Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ‘ਓਖੀ’ ਚੱਕਰਵਾਤ ਤੋਂ ਪ੍ਰਭਾਵਿਤ ਲਕਸ਼ਦੀਪ, ਤਾਮਿਲ ਨਾਡੂ ਅਤੇ ਕੇਰਲ ਦੇ ਖੇਤਰਾਂ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਲਕਸ਼ਦੀਪ ਤਾਮਿਲ ਨਾਡੂ ਅਤੇ ਕੇਰਲ ਦਾ ਦੌਰਾ ਕਰਨਗੇ। ਉਹ ਚੱਕਰਵਾਤ ‘ਓਖੀ’ ਤੋਂ ਬਾਅਦ ਉਤਪੰਨ ਹੋਈ ਸਥਿਤੀ ਅਤੇ ਕਵਾਰੱਤੀ, ਕੰਨਿਆਕੁਮਾਰੀ ਅਤੇ ਤਿਰੂਵਨੰਤਪੁਰਮ ਵਿਖੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ। ਪ੍ਰਧਾਨ ਮੰਤਰੀ ਕਰਮਚਾਰੀਆਂ ਅਤੇ ਜਨਤਕ ਪ੍ਰਤੀਨਿਧਾਂ ਨੂੰ ਮਿਲਣਗੇ। ਉਹ ਮਛੇਰਿਆਂ ਅਤੇ ਕਿਸਾਨ ਵਫ਼ਦਾਂ ਸਮੇਤ ਸਾਰੇ ਚੱਕਰਵਾਤੀ ਪੀੜਤਾਂ ਨੂੰ ਮਿਲਣਗੇ। ਕੇਰਲ, ਤਾਮਿਲ ਨਾਡੂ ਅਤੇ ਲਕਸ਼ਦੀਪ 30 ਨਵੰਬਰ ਨੂੰ ਅਚਾਨਕ ਅਰਬ ਸਾਗਰ ਵਿੱਚ ਆਏ ਭਿਅੰਕਰ ਚੱਕਰਵਾਤ ਦੀ ਗਰਿਫ਼ਤ ਵਿੱਚ ਆ ਗਏ ਸਨ ਜਿਸ ਨੇ ਕੇਰਲ ਵਿੱਚ 70 ਅਤੇ ਤਾਮਿਲ ਨਾਡੂ ਵਿੱਚ 18 ਲੋਕਾਂ ਸਮੇਤ 88 ਜਾਨਾਂ ਲੈ ਲਈਆਂ ਸਨ ਜਦ ਕਿ ਬਹੁਤ ਸਾਰੇ ਲੋਕਾਂ ਦੀ ਹਾਲੇ ਵੀ ਸਮੁੰਦਰ ਵਿੱਚ ਲਾਪਤਾ ਹੋਣ ਦੀ ਖ਼ਬਰ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ 29 ਨਵੰਬਰ ਨੂੰ ਕੰਨਿਆਕੁਮਾਰੀ ਦੇ ਕਰੀਬ 500 ਕਿਲੋਮੀਟਰ ਦੱਖਣ ਪੂਰਬ ਵੱਲ ਸ਼੍ਰੀ ਲੰਕਾ ਤਟ ਤੋਂ ਬੰਗਾਲ ਦੀ ਦੱਖਣ ਪੱਛਮੀ ਖਾੜੀ ਉੱਤਰ ਚੱਕਰਵਾਤ ਬਣਨ ਬਾਰੇ ਬੁਲਿਟਨ ਜਾਰੀ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਨਵੰਬਰ ਨੂੰ ਹੀ ਕੇਰਲ ਦੇ ਮੁੱਖ ਮੰਤਰੀ ਨੂੰ ਸੰਭਾਵਿਤ ਚੱਕਰਵਾਤ ਬਾਰੇ ਚਿਤਾਵਨੀ ਭੇਜ ਦਿੱਤੀ ਸੀ।

ਕੇਂਦਰ ਅਤੇ ਪ੍ਰਭਾਵਿਤ ਰਾਜਾਂ ਦੀਆਂ ਸਰਕਾਰੀ ਏਜੰਸੀਆਂ ਸਰਗਰਮ ਹੋ ਗਈਆਂ ਸਨ। ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਗਈ ਅਤੇ ਬਚਾਅ ਤੇ ਰਾਹਤ ਕਾਰਜ ਅਰੰਭੇ ਗਏ। ਤਟ ਰੱਖਿਅਕ, ਹਵਾਈ ਸੈਨਾ, ਜਲ ਸੈਨਾ, ਐੱਨਡੀਆਰਐੱਫ (NDRF) ਅਤੇ ਸਥਾਨਕ ਸਰਕਾਰੀ ਏਜੰਸੀਆਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਈਆਂ ਐੱਨਡੀਆਰਐੱਫ ਦੀਆਂ ਦੋ ਟੀਮਾਂ ਤੈਨਾਤ ਕਰਕੇ ਤਾਮਿਲ ਨਾਡੂ ਅਤੇ ਕੇਰਲ ਵਿੱਚ ਖੋਜ ਅਤੇ ਰਾਹਤ ਕਾਰਜਾਂ ਨੂੰ ਸਹਾਇਤਾ ਜਾਰੀ ਰੱਖੀ ਗਈ। ਐੱਨਡੀਆਰਐੱਫ ਦੀਆਂ 7 ਟੀਮਾਂ ਗੁਜਰਾਤ ਅਤੇ 3 ਮਹਾਰਾਸ਼ਟਰ ਵਿੱਚ ਓਖੀਚੱਕਰਵਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਤੈਨਾਤ ਕੀਤੀਆਂ ਗਈਆਂ।

ਹੁਣ ਤੱਕ ਤਾਮਿਲ ਨਾਡੂ ਵਿੱਚ 220, ਕੇਰਲ ਵਿੱਚ 309 ਅਤੇ ਲਕਸ਼ਦੀਪ ਵਿੱਚ 367 ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।ਚੱਕਰਵਾਤ ਪ੍ਰਭਾਵਿਤ ਖੇਤਰ ਵਿੱਚੋਂ ਲਗਭਗ 12000 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਤਾਮਿਲਨਾਡੂ, ਕੇਰਲ ਅਤੇ ਕਰਨਾਟਕ ਦੇ 250 ਮਛੇਰੇ 3 ਦਸੰਬਰ ਨੂੰ ਲਕਸ਼ਦੀਪ ਵਿਖੇ ਸੁਰੱਖਿਅਤ ਪਹੁੰਚ ਗਏ ਹਨ।

ਸਰਕਾਰ ਨੇ ‘ਓਖੀ’ ਚੱਕਰਵਾਤੀਝੱਖੜ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਤਾਮਿਲ ਨਾਡੂ ਵਿੱਚ 29, ਕੇਰਲ ਵਿੱਚ 52 ਅਤੇ ਲਕਸ਼ਦੀਪ ਵਿੱਚ 31 ਕੈਪਾਂ ਸਮੇਤ 112 ਰਾਹਤ ਕੈਂਪ ਲਗਾਏ ਹਨ। ਸਰਕਾਰੀ ਏਜੰਸੀਆਂ ਵੱਲੋਂ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ। ਤਾਮਿਲ ਨਾਡੂ ਕੇਰਲ ਅਤੇ ਲਕਸ਼ਦੀਪ ਦੀਆਂ ਰਾਜ ਸਰਕਾਰਾਂ ਵੀ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਹਰਕਤ ਵਿੱਚ ਆ ਗਈਆਂ। ਕੇਂਦਰ ਸਰਕਾਰ ਨੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤਟ ਰੱਖਿਅਕਾਂ ਦੇ 13 ਸਮੁੰਦਰੀ ਜਹਾਜ਼, 4 ਹਵਾਈ ਜਹਾਜ਼ ਅਤੇ 1 ਹੈਲੀਕਾਪਟਰ, ਨੇਵੀ ਦੇ 10 ਸਮੁੰਦਰੀ ਜਹਾਜ਼, 4 ਜਹਾਜ਼ ਅਤੇ 5 ਹੈਲੀਕਾਪਟਰ, ਏਅਰਫੋਰਸ ਦਾ ਇੱਕ ਹਵਾਈ ਜਹਾਜ਼ ਅਤੇ 3 ਹੈਲੀਕਾਪਟਰ ਲਗਾਏ। ਨੇਵੀ ਨੂੰ ਚੱਕਰਵਾਤ ਪ੍ਰਭਾਵਿਤ ਲੋਕਾਂ ਨੂੰ ਬਚਾਅ ਅਤੇ ਰਾਹਤ ਸਮੱਗਰੀ ਪਹੁੰਚਾਉਣ ਦੀ ਮਾਨਵੀ ਸਹਾਇਤਾ ਕੀਤੀ ਹੈ। ਕੇਂਦਰ ਸਰਕਾਰ ਨੇ ਸਮੁੰਦਰੀ ਤੂਫ਼ਾਨ ‘ਓਖੀ’ ਸਮੇਤ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੇਰਲ ਅਤੇ ਤਾਮਿਲ ਨਾਡੂ ਸਰਕਾਰਾਂ ਨੂੰ ਰਾਜਾਂ ਦੇ ਆਪਦਾ ਰਾਹਤ ਫੰਡ (SDRF) ਦੀ ਦੂਸਰੀ ਕਿਸ਼ਤ ਚਾਲੂ ਵਿੱਤੀ ਸਾਲ 2017-18 ਦੌਰਾਨ ਜਾਰੀ ਕਰ ਦਿੱਤੀ ਹੈ। ਵਿੱਤੀ ਸਾਲ 2017-18 ਦੌਰਾਨ ਕੇਰਲ ਅਤੇ ਤਾਮਿਲਨਾਡੂ ਰਾਜ ਸਰਕਾਰਾਂ ਨੂੰ ਦਿੱਤੇ ਜਾ ਰਹੇ ਐੱਸਡੀਆਰਐੱਫ ਵਿੱਚ ਕੇਂਦਰ ਵੱਲੋਂ ਪਾਇਆ ਗਿਆ ਯੋਗਦਾਨ ਕ੍ਰਮਵਾਰ 153 ਕਰੋੜ ਰੁਪਏ ਅਤੇ 561 ਕਰੋੜ ਰੁਪਏ ਹੈ। ਰੱਖਿਆ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਨ ਨੇ 3 ਅਤੇ 4 ਦਸੰਬਰ ਨੂੰ ਤਾਮਿਲਨਾਡੂ ਵਿੱਚ ਕੰਨਿਆਕੁਮਾਰੀ ਜ਼ਿਲ੍ਹਿਆਂ ਦੇ ਚੱਕਰਵਾਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਰਾਸ਼ਟਰੀ ਆਪਦਾ ਪ੍ਰਬੰਧਨ ਕਮੇਟੀ ਦੀ ਮੀਟਿੰਗ04 ਦਸੰਬਰਨੂੰ ਮੰਤਰੀ ਮੰਡਲ ਸਕੱਤਰ ਸ਼੍ਰੀ ਪੀਕੇ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚੱਕਰਵਾਤ ਪ੍ਰਭਾਵਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੀਤੇ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਗਈ।

***

AKT/NT/HS