Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ 4 ਮਾਰਚ ਨੂੰ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ ਹਿੱਸਾ ਲੈਣਗੇ। ਬਜਟ ਤੋਂ ਬਾਅਦ ਸਲਾਹ-ਮਸ਼ਵਰੇ ਦੇ ਸਿਲਸਿਲੇ ਵਿੱਚ ਇਹ ਵੈਬੀਨਾਰ ਹੇਠਾਂ ਲਿਖੇ ਵਿਸ਼ਿਆਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ- ਵਿਕਾਸ ਦੇ ਇੰਜਣ ਦੇ ਰੂਪ ਵਿੱਚ ਐੱਮਐੱਸਐੱਮਈ: ਮੈਨੂਫੈਕਚਰਿੰਗ, ਨਿਰਯਾਤ ਅਤੇ ਪਰਮਾਣੂ ਊਰਜਾ ਮਿਸ਼ਨ; ਰੈਗੂਲੇਟਰੀ, ਨਿਵੇਸ਼ ਅਤੇ ਵਪਾਰ ਕਰਨ ਵਿੱਚ ਅਸਾਨੀ ਸਬੰਧੀ ਸੁਧਾਰ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਹ ਵੈਬੀਨਾਰ ਸਰਕਾਰੀ ਅਧਿਕਾਰੀਆਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ ਅਤੇ ਵਪਾਰ ਮਾਹਿਰਾਂ ਨੂੰ ਭਾਰਤ ਦੀ ਉਦਯੋਗਿਕ, ਵਪਾਰ ਅਤੇ ਊਰਜਾ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਸਹਿਯੋਗੀ ਮੰਚ ਪ੍ਰਦਾਨ ਕਰਨਗੇ। ਚਰਚਾ ਨੀਤੀ ਲਾਗੂਕਰਨ, ਨਿਵੇਸ਼ ਸੁਵਿਧਾ ਅਤੇ ਟੈਕਨੋਲੋਜੀ ਅਪਣਾਉਣ ‘ਤੇ ਕੇਂਦ੍ਰਿਤ ਹੋਵੇਗੀ, ਜਿਸ ਨਾਲ ਬਜਟ ਦੇ ਪਰਿਵਰਤਨਕਾਰੀ ਉਪਾਵਾਂ ਦਾ ਨਿਰਵਿਘਨ ਲਾਗੂਕਰਨ ਯਕੀਨੀ ਹੋਵੇਗਾ। ਇਨ੍ਹਾਂ ਵੈਬੀਨਾਰਾਂ ਵਿੱਚ ਸਾਰੇ ਯਤਨਾਂ ਨੂੰ ਇਕਸਾਰ ਕਰਨ ਅਤੇ ਬਜਟ ਐਲਾਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਸੰਚਾਲਨ ਦੇ ਲਈ ਨਿਜੀ ਖੇਤਰ ਦੇ ਮਾਹਿਰਾਂ, ਉਦਯੋਗ ਪ੍ਰਤੀਨਿਧੀਆਂ ਅਤੇ ਵਿਸ਼ਾ ਵਸਤੂ ਮਾਹਿਰਾਂ ਸ਼ਾਮਲ ਹੋਣਗੇ।

************

ਐੱਮਜੇਪੀਐੱਸ/ਐੱਸਆਰ