈਠ ਅਤੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਤੱਤਾਂ ਨਾਲ ਮੁਕਾਬਲਾ ਕਰਨ ਲਈ ਸਾਡੇ ਵਰਦੀਧਾਰੀ ਬਲਾਂ ਨੇ ਕੁਰਬਾਨੀਆਂ ਦਾ ਸਿਖਰ ਪ੍ਰਾਪਤ ਕੀਤਾ ਹੈ। ਵਿਸ਼ਵ ਨੇ ਭਾਰਤ ਦੀ ਤਾਕਤ ਨੂੰ ਪਛਾਣਿਆ ਹੈ ਅਤੇ ਸਰਜੀਕਲ ਸਟ੍ਰਾਈਕ ਵਿੱਚ ਦੇਖਿਆ ਹੈ।
  16. ਇੱਕ ਰੈਂਕ, ਇੱਕ ਪੈਨਸ਼ਨ ਨੀਤੀ ਨੇ ਸਾਡੀਆਂ ਸੁਰੱਖਿਆ ਬਲਾਂ ਦਾ ਮਨੋਬਲ ਵਧਾਇਆ ਹੈ।
  17. ਜਿਨ੍ਹਾਂ ਨੇ ਰਾਸ਼ਟਰ ਨੂੰ ਲੁੱਟਿਆ ਅਤੇ ਗਰੀਬਾਂ ਨੂੰ ਲੁੱਟਿਆ ਉਹ ਅੱਜ ਸ਼ਾਂਤੀ ਨਾਲ ਸੌਣ ਦੇ ਕਾਬਲ ਵੀ ਨਹੀਂ ਹਨ।
  18. ਕਈ ਸਾਲਾਂ ਤੋਂ ਬੇਨਾਮੀ ਸੰਪਤੀ ਲਈ ਕੋਈ ਕਾਨੂੰਨ ਨਹੀਂ ਪਾਸ ਕੀਤਾ ਗਿਆ। ਹਾਲਾਂਕਿ ਹਾਲ ਹੀ ਵਿੱਚ ਪਾਸ ਕੀਤੇ ਬੇਨਾਮੀ ਕਾਨੂੰਨ ਤੋਂ ਬਾਅਦ ਬਹੁਤ ਹੀ ਘੱਟ ਸਮੇਂ ਵਿੱਚ ਸਰਕਾਰ ਨੇ 800 ਕਰੋੜ ਰੁਪਏ ਦੀ ਬੇਨਾਮੀ ਸੰਪਤੀ ਜ਼ਬਤ ਕੀਤੀ ਹੈ। ਅਜਿਹਾ ਹੋਣ ਨਾਲ ਆਮ ਇਨਸਾਨ ਨੂੰ ਮਹਿਸੂਸ ਹੋਇਆ ਕਿ ਇਹ ਦੇਸ਼ ਇਮਾਨਦਾਰ ਲੋਕਾਂ ਲਈ ਹੈ।
  19. ਅੱਜ ਅਸੀਂ ‘ਇਮਾਨਦਾਰੀ ਦਾ ਤਿਓਹਾਰ’ ਮਨਾ ਰਹੇ ਹਾਂ।
  20. ਜੀਐੱਸਟੀ ਨੇ ਸਹਿਕਾਰੀ ਸੰਘਵਾਦ ਦੀ ਭਾਵਨਾ ਦਿਖਾਈ ਹੈ। ਰਾਸ਼ਟਰ ਜੀਐੱਸਟੀ ਦੇ ਸਮਰਥਨ ਲਈ ਇਕੱਠਾ ਅੱਗੇ ਆਇਆ ਅਤੇ ਟੈਕਨੋਲੋਜੀ ਦੀ ਭੂਮਿਕਾ ਨੇ ਵੀ ਮਦਦ ਕੀਤੀ।
  21. ਅੱਜ ਦੇਸ਼ ਦਾ ਗਰੀਬ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਦੇਸ਼ ਪ੍ਰਗਤੀ ਦੇ ਮਾਰਗ ‘ਤੇ ਅੱਗੇ ਵਧ ਰਿਹਾ ਹੈ।
  22. ਚੰਗਾ ਸ਼ਾਸਨ ਤੇਜੀ ਅਤੇ ਪ੍ਰਕਿਰਿਆ ਦੇ ਸਰਲੀਕਰਨ ਸਬੰਧੀ ਹੈ।
  23. ਵਿਸ਼ਵ ਵਿੱਚ ਭਾਰਤ ਦਾ ਕੱਦ ਵਧ ਰਿਹਾ ਹੈ। ਦਹਿਸ਼ਤਗਰਦੀ ਦੇ ਟਾਕਰੇ ਲਈ ਵਿਸ਼ਵ ਸਾਡੇ ਨਾਲ ਹੈ। ਅਜਿਹਾ ਕਰਨ ਲਈ ਮੈਂ ਸਾਰੇ ਰਾਸ਼ਟਰਾਂ ਦਾ ਧੰਨਵਾਦ ਕਰਦਾ ਹਾਂ।
  24. ਸਾਨੂੰ ਜੰਮੂ ਅਤੇ ਕਸ਼ਮੀਰ ਦੀ ਪ੍ਰਗਤੀ ਲਈ ਕੰਮ ਕਰਨਾ ਹੋਏਗਾ।
  25. ਦਹਿਸ਼ਤਗਰਦੀ ਅਤੇ ਦਹਿਸ਼ਤਗਰਦ ਪ੍ਰਤੀ ਨਰਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
  26. ਨਾ ਗੋਲੀ ਨਾਲ ,ਨਾ ਗਾਲ੍ਹ ਨਾਲ, ਬਲਕਿ ਗਲੇ ਲਗਾ ਕੇ ਹੀ ਅਸੀਂ ਕਸ਼ਮੀਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ।
  27. ਕਾਲੇ ਧਨ ਅਤੇ ਭ੍ਰਿਸ਼ਟਾਚਾਰ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਅਸੀਂ ਟੈਕਨੋਲੋਜੀ ਦੇ ਜ਼ਰੀਏ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
  28. ਦਹਿਸ਼ਤਗਰਦੀ ਅਤੇ ਦਹਿਸ਼ਤਗਰਦ ਪ੍ਰਤੀ ਨਰਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
  29. ਲੋਕਾਂ ਨਾਲ ਚਲਣ ਵਾਲੀ ਸ਼ਕਤੀ ਹੋਏਗੀ ਨਾ ਕਿ ਹੋਰ ਤਰੀਕਿਆਂ ਦੀ ਬਜਾਏ-ਤੰਤਰ ਨਾਲ ਲੋਕ ਨਹੀਂ, ਲੋਕਾਂ ਨਾਲ ਤੰਤਰ ਚਲੇਗਾ।
  30. ਨਵਾਂ ਭਾਰਤ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੋਏਗਾ।
  31. ਬਦਲਦੀ ਮੰਗ ਅਤੇ ਬਦਲਦੀ ਟੈਕਨੋਲੋਜੀ ਨਾਲ ਨੌਕਰੀ ਦਾ ਸਰੂਪ ਬਦਲ ਰਿਹਾ ਹੈ।
  32. ਅਸੀਂ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ ਬਲਕਿ ਨੌਕਰੀਆਂ ਦੇਣ ਵਾਲਿਆਂ ਵਜੋਂ ਤਿਆਰ ਕਰ ਰਹੇ ਹਾਂ।
  33. ਮੈਂ ਉਨ੍ਹਾਂ ਔਰਤਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ‘ਤੀਹਰੇ ਤਲਾਕ’ ਨਾਲ ਦੁਖ ਭੋਗਿਆ ਹੈ-ਮੈਂ ਉਨ੍ਹਾਂ ਦੇ ਸਾਹਸ ਦੀ ਸ਼ਲਾਘਾ ਕਰਦਾ ਹਾਂ। ਅਸੀਂ ਉਨ੍ਹਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹਾਂ।
  34. ਭਾਰਤ ਸ਼ਾਂਤੀ, ਏਕਤਾ ਅਤੇ ਸਦਭਾਵਨਾ ਬਾਰੇ ਹੈ, ਜਾਤਵਾਦ ਅਤੇ ਸੰਪਰਦਾਇਕਤਾ ਸਾਡੀ ਮਦਦ ਨਹੀਂ ਕਰਨਗੇ।
  35. ‘ਆਸਥਾ’ ਦੇ ਨਾਮ ‘ਤੇ ਹਿੰਸਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ, ਭਾਰਤ ਵਿੱਚ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ।
  36. ਦੇਸ਼ ਨੂੰ ਸ਼ਾਂਤੀ, ਏਕਤਾ ਅਤੇ ਸਦਭਾਵਨਾ ਨਾਲ ਚਲਾਇਆ ਜਾ ਰਿਹਾ ਹੈ। ਇਹ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਹੈ ਜੋ ਸਾਰਿਆਂ ਨੂੰ ਨਾਲ ਰੱਖਦਾ ਹੈ।
  37. ਅਸੀਂ ਰਾਸ਼ਟਰ ਨੂੰ ਵਿਕਾਸ ਦੇ ਨਵੇਂ ਮਾਰਗ ‘ਤੇ ਲੈ ਕੇ ਜਾ ਰਹੇ ਹਾਂ ਅਤੇ ਇਹ ਤੇਜੀ ਨਾਲ ਅੱਗੇ ਵਧ ਰਿਹਾ ਹੈ।
  38. ਅਸੀਂ ਪੂਰਬੀ ਭਾਰਤ-ਬਿਹਾਰ, ਅਸਾਮ, ਪੱਛਮੀ ਬੰਗਾਲ, ਉੜੀਸਾ, ਉੱਤਰ-ਪੂਰਬ ‘ਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਇਨ੍ਹਾਂ ਹਿੱਸਿਆਂ ਨੂੰ ਅੱਗੇ ਵਧਣਾ ਹੋਏਗਾ।
  39. ਸਾਡੇ ਕਿਸਾਨ ਰਿਕਾਰਡ ਅਨਾਜ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
  40. ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 5.75 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਕਵਰ ਕੀਤਾ ਹੈ।
  41. ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ 30 ਪ੍ਰੋਜੈਕਟ ਮੁਕੰਮਲ ਕਰ ਲਏ ਗਏ ਹਨ ਜਦੋਂਕਿ 50 ਹੋਰ ਪ੍ਰਾਜੈਕਟਾਂ ‘ਤੇ ਕਾਰਜ ਚਲ ਰਿਹਾ ਹੈ।
  42. ਪ੍ਰਧਾਨ ਮੰਤਰੀ ਕਿਸਾਨ ਸੰਪਰਦਾ ਯੋਜਨਾ ਅਧੀਨ ਅਸੀਂ ਕਿਸਾਨਾਂ ਨੂੰ ਬੀਜ ਖ੍ਰੀਦਣ ਤੋਂ ਲੈ ਕੇ ਬਜ਼ਾਰ ਵਿੱਚ ਫ਼ਸਲ ਵੇਚਣ ਤੱਕ ਪੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ।
  43. 14000 ਤੋਂ ਜ਼ਿਆਦਾ ਬਿਜਲੀ ਰਹਿਤ ਪਿੰਡਾਂ ਵਿੱਚ ਬਿਜਲੀ ਪਹੁੰਚਾਈ ਗਈ ਹੈ।
  44. 29 ਕਰੋੜ ਜਨਧਨ ਖਾਤੇ ਖੋਲ੍ਹੇ ਗਏ ਹਨ।
  45. 8 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੇ ਬਿਨਾਂ ਕਿਸੇ ਗਰੰਟੀ ਦੇ ਕਰਜ਼ ਲਿਆ ਹੈ।
  46. ਅਸੀਂ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਅਤੇ ਦੇਸ਼ ਦੀ ਖੁਸ਼ਹਾਲੀ ਲਈ ਭ੍ਰਿਸ਼ਟਾਚਾਰ ਨਾਲ ਲੜ ਰਹੇ ਹਾਂ।
  47. ਕਾਲੇ ਧਨ ਅਤੇ ਭ੍ਰਿਸ਼ਟਾਚਾਰ ਖਿਲਾਫ਼ ਸਾਡੇ ਜੰਗ ਜਾਰੀ ਰਹੇਗੀ ਅਤੇ ਅੱਗੇ ਵਧੇਗੀ ਅਤੇ ਦੇਸ਼ ਵਿੱਚ ਕਿਸੇ ਨੂੰ ਲੁੱਟਣ ਦੀ ਆਗਿਆ ਨਹੀਂ ਦਿੱਤੀ ਜਾਏਗੀ।
  48. ਸਾਡੇ ਭ੍ਰਿਸ਼ਟਾਚਾਰ ਮੁਕਤ ਭਾਰਤ ਲਈ ਕੀਤੇ ਉਪਰਾਲਿਆਂ ਦੇ ਨਤੀਜੇ ਸਾਹਮਣੇ ਆਏ ਹਨ।
  49. 1.25 ਲੱਖ ਕਰੋੜ ਰੁਪਏ ਦੇ ਕਾਲੇ ਧਨ ਬਾਰੇ ਪਤਾ ਲਗਾਇਆ ਗਿਆ ਹੈ।
  50. 1.75 ਲੱਖ ਤੋਂ ਜ਼ਿਆਦਾ ਜਾਅਲੀ ਕੰਪਨੀਆਂ ਬੰਦ ਕੀਤੀਆਂ ਗਈਆਂ ਹਨ।
  51. ਆਵਾਜਾਈ ਖੇਤਰ ਵਿੱਚ ਜੀਐੱਸਟੀ ਦੀ ਬੱਚਤ ਅਤੇ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ। ਕੁਸ਼ਲਤਾ ਵਿੱਚ 30 ਫੀਸਦੀ ਵਾਧਾ ਹੋਇਆ ਹੈ।
  52. ਨੋਟਬੰਦੀ ਕਾਰਨ ਬੈਂਕਾਂ ਵਿੱਚ ਜ਼ਿਆਦਾ ਪੈਸਾ ਆਇਆ ਹੈ ਜਿਹੜਾ ਦੇਸ਼ ਨੂੰ ਗਤੀ ਦੇਵੇਗਾ।
  53. ਸਾਡਾ ਦੇਸ਼ ਨੌਜਵਾਨ ਜਨਸੰਖਿਆ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਅੱਜ ਆਈਟੀ ਦੇ ਯੁੱਗ ਵਿੱਚ ਆਓ ਡਿਜੀਟਲ ਲੈਣ ਦੇਣ ਦੇ ਮਾਰਗ ‘ਤੇ ਅੱਗੇ ਵਧੀਏ।
  54. ਆਓ ਅੱਗੇ ਵਧੀਏ, ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਦੇਈਏ ਅਤੇ ਭੀਮ ਐਪ ਨੂੰ ਅਪਣਾਈਏ।
  55. ਅਸੀਂ ਸਹਿਕਾਰੀ ਸੰਘਵਾਦ ਤੋਂ ਪ੍ਰਤਿਯੋਗੀ ਸਹਿਕਾਰੀ ਸੰਘਵਾਦ ਵੱਲ ਵਧ ਰਹੇ ਹਾਂ।
  56. ਇਹ ਪੁਰਾਣੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਕੰਮ ਸਮੇਂ ‘ਤੇ ਪੂਰਾ ਨਹੀਂ ਹੁੰਦਾ ਤਾਂ ਮਨਚਾਹੇ ਨਤੀਜੇ ਨਹੀਂ ਮਿਲਦੇ।
  57. ਟੀਮ ਇੰਡੀਆ ਵਾਸਤੇ ਨਵੇਂ ਭਾਰਤ ਲਈ ਵਚਨਬੱਧਤਾ ਪ੍ਰਤੀ ਇਹ ਸਹੀ ਸਮਾਂ ਹੈ।
  58. ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਗਰੀਬਾਂ ਲਈ ਪੱਕੇ ਘਰ, ਪਾਣੀ ਅਤੇ ਬਿਜਲੀ ਕੁਨੈਕਸ਼ਨ ਹੋਣਗੇ।
  59. ਅਸੀਂ ਅਜਿਹੇ ਭਾਰਤ ਦਾ ਨਿਰਮਾਣ ਕਰਾਂਗੇ ਜਿੱਥੇ ਕਿਸਾਨ ਬਿਨਾਂ ਕਿਸੇ ਚਿੰਤਾ ਤੋਂ ਚੈਨ ਨਾਲ ਸੌਂ ਸਕਣ। ਉਹ ਜੋ ਅੱਜ ਕਮਾ ਰਿਹਾ ਹੈ, ਉਸ ਤੋਂ ਦੁੱਗਣਾ ਕਮਾਏਗਾ।
  60. ਸਾਡਾ ਸੰਕਲਪ ਅਜਿਹਾ ਭਾਰਤ ਬਣਾਉਣਾ ਹੈ ਜਿਹੜਾ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਮੌਕੇ ਪ੍ਰਦਾਨ ਕਰੇਗਾ।
  61. ਸਾਡਾ ਸੰਕਲਪ ਅਜਿਹਾ ਭਾਰਤ ਬਣਾਉਣਾ ਹੈ ਜਿਹੜਾ ਦਹਿਸ਼ਤਗਰਦੀ, ਸੰਪਰਦਾਇਕਤਾ ਅਤੇ ਜਾਤਪਾਤ ਤੋਂ ਮੁਕਤ ਹੋਵੇ।
  62. ਅਸੀਂ ਮਿਲਕੇ ਅਜਿਹੇ ਭਾਰਤ ਦਾ ਨਿਰਮਾਣ ਕਰਾਂਗੇ ਜਿੱਥੇ ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਏਗੀ।
  63. ਅਸੀਂ ਮਿਲਕੇ ਅਜਿਹੇ ਭਾਰਤ ਦਾ ਨਿਰਮਾਣ ਕਰਾਂਗੇ ਜਿਹੜਾ ਸਾਫ਼, ਸਿਹਤਮੰਦ ਅਤੇ ਸਵਰਾਜ ਦੇ ਸੁਪਨਿਆਂ ਨੂੰ ਪੂਰਾ ਕਰੇਗਾ।
  64. ਅਸੀਂ ਇੱਕ ਦਿੱਵਿਯਾ ਅਤੇ ਭਵਿਯਾ (Divya and Bhavya) ਭਾਰਤ ਦੇ ਨਿਰਮਾਣ ਦੀ ਕਾਮਨਾ ਕਰਦੇ ਹਾਂ।

***

AKT/SNC/SH/VK