Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅੱਜ ਰਾਤ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਟੋਕੀਓ ਲਈ ਰਵਾਨਾ ਹੋਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਰਾਤ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਟੋਕੀਓ, ਜਪਾਨ ਲਈ ਰਵਾਨਾ ਹੋਣਗੇ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਮੈਂ ਆਪਣੇ ਪਿਆਰੇ ਮਿੱਤਰ ਅਤੇ ਭਾਰਤ-ਜਪਾਨ ਮਿੱਤਰਤਾ ਦੇ ਇੱਕ ਬਹੁਤ ਬੜੇ ਚੈਂਪੀਅਨ ਸਾਬਕਾ ਪ੍ਰਧਾਨ ਮੰਤਰੀ ਸ਼ਿਜੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਅੱਜ ਰਾਜ ਟੋਕੀਓ ਜਾ ਰਿਹਾ ਹਾਂ।”

“ਮੈਂ ਸਭ ਭਾਰਤੀਆਂ ਦੀ ਤਰਫ਼ੋਂ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਸ਼੍ਰੀਮਤੀ ਆਬੇ ਦੇ ਪ੍ਰਤੀ ਹਾਰਦਿਕ ਸੰਵੇਦਨਾ ਵਿਅਕਤ ਕਰਾਂਗਾ। ਅਸੀਂ ਆਬੇ ਸਾਨ ਦੀ ਪਰਿਕਲਪਨਾ ਦੇ ਅਨੁਰੂਪ ਭਾਰਤ-ਜਪਾਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੰਮ ਕਰਨਾ ਜਾਰੀ ਰੱਖਾਂਗੇ। @kishida230”

 

 

 

*****

ਡੀਐੱਸ/ਐੱਸਟੀ