Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਤੇ ਮਿਸਰ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫ਼ੱਤਾਹ ਅਲ–ਸੀਸੀ (H.E. Mr. Abdel Fattah El-Sisi) ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ।

ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਨੂੰ ਦੇਖਦਿਆਂ ਪੂਰੀ ਦੁਨੀਆ ਦੀ ਸਥਿਤੀ ਬਾਰੇ ਵਿਚਾਰ–ਵਟਾਂਦਰਾ ਕੀਤਾ ਤੇ ਆਪੋ–ਆਪਣੀ ਜਨਤਾ ਦੀ ਰਾਖੀ ਲਈ ਆਪਣੀਆਂ ਸਬੰਧਿਤ ਸਰਕਾਰਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਾ ਅਦਾਨ–ਪ੍ਰਦਾਨ ਕੀਤਾ। ਉਹ ਇੱਕ–ਦੂਜੇ ਤੋਂ ਸਿੱਖਣ ਲਈ ਅਨੁਭਵ ਤੇ ਬਿਹਤਰੀਨ ਪਿਰਤਾਂ ਦੇ ਨਿਰੰਤਰ ਅਦਾਨ–ਪ੍ਰਦਾਨ ਦੀ ਉਪਯੋਗਤਾ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਨੇ ਮਿਸਰ ਦੇ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਭਾਰਤ ਇਨ੍ਹਾਂ ਔਖੇ ਸਮਿਆਂ ’ਚ ਫ਼ਾਰਮਾਸਿਊਟੀਕਲ ਸਪਲਾਈਜ਼ ਦੀ ਉਪਲਬਤਾ ਯਕੀਨੀ ਬਣਾਉਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ। ਉਨ੍ਹਾਂ ਮਿਸਰ ’ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਪ੍ਰਦਾਨ ਕਰਵਾਈ ਜਾ ਰਹੀ ਮਦਦ ਲਈ ਰਾਸ਼ਟਰਪਤੀ ਅਲ–ਸੀਸੀ ਦਾ ਧੰਨਵਾਦ ਵੀ ਕੀਤਾ।

ਦੋਵੇਂ ਆਗੂ ਸਹਿਮਤ ਹੋਏ ਕਿ ਉਨ੍ਹਾਂ ਦੀਆਂ ਟੀਮਾਂ ਇੱਕ–ਦੂਜੇ ਨਾਲ ਨੇੜਿਓਂ ਤਾਲਮੇਲ ਰੱਖਣ ਤੇ ਅਨੁਭਵ–ਸਾਂਝੇ ਕਰਨਾ ਯਕੀਨੀ ਬਣਾਉਣ ਲਈ ਸੰਪਰਕ ’ਚ ਰਹਿਣਗੀਆਂ।

***

ਵੀਆਰਆਰਕੇ/ਏਕੇ