ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸ਼ਾਮ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸ਼ਾਵਕਤ ਮਿਰਜ਼ਿਯੋਯੇਵ ਦੇ ਸੱਦੇ ’ਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ (ਪਰਿਸ਼ਦ) ਦੀ 22ਵੀਂ ਬੈਠਕ ਵਿੱਚ ਹਿੱਸਾ ਲੈਣ ਦੇ ਲਈ ਉਜ਼ਬੇਕਿਸਤਾਨ ਦੇ ਸਮਰਕੰਦ ਪਹੁੰਚ ਗਏ ਹਨ।
ਸਮਰਕੰਦ ਪਹੁੰਚਣ ’ਤੇ, ਪ੍ਰਧਾਨ ਮੰਤਰੀ ਦਾ ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ, ਸ਼੍ਰੀ ਅਬਦੁੱਲਾ ਅਰਿਪੋਵ ਦੁਆਰਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਨ ਦੇ ਲਈ ਉਜ਼ਬੇਕਿਸਤਾਨ ਦੇ ਕਈ ਮੰਤਰੀ, ਸਮਰਕੰਦ ਖੇਤਰ ਦੇ ਗਵਰਨਰ ਅਤੇ ਉਜ਼ਬੇਕਿਸਤਾਨ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਸਨ।
ਕੱਲ੍ਹ ਸਵੇਰੇ, 16 ਸਤੰਬਰ 2022 ਨੂੰ, ਪ੍ਰਧਾਨ ਮੰਤਰੀ ਐੱਸਸੀਓ ਸਮਿਟ ਵਿੱਚ ਹਿੱਸਾ ਲੈਣਗੇ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਅਤੇ ਸਮਿਟ ਵਿੱਚ ਸ਼ਾਮਲ ਹੋਣ ਵਾਲੇ ਕੁਝ ਹੋਰ ਨੇਤਾਵਾਂ ਦੇ ਨਾਲ ਦੁੱਵਲੀਆਂ ਬੈਠਕਾਂ ਵੀ ਕਰਨਗੇ।
****
ਡੀਐੱਸ/ਏਕੇ
Landed in Samarkand to take part in the SCO Summit. pic.twitter.com/xaZ0pkjHD1
— Narendra Modi (@narendramodi) September 15, 2022