Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕਾਰ-ਨਿਕੋਬਾਰ ਵਿੱਚ

ਪ੍ਰਧਾਨ ਮੰਤਰੀ ਕਾਰ-ਨਿਕੋਬਾਰ ਵਿੱਚ

ਪ੍ਰਧਾਨ ਮੰਤਰੀ ਕਾਰ-ਨਿਕੋਬਾਰ ਵਿੱਚ

ਪ੍ਰਧਾਨ ਮੰਤਰੀ ਕਾਰ-ਨਿਕੋਬਾਰ ਵਿੱਚ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਰ – ਨਿਕੋਬਾਰ ਦਾ ਦੌਰਾ ਕੀਤਾ ।

ਉਨ੍ਹਾਂ ਸੁਨਾਮੀ ਮੈਮੋਰੀਅਲ ‘ਤੇ ਪੁਰਸ਼ਚੱਕਰ ਅਰਪਿਤ ਕੀਤਾ ਅਤੇ ਵਾਲ ਆਵ੍ ਲੌਸਟ ਸੋਲਸ (Wall of Lost- Souls) ‘ਤੇ ਮੋਮਬੱਤੀ‍ ਜਗਾਈ ।

ਉਨ੍ਹਾਂ ਦੀਪ ਸਮੂਹ ਦੇ ਕਬਾਇਲੀ ਪ੍ਰਮੁਖਾਂ ਅਤੇ ਉੱਘੇ ਖਿਡਾਰੀਆਂ ਨਾਲ ਗੱਲਬਾਤ ਕੀਤੀ ।

ਇੱਕ ਜਨ ਸਭਾ ਦੌਰਾਨ ਅਰੋਂਗ ਵਿੱਚ ਉਨ੍ਹਾਂ ਨੇ ਆਈਟੀਆਈ ਅਤੇ ਮਾਰਡਨ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ।
ਉਨ੍ਹਾਂ ਮਸ ਜੈੱਟੀ ਦੇ ਨਜ਼ਦੀਕ ਤਟ ਸੁਰੱਖਿਆ ਅਤੇ ਕੈਂਪਬੈੱਲ ਵੇਅ ਜੈੱਟੀ ਦੇ ਵਿਸਤਾਰ ਕਾਰਜ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਦੀਪ ਸਮੂਹ ਦੀ ਮਹਾਨ ਕੁਦਰਤੀ ਸੁੰਦਰਤਾ , ਸੰਸਕ੍ਰਿਤੀ , ਪਰੰਪਰਾ ਅਤੇ ਕਲਾ ਦੀ ਚਰਚਾ ਕੀਤੀ । ਦੀਪ ਸਮੂਹਾਂ ਦੀਆਂ ਪਰਿਵਾਰਕ ਅਤੇ ਸਾਮੂਹਿਕ ਪਰੰਪਰਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਦੀ ਲੰਮੇ ਸਮੇਂ ਤੋਂ ਇਹੀ ਤਾਕਤ ਰਹੀ ਹੈ ।

ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਵਿੱਚ ਪੁੱਜਣ ਤੋਂ ਠੀਕ ਪਹਿਲਾਂ ਸੁਨਾਮੀ ਸਮਾਰਕ – ਵਾਲ ਆਵ੍ ਲੌਸਟ ਸੋਲਸੀ – ਦੀ ਆਪਣੀ ਯਾਤਰਾ ਦੀ ਚਰਚਾ ਕੀਤੀ । ਉਨ੍ਹਾਂ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਦੀ ਭਾਵਨਾ ਅਤੇ ਸੁਨਾਮੀ ਦੇ ਬਾਅਦ ਦੀਪ ਸਮੂਹ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਸਖਤ ਮਿਹਨਤ ਦੀ ਪ੍ਰਸ਼ੰਸਾ ਕੀਤੀ ।

ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ , ਉਹ ਸਿੱਖਿਆ , ਸਿਹਤ, ਰੋਜ਼ਗਾਰ , ਕੌਸ਼ਲ ਵਿਕਾਸ , ਟ੍ਰਾਂਸਪੋਰਟ , ਬਿਜਲੀ , ਖੇਡ ਅਤੇ ਸੈਰ-ਸਪਾਟੇ ਜਿਹੇ ਖੇਤਰਾਂ ਦੇ ਵਿਕਾਸ ਵਿੱਚ ਮਹੱਤਵ‍ਪੂਰਨ ਭੂਮਿਕਾ ਨਿਭਾਉਣਗੇ ।
ਪ੍ਰਧਾਨ ਮੰਤਰੀ ਨੇ ਵਿਕਾਸ ਦੀ ਦਿਸ਼ਾ ਵਿੱਚ ਕੀਤੀ ਜਾ ਰਹੀ ਇਸ ਯਾਤਰਾ ਵਿੱਚ ਕਿਸੇ ਨੂੰ ਵੀ ਜਾਂ ਦੇਸ਼ ਦੇ ਕਿਸੇ ਹਿੱਸੇ ਨੂੰ ਪਿੱਛੇ ਨਾ ਛੱਡਣ ਦੇ ਆਪਣੀ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ । ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਦੂਰੀਆਂ ਨੂੰ ਘੱਟ ਕਰਨਾ ਅਤੇ ਦਿਲਾਂ ਵਿੱਚ ਨੇੜਤਾ ਦੀ ਭਾਵਨਾ ਦਾ ਵਿਕਾਸ ਕਰਨਾ ਹੈ ।

ਉਨ੍ਹਾਂ ਕਿਹਾ ਕਿ ਸਮੁੰਦਰੀ ਦੀਵਾਰ ਦੇ ਤਿਆਰ ਹੋ ਜਾਣ ਤੋਂ ਬਾਅਦ ਇਹ ਕਾਰ – ਨਿਕੋਬਾਰ ਦੀਪ ਸਮੂਹ ਦੀ ਸੁਰੱਖਿਆ ਵਿੱਚ ਮਦਦਗਾਰ ਹੋਵੇਗੀ । ਉਨ੍ਹਾਂ ਕਿਹਾ ਕਿ ਆਈਟੀਆਈ ਦੀਪ ਸਮੂਹ ਦੇ ਨੌਜਵਾਨਾਂ ਨੂੰ ਕੌਸ਼ਲ ਦੇ ਨਾਲ ਅਧਿਕਾਰ ਸੰਪੰਨ ਬਣਾਉਣ ਵਿੱਚ ਮਦਦ ਕਰੇਗੀ । ਨਿਕੋਬਾਰ ਦੀਪ ਸਮੂਹ ਦੇ ਨੌਜਵਾਨ ਦੀ ਖੇਡ ਪ੍ਰਤਿਭਾ ਬਾਰੇ ਚਰਚਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਮਾਰਡਨ ਸਪੋਰਟਸ ਕੰਪਲੈਕਸ ਉਨ੍ਹਾਂ ਦੇ ਕੌਸ਼ਲ ਨੂੰ ਨਿਖਾਰਨ ਵਿੱਚ ਮਦਦ ਕਰੇਗਾ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਖੇਡਾਂ ਦੇ ਹੋਰ ਜ਼ਿਆਦਾ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕੀਤਾ ਜਾਵੇਗਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਦੇ ਜੀਵਨ ਦੀ ਸਰਲਤਾ ਵਧਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਯਤਨ ਵਾਤਾਵਰਣ ਅਤੇ ਸਥਾਨਿਕ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਦਿਆਂ ਵਿਕਾਸ ਕਾਰਜ ਸ਼ੁਰੂ ਕਰਨ ਦਾ ਹੈ ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ਦੀ ਚਰਚਾ ਕਰਦਿਆਂ ਕੋਪਰਾ ਦੇ ਸਮਰਥਨ ਮੁੱਲ ਵਿੱਚ ਵਾਧੇ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਸਰਕਾਰ ਮੱਛੀ ਪਾਲਣ ਉਦਯੋਗ ਨਾਲ ਜੁੜੇ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੱਛੀ ਪਾਲਣ ਖੇਤਰ ਨੂੰ ਜ਼ਿਆਦਾ ਲਾਭਕਾਰੀ ਬਣਾਉਣ ਲਈ ਹਾਲ ਹੀ ਵਿੱਚ 7,000 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸਮੁੰਦਰ ਦੇ ਨੇੜੇ ਦੇ ਖੇਤਰ ਸਾਡੀ ਨੀਲੀ ਕ੍ਰਾਂਤੀ ਦੇ ਕੇਂਦਰ ਬਣ ਸਕਦੇ ਹਨ । ਉਨ੍ਹਾਂ ਕਿਹਾ ਕਿ ਸਮੁੰਦਰੀ ਸੀਵੀਡ ਖੇਤੀਬਾੜੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਆਧੁਨਿਕ ਕਿਸ਼ਤੀਆਂ ਦੀ ਖਰੀਦ ਲਈ ਮਛੇਰਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਭਾਰਤ ਸੋਲਰ ਊਰਜਾ ਨੂੰ ਵਰਤੋਂ ਵਿੱਚ ਲਿਆਉਣ ਲਈ ਨਿਰੰਤਨ ਯਤਨ ਕਰ ਰਿਹਾ ਹੈ । ਇਸ ਸੰਦਰਭ ਵਿੱਚ ਉਨ੍ਹਾਂ ਅੰਤਰਰਾਸ਼ਟਰੀ ਸੌਰ ਗਠਬੰਧਨ ਦਾ ਉਲੇਖ ਕੀਤਾ । ਉਨ੍ਹਾਂ ਕਿਹਾ ਕਿ ਸਮੁੰਦਰ ਨਾਲ ਲੱਗਦੇ ਖੇਤਰਾਂ ਵਿੱਚ ਅਖੁੱਟ ਊਰਜਾ ਦੀ ਬੇਸ਼ੁਮਾਰ ਸੰਭਾਵਨਾ ਹੈ । ਉਨ੍ਹਾਂ ਇਸ ਦਿਸ਼ਾ ਵਿੱਚ ਕਾਰ ਨਿਕੋਬਾਰ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਉਲੇਖ ਕੀਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਕੋਬਾਰ ਦੀਪ ਸਮੂਹ ਅਤੇ ਨੇੜੇ ਦੇ ਮੱਲਕਾ ਸਟ੍ਰੇਟ ਦਾ ਇਹ ਪੂਰਾ ਖੇਤਰ ਸੰਸਾਧਨਾਂ ਅਤੇ ਸੁਰੱਖਿਆ ਦੋਵਾਂ ਹੀ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਯੋਗ ਮਾਲ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ । ਉਨ੍ਹਾਂ ਕੈਂਪਬੈੱਲ ਵੇਅ ਜੈੱਟੀ ਅਤੇ ਮਸ ਜੈੱਟੀ ਲਈ ਕੀਤੇ ਜਾ ਰਹੇ ਵਿਕਾਸ ਕਾਰਜ ਦੀ ਚਰਚਾ ਕੀਤੀ ।

ਪ੍ਰਧਾਨ ਮੰਤਰੀ ਨੇ ਦੀਪ ਸਮੂਹ ਦੇ ਵਿਕਾਸ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ।

***

ਏਕੇਟੀ/ਐੱਸਐੱਚ