ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (‘India’s Techade: Chips for Viksit Bharat’) ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਲਗਭਗ 1.25 ਲੱਖ ਕਰੋੜ ਰੁਪਏ ਦੇ ਤਿੰਨ ਸੈਮੀਕੰਡਕਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਗੁਜਰਾਤ ਦੇ ਧੋਲੇਰਾ ਵਿੱਚ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ- DSIR) ਵਿੱਚ ਸੈਮੀਕੰਡਕਟਰ ਨਿਰਮਾਣ ਸੁਵਿਧਾ (Semiconductor fabrication facility), ਅਸਾਮ ਦੇ ਮੋਰੀਗਾਓਂ(Morigaon) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਅਤੇ ਗੁਜਰਾਤ ਦੇ ਸਾਣੰਦ(Sanand) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਸ਼ਾਮਲ ਹਨ।
ਇਸ ਅਵਸਰ ‘ਤੇ, ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਇਤਿਹਾਸਿਕ ਅਵਸਰ ਭਾਰਤ ਦੇ ਉੱਜਵਲ ਭਵਿੱਖ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਗੁਜਰਾਤ ਦੇ ਧੋਲੇਰਾ (Dholera) ਅਤੇ ਸਾਣੰਦ(Sanand) ਅਤੇ ਅਸਾਮ ਦੇ ਮੋਰੀਗਾਓਂ(Moregaon) ਵਿੱਚ ਲਗਭਗ 1.25 ਲੱਖ ਕਰੋੜ ਰੁਪਏ ਦੇ ਤਿੰਨ ਪ੍ਰਮੁੱਖ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਪ੍ਰਮੁੱਖ ਪਹਿਲਾਂ ਦੇ ਲਈ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਨੀਂਹ ਪੱਥਰ ਰੱਖੇ ਗਏ ਪ੍ਰੋਜੈਕਟ ਭਾਰਤ ਨੂੰ ਸੈਮੀਕੰਡਕਟਰ ਦੀ ਹੱਬ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਵਰਚੁਅਲ ਤਰੀਕੇ ਨਾਲ ਤਾਇਵਾਨ ਦੇ ਸੈਮੀਕੰਡਕਟਰ ਉਦਯੋਗ ਨਾਲ ਜੁੜੀਆਂ ਹਸਤੀਆਂ ਦੀ ਉਪਸਥਿਤੀ ਦੀ ਚਰਚਾ ਕੀਤੀ ਅਤੇ ਅੱਜ ਦੇ ਆਯੋਜਨ ਦੇ ਲਈ ਉਤਸ਼ਾਹ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ 60,000 ਤੋਂ ਅਧਿਕ ਕਾਲਜ, ਯੂਨੀਵਰਸਿਟੀਆਂ ਅਤੇ ਵਿੱਦਿਅਕ ਸੰਸਥਾਨ ਵਰਚੁਅਲ ਤਰੀਕੇ ਨਾਲ ਇਸ ਅਨੂਠੇ ਆਯੋਜਨ ਨਾਲ ਜੁੜੇ ਸਨ। ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਨੂੰ ਨੌਜਵਾਨਾਂ ਦੇ ਸੁਪਨਿਆਂ ਦਾ ਸਮਾਗਮ ਦੱਸਿਆ, ਕਿਉਂਕਿ ਉਹ ਹੀ ਭਾਰਤ ਦੇ ਭਵਿੱਖ ਦੇ ਵਾਸਤਵਿਕ ਹਿਤਧਾਰਕ ਹਨ। ਯੁਵਾ ਦੇਖ ਰਹੇ ਹਨ ਕਿ ਕਿਵੇਂ ਭਾਰਤ ਆਤਮਨਿਰਭਰਤਾ ਅਤੇ ਗਲੋਬਲ ਸਪਲਾਈ ਚੇਨ ਵਿੱਚ ਮਜ਼ਬੂਤ ਉਪਸਥਿਤੀ ਦੇ ਲਈ ਬਹੁ-ਆਯਾਮੀ ਤਰੀਕੇ (multi-pronged fashion) ਨਾਲ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਆਤਮਵਿਸ਼ਵਾਸੀ ਯੁਵਾ ਦੇਸ਼ ਦੀ ਕਿਸਮਤ ਬਦਲਦਾ ਹੈ।
ਟੈਕਨੋਲੋਜੀ-ਸੰਚਾਲਿਤ 21ਵੀਂ ਸਦੀ ਵਿੱਚ ਇਲੈਕਟ੍ਰੌਨਿਕ ਚਿਪਸ ਦੀ ਵਿਸ਼ੇਸ਼ ਭੂਮਿਕਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਨਿਰਮਿਤ ਅਤੇ ਭਾਰਤ ਵਿੱਚ ਡਿਜ਼ਾਈਨ ਕੀਤੀਆਂ ਗਈਆਂ ਚਿਪਸ ਭਾਰਤ ਨੂੰ ਆਤਮਨਿਰਭਰਤਾ ਅਤੇ ਆਧੁਨਿਕੀਕਰਣ ਦੀ ਤਰਫ਼ ਲੈ ਜਾਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਿੰਨ ਕਾਰਨਾਂ ਕਰਕੇ ਪਹਿਲੀਆਂ ਤਿੰਨ ਉਦਯੋਗਿਕ ਕ੍ਰਾਤੀਆਂ ਤੋਂ ਖੁੰਝਣ ਦੇ ਬਾਅਦ, ਭਾਰਤ ਹੁਣ ਚੌਥੀ ਉਦਯੋਗਿਕ ਕ੍ਰਾਂਤੀ ਉਦਯੋਗ 4.0 (Industry 4.0, the fourth industrial revolution) ਦੀ ਅਗਵਾਈ ਕਰਨ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹਰ ਪਲ ਦਾ ਸਦਉਪਯੋਗ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਅੱਜ ਦੇ ਸਮਾਗਮ ਨੂੰ ਇਸ ਬਾਤ ਦੀ ਉਦਾਹਰਣ ਦੱਸਿਆ ਕਿ ਸਰਕਾਰ ਕਿਤਨੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸੈਮੀਕੰਡਕਟਰ ਖੇਤਰ ਵਿੱਚ ਹੋਈ ਪ੍ਰਗਤੀ ਦਾ ਕ੍ਰਮ ਸਮਝਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੋ ਸਾਲ ਪਹਿਲੇ ਸੈਮੀਕੰਡਕਟਰ ਮਿਸ਼ਨ ਦੇ ਐਲਾਨ ਦੀ ਚਰਚਾ ਕੀਤੀ ਅਤੇ ਕਿਹਾ ਕਿ ਉਸ ਦੇ ਕੁਝ ਹੀ ਮਹੀਨਿਆਂ ਦੇ ਅੰਦਰ ਪਹਿਲੇ ਸਹਿਮਤੀ ਪੱਤਰਾਂ (MoUs) ‘ਤੇ ਹਸਤਾਖਰ ਕੀਤੇ ਗਏ ਅਤੇ ਹੁਣ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜੋ ਸੰਕਲਪ ਲੈਂਦਾ ਹੈ, ਉਸ ਨੂੰ ਭਾਰਤ ਅਤੇ ਇੱਥੋਂ ਦਾ ਲੋਕਤੰਤਰ ਪੂਰਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਵਿੱਚ ਕੇਵਲ ਮੁੱਠੀ ਭਰ ਰਾਸ਼ਟਰ ਹੀ ਅੱਜ ਸੈਮੀਕੰਡਕਟਰਸ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਹੋਏ ਵਿਵਧਾਨਾਂ ਦੇ ਬਾਅਦ ਇੱਕ ਵਿਸ਼ਵਾਸਯੋਗ ਸਪਲਾਈ ਚੇਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਇੱਛੁਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਤਕਨੀਕੀ ਖੇਤਰ, ਪਰਮਾਣੂ ਅਤੇ ਡਿਜੀਟਲ ਸ਼ਕਤੀ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਸੈਕਟਰ ਦੇ ਲਈ ਕਮਰਸ਼ੀਅਲ ਉਤਪਾਦਨ ਕਰਨ ਦੇ ਲਈ ਤਿਆਰ ਹੈ। ਭਾਵੀ ਯੋਜਨਾਵਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਭਾਰਤ ਸੈਮੀਕੰਡਕਟਰ ਖੇਤਰ ਦੇ ਲਈ ਉਤਪਾਦਾਂ ਦੇ ਨਿਰਮਾਣ ਵਿੱਚ ਇੱਕ ਆਲਮੀ ਸ਼ਕਤੀ ਬਣ ਜਾਵੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਲਏ ਗਏ ਨੀਤੀਗਤ ਨਿਰਣਿਆਂ ਨਾਲ ਭਾਰਤ ਨੂੰ ਭਵਿੱਖ ਵਿੱਚ ਰਣਨੀਤਕ ਲਾਭ ਮਿਲੇਗਾ ਕਿਉਂਕਿ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਕਾਨੂੰਨਾਂ ਦੇ ਸਰਲੀਕਰਣ (Ease of Doing Business and simplification of laws) ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ 40,000 ਤੋਂ ਅਧਿਕ ਗ਼ੈਰ-ਜ਼ਰੂਰੀ ਅਨੁਪਾਲਨਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਐੱਫਡੀਆਈ (FDI) ਦੇ ਨਿਯਮਾਂ ਨੂੰ ਭੀ ਸਰਲ ਬਣਾਇਆ ਗਿਆ ਹੈ। ਰੱਖਿਆ, ਬੀਮਾ ਅਤੇ ਦੂਰਸੰਚਾਰ ਖੇਤਰਾਂ ਵਿੱਚ ਐੱਫਡੀਆਈ (FDI) ਨੀਤੀਆਂ ਨੂੰ ਉਦਾਰ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਲੈਕਟ੍ਰੌਨਿਕ ਅਤੇ ਆਈਟੀ(IT) ਹਾਰਡਵੇਅਰ ਮੈਨੂਫੈਕਚਰਿੰਗ ਵਿੱਚ ਭਾਰਤ ਦੀ ਵਧਦੀ ਸਥਿਤੀ ਦਾ ਭੀ ਜ਼ਿਕਰ ਕੀਤਾ, ਜਿੱਥੇ ਬੜੇ ਪੈਮਾਨੇ ‘ਤੇ ਇਲੈਕਟ੍ਰੌਨਿਕ ਅਤੇ ਆਈਟੀ (IT) ਹਾਰਡਵੇਅਰ ਮੈਨੂਫੈਕਚਰਿੰਗ ਅਤੇ ਇਲੈਕਟ੍ਰੌਨਿਕ ਕਲਸਟਰਸ ਬਣਾਉਣ ਦੇ ਲਈ ਪੀਐੱਲਆਈ ਯੋਜਨਾਵਾਂ(PLI schemes) ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਨਾਲ ਇਲੈਕਟ੍ਰੌਨਿਕ ਈਕੋਸਿਸਟਮ ਦੇ ਵਿਕਾਸ ਨੂੰ ਮੰਚ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਨਿਰਮਾਤਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਕੁਆਂਟਮ ਮਿਸ਼ਨ (India’s Quantum Mission) ਦੀ ਸ਼ੁਰੂਆਤ, ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਅਤੇ ਏਆਈ ਮਿਸ਼ਨ (India’s AI Mission) ਦੇ ਵਿਸਤਾਰ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਭਾਰਤ ਟੈਕਨੋਲੋਜੀ ਅਪਣਾਉਣ ਦੇ ਇਲਾਵਾ ਟੈਕਨੋਲੋਜੀ ਅਡਵਾਂਸਮੈਂਟ ਦੀ ਦਿਸ਼ਾ ਵਿੱਚ ਭੀ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਸੈਕਟਰ ਵਿੱਚ ਰਿਸਰਚ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਕਈ ਉਦਯੋਗਾਂ ਵਿੱਚ ਸੈਮੀਕੰਡਕਟਰਸ ਦੇ ਇਸਤੇਮਾਲ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਸਿਰਫ਼ ਇੱਕ ਉਦਯੋਗ ਨਹੀਂ ਹੈ, ਬਲਕਿ ਇਹ ਅਸੀਮਿਤ ਸੰਭਾਵਨਾਵਾਂ ਨਾਲ ਭਰੇ ਦੁਆਰ ਭੀ ਖੋਲ੍ਹਦਾ ਹੈ। ਉਨ੍ਹਾਂ ਨੇ ਗਲੋਬਲ ਚਿਪ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਵਿੱਚ ਭਾਰਤੀ ਪ੍ਰਤਿਭਾ ਦੀ ਬੜੀ ਉਪਸਥਿਤੀ ਦੀ ਤਰਫ਼ ਭੀ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪ੍ਰਤਿਭਾਵਾਂ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਅੱਜ ਸੈਮੀਕੰਡਕਟਰ ਮੈਨੂਫੈਕਚਰਿੰਗ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯੁਵਾ ਆਪਣੇ ਲਈ ਪੈਦਾ ਹੋ ਰਹੇ ਅਵਸਰਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਚਾਹੇ ਉਹ ਪੁਲਾੜ ਹੋਵੇ ਜਾਂ ਮੈਪਿੰਗ ਸੈਕਟਰ। ਉਨ੍ਹਾਂ ਨੇ ਨੌਜਵਾਨਾਂ ਦੇ ਲਈ ਇਨ੍ਹਾਂ ਖੇਤਰਾਂ ਨੂੰ ਖੋਲ੍ਹਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ ਬਣਨ ਦੇ ਲਈ ਅਭੂਤਪੂਰਵ ਪ੍ਰੋਤਸਾਹਨ ਨੂੰ ਕ੍ਰੈਡਿਟ ਦਿੱਤਾ ਅਤੇ ਕਿਹਾ ਕਿ ਅੱਜ ਦਾ ਆਯੋਜਨ ਸੈਮੀਕੰਡਕਟਰ ਸਪੇਸ ਵਿੱਚ ਸਟਾਰਟਅੱਪ ਦੇ ਲਈ ਨਵੇਂ ਅਵਸਰ ਪੈਦਾ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੱਜ ਦੇ ਪ੍ਰੋਜੈਕਟ ਨੌਜਵਾਨਾਂ ਦੇ ਲਈ ਅਡਵਾਂਸਡ ਟੈਕਨੋਲੋਜੀ ਵਿੱਚ ਨੌਕਰੀਆਂ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਵਿੱਚ-ਯਹੀ ਸਮਯ ਹੈ, ਸਹੀ ਸਮਯ ਹੈ( Yahi Samay hai Sahi Samay hai), ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਵਿਸ਼ਵਾਸ ਦੇ ਨਾਲ ਬਣਾਈਆਂ ਗਈਆਂ ਨੀਤੀਆਂ ਅਤੇ ਲਏ ਗਏ ਫ਼ੈਸਲੇ ਬਿਹਤਰ ਨਤੀਜੇ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਪੁਰਾਣੀ ਸੋਚ ਅਤੇ ਪੁਰਾਣੇ ਦ੍ਰਿਸ਼ਟੀਕੋਣ ਤੋਂ ਬਹੁਤ ਅੱਗੇ ਨਿਕਲ ਚੁੱਕਿਆ ਹੈ। ਭਾਰਤ ਹੁਣ ਤੇਜ਼ ਗਤੀ ਨਾਲ ਨਿਰਣੇ ਲੈ ਰਿਹਾ ਹੈ ਅਤੇ ਨੀਤੀਆਂ ਬਣਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲੇ 1960 ਦੇ ਦਹਾਕੇ ਵਿੱਚ ਭਾਰਤ ਨੇ ਸੈਮੀਕੰਡਕਟਰ ਨੂੰ ਲੈ ਕੇ ਸੁਪਨੇ ਸੰਜੋਏ ਸਨ, ਲੇਕਿਨ ਇੱਛਾਸ਼ਕਤੀ ਦੀ ਕਮੀ ਅਤੇ ਸੰਕਲਪਾਂ ਨੂੰ ਉਪਲਬਧੀਆਂ ਵਿੱਚ ਬਦਲਣ ਦੇ ਪ੍ਰਯਾਸ ਨਹੀਂ ਕਰਨ ਦੇ ਕਾਰਨ ਤਤਕਾਲੀਨ ਸਰਕਾਰਾਂ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਵਿਫਲ ਰਹੀਆਂ। ਉਨ੍ਹਾਂ ਨੇ ਦੇਸ਼ ਦੀ ਸਮਰੱਥਾ, ਪ੍ਰਾਥਮਿਕਤਾਵਾਂ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਸਮਝਣ ਵਿੱਚ ਪਿਛਲੀਆਂ ਸਰਕਾਰਾਂ ਦੀ ਅਸਮਰੱਥਾ ‘ਤੇ ਭੀ ਅਫਸੋਸ ਜਤਾਇਆ। ਵਰਤਮਾਨ ਸਰਕਾਰ ਦੀ ਦੂਰਦਰਸ਼ੀ-ਸੋਚ ਅਤੇ ਭਵਿੱਖਮੁਖੀ ਦ੍ਰਿਸ਼ਟੀਕੋਣ (forward-thinking and futuristic approach) ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਸਿਤ ਦੇਸ਼ਾਂ ਦੇ ਨਾਲ ਮੁਕਾਬਲਾ ਕਰਨ ਦੀਆਂ ਇੱਛਾਵਾਂ ਦੇ ਨਾਲ ਸੈਮੀਕੰਡਕਟਰ ਨਿਰਮਾਣ ਵਿੱਚ ਭਾਰਤ ਦੇ ਸ਼ਾਮਲ ਹੋਣ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਪ੍ਰਾਥਮਿਕਤਾਵਾਂ ਦਾ ਧਿਆਨ ਰੱਖਿਆ ਹੈ। ਉਨ੍ਹਾਂ ਨੇ ਗ਼ਰੀਬਾਂ ਦੇ ਲਈ ਪੱਕੇ ਮਕਾਨਾਂ ਵਿੱਚ ਨਿਵੇਸ਼ ਦੇ ਨਾਲ-ਨਾਲ ਰਿਸਰਚ ਨੂੰ ਪ੍ਰੋਤਸਾਹਿਤ ਕਰਨ, ਦੁਨੀਆ ਦਾ ਸਭ ਤੋਂ ਬੜਾ ਸਵੱਛਤਾ ਅੰਦੋਲਨ ਚਲਾਉਣ ਤੋਂ ਲੈ ਕੇ ਸੈਮੀਕੰਡਕਟਰ ਮੈਨੂਫੈਕਚਰਿੰਗ ਵਿੱਚ ਅੱਗੇ ਵਧਣ ਅਤੇ ਆਤਮਨਿਰਭਰ ਭਾਰਤ(Aatmanirbhar Bharat) ਦੇ ਲਕਸ਼ ਦੇ ਨਾਲ ਗ਼ਰੀਬੀ ਵਿੱਚ ਤੇਜ਼ੀ ਨਾਲ ਕਮੀ ਲਿਆਉਣ ਤੋਂ ਲੈ ਕੇ ਬੜੇ ਪੈਮਾਨੇ ‘ਤੇ ਬੁਨਿਆਦੀ ਢਾਂਚਾਗਤ ਨਿਵੇਸ਼ ਤੱਕ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰ੍ਹੇ 2024 ਵਿੱਚ ਹੀ 12 ਲੱਖ ਕਰੋੜ ਰੁਪਏ ਤੋਂ ਅਧਿਕ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕੱਲ੍ਹ ਪੋਖਰਣ(Pokhran) ਵਿੱਚ ਭਾਰਤ ਸ਼ਕਤੀ ਅਭਿਆਸ (Bharat Shakti exercise) ਦਾ ਉਲੇਖ ਕੀਤਾ, ਜਿਸ ਨੇ 21ਵੀਂ ਸਦੀ ਦੇ ਭਾਰਤ ਦੇ ਆਤਮਨਿਰਭਰ ਰੱਖਿਆ ਖੇਤਰ ਦੀ ਝਲਕ ਦਿਖਾਈ। ਉਨ੍ਹਾਂ ਨੇ ਅਗਨੀ-5 ਦੇ ਰੂਪ ਵਿੱਚ ਭਾਰਤ ਦੇ ਦੁਨੀਆ ਦੇ ਵਿਸ਼ਿਸ਼ਟ ਕਲੱਬ ਵਿੱਚ ਸ਼ਾਮਲ ਹੋਣ, ਖੇਤੀਬਾੜੀ ਖੇਤਰ ਵਿੱਚ ਡ੍ਰੋਨ ਕ੍ਰਾਂਤੀ ਦੀ ਸ਼ੁਰੂਆਤ 2 ਦਿਨ ਪਹਿਲੇ ਹੋਣ ਜਿਸ ਵਿੱਚ ਨਮੋ ਡ੍ਰੋਨ ਦੀਦੀ ਯੋਜਨਾ(Namo Drone Didi scheme) ਦੇ ਤਹਿਤ ਮਹਿਲਾਵਾਂ ਨੂੰ ਹਜ਼ਾਰਾਂ ਡ੍ਰੋਨ ਸੌਂਪੇ ਗਏ, ਗਗਨਯਾਨ (Gaganyaan) ਦੇ ਲਈ ਭਾਰਤ ਦੀਆਂ ਤਿਆਰੀਆਂ ਦੇ ਜ਼ੋਰ ਪਕੜਨ ਅਤੇ ਹਾਲ ਹੀ ਵਿੱਚ ਭਾਰਤ ਦੇ ਪਹਿਲੇ ਮੇਡ ਇਨ ਇੰਡੀਆ ਫਾਸਟ ਬ੍ਰੀਡਰ ਪਰਮਾਣੂ ਰਿਐਕਟਰ ਦਾ ਉਦਘਾਟਨ ਕੀਤੇ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਾਰੇ ਪ੍ਰਯਾਸ, ਇਹ ਸਾਰੇ ਪ੍ਰੋਜੈਕਟ ਭਾਰਤ ਨੂੰ ਵਿਕਾਸ ਦੇ ਲਕਸ਼ ਦੇ ਕਰੀਬ ਲੈ ਜਾ ਰਹੇ ਹਨ ਅਤੇ ਨਿਸ਼ਚਿਤ ਤੌਰ ‘ਤੇ, ਅੱਜ ਦੇ ਇਨ੍ਹਾਂ ਤਿੰਨ ਪ੍ਰੋਜੈਕਟਾਂ ਦੀ ਭੀ ਇਸ ਵਿੱਚ ਬਹੁਤ ਬੜੀ ਭੂਮਿਕਾ ਹੋਵੇਗੀ।
ਪ੍ਰਧਾਨ ਮੰਤਰੀ ਨੇ ਅੱਜ ਦੀ ਦੁਨੀਆ ਵਿੱਚ ਏਆਈ ਦੇ ਉਭਾਰ (emergence of AI) ‘ਤੇ ਭੀ ਪ੍ਰਕਾਸ਼ ਪਾਇਆ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੇ ਭਾਸ਼ਣ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾਣ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਦੇਸ਼ ਭਰ ਵਿੱਚ ਫੈਲਾਉਣ ਦੀ ਪਹਿਲ ਕਰਨ ਦੇ ਲਈ ਭਾਰਤ ਦੇ ਨੌਜਵਾਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਯੁਵਾ ਸਮਰੱਥ ਹਨ ਅਤੇ ਉਨ੍ਹਾਂ ਨੂੰ ਬੱਸ ਮੌਕੇ ਦੀ ਤਲਾਸ਼ ਹੈ। ਸੈਮੀਕੰਡਕਟਰ ਪਹਿਲ (Semiconductor initiative) ਅੱਜ ਭਾਰਤ ਵਿੱਚ ਉਹ ਅਵਸਰ ਲੈ ਕੇ ਆਈ ਹੈ। ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਵਿੱਚ ਹੋ ਰਹੇ ਵਿਕਾਸ ਦੀ ਸਰਾਹਨਾ ਕੀਤੀ ਕਿਉਂਕਿ ਅੱਜ ਤਿੰਨ ਸੈਮੀਕੰਡਕਟਰ ਸੁਵਿਧਾਵਾਂ ਵਿੱਚੋਂ ਇੱਕ ਦਾ ਨੀਂਹ ਪੱਥਰ ਅਸਾਮ ਵਿੱਚ ਰੱਖਿਆ ਜਾ ਰਿਹਾ ਹੈ। ਆਪਣੇ ਸੰਬੋਧਨ ਨੂੰ ਵਿਰਾਮ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸਭ ਨੂੰ ਭਾਰਤ ਦੀ ਪ੍ਰਗਤੀ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮੋਦੀ ਕੀ ਗਰੰਟੀ ਤੁਹਾਡੇ ਅਤੇ ਤੁਹਾਡੇ ਭਵਿੱਖ ਦੇ ਲਈ ਹੈ।
ਇਸ ਅਵਸਰ ‘ਤੇ, ਹੋਰ ਲੋਕਾਂ ਦੇ ਨਾਲ ਹੀ ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ, ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ, ਗੁਜਰਾਤ ਦੇ ਮੁੱਖ ਮਤਰੀ, ਸ਼੍ਰੀ ਭੂਪੇਂਦਰ ਪਟੇਲ, ਸੀਜੀ ਪਾਵਰ ਐਂਡ ਇੰਡਸਟ੍ਰੀਅਲ ਸੌਲਿਊਸ਼ਨਸ ਲਿਮਿਟਿਡ ਦੇ ਚੇਅਰਮੈਨ, ਸ਼੍ਰੀ ਵੇੱਲਾਯਨ ਸੁਬੈੱਈਆ ਅਤੇ ਟਾਟਾ ਸੰਨਜ਼ ਦੇ ਚੇਅਰਮੈਨ, ਸ਼੍ਰੀ ਨਟਰਾਜਨ ਚੰਦਰਸ਼ੇਖਰਨ ਉਪਸਥਿਤ ਸਨ।
ਪਿਛੋਕੜ
ਦੇਸ਼ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਟੈਕਨੋਲੋਜੀ ਵਿਕਾਸ ਦੀ ਗਲੋਬਲ ਹੱਬ ਦੇ ਰੂਪ ਵਿੱਚ ਸਥਾਪਿਤ ਕਰਨਾ ਪ੍ਰਧਾਨ ਮੰਤਰੀ ਦਾ ਪ੍ਰਯਾਸ ਰਿਹਾ ਹੈ। ਇਸੇ ਪ੍ਰਯਾਸ ਦੇ ਤਹਿਤ, ਗੁਜਾਰਤ ਵਿੱਚ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ- DSIR) ਵਿੱਚ ਸੈਮੀਕੰਡਕਟਰ ਨਿਰਮਾਣ ਕੇਂਦਰ; ਅਸਾਮ ਦੇ ਮੋਰੀਗਾਓਂ(Morigaon) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਅਤੇ ਗੁਜਰਾਤ ਦੇ ਸਾਣੰਦ (Sanand) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਦਾ ਨੀਂਹ ਪੱਥਰ ਰੱਖਿਆ ਗਿਆ।
ਭਾਰਤ ਵਿੱਚ ਸੈਮੀਕੰਡਕਟਰ ਫੈਬਸ (Semiconductor Fabs) ਦੀ ਸਥਾਪਨਾ ਦੇ ਲਈ ਸੰਸ਼ੋਧਿਤ ਯੋਜਨਾ(Modified Scheme) ਦੇ ਤਹਿਤ ਗੁਜਰਾਤ ਵਿੱਚ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ- DSIR) ਵਿੱਚ ਸੈਮੀਕੰਡਕਟਰ ਨਿਰਮਾਣ ਕੇਂਦਰ ਦੀ ਸਥਾਪਨਾ ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ (ਟੀਈਪੀਐੱਲ) ਕਰੇਗਾ। 91,000 ਕਰੋੜ ਰੁਪਏ ਤੋਂ ਅਧਿਕ ਦੇ ਕੁੱਲ ਨਿਵੇਸ਼ ਦੇ ਨਾਲ ਇਹ ਦੇਸ਼ ਦਾ ਪਹਿਲਾ ਕਮਰਸ਼ੀਅਲ ਸੈਮੀਕੰਡਕਟਰ ਫੈਬ ਹੋਵੇਗਾ।
ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ਏਟੀਐੱਮਪੀ) ਦੇ ਲਈ ਸੰਸ਼ੋਧਿਤ ਯੋਜਨਾ ਦੇ ਤਹਿਤ ਅਸਾਮ ਦੇ ਮੋਰੀਗਾਓਂ (Morigaon) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ) ਕੇਂਦਰ ਦੀ ਸਥਾਪਨਾ ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ(ਟੀਈਪੀਐੱਲ) ਕਰੇਗਾ। ਇਸ ‘ਤੇ ਕੁੱਲ ਨਿਵੇਸ਼ ਲਗਭਗ 27,000 ਕਰੋੜ ਰੁਪਏ ਹੋਵੇਗਾ।
ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ਏਟੀਐੱਮਪੀ- ATMP) ਦੇ ਲਈ ਸੰਸ਼ੋਧਿਤ ਯੋਜਨਾ ਦੇ ਤਹਿਤ ਗੁਜਰਾਤ ਦੇ ਸਾਣੰਦ (Sanand) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਕੇਂਦਰ ਦੀ ਸਥਾਪਨਾ ਸੀਜੀ ਪਾਵਰ ਐਂਡ ਇੰਡਸਟ੍ਰੀਅਲ ਸੌਲਿਊਸ਼ਨਸ ਲਿਮਿਟਿਡ(CG Power and Industrial Solutions Limited) ਕਰੇਗਾ। ਇਸ ‘ਤੇ ਕੁੱਲ ਨਿਵੇਸ਼ ਲਗਭਗ 7,500 ਕਰੋੜ ਰੁਪਏ ਹੋਵੇਗਾ।
ਇਨ੍ਹਾਂ ਸੁਵਿਧਾਵਾਂ ਜ਼ਰੀਏ, ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਦਾ ਉਭਾਰ ਹੋਵੇਗਾ ਅਤੇ ਦੇਸ਼ ਵਿੱਚ ਇਸ ਨੂੰ ਮਜ਼ਬੂਤੀ ਮਿਲੇਗੀ। ਇਹ ਇਕਾਈਆਂ ਸੈਮੀਕੰਡਕਟਰ ਉਦਯੋਗ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਗੀਆਂ ਅਤੇ ਨਾਲ ਹੀ ਇਲੈਕਟ੍ਰੌਨਿਕਸ, ਦੂਰਸੰਚਾਰ ਆਦਿ ਜਿਹੇ ਸਬੰਧਿਤ ਖੇਤਰਾਂ ਵਿੱਚ ਭੀ ਰੋਜ਼ਗਾਰ ਸਿਰਜਣਾ ਨੂੰ ਉਤਪ੍ਰੇਰਿਤ ਕਰਨਗੀਆਂ।
ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਕਾਲਜ ਵਿਦਿਆਰਥੀ ਅਤੇ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਲੋਕਾਂ ਸਹਿਤ ਨੌਜਵਾਨਾਂ ਦੀ ਭਾਰੀ ਭਾਗੀਦਾਰੀ ਦੇਖੀ ਗਈ।
India’s rapid progress is driving confidence in our Yuva Shakti. pic.twitter.com/Ax9zrMvAJf
— PMO India (@PMOIndia) March 13, 2024
Chip manufacturing will take India towards self-reliance, towards modernity. pic.twitter.com/6n0YMhnlH7
— PMO India (@PMOIndia) March 13, 2024
Chip manufacturing opens the door to limitless possibilities. pic.twitter.com/L4fFhTIuQq
— PMO India (@PMOIndia) March 13, 2024
***
ਡੀਐੱਸ/ਟੀਐੱਸ
India is set to become a prominent semiconductor manufacturing hub. The three facilities will drive economic growth and foster innovation.https://t.co/4c9zV3G9HL
— Narendra Modi (@narendramodi) March 13, 2024
India's rapid progress is driving confidence in our Yuva Shakti. pic.twitter.com/Ax9zrMvAJf
— PMO India (@PMOIndia) March 13, 2024
Chip manufacturing will take India towards self-reliance, towards modernity. pic.twitter.com/6n0YMhnlH7
— PMO India (@PMOIndia) March 13, 2024
Chip manufacturing opens the door to limitless possibilities. pic.twitter.com/L4fFhTIuQq
— PMO India (@PMOIndia) March 13, 2024
‘Made in India’ will be the buzzword as far as semiconductors is concerned. pic.twitter.com/OBxCoXZm3W
— Narendra Modi (@narendramodi) March 13, 2024
India is poised to become a world leader in semiconductors. pic.twitter.com/z3IH8asyV2
— Narendra Modi (@narendramodi) March 13, 2024
India’s reforms and efforts to promote semiconductors offer many opportunities for the youth. pic.twitter.com/1WzfM170xA
— Narendra Modi (@narendramodi) March 13, 2024
Those who got the opportunity to rule for decades were not forward thinking or futuristic in their approach. We changed that. pic.twitter.com/5cnfIimOOn
— Narendra Modi (@narendramodi) March 13, 2024