ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਸਤੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸ ਜ਼ਰੀਏ ਜੈਪੁਰ ਵਿੱਚ ਪਤ੍ਰਿਕਾ ਗੇਟ ਦਾ ਉਦਘਾਟਨ ਕਰਨਗੇ।
ਇਹ ਪ੍ਰਤਿਸ਼ਠਿਤ ਗੇਟ ਦਾ ਨਿਰਮਾਣ ਜੈਪੁਰ ਵਿੱਚ ਜਵਾਹਰਲਾਲ ਨਹਿਰੂ ਮਾਰਗ ‘ਤੇ ਪੱਤ੍ਰਿਕਾ ਗਰੁੱਪ ਆਵ੍ ਨਿਊਜ਼ਪੇਪਰਸ ਨੇ ਕਰਵਾਇਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਇਸ ਅਵਸਰ ‘ਤੇ ਗਰੁੱਪ ਦੇ ਚੇਅਰਮੈਨ ਦੁਆਰਾ ਲਿਖਿਤ ਦੋ ਪੁਸਤਕਾਂ ਵੀ ਜਾਰੀ ਕਰਨਗੇ।
ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਡੀਡੀ ਨਿਊਜ਼ ‘ਤੇ ਕੀਤਾ ਜਾਵੇਗਾ।
***
ਵੀਆਰਆਰਕੇ/ਏਕੇਪੀ