Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕਿਰਲੋਸਕਰ ਬ੍ਰਦਰਸ ਲਿਮਿਟਿਡ ਦੇ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਕਿਰਲੋਸਕਰ ਬ੍ਰਦਰਸ ਲਿਮਿਟਿਡ (ਕੇਬੀਐੱਲ) ਦੇ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕੇਬੀਐੱਲ ਦੇ 100 ਵਰ੍ਹੇਂ ਪੂਰੇ ਹੋਣ ਦੇ ਸਬੰਧ ਵਿੱਚ ਡਾਕ ਟਿਕਟ ਜਾਰੀ ਕੀਤੀ ਅਤੇ ਨਾਲ ਹੀ ਕੇਬੀਐੱਲ ਦੇ ਸੰਸਥਾਪਕ ਸਵਰਗੀ ਸ਼੍ਰੀ ਲਕਸ਼ਮਣ ਰਾਓ ਕਿਰਲੋਸਕਰ ਦੀ ਜੀਵਨੀ ਦੇ ਹਿੰਦੀ ਸੰਸਕਰਣ ‘ਯਾਂਤ੍ਰਿਕ ਕੀ ਯਾਤਰਾ – ਦ ਮੈਨ ਹੂ ਮੇਡ ਮਸ਼ੀਨਸ’’ ਵੀ ਜਾਰੀ ਕੀਤਾ।

ਪ੍ਰਧਾਨ ਮੰਤਰੀ ਨੇ ਕੇਬੀਐੱਲ ਨੂੰ ਸ਼ਤਾਬਦੀ ਸਮਾਰੋਹ ਦੇ ਸਬੰਧ ਵਿੱਚ ਵਧਾਈ ਦਿੰਦੇ ਹੋਏ ਕਿਹਾ ਕਿ ਜੋਖਮ ਉਠਾਉਣ ਅਤੇ ਨਵੇਂ ਖੇਤਰਾਂ ਵੱਲ ਕਦਮ ਵਧਾਉਣ ਦਾ ਸਾਹਸ ਅੱਜ ਵੀ ਭਾਰਤੀ ਉੱਦਮੀਆਂ ਦੀ ਪਹਿਚਾਣ ਬਣੀ ਹੋਈ ਹੈ । ਭਾਰਤੀ ਉੱਦਮੀ ਦੇਸ਼ ਦੀ ਪ੍ਰਗਤੀ ਅਤੇ ਆਪਣੀ ਸਮਰੱਥਾ ਨੂੰ ਵਧਾਉਣ ਅਤੇ ਸਫ਼ਲਤਾਵਾਂ ਦੀਆਂ ਨਵੀਆਂ ਉਚਾਈਆਂ ਛੂਹਣ ਲਈ ਬੇਕਰਾਰ ਹਨ । ਉਨ੍ਹਾਂ ਨੇ ਕਿਹਾ “ਅੱਜ ਜਦੋਂ ਅਸੀਂ ਇੱਕ ਨਵੇਂ ਵਰ੍ਹੇ ਅਤੇ ਨਵੇਂ ਦਹਾਕੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕ ਨਹੀਂ ਹੈ ਕਿ ਇਹ ਦਹਾਕਾ ਭਾਰਤੀ ਉੱਦਮੀਆਂ ਦਾ ਹੋਵੇਗਾ।”

ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਦੇ ਲੋਕਾਂ ਦੀ ਅਸਲੀ ਤਾਕਤ ਤਦੇ ਸਾਹਮਣੇ ਆ ਸਕਦੀ ਹੈ ਜਦੋਂ ਸਰਕਾਰ ਉਦਯੋਗਾਂ ਲਈ ਰੁਕਾਵਟ ਨਹੀਂ ਬਲਕਿ ਉਨ੍ਹਾਂ ਦੇ ਸਾਥੀ ਦੇ ਰੂਪ ਵਿੱਚ ਖੜ੍ਹੀ ਹੋਵੇ । ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ, ਸਾਡੀ ਸੋਚ ‘ਇਰਾਦੇ ਨਾਲ ਸੁਧਾਰ, ਇਮਾਨਦਾਰੀ ਨਾਲ ਕੰਮ ਅਤੇ ਤੀਬਰਤਾ ਨਾਲ ਪਰਿਵਰਤਨ’ ਕਰਨ । ਅਸੀਂ ਇੱਕ ਅਜਿਹਾ ਸ਼ਾਸਨ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪੂਰੀ ਤਰ੍ਹਾਂ ਪ੍ਰੋਫੈਸ਼ਲਨ ਹੋਣ ਦੇ ਨਾਲ ਹੀ ਕੰਮ ਨੂੰ ਪੂਰੀ ਰਫ਼ਤਾਰ ਦੇ ਨਾਲ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਦਾ ਮਾਹੌਲ ਬਣਿਆ ਹੈ। ਦੇਸ਼ ਵਿੱਚ ਅਖੰਡਤਾ ਅਤੇ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਕਰਨ ਦਾ ਮਾਹੌਲ ਹੈ । ਇਸ ਨੇ ਦੇਸ਼ ਨੂੰ ਵੱਡੇ ਟੀਚੇ ਨਿਰਧਾਰਿਤ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਹਾਸਲ ਕਰਨ ਦਾ ਹੌਂਸਲਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ “ ਵਿੱਤ ਵਰ੍ਹੇ 2018-19 ਦੇ ਦੌਰਾਨ ਯੂਪੀਆਈ ਦੇ ਮਾਧਿਅਮ ਨਾਲ ਕਰੀਬ 9 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ। ਮੌਜੂਦਾ ਵਿੱਤ ਵਰ੍ਹੇ ਵਿੱਚ ਕੇਵਲ ਦਸੰਬਰ ਮਹੀਨੇ ਤੱਕ ਇਹ ਅੰਕੜਾ ਕਰੀਬ 15 ਕਰੋੜ ਰੁਪਏ ‘ਤੇ ਪਹੁੰਚ ਗਿਆ। ਤੁਸੀਂ ਇਸ ਤੋਂ ਅਨੁਮਾਨ ਲਗਾ ਸਕਦੇ ਹੋ ਕਿ ਦੇਸ ਵਿੱਚ ਕਿੰਨੀ ਤੇਜ਼ੀ ਦੇ ਨਾਲ ਡਿਜੀਟਲ ਲੈਣ-ਦੇਣ ਨੂੰ ਅਪਣਾਇਆ ਜਾ ਰਿਹਾ ਹੈ।
ਉਜਾਲਾ ਯੋਜਨਾ ਨੇ ਕੱਲ੍ਹ ਆਪਣੇ ਪੰਜ ਸਾਲ ਪੂਰੇ ਕਰ ਲਏ ਹਨ ਉਹ ਸਾਡੇ ਸਾਰਿਆਂ ਦੇ ਲਈ ਤਸੱਲੀ ਦਾ ਵਿਸ਼ਾ ਹੈ ਕਿ ਦੇਸ਼ ਭਰ ਵਿੱਚ ਹੁਣ ਤੱਕ 36 ਕਰੋੜ ਤੋਂ ਜ਼ਿਆਦਾ ਐੱਲਈਡੀ ਬਲਬ ਵੰਡੇ ਜਾ ਚੁੱਕੇ ਹਨ।”
“ਇਸੇ ਤਰ੍ਹਾਂ ਮੇਕ ਇੰਨ ਇੰਡੀਆ ਮੁਹਿੰਮ ਦੀ ਸਫਲਤਾ ਦੀਆਂ ਕਹਾਣੀਆਂ ਸਾਡੇ ਉਦਯੋਗ ਦੀ ਤਾਕਤ ਹਨ। ਮੈਂ ਭਾਰਤੀ ਉਦਯੋਗ ਦੇ ਹਰ ਖੇਤਰ ਤੋਂ ਸਫਲਤਾ ਦੀਆਂ ਕਹਾਣੀਆਂ ਚਾਹੁੰਦਾ ਹਾਂ।”

ਵੀਆਰਆਰਕੇ/ਵੀਜੇ