Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਜੰਮੂ ਵਿੱਚ : ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐੈਗਰੀਕਲਚਰਲ  ਸਾਇੰਸਿਜ਼ ਐਂਡ ਟੈਕਨੋਲੋਜੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ; ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਜੰਮੂ ਵਿੱਚ : ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐੈਗਰੀਕਲਚਰਲ  ਸਾਇੰਸਿਜ਼ ਐਂਡ ਟੈਕਨੋਲੋਜੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ; ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐੈਗਰੀਕਲਚਰਲ  ਸਾਇੰਸਿਜ਼ ਐਂਡ ਟੈਕਨੋਲੋਜੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ । ਇੱਕ ਹੋਰ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਪਕਲ ਡੁਲ ਬਿਜਲੀ ਪ੍ਰੋਜੈਕਟ ਅਤੇ ਜੰਮੂ ਰਿੰਗ ਰੋਡ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਤਾਰਾਕੋਟਿ ਮਾਰਗ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੈਟੀਰੀਅਲ ਰੋਪਵੇ ਦਾ ਉਦਘਾਟਨ  ਕੀਤਾ। 

ਕਨਵੋਕੇਸ਼ਨ ਵਿੱਚ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀ ਲਿਆ ਰਹੀ ਹੈ ਅਤੇ ਸਾਡੇ ਦੇਸ਼ ਦੇ ਨੌਜਵਾਨ ਇਨ੍ਹਾਂ ਘਟਨਾਵਾਂ ਦੇ ਮੁਕਾਬਲੇ ਤੇ ਚਲ ਰਹੇ ਹਨ।

ਉਨ੍ਹਾਂ ਕਿਹਾ ਕਿ ਖੇਤੀ ਵਿੱਚ ਵੀ ਟੈਕਨੋਲੋਜੀ ਦੇ ਸੰਚਾਰਨ ਨਾਲ ਨਵੇਂ ”ਸੱਭਿਆਚਾਰ” ਨੂੰ ਵਿਕਸਿਤ ਕਰਨ ਦੀ ਲੋੜ ਹੈ ਤਾਂ ਕਿ ਕਿਸਾਨਾਂ ਨੂੰ ਲਾਭ ਮਿਲ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਫੈਸਲੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਹੀ ਹਨ।

ਉਨ੍ਹਾਂ ਆਸ ਪ੍ਰਗਟਾਈ ਕਿ ਵਿਗਿਆਨਕ ਪਹੁੰਚ, ਟੈਕਨੋਲੋਜੀਕਲ ਖੋਜਾਂ ਅਤੇ ਖੋਜ ਅਤੇ ਵਿਕਾਸ ਰਾਹੀਂ  ਗ੍ਰੈਜੂਏਟੇਸ਼ਨ ਕਰਨ ਵਾਲੇ ਵਿਦਿਆਰਥੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਉਣਗੇ।

ਪਕਲ ਡੁਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਵਿਸ਼ੇਸ਼ ਦਿਨ ਹੈ ਜਦੋਂ ਕਿ ਇੱਕ ਹਾਈਡ੍ਰੋ-ਪਾਵਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇੱਕ ਹੋਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉੁਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਵੱਖਰੇਵੇਂ ਤੋਂ ਸੰਗਠਨ” ਦੀ ਪਹੁੰਚ ਉੱਤੇ ਕੰਮ ਕਰ ਰਹੀ ਹੈ ਤਾਂ ਕਿ ਦੇਸ਼ ਦੇ ਘੱਟ ਵਿਕਸਿਤ ਖੇਤਰਾਂ ਦਾ ਵਿਕਾਸ ਹੋ ਸਕੇ। 

ਉਨ੍ਹਾਂ ਕਿਹਾ ਕਿ ਤਾਰਾਕੋਟਿ ਮਾਰਗ ਮਾਤਾ ਵੈਸ਼ਨੋ ਦੇਵੀ ਮੰਦਰ ਲਈ ਇੱਕ ਬਦਲਵਾਂ ਰਸਤਾ ਪੇਸ਼ ਕਰੇਗਾ ਜਿਸ ਨਾਲ ਤੀਰਥ ਯਾਤਰੀਆਂ ਨੂੰ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ, ਖਾਸ ਤੌਰ  ਤੇ ਰੂਹਾਨੀ ਸੈਰ-ਸਪਾਟਾ ਜੰਮੂ ਕਸ਼ਮੀਰ ਸੂਬੇ ਲਈ ਆਮਦਨ ਪੈਦਾ ਕਰਨ ਦਾ ਇੱਕ ਅਹਿਮ ਸੋਮਾ ਹੈ।

****

ਏਕੇਟੀ/ਐੱਸਐੱਚ