Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕਣ ਦੇ ਸਮਾਰੋਹ ਲਈ ਲੀਡਰਸ ਦੀ ਵਿਜ਼ਿਟ


ਆਮ ਚੋਣਾ- 2024 ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੰਤਰੀ ਮੰਡਲ ਦਾ ਸਹੁੰ ਚੁੱਕਣ ਦਾ ਸਮਾਰੋਹ 9 ਜੂਨ, 2024 ਨੂੰ ਨਿਰਧਾਰਿਤ ਹੈ। ਇਸ ਮੌਕੇ ਭਾਰਤ ਦੇ ਗੁਆਂਢੀ ਦੇਸ਼ਾਂ ਅਤੇ ਹਿੰਦ ਮਹਾਸਾਗਰ ਦੇ ਖੇਤਰ ਦੇ ਲੀਡਰਸ ਨੂੰ ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ।

ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਰਾਨਿਲ ਵਿਕ੍ਰਮਸਿੰਘੇ, ਮਾਲਦੀਵ ਦੇ ਰਾਸ਼ਟਰਪਤੀ ਡਾ. ਮੋਹੰਮਦ ਮੁਈਜ਼ੂ, ਸੇਸ਼ੈਲਸ ਦੇ ਉਪ-ਰਾਸ਼ਟਰਪਤੀ ਸ਼੍ਰੀ ਅਹਿਮਦ ਅਫੀਫ; ਬੰਗਲਾ ਦੇਸ਼  ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ, ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰਿੰਗ ਟੋਬਗੇ ਨੇ ਉਪਸਥਿਤ ਹੋਣ ਦਾ ਸੱਦਾ ਸਵੀਕਾਰ ਕੀਤਾ ਹੈ।

ਇਸ ਸਹੁੰ ਚੁੱਕਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਇਲਾਵਾ ਉਪਰੋਕਤ ਲੀਡਰਸ ਉਸੇ ਸ਼ਾਮ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਆਯੋਜਿਤ ਭੋਜ ਵਿੱਚ ਵੀ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਲਗਾਤਾਰ ਤੀਸਰੇ ਕਾਰਜਕਾਲ ਦੇ ਸਹੁੰ ਚੁੱਕਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਲੀਡਰਸ ਦੀ ਯਾਤਰਾ ਭਾਰਤ ਵੱਲੋਂ ਆਪਣੀ ‘ਗੁਆਂਢੀ ਪ੍ਰਥਮ’  ਨੀਤੀ ਅਤੇ ‘ਸਾਗਰ’ ਦ੍ਰਿਸ਼ਟੀਕੋਣ ਨੂੰ ਪ੍ਰਦਾਨ ਕੀਤੀ ਗਈ ਸਰਬਉੱਚ ਪ੍ਰਾਥਮਿਕਤਾ ਦੇ ਅਨੁਸਾਰ ਹੈ।

***

ਡੀਐੱਸ/ਐੱਸਟੀ/ਏਕੇ