Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਵਾਰਾਣਸੀ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 19 ਫਰਵਰੀ, 2019 ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਉੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਉਣਗੇ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਡੀਜ਼ਲ ਲੋਕੋਮੋਟਿਵ ਵਰਕਸ ਵਿਖੇ ਡੀਜ਼ਲ ਤੋਂ ਬਿਜਲੀ ਵਿੱਚ ਪਰਿਵਰਤਿਤ ਪਹਿਲੇ ਇੰਜਣ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਹ ਲੋਕੋਮੋਟਿਵ (ਇੰਜਣ) ਦਾ ਮੁਆਇਨਾ ਕਰਨਗੇ ਅਤੇ ਪ੍ਰਦਰਸ਼ਨੀ ਦਾ ਦੌਰਾ ਕਰਨਗੇ।

ਡੀਜ਼ਲ ਲੋਕੋਮੋਟਿਵ ਵਰਕਸ ਨੇ ਦੋ ਡਬਲਿਊਡੀਜੀ3ਏ ਡੀਜ਼ਲ ਇੰਜਣਾਂ ਨੂੰ 10 ਹਜ਼ਾਰ ਹਾਰਸ ਪਾਵਰ ਵਾਲੇ ਦੋਹਰੇ ਇਲੈਕਟ੍ਰਿਕ ਡਬਲਿਊਏਜੀਸੀ3 ਇੰਜਣ ਵਿੱਚ ਪਰਿਵਰਤਿਤ ਕੀਤਾ ਹੈ। ਇਹ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਭਾਰਤੀ ਖੋਜ ਤੇ ਵਿਕਾਸ ਇਨੋਵੇਸ਼ਨ ਦੇ ਜਰੀਏ ਕੀਤਾ ਗਿਆ ਹੈ। ਪਰਿਵਰਤਿਤ ਇੰਜਣਾਂ ਨਾਲ ਗ੍ਰੀਨ ਹਾਊਸ ਗੈਸ ਨਿਕਾਸੀ ਘੱਟ ਹੋਵੇਗੀ ਅਤੇ ਭਾਰਤੀ ਰੇਲ ਲਈ ਕਾਰਗਰ ਇੰਜਣ ਤਿਆਰ ਹੋਣਗੇ।

ਪ੍ਰਧਾਨ ਮੰਤਰੀ ਸੀਰਗੋਵਰਧਨਪੁਰ (Seergoverdhanpur) ਵਿੱਚ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਵਿੱਚ ਗੁਰੂ ਰਵਿਦਾਸ ਜਨਮ ਸਥਾਨ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਉਹ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨਵੇਂ ਬਣੇ ਮਦਨ ਮੋਹਨ ਮਾਲਵੀਆ ਕੈਂਸਰ ਕੇਂਦਰ ਦਾ ਉਦਘਾਟਨ ਕਰਨਗੇ। ਇਹ ਹਸਪਤਾਲ ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਉੱਤਰਾਖੰਡ ਸਹਿਤ ਨੇਪਾਲ ਜਿਹੇ ਗੁਆਂਢੀ ਦੇਸ਼ਾਂ ਦੇ ਮਰੀਜ਼ਾਂ ਨੂੰ ਸਸਤਾ ਕੈਂਸਰ ਇਲਾਜ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਹੋਮੀ ਭਾਭਾ ਕੈਂਸਰ ਹਸਪਤਾਲ ਲਹਿਰਤਾਰਾ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਦੋਹਾਂ ਕੈਂਸਰ ਹਸਪਤਾਲਾਂ ਦੇ ਉਦਘਾਟਨ ਨਾਲ ਵਾਰਾਣਸੀ ਕੈਂਸਰ ਸਬੰਧੀ ਬਿਮਾਰੀਆਂ ਦੇ ਬਿਹਤਰ ਇਲਾਜ ਲਈ ਮਹੱਤਵਪੂਰਨ ਕੇਂਦਰ ਬਣ ਜਾਵੇਗਾ।
ਪ੍ਰਧਾਨ ਮੰਤਰੀ ਪਹਿਲਾਂ ਨਵੇਂ ਭਾਭਾਟ੍ਰੌਨ ਪ੍ਰੀਸਿਜ਼ਨ ਟੈਕਨੋਲੋਜੀ (ਮਲਟੀ ਲੀਫ ਕੌਲੀਮੇਟਰ) ਰਾਸ਼ਟਰ ਨੂੰ ਸਮਰਪਿਤ ਕਰਨਗੇ।

ਉਹ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਦੀ ਪ੍ਰਤਿਮਾ ਅਤੇ ਵਾਰਾਣਸੀ ਘਾਟਾਂ ਦੇ ਕੰਧ-ਚਿੱਤਰਾਂ ਤੋਂ ਪਰਦਾ ਹਟਾਉਣਗੇ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੀਐੱਮ-ਜੇਏਵਾਈ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨਾਲ ਬਾਤਚੀਤ ਕਰਨਗੇ।

ਇਸ ਦੇ ਬਾਅਦ, ਵਾਰਾਣਸੀ ਦੇ ਔਰੇ (Aaure) ਪਿੰਡ ਵਿੱਚ ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਦਾ ਉਦੇਸ਼ ਵਾਰਾਣਸੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਿਹਤ ਅਤੇ ਹੋਰ ਸੁਵਿਧਾਵਾਂ ਨੂੰ ਹੁਲਾਰਾ ਦੇਣਾ ਹੈ। ਉਹ ਕਈ ਯੋਜਨਾਵਾਂ ਦੇ ਲਾਭਾਰਥੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ। ਉਹ ਦਿੱਵਿਯਾਂਗਜਨਾਂ ਨੂੰ ਸਹਿਯੋਗੀ ਉਪਕਰਣ ਵੀ ਵੰਡਣਗੇ। ਬਾਅਦ ਵਿੱਚ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਕਰਨਗੇ।

******

ਏਕੇਟੀ/ਕੇਪੀ