Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਸਊਦੀ ਅਰਬ ਦੇ ਮਹਾਮਹਿਮ ਸੁਲਤਾਨ ਦਰਮਿਆਨ ਟੈਲੀਫ਼ੋਨ ਉੱਤੇ ਗੱਲਬਾਤ ਹੋਈ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਸਊਦੀ ਅਰਬ ਦੇ ਮਹਾਮਹਿਮ ਸੁਲਤਾਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ ਨਾਲ ਫ਼ੋਨ ਤੇ ਗੱਲਬਾਤ ਕੀਤੀ।

 

ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੇ ਸੰਦਰਭ ਵਿੱਚ ਵਿਸ਼ਵ ਪੱਧਰੀ ਚੁਣੌਤੀਆਂ ਬਾਰੇ ਵਿਚਾਰਾਂ ਦਾ ਅਦਾਨਪ੍ਰਦਾਨ ਕੀਤਾ।

 

ਪ੍ਰਧਾਨ ਮੰਤਰੀ ਨੇ ਸਊਦੀ ਅਰਬ ਦੁਆਰਾ ਸੁਲਤਾਨ ਦੀ ਅਗਵਾਈ ਹੇਠ ਇਸ ਵੇਲੇ ਕੀਤੀ ਜਾ ਰਹੀ ਜੀ–20 ਦੇਸ਼ਾਂ ਦੇ ਸਮੂਹ ਦੀ ਮੌਜੂਦਾ ਪ੍ਰਧਾਨਗੀ ਦੀ ਸ਼ਲਾਘਾ ਕੀਤੀ। ਦੋਵੇਂ ਆਗੂ ਸਹਿਮਤ ਸਨ ਕਿ ਜੀ20 ਦੇਸ਼ਾਂ ਦੇ ਪੱਧਰ ਉੱਤੇ ਕੀਤੀਆਂ ਗਈਆਂ ਪਹਿਲਾਂ ਨੇ ਮਹਾਮਾਰੀ ਨੂੰ ਆਪਸੀ ਤਾਲਮੇਲ ਨਾਲ ਹੁੰਗਾਰਾ ਦੇਣਾ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਜੀ20 ਦੇਸ਼ਾਂ ਦੇ ਏਜੰਡੇ ਦੀਆਂ ਮੌਜੂਦਾ ਮੁੱਖ ਤਰਜੀਹਾਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ।

 

ਦੋਹਾਂ ਆਗੂਆਂ ਨੇ ਭਾਰਤ ਤੇ ਸਊਦੀ ਅਰਬ ਦਰਮਿਆਨ ਦੁਵੱਲੇ ਸਬੰਧਾਂ ਦੀ ਸਥਿਤੀ ਉੱਤੇ ਆਪਣੀ ਤਸੱਲੀ ਤੇ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕੋਵਿਡ–19 ਮਹਾਮਾਰੀ ਦੌਰਾਨ ਸਊਦੀ ਅਧਿਕਾਰੀਆਂ ਦੁਆਰਾ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਸਹਾਇਤਾ ਲਈ ਮਹਾਮਹਿਮ ਸੁਲਤਾਨ ਸਲਮਾਨ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਮਹਾਮਹਿਮ ਸੁਲਤਾਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ, ਸਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਤੇ ਦੇਸ਼ ਦੇ ਹੋਰ ਨਾਗਰਿਕਾਂ ਦੀ ਚੰਗੀ ਸਿਹਤ ਤੇ ਸਲਾਮਤੀ ਲਈ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ।

 

*****

 

ਏਐੱਮ/ਐੱਸਐੱਚ