Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਟੇਕਨਪੁਰ ਪਹੁੰਚੇ, ਡੀਜੀਜ਼ ਪੀ ਅਤੇ ਆਈਜੀਜ਼ ਪੀ ਦੀ ਕਾਨਫਰੰਸ ਵਿੱਚ ਹਿੱਸਾ ਲਿਆ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਡਾਇਰੈਕਟਰ ਜਨਰਲਜ਼ ਆਵ੍  ਪੁਲਿਸ  ਅਤੇ ਇੰਸਪੈਕਟਰ ਜਨਰਲਜ਼ ਆਵ੍  ਪੁਲਿਸ ਦੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਮੱਧ ਪ੍ਰਦੇਸ਼ ਦੇ ਟੇਕਨਪੁਰ ਵਿੱਚ ਸਥਿਤ ਬੀਐੱਸਐੱਫ ਅਕੈਡਮੀ ਵਿੱਚ ਪਹੁੰਚੇ।

 

ਸਾਰਾ ਦਿਨ ਇਸ ਅਕੈਡਮੀ ਵਿੱਚ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਉੱਤੇ ਲਾਹੇਵੰਦ ਚਰਚਾ ਹੋਈ ਅਤੇ ਪਰਚੇ ਪੜ੍ਹੇ ਗਏ। ਪਿਛਲੇ ਤਿੰਨ ਸਾਲਾਂ ਵਿੱਚ ਜੋ ਫੈਸਲੇ ਲਏ ਗਏ ਸਨ, ਉਨ੍ਹਾਂ ਉੱਤੇ ਹੋਏ ਅਮਲ ਬਾਰੇ ਵੀ ਇੱਕ ਪ੍ਰੈਜ਼ੈਂਟੇਸ਼ਨ ਦਿੱਤੀ ਗਈ।

 

ਖਾਣੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਦੇ ਕੁਝ ਚੋਣਵੇਂ ਗਰੁੱਪਾਂ ਨਾਲ ਵਿਸ਼ੇਸ਼ ਸੁਰੱਖਿਆ ਅਤੇ ਪੁਲਿਸ ਸਬੰਧੀ ਮੁੱਦਿਆਂ ਬਾਰੇ ਚਰਚਾ ਕੀਤੀ । ਪ੍ਰਧਾਨ ਮੰਤਰੀ ਨੇ ਇਨ੍ਹਾਂ ਚਰਚਾਵਾਂ ਵਿੱਚ 9 ਘੰਟੇ ਤੋਂ ਵੱਧ ਸਮੇਂ ਤੱਕ ਸ਼ਮੂਲੀਅਤ ਕੀਤੀ ।

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਥੇ  ਪਹੁੰਚ ਕੇ ਬੀਐੱਸਐੱਫ ਅਕੈਡਮੀ ਵਿੱਚ ਪੰਜ ਨਵੀਆਂ ਇਮਾਰਤਾਂ ਦਾ ਉਦਘਾਟਨ ਕਰਨ ਲਈ ਪੱਟੀ ਤੋਂ ਪਰਦਾ ਹਟਾਇਆ।

 

ਕੱਲ੍ਹ ਵੀ ਇਹ ਗੱਲਬਾਤ ਜਾਰੀ ਰਹੇਗੀ। ਪ੍ਰਧਾਨ ਮੰਤਰੀ ਕਲ੍ਹ ਦੁਪਹਿਰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਾਨਫਰੰਸ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ।

 

                                  *****

ਏਕੇਟੀ / ਐੱਸਐੱਚ