ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਕੱਲ੍ਹ ਉਦੈਪੁਰ, ਰਾਜਸਥਾਨ ਦਾ ਦੌਰਾ ਕਰਨਗੇ।
ਉਹ ਕਈ ਮੁੱਖ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ‘ਤੇ ਕੁੱਲ 15,000 ਕਰੋੜ ਰੁਪਏ ਲਾਗਤ ਦਾ ਅਨੁਮਾਨ ਹੈ ।
ਉਦਘਾਟਨ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ: ਕੋਟਾ ਵਿਖੇ ਚੰਬਲ ਨਦੀ `ਤੇ 6-ਲੇਨ ਕੇਬਲ ਸਹਾਰੇ ਖੜ੍ਹਿਆ ਪੁਲ਼ (Cable Stayed Bridge) ; ਰਾਸ਼ਟਰੀ ਰਾਜਮਾਰਗ 8 ਦੇ ਗੋਮਤੀ ਚੌਰਾਹਾ – ਉਦੈਪੁਰ ਸੈਕਸ਼ਨ ਦਾ ਚਹੁਮਾਰਗੀਕਰਨ ; ਅਤੇ ਰਾਸ਼ਟਰੀ ਰਾਜਮਾਰਗ-758 ਦੇ ਰਾਜਸਮੰਦ-ਭੀਲਵਾੜਾ ਸੈਕਸ਼ਨ ਦਾ ਚਹੁਮਾਰਗੀਕਰਨ। ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਸ਼ਾਮਲ ਹੈ ਜੈਪੁਰ ਰਿੰਗ ਰੋਡ।
ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ ।
ਬਾਅਦ ਵਿੱਚ ਪ੍ਰਧਾਨ ਮੰਤਰੀ ਉਦੈਪੁਰ ਦੇ ਪ੍ਰਤਾਪ ਗੌਰਵ ਕੇਂਦਰ ਦਾ ਦੌਰਾ ਕਰਨਗੇ। ਇਹ ਕੇਂਦਰ ਉਦੋਕੇ ਮੇਵਾੜ ਰਾਜ ਦੇ ਪ੍ਰਸਿੱਧ ਬਾਦਸ਼ਾਹ ਮਹਾਰਾਣਾ ਪ੍ਰਤਾਪ ਦੀ ਜ਼ਿੰਦਗੀ, ਬਹਾਦਰੀ ਅਤੇ ਪ੍ਰਾਪਤੀਆਂ ਬਾਰੇ ਵੱਖ-ਵੱਖ ਪ੍ਰਦਰਸ਼ਨੀਆਂ ਰਾਹੀਂ ਜਾਣਕਾਰੀ ਪ੍ਰਦਾਨ ਕਰਦਾ ਹੈ।
AKT/NT/SH
Tomorrow I will be visiting Rajasthan, the land of the brave, where I will inaugurate & lay the foundation of key National Highway projects.
— Narendra Modi (@narendramodi) August 28, 2017
I will address a public meeting in Udaipur. I will also visit the Pratap Gaurav Kendra and pay my respects to the great Maharana Pratap.
— Narendra Modi (@narendramodi) August 28, 2017