ਵੈਬੀਨਾਰ ਇਸ ਵਰ੍ਹੇ ਦੇ ਬਜਟ ਦੇ ਦ੍ਰਿਸ਼ਟੀਕੋਣ ਨੂੰ ਕਾਰਵਾਈਯੋਗ ਨਤੀਜਿਆਂ ਵਿੱਚ ਬਦਲਣ ਲਈ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਮਾਰਚ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ “ਖੇਤੀਬਾੜੀ ਅਤੇ ਗ੍ਰਾਮੀਣ ਸਮ੍ਰਿੱਧੀ” ਵਿਸ਼ੇ ‘ਤੇ ਬਜਟ ਤੋਂ ਬਾਅਦ ਦੇ ਵੈਬੀਨਾਰ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਸ ਵੈਬੀਨਾਰ ਦਾ ਉਦੇਸ਼ ਇਸ ਵਰ੍ਹੇ ਦੇ ਬਜਟ ਐਲਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਰਣਨੀਤੀਆਂ ‘ਤੇ ਕੇਂਦ੍ਰਿਤ ਚਰਚਾ ਲਈ ਪ੍ਰਮੁੱਖ ਸਬੰਧਿਤ ਧਿਰਾਂ ਨੂੰ ਇਕੱਠੇ ਲਿਆਉਣਾ ਹੈ। ਖੇਤੀਬਾੜੀ ਵਿਕਾਸ ਅਤੇ ਗ੍ਰਾਮੀਣ ਸਮ੍ਰਿੱਧੀ ‘ਤੇ ਬਲ ਦੇਣ ਦੇ ਨਾਲ, ਇਹ ਸੈਸ਼ਨ ਬਜਟ ਦੇ ਦ੍ਰਿਸ਼ਟੀਕੋਣ ਨੂੰ ਕਾਰਵਾਈ ਯੋਗ ਨਤੀਜਿਆਂ ਵਿੱਚ ਬਦਲਣ ਲਈ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਹ ਵੈਬੀਨਾਰ ਪ੍ਰਯਾਸਾਂ ਨੂੰ ਇਕਸਾਰ ਕਰਨ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਸੰਚਾਲਿਤ ਕਰਨ ਲਈ ਨਿੱਜੀ ਖੇਤਰ ਦੇ ਮਾਹਿਰਾਂ, ਉਦਯੋਗ ਪ੍ਰਤੀਨਿਧੀਆਂ ਅਤੇ ਵਿਸ਼ਾ ਵਸਤੂ ਮਾਹਿਰਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਵੇਗਾ।
***************
ਐੱਮਜੇਪੀਐੱਸ/ਐੱਸਟੀ