Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਟੇਕਨਪੁਰ ਦੀ ਬੀਐੱਸਐੱਫ ਅਕਾਦਮੀ ਵਿੱਚ ਹੋਣ ਵਾਲੀ ਸਲਾਨਾ ਡੀਜੀਪੀ ਕਾਨਫਰੰਸ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੱਧ ਪ੍ਰਦੇਸ਼ ਦੇ ਟੇਕਨਪੁਰ ਦੀ ਬੀਐੱਸਐੱਫ ਅਕਾਦਮੀ ਵਿਖੇ 7 ਅਤੇ 8 ਜਨਵਰੀ ਨੂੰ ਹੋਣ ਵਾਲੀ ਡੀਜੀਪੀਜ਼ ਅਤੇ ਆਈਜੀਪੀਜ਼ ਦੀ ਸਲਾਨਾ ਕਾਨਫਰੰਸ ਵਿੱਚ ਹਿੱਸਾ ਲੈਣਗੇ।

ਡੀਜੀਪੀਜ਼ ਕਾਨਫਰੰਸ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਭਰ ਤੋਂ ਉੱਚ ਪੁਲਿਸ ਅਧਿਕਾਰੀ ਹਿੱਸਾ ਲੈਕੇ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਨੂੰ ਸਾਂਝਾ ਕਰਦੇ ਹਨ ਅਤੇ ਉਨ੍ਹਾਂ ਉੱਤੇ ਚਰਚਾ ਕਰਦੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇਸ ਤੋਂ ਪਹਿਲਾਂ ਅਸਾਮ ਦੇ ਗੁਹਾਟੀ ਵਿਖੇ 2014 ਵਿੱਚ, ਧੋਰਡੋ(Dhordo), ਰਣ ਆਵ੍ ਕੱਛ ਵਿਖੇ 2015 ਵਿੱਚ ਅਤੇ ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵਿੱਚ 2016 ਵਿੱਚ ਹੋਈਆਂ ਕਾਨਫਰੰਸਾਂ ਨੂੰ ਵੀ ਸੰਬੋਧਨ ਕਰ ਚੁੱਕੇ ਹਨ।

ਪਿਛਲੀ ਮੀਟਿੰਗ ਵਿੱਚ ਸਰਹੱਦ ਪਾਰਲੇ ਅੰਤਕਵਾਦ ਅਤੇ ਕੱਟੜਤਾ ਦੇ ਮੁੱਦਿਆਂ ਉੱਤੇ ਵਿਸਤਾਰ ਨਾਲ ਚਰਚਾ ਹੋਈ ਸੀ। ਪ੍ਰਧਾਨ ਮੰਤਰੀ ਨੇ ਲੀਡਰਸ਼ਿਪ ਦੀ ਅਹਿਮੀਅਤ ਅਤੇ ਸਮੂਹਿਕ ਟ੍ਰੇਨਿੰਗ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੁਲਿਸ ਫੋਰਸ ਲਈ ਵਿਸ਼ੇਸ਼ ਤੌਰ ਉੱਤੇ ਟੈਕਨੋਲੋਜੀ ਅਤੇ ਮਨੁੱਖੀ ਇੰਟਰਫੇਸ ਦੀ ਲੋੜ ਉੱਤੇ ਜ਼ੋਰ ਦਿੱਤਾ।

ਰਾਸ਼ਟਰੀ ਰਾਜਧਾਨੀ ਤੋਂ ਬਾਹਰ ਡੀਜੀਪੀ ਦੀ ਸਲਾਨਾ ਕਾਨਫਰੰਸ ਕਰਵਾਉਣਾ ਪ੍ਰਧਾਨ ਮੰਤਰੀ ਦੀ ਇਸ ਸੋਚਣੀ ਅਨੁਸਾਰ ਹੀ ਹੈ ਕਿ ਅਜਿਹੀਆਂ ਕਾਨਫਰੰਸਾਂ ਸਿਰਫ ਦਿੱਲੀ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਆਯੋਜਿਤ ਹੋਣੀਆਂ ਚਾਹੀਦੀਆਂ ਹਨ।

****

ਏਕੇਟੀ/ਏਕੇ