ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੌਰਡਨ ਸ਼ਾਹ ਮਹਾਮਹਿਮ ਅਬਦੁੱਲ੍ਹਾ ਦੂਜੇ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਆਉਂਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਮਹਾਮਹਿਮ ਤੇ ਜੌਰਡਨ ਦੀ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਕਾਰਨ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਤੇ ਇਸ ਦਾ ਅਸਰ ਸੀਮਿਤ ਕਰਨ ਲਈ ਆਪੋ–ਆਪਣੇ ਦੇਸ਼ਾਂ ਵਿੱਚ ਉਠਾਏ ਕਦਮਾਂ ਬਾਰੇ ਚਰਚਾ ਕੀਤੀ। ਉਹ ਬਿਹਤਰੀਨ ਪਿਰਤਾਂ ਤੇ ਹੋਰ ਸਬੰਧਿਤ ਜਾਣਕਾਰੀ ਸਾਂਝੀ ਕਰ ਕੇ ਅਤੇ ਜ਼ਰੂਰੀ ਸਪਲਾਈ ਦੇ ਇੰਤਜ਼ਾਮ ਕਰ ਕੇ ਇੱਕ–ਦੂਜੇ ਦੀ ਵੱਧ ਤੋਂ ਵੱਧ ਹਰ ਸੰਭਵ ਮਦਦ ਕਰਨ ਲਈ ਸਹਿਮਤ ਹੋਏ।
ਪ੍ਰਧਾਨ ਮੰਤਰੀ ਨੇ ਜੌਰਡਨ ’ਚ ਮੋਜੂਦ ਭਾਰਤੀ ਨਾਗਰਿਕਾਂ ਨੂੰ ਦਿੱਤੀ ਮਦਦ ਲਈ ਮਹਾਮਹਿਮ ਦਾ ਧੰਨਵਾਦ ਕੀਤਾ।
ਆਗੂ ਇਸ ਗੱਲ ਲਈ ਵੀ ਸਹਿਮਤ ਹੋਏ ਕਿ ਉਨ੍ਹਾਂ ਦੀਆਂ ਟੀਮਾਂ ਕੋਵਿਡ–19 ਨਾਲ ਸਬੰਧਿਤ ਮਸਲਿਆਂ ਦੇ ਨਾਲ–ਨਾਲ ਖੇਤਰੀ ਤੇ ਅੰਤਰਰਾਸ਼ਟਰੀ ਵਿਸ਼ਿਆਂ ’ਤੇ ਵੀ ਇੱਕ–ਦੂਜੇ ਦੇ ਸੰਪਰਕ ਵਿੱਚ ਰਹਿਣਗੀਆਂ।
***
ਵੀਆਰਆਰਕੇ/ਕੇਪੀ
Spoke with His Majesty @KingAbdullahII about the challenges posed by COVID-19. We agreed that India and Jordan would collaborate closely during this crisis, to support each other in controlling the pandemic and its effects.
— Narendra Modi (@narendramodi) April 16, 2020