ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ (ਲਿਓਨਛੇਨ- Lyonchhen) ਮਹਾਮਹਿਮ ਡਾ. ਲੋਟੇ ਸ਼ੇਰਿੰਗ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਕੋਵਿਡ–19 ਮਹਾਮਾਰੀ ਕਾਰਨ ਬਣੀ ਖੇਤਰੀ ਸਥਿਤੀ ਉੱਤੇ ਚਰਚਾ ਕੀਤੀ ਅਤੇ ਇੱਕ–ਦੂਜੇ ਨੂੰ ਇਸ ਦੇ ਪ੍ਰਭਾਵਾਂ ਉੱਤੇ ਕਾਬੂ ਪਾਉਣ ਲਈ ਆਪੋ–ਆਪਣੀਆਂ ਸਰਕਾਰਾਂ ਦੁਆਰਾ ਚੁੱਕੇ ਕਦਮਾਂ ਤੋਂ ਜਾਣੂ ਕਰਵਾਇਆ।
ਭੂਟਾਨ ਅੰਦਰ ਇਸ ਮਹਾਮਾਰੀ ਦੀ ਛੂਤ ਫੈਲਣਾ ਸੀਮਿਤ ਰੱਖਣ ਦੇ ਮੋਰਚੇ ਦੀ ਅਗਵਾਈ ਜਿਸ ਤਰ੍ਹਾਂ ਭੂਟਾਨ ਦੇ ਮਹਾਮਹਿਮ ਨਰੇਸ਼ ਅਤੇ ਲਿਓਨਛੇਨ ਡਾ. ਸ਼ੇਰਿੰਗ ਨੇ ਕੀਤੀ ਹੈ, ਪ੍ਰਧਾਨ ਮੰਤਰੀ ਨੇ ਉਸ ਦੀ ਸ਼ਲਾਘਾ ਕੀਤੀ।
ਖੇਤਰੀ ਪੱਧਰ ’ਤੇ ਕੋਵਿਡ–ਵਿਰੋਧੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੀ ਅਗਵਾਈ ਸੰਭਾਲਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਲਿਓਨਛੇਨ ਡਾ. ਸ਼ੇਰਿੰਗ ਨੇ ਧੰਨਵਾਦ ਕੀਤਾ, ਜਦ ਕਿ ਸ਼੍ਰੀ ਮੋਦੀ ਖੁਦ ਭਾਰਤ ਜਿਹੇ ਵਿਸ਼ਾਲ ਤੇ ਜਟਿਲ ਦੇਸ਼ ਵਿੱਚ ਇਸ ਮਹਾਮਾਰੀ ਨਾਲ ਜੂਝ ਰਹੇ ਹਨ।
ਆਗੂਆਂ ਨੇ ਸਾਰਕ ਦੇਸ਼ਾਂ ਦੇ ਆਗੂਆਂ ਵਿਚਾਲੇ 15 ਮਾਰਚ ਨੂੰ ਹੋਈ ਸਹਿਮਤੀ ਦੀਆਂ ਵਿਸ਼ੇਸ਼ ਵਿਵਸਥਾਵਾਂ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਉੱਤੇ ਖੁਸ਼ੀ ਪ੍ਰਗਟਾਈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ–ਭੂਟਾਨ ਸਬੰਧਾਂ ਨੂੰ ਅਨੰਤ ਕਾਲ ਪੁਰਾਣੇ ਤੇ ਵਿਸ਼ੇਸ਼ ਪ੍ਰਕਿਰਤੀ ਦੇ ਦੱਸਿਆ ਅਤੇ ਸ਼੍ਰੀ ਲਿਓਨਛੇਨ ਨੂੰ ਭਰੋਸਾ ਦਿਵਾਇਆ ਕਿ ਭਾਰਤ ਇਸ ਆਲਮੀ ਮਹਾਮਾਰੀ ਦੇ ਸਿਹਤ ਤੇ ਆਰਥਿਕ ਹਾਲਾਤ ’ਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਭੂਟਾਨ ਨੂੰ ਹਰ ਸੰਭਵ ਮਦਦ ਯਕੀਨੀ ਬਣਾਏਗਾ।
ਪ੍ਰਧਾਨ ਮੰਤਰੀ ਨੇ ਮਹਾਮਹਿਮ ਭੂਟਾਨ ਨਰੇਸ਼, ਲਿਓਨਛੇਨ ਡਾ. ਸ਼ੇਰਿੰਗ ਤੇ ਡ੍ਰੱਕ ਯੂਲ ਦੇ ਦੋਸਤਾਨਾ ਲੋਕਾਂ ਦੀ ਚੰਗੀ ਸਿਹਤ ਤੇ ਸਲਾਮਤੀ ਲਈ ਸ਼ੁਭ–ਕਾਮਨਾਵਾਂ ਦਿੱਤੀਆਂ।
*****
ਵੀਆਰਆਰਕੇ/ਕੇਪੀ
Exchanged thoughts with @PMBhutan Dr. Lotay Tshering on the evolving COVID-19 situation in our region. His Majesty The King and Lyonchhen are leading Bhutan's efforts admirably. India will stand by our close friend and neighbour in fighting the effects of the pandemic.
— Narendra Modi (@narendramodi) April 16, 2020