ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਨਵੀਂ ਦਿੱਲੀ ਵਿੱਚ ਈਸਟ ਆਵ੍ ਕੈਲਾਸ਼ ਸਥਿਤ ਇਸਕਾਨ-ਗਲੋਰੀ ਆਵ੍ ਇੰਡੀਆ ਕਲਚਰਲ ਸੈਂਟਰ ਵਿੱਚ ਗੀਤਾ ਅਰਾਧਨਾ ਮਹੋਤਸਵ ਵਿੱਚ ਸ਼ਾਮਲ ਹੋਣਗੇ ।
ਉਹ ਆਯੋਜਨ ਵਿੱਚ ਵਿਸ਼ਵ ਭਰ ਦੇ ਇਸਕਾਨ ਸ਼ਰਧਾਲੂਆਂ ਵੱਲੋਂ ਤਿਆਰ ਕੀਤੀ ਹੋਈ ਭਗਵਦਗੀਤਾ ਦਾ ਖੁਲਾਸਾ ਕਰਨਗੇ । ਇਹ ਭਗਵਦ ਗੀਤਾ ਵਿਸ਼ਵ ਵਿੱਚ ਆਪਣੀ ਹੀ ਤਰ੍ਹਾਂ ਦੀ ਅਨੋਖੀ ਹੈ ਅਤੇ ਇਸ ਦਾ ਅਕਾਰ 2.8 ਮੀਟਰ ਅਤੇ ਭਾਰ 800 ਕਿਲੋਗ੍ਰਾਮ ਤੋਂ ਅਧਿਕ ਹੈ। ਇਸ ਵਿੱਚ ਟੀਕਾ ਸਮੇਤ ਭਗਵਦ ਗੀਤਾ ਦੇ ਮੂਲ ਸਲੋਕ ਮੌਜੂਦ ਹਨ। ਪ੍ਰਧਾਨ ਮੰਤਰੀ ਭਗਵਦ ਗੀਤਾ ਦਾ ਪ੍ਰਕਾਸ਼ ਕਰਨਗੇ।
ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ ।
******
ਏਕੇਟੀ/ਕੇਪੀ/ਐੱਸਬੀਪੀ