Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕਲ੍ਹ ਡਾ. ਏ ਪੀ ਜੇ ਅਬਦੁਲ ਕਲਾਮ ਯਾਦਗਾਰ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਾਬਕਾ ਰਾਸ਼ਟਰਪਤੀ ਡਾ.ਏ ਪੀ ਜੇ ਅਬਦੁਲ ਕਲਾਮ ਦੀ ਯਾਦਗਾਰ ਦਾ ਰਾਮੇਸ਼ਵਰਮ ਦੇ ਪੇਈ ਕਾਰੁੰਬੂ (Pei Karumbu), ਵਿਖੇ ਕਲ੍ਹ (27.07.2017) ਨੂੰ 11.30 ਵਜੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਡੀ ਆਰ ਡੀ ਓ ਵੱਲੋਂ ਡਿਜ਼ਾਈਨ ਅਤੇ ਤਿਆਰ ਕੀਤੀ ਯਾਦਗਾਰ ਉੱਤੇ ਰਾਸ਼ਟਰੀ ਝੰਡਾ ਲਹਿਰਾਉਣਗੇ।

ਪ੍ਰਧਾਨ ਮੰਤਰੀ ਵੱਲੋਂ ਡਾ. ਅਬਦੁਲ ਕਲਾਮ ਦੇ ਇੱਕ ਬੁੱਤ ਤੋਂ ਪਰਦਾ ਹਟਾਇਆ ਜਾਵੇਗਾ ਅਤੇ ਫੁੱਲਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਡਾ. ਕਲਾਮ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਗੇ।

ਬਾਅਦ ਵਿੱਚ ਪ੍ਰਧਾਨ ਮੰਤਰੀ ‘ਕਲਾਮ ਸੰਦੇਸ਼ ਵਾਹਿਨੀ’ ਜੋ ਕਿ ਇੱਕ ਪ੍ਰਦਰਸ਼ਨੀ ਵਾਲੀ ਬੱਸ ਹੈ ਅਤੇ ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦੀ ਹੋਈ 15 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਪਹੁੰਚੇਗੀ, ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਉਸੇ ਦਿਨ ਸਾਬਕਾ ਰਾਸ਼ਟਰਪਤੀ ਦਾ ਜਨਮ ਦਿਨ ਵੀ ਹੈ।

ਪ੍ਰਧਾਨ ਮੰਤਰੀ ਮੋਦੀ ਉਸ ਤੋਂ ਬਾਅਦ ਇੱਕ ਜਨਤਕ ਮੀਟਿੰਗ ਲਈ ਮੰਡਪਮ ਰਵਾਨਾ ਹੋ ਜਾਣਗੇ। ਉਹ ਲਾਂਗ ਲਾਈਨਰ ਟਰਾਲਰਜ਼ ਦੇ ਲਾਭਕਾਰੀਆਂ ਨੂੰ ਬਲਿਊ ਰੈਵੋਲਿਊਸ਼ਨ ਸਕੀਮ ਅਧੀਨ ਪ੍ਰਵਾਨਗੀ ਪੱਤਰ ਵੰਡਣਗੇ। ਉਹ ਅਯੁੱਧਿਆ ਤੋਂ ਰਾਮੇਸ਼ਵਰਮ ਤੱਕ ਨਵੀਂ ਐਕਸਪ੍ਰੈਸ ਗੱਡੀ ਨੂੰ (ਵੀਡੀਓ ਕਾਨਫਰੰਸ ਰਾਹੀਂ) ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਗਰੀਨ ਰਾਮੇਸ਼ਵਰਮ ਪ੍ਰਾਜੈਕਟ ਦੇ ਸਾਰਾਂਸ਼ ਜਾਰੀ ਕਰਨਗੇ। ਉਹ ਦੇਸ਼ ਨੂੰ ਸਮਰਪਿਤ ਹੋਣ ਵਾਲੀ 9.5 ਕਿਲੋਮੀਟਰ ਲੰਬੀ ਲਿੰਕ ਸੜਕ ਐੱਨ ਐੱਚ-87 ਦੇ ਨੀਂਹ ਪੱਥਰ ਤੋਂ ਪਰਦਾ ਹਟਾਉਣਗੇ। ਇਹ ਸੜਕ ਮੁਕੁੰਦਾਰਿਆਰ ਚਾਠੀਰਾਮ ਅਤੇ ਆਰੀਚਲਮੁਰਾਈ (Mukundarayar Chathiram and Arichalmunai) ਦਰਮਿਆਨ ਬਣੇਗੀ।

ਕਲਾਮ ਮੈਮੋਰੀਅਲ ਦਾ ਪਿਛੋਕੜ

ਇਹ ਯਾਦਗਾਰ ਡੀ ਆਰ ਡੀ ਓ ਵੱਲੋਂ ਪੂਰੇ ਇੱਕ ਸਾਲ ਵਿੱਚ ਤਿਆਰ ਕੀਤੀ ਗਈ ਹੈ। ਨਕਸ਼ੇ ਦੇ ਹਿਸਾਬ ਨਾਲ ਇਸ ਦੀ ਪ੍ਰੇਰਨਾ ਕਈ ਕੌਮੀ ਯਾਦਗਾਰਾਂ ਤੋਂ ਲਈ ਗਈ ਹੈ। ਇਸ ਦੀ ਮੂਹਰਲੀ ਦਾਖਲਾ ਦਿੱਖ ਇੰਡੀਆ ਗੇਟ ਵਰਗੀ ਹੈ, ਜਦੋਂ ਕਿ ਦੋ ਥੰਮ ਰਾਸ਼ਟਰਪਤੀ ਭਵਨ ਵਰਗੇ ਬਣਾਏ ਗਏ ਹਨ।

ਇਸ ਯਾਦਗਾਰ ਵਿੱਚ 4 ਮੁੱਖ ਹਾਲ ਹਨ ਜਿਨ੍ਹਾਂ ਵਿੱਚੋਂ ਹਰ ਇੱਕ ਡਾ. ਕਲਾਮ ਦੇ ਜੀਵਨ ਅਤੇ ਸਮੇਂ ਨੂੰ ਦਰਸਾਉਂਦੇ ਹਨ। ਹਾਲ ਨੰ. 1 ਉਨ੍ਹਾਂ ਦੇ ਬਾਲਪਨ ਅਤੇ ਉਨ੍ਹਾਂ ਦੇ ਵਿੱਦਿਅਕ ਜੀਵਨ ਨਾਲ ਸਬੰਧਤ ਹੈ। ਹਾਲ ਨੰ. 2 ਉਨ੍ਹਾਂ ਦੇ ਰਾਸ਼ਟਰਪਤੀ ਰਹਿਣ ਦੇ ਦਿਨਾਂ ਨਾਲ ਸਬੰਧਤ ਹੈ। ਇਸ ਵਿੱਚ ਸੰਸਦ ਅਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿੱਚ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਨਾਂ ਦਾ ਵੀ ਜ਼ਿਕਰ ਹੈ। ਹਾਲ ਨੰ. 3 ਉਨ੍ਹਾਂ ਦੇ ਇਸਰੋ ਅਤੇ ਡੀ ਆਰ ਡੀ ਓ ਦੇ ਦਿਨਾਂ ਨਾਲ ਸਬੰਧਤ ਹੈ ਅਤੇ ਹਾਲ ਨੰ. 4 ਉਨ੍ਹਾਂ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਸ਼ਿਲਾਂਗ ਵਿੱਚ ਉਨ੍ਹਾਂ ਦੇ ਦਿਹਾਂਤ ਤੱਕ ਨਾਲ ਸਬੰਧਤ ਹੈ।

ਉੱਥੇ ਇੱਕ ਵੱਖਰਾ ਸੈਕਸ਼ਨ ਵੀ ਹੈ ਜਿਸ ਵਿੱਚ ਕਿ ਡਾ. ਕਲਾਮ ਦੀਆਂ ਨਿਜੀ ਚੀਜ਼ਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਪ੍ਰਸਿੱਧ ਰੁਦਰ ਵੀਣਾ, ਜੀ-ਸੂਟ ਜੋ ਕਿ ਉਨ੍ਹਾਂ ਨੇ ਸੂ-30 ਐੱਮ ਕੇ ਆਈ ਉਡਾਨ ਦੌਰਾਨ ਪਾਇਆ ਸੀ ਅਤੇ ਉਨ੍ਹਾਂ ਨੂੰ ਮਿਲੇ ਵੱਖ-ਵੱਖ ਪੁਰਸਕਾਰ ਵੀ ਸ਼ਾਮਲ ਹਨ। 12 ਕੰਧਾਂ ਦੀ ਵਰਤੋਂ ਪੇਂਟਿੰਗਜ਼ ਅਤੇ ਚਿੱਤਰਕਾਰੀ ਲਈ ਕੀਤੀ ਗਈ ਹੈ।

ਸਾਰੇ ਇਲਾਕੇ ਨੂੰ ਬਹੁਤ ਸੁੰਦਰ ਢੰਗ ਨਾਲ ਲੈਂਡਸਕੇਪ ਕੀਤਾ ਗਿਆ ਹੈ ਤਾਂਕਿ ਡਾ. ਕਲਾਮ ਦੀ ਸ਼ਖਸੀਅਤ ਦੇ ਸ਼ਾਂਤੀ ਅਤੇ ਇਕਸੁਰਤਾ ਦੇ ਪਹਿਲੂ ਨੂੰ ਦਰਸਾਇਆ ਜਾ ਸਕੇ। ਉਸਾਰੀ ਦਾ ਸਮਾਨ ਅਤੇ ਹੋਰ ਸਬੰਧਤ ਵਸਤਾਂ ਦੇਸ਼ ਦੇ ਕਈ ਹੋਰ ਹਿੱਸਿਆਂ ਤੋਂ ਰਾਮੇਸ਼ਵਰਮ ਵਿੱਚ ਲਿਆਂਦੀਆਂ ਗਈਆਂ ਹਨ। ਯਾਦਗਾਰ ਦੇ ਮੂਹਰਲੇ ਸ਼ਿਲਪਕਾਰੀ ਵਾਲੇ ਦਰਵਾਜ਼ੇ ਥੰਜਾਵੁਰ (Thanjavur) ਤੋਂ ਮੰਗਵਾਏ ਗਏ ਹਨ, ਸਟੋਨ ਕਲੈਡਿੰਗਜ਼ ਜੈਸਲਮੇਰ ਅਤੇ ਆਗਰਾ ਤੋਂ, ਪੱਥਰ ਦੇ ਥੰਮ੍ਹ ਬੈਂਗਲੁਰੂ ਤੋਂ, ਪੱਥਰ ਕਰਨਾਟਕ ਤੋਂ, ਕੰਧ ਚਿੱਤਰ ਹੈਦਰਾਬਾਦ, ਸ਼ਾਂਤੀਨਿਕੇਤਨ, ਕੋਲਕਾਤਾ ਅਤੇ ਚੇਨਈ ਤੋਂ ਮੰਗਵਾਏ ਗਏ ਹਨ।

AKT/NT