Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਗ੍ਰੀਸ ਦੇ ਪ੍ਰਸਿੱਧ ਖੋਜਕਰਤਾ ਅਤੇ ਸੰਗੀਤਕਾਰ ਕੋਨਸਟੈਨਟਿਨੋਸ ਕਾਲਾਐਜ਼ਿਸ (Konstantinos Kalaitzis) ਨੂੰ ਮਿਲੇ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਐਥਨਸ ਵਿੱਚ 25 ਅਗਸਤ,  2023 ਨੂੰ ਗ੍ਰੀਸ  ਦੇ ਪ੍ਰਸਿੱਧ ਖੋਜਕਰਤਾ ਅਤੇ ਸੰਗੀਤਕਾਰ, ਸ਼੍ਰੀ ਕੋਨਸਟੈਨਟਿਨੋਸ ਕਾਲਾਐਜ਼ਿਸ (Mr. Konstantinos Kalaitzis) ਨਾਲ ਮੁਲਾਕਾਤ ਕੀਤੀ। 

ਪ੍ਰਧਾਨ ਮੰਤਰੀ ਨੇ ਭਾਰਤ ਦੇ ਲਈ ਸ਼੍ਰੀ ਕੋਨਸਟੈਨਟਿਨੋਸ ਕਾਲਾਐਜ਼ਿਸ ਦੇ ਲਗਾਅ (Mr. Konstantinos Kalaitzis’ affection for India) ਅਤੇ ਭਾਰਤੀ ਸੰਗੀਤ ਅਤੇ ਨ੍ਰਿਤ ਲਈ ਉਨ੍ਹਾਂ  ਦੇ  ਅਨੁਰਾਗ ਦੀ ਪ੍ਰਸ਼ੰਸਾ ਕੀਤੀ।  ਪ੍ਰਧਾਨ ਮੰਤਰੀ ਨੇ 27 ਨਵੰਬਰ,  2022 ਦੀ ਆਪਣੀ “ਮਨ ਕੀ ਬਾਤ”  ਦੇ 95ਵੇਂ ਸੰਸਕਰਣ ਵਿੱਚ ਉਨ੍ਹਾਂ ਦਾ ਜ਼ਿਕਰ ਕੀਤਾ ਸੀ। 

 

ਉਨ੍ਹਾਂ ਨੇ ਗ੍ਰੀਸ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਹੋਰ ਅਧਿਕ ਮਕਬੂਲ ਬਣਾਉਣ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ।

***

ਡੀਐੱਸ