ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਬਾਅਦ ਦੁਪਹਿਰ ਅਫ਼ਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਬਦੁੱਲਾ ਅਬਦੁੱਲਾ (Dr. Abdullah Abdullah) ਨੂੰ ਮਿਲੇ।
ਪ੍ਰਧਾਨ ਮੰਤਰੀ, ਨੇ ਡਾ. ਅਬਦੁੱਲਾ ਦਾ ਨਿੱਘਾ ਸਵਾਗਤ ਕੀਤਾ ਜਿਹੜੇ ਕਿ ਭਾਰਤ ਦੇ ਦੋ ਰੋਜ਼ਾ ਕੰਮਕਾਜੀ ਦੌਰੇ ‘ਤੇ ਹਨ।
ਦੋਨੋਂ ਨੇਤਾਵਾਂ ਨੇ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਬਹੁਮੁਖੀ ਰਣਨੀਤਕ ਸਾਂਝੇਦਾਰੀ ਦੀ ਮਜ਼ਬੂਤੀ ਅਤੇ ਨੇੜਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਦੁਵੱਲੀ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਇੱਕ ਨਵੀਂ ਵਿਕਾਸ ਸਾਂਝੇਦਾਰੀ ਦੇ ਹਾਲੀਆ ਐਲਾਨ ਜ਼ਰੀਏ ਤੇਜ਼ ਸਹਿਯੋਗ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੁਵੱਲਾ ਆਰਥਕ ਅਤੇ ਵਿਕਾਸ ਸਹਿਯੋਗ ਵਧਾਉਣ ਅਤੇ ਇਸ ਸਬੰਧ ਵਿੱਚ ਬੇਸ਼ੁਮਾਰ ਮੌਕਿਆਂ ‘ਤੇ ਚਰਚਾ ਕੀਤੀ।
ਡਾ. ਅਬਦੁੱਲਾ ਨੇ ਅਫ਼ਗਾਨਿਸਤਾਨ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਰੱਥਾ ਨਿਰਮਾਣ ਲਈ ਭਾਰਤ ਦੀ ਨਿਰੰਤਰ ਸਹਾਇਤਾ ਲਈ ਪ੍ਰਸੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ ਦੇ ਸ਼ਾਂਤੀਪੂਰਨ, ਇਕਜੁੱਟ, ਖੁਸ਼ਹਾਲ, ਸਮਾਵੇਸ਼ੀ ਅਤੇ ਲੋਕਤੰਤਰੀ ਅਫ਼ਗਾਨਿਸਤਾਨ ਦੇ ਨਿਰਮਾਣ ਦੇ ਯਤਨਾਂ ਨੂੰ ਪੂਰਾ ਸਹਿਯੋਗ ਦੇਣ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।
ਦੋਨੋਂ ਨੇਤਾਵਾਂ ਨੇ ਅਫ਼ਗਾਨਿਸਤਾਨ ਵਿੱਚ ਸੁਰੱਖਿਆ ਮਾਹੌਲ ਅਤੇ ਵਿਸਥਾਰਤ ਖੇਤਰ ‘ਤੇ ਵਿਚਾਰ ਚਰਚਾ ਕੀਤੀ ਅਤੇ ਇਸ ਸੰਦਰਭ ਵਿੱਚ ਨਜ਼ਦੀਕੀ ਤਾਲਮੇਲ ਅਤੇ ਸਹਿਯੋਗ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ।
ਮੀਟਿੰਗ ਦੇ ਅੰਤ ਵਿੱਚ ਦੋਨੋਂ ਨੇਤਾਵਾਂ ਦੀ ਮੌਜੂਦਗੀ ਵਿੱਚ ਪੁਲਿਸ ਸਿਖਲਾਈ ਅਤੇ ਵਿਕਾਸ ਲਈ ਤਕਨੀਕੀ ਸਹਾਇਤਾ ਲਈ ਸਮਝੌਤੇ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਅਫ਼ਗਾਨ ਮਾਸਟਰ ਸ਼ਿਲਪਕਾਰ ਵੱਲੋਂ ਤਿਆਰ ਕੀਤੇ ਗਏ ਮੋਜ਼ੈਕ ਚਿੱਤਰ ਦੀ ਪ੍ਰਸੰਸਾ ਕੀਤੀ ਜਿਸ ਨੂੰ ਡਾ. ਅਬਦੁੱਲਾ ਨੇ ਉਨ੍ਹਾਂ ਨੂੰ ਪੇਸ਼ ਕੀਤਾ ਸੀ।
***
AKT/HS
Held extensive talks with @afgexecutive Dr. Abdullah Abdullah on deepening India-Afghanistan cooperation. https://t.co/10mqqmDrFT pic.twitter.com/ie72q4F5bE
— Narendra Modi (@narendramodi) September 28, 2017
India stands with Afghanistan in their efforts for building a peaceful, united, prosperous and inclusive Afghanistan.
— Narendra Modi (@narendramodi) September 28, 2017
During their meeting @afgexecutive Dr. Abdullah Abdullah presented PM @narendramodi a mosaic portrait prepared by an Afghan craftsman. pic.twitter.com/p30FtHGKX6
— PMO India (@PMOIndia) September 28, 2017