Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਵ੍ਰਿੰਦਾਵਨ ਵਿੱਚ ਬੱਚਿਆਂ ਨੂੰ 3 ਅਰਬਵੀ ਥਾਲ਼ੀ ਵਰਤਾਉਣਗੇ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਯਾਨੀ 11 ਫਰਵਰੀ, 2019 ਨੂੰ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਦਾ ਦੌਰਾ ਕਰਨਗੇ।

ਸ਼੍ਰੀ ਮੋਦੀ ਵ੍ਰਿੰਦਾਵਨ ਚੰਦ੍ਰੋਦਯ ਮੰਦਿਰ ਵਿੱਚ ਅਕਸ਼ੈ ਪਾਤ੍ਰ ਫਾਊਂਡੇਸ਼ਨ ਵੱਲੋਂ 3  ਅਰਬਵੀ ਥਾਲ਼ੀ ਲਈ ਸੇਵਾ ਦੇ ਪ੍ਰਤੀਕ ਵਿੱਚ ਤਖ਼ਤੀ ਤੋਂ ਪਰਦਾ ਹਟਾਉਣਗੇ।

ਇਸ ਦੇ ਬਾਅਦ ਪ੍ਰਧਾਨ ਮੰਤਰੀ ਸਕੂਲਾਂ ਦੇ ਵੰਚਿਤ ਬੱਚਿਆਂ ਲਈ 3 ਅਰਬਵੀ ਥਾਲ਼ੀ ਪਰੋਸਣਗੇ। ਸ਼੍ਰੀ ਇਸ ਮੌਕੇ ‘ਤੇ ਬਾਅਦ ਵਿੱਚ ਉਹ ਇੱਕ ਇਕੱਠ ਨੂੰ ਸੰਬੋਧਨ ਕਰਨਗੇ।

ਸ਼੍ਰੀ ਮੋਦੀ ਇਸਕੌਨ ਦੇ ਆਚਾਰੀਆ ਸ੍ਰਿਲਾ ਪ੍ਰਭੁਪਦ ਦੇ ਵਿਗ੍ਰਹ ਵਿੱਚ ਪੁਸ਼ਪਾਂਜਲੀ ਵੀ ਅਰਪਿਤ ਕਰਨਗੇ।

ਫਾਊਂਡੇਸ਼ਨ ਰਾਹੀਂ 3ਅਰਬਵੀ ਥਾਲ਼ੀ ਪਰੋਸਣ ਨੂੰ ਯਾਦਗਾਰੀ ਬਣਾਉਣ ਦਾ ਇਹ ਮੌਕਾ ਹੈ।

 ਪਿਛੋਕੜ :

ਅਕਸ਼ੈ ਪਾਤ੍ਰ ਮਿਡ ਡੇ ਮੀਲ ਯੋਜਨਾ ਦੇ ਲਾਗੂਕਰਨ ਦੇ ਭਾਗੀਦਾਰ ਦੇ ਰੂਪ ਵਿੱਚ ਕਾਰਜ ਕਰਦਾ ਹੈ।

ਆਪਣੀ 19 ਸਾਲ ਦੀ ਯਾਤਰਾ ਵਿੱਚ, ਅਕਸ਼ੈ ਪਾਤ੍ਰ ਫਾਊਂਡੇਸ਼ਨ ਨੇ ਬਾਰ੍ਹਾਂ ਰਾਜਾਂ ਦੇ 14,702 ਸਕੂਲਾਂ ਵਿੱਚ 1.76 ਮਿਲੀਅਨ ਬੱਚਿਆਂ ਨੂੰ ਮਿਡ ਡੇ ਮੀਲ ਉਪਲੱਬਧ ਕਰਵਾਇਆ ਹੈ। 2016 ਵਿੱਚ, ਅਕਸ਼ੈ ਪਾਤ੍ਰ ਨੇ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੀ ਹਾਜ਼ਰੀ ਵਿੱਚ ਕੁੱਲ ਮਿਲਾ ਕੇ 2 ਅਰਬ ਥਾਲ਼ੀ ਹੋਣ ‘ਤੇ ਪ੍ਰੋਗਰਾਮ ਆਯੋਜਿਤ ਕੀਤਾ ਸੀ।

ਇਹ ਫਾਊਂਡੇਸ਼ਨ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਕਰੋੜਾਂ ਬੱਚਿਆਂ ਨੂੰ ਗੁਣਵੱਤਾਪੂਰਨ, ਸਵੱਛ ਅਤੇ ਪੌਸ਼ਟਿਕ ਆਹਾਰ ਉਪਲੱਬਧ ਕਰਵਾਉਣ ਲਈ ਕੰਮ ਕਰਦੀ ਹੈ।

ਮਿਡ ਡੇ ਮੀਲ ਯੋਜਨਾ ਨੂੰ ਵਿਸ਼ਵ ਵਿੱਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਪ੍ਰੋਗਰਾਮ ਮੰਨਿਆ ਜਾਂਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਵਿੱਚ 6-14 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਮ ਦਰਜ ਕਰਵਾਉਣਾ, ਹਾਜ਼ਰ ਰਹਿਣ  ਅਤੇ ਪੜ੍ਹਾਈ ਜਾਰੀ ਰੱਖਣ ਦੇ, ਨਾਲ ਹੀ ਇਨ੍ਹਾਂ ਬੱਚਿਆਂ ਦੇ ਸਿਹਤ ਵਿੱਚ ਸੁਧਾਰ ਲਿਆਉਣਾ ਹੈ।

ਪ੍ਰਧਾਨ ਮੰਤਰੀ ਨੇ ਅਕਸ਼ੈ ਪਾਤ੍ਰ ਫਾਊਂਡੇਸ਼ਨ ਬਾਰੇ ਚਰਚਾ ਕਰਦਿਆਂ ਕਿਹਾ ਕਿ 24 ਅਕਤੂਬਰ, 2018 ਨੂੰ ਨਵੀਂ ਦਿੱਲੀ ਵਿੱਚ ‘Self4Society’  ਨਾਮੀ ਐਪ ਲਾਂਚ ਕੀਤੀ ਗਈ ਸੀ। ਉਨ੍ਹਾਂ ਕਿਹਾ, “ਅਕਸ਼ੈ ਪਾਤ੍ਰ ਇੱਕ ਸਮਾਜਕ ਸਟਾਰਟ-ਅੱਪ ਹੈ, ਜੋ ਇੱਕ ਅੰਦੋਲਨ ਵਿੱਚ ਬਦਲ ਗਿਆ ਹੈ ਅਤੇ ਇਹ ਸਕੂਲੀ ਬੱਚਿਆਂ ਨੂੰ ਭੋਜਨ ਪ੍ਰਦਾਨ ਕਰਦਾ ਹੈ”।

 

****

 

ਏਕੇਟੀ/ਕੇਪੀ