ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਸਤੰਬਰ ਨੂੰ ਭੂਟਾਨ ਦੇ ਰਾਜੇ ਮਹਾਮਹਿਮ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਨਾਲ ਟੈਲੀਫ਼ੋਨ ’ਤੇ ਗੱਲ ਕੀਤੀ।
ਭੂਟਾਨ ਦੇ ਰਾਜੇ ਨੇ ਪ੍ਰਧਾਨ ਮੰਤਰੀ ਦੇ 70ਵੇਂ ਜਨਮ ਦਿਨ ਦੇ ਅਵਸਰ ‘ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਵਧਾਈਆਂ ਦੇ ਲਈ ਉਨ੍ਹਾਂ ਦਾ ਆਭਾਰ ਪ੍ਰਗਟ ਕੀਤਾ ਅਤੇ ਰਾਜੇ, ਭੂਟਾਨ ਦੇ ਸਾਬਕਾ ਰਾਜੇ ਅਤੇ ਭੂਟਾਨ ਰਾਜ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ।
ਦੋਹਾਂ ਨੇਤਾਵਾਂ ਨੇ ਵਿਸ਼ਵਾਸ ਅਤੇ ਸਨੇਹ ਦੇ ਅਨੂਠੇ ਸਬੰਧਾਂ ਬਾਰੇ ਗੱਲ ਕੀਤੀ ਜੋ ਭਾਰਤ ਅਤੇ ਭੂਟਾਨ ਨੂੰ ਗੁਆਂਢੀ ਅਤੇ ਮਿੱਤਰ ਦੇ ਰੂਪ ਵਿੱਚ ਬੰਨ੍ਹਦੇ ਹਨ। ਪ੍ਰਧਾਨ ਮੰਤਰੀ ਨੇ ਇਸ ਵਿਸ਼ੇਸ਼ ਮਿੱਤਰਤਾ ਦਾ ਪਾਲਣ ਕਰਨ ਵਿੱਚ ਭੂਮਿਕਾ ਨਿਭਾਉਣ ਦੇ ਲਈ ਭੂਟਾਨ ਦੇ ਰਾਜਿਆਂ ਦਾ ਆਭਾਰ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਭੂਟਾਨ ਵਿੱਚ ਕੋਵਿਡ–19 ਮਹਾਮਾਰੀ ਦੇ ਪ੍ਰਭਾਵੀ ਪ੍ਰਬੰਧਨ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਸੰਦਰਭ ਵਿੱਚ ਭੂਟਾਨ ਨੂੰ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਨੂੰ ਲੈ ਕੇ ਰਾਜੇ ਨੂੰ ਭਰੋਸਾ ਦਿੱਤਾ।
ਪ੍ਰਧਾਨ ਮੰਤਰੀ ਨੇ ਦੋਹਾਂ ਪਾਸਿਆਂ ਤੋਂ ਇੱਕ ਸੁਵਿਧਾਜਨਕ ਮਿਤੀ ‘ਤੇ ਰਾਜੇ ਅਤੇ ਉਨ੍ਹਾਂ ਦੇ ਪਰਿਵਾਰ ਦਾ ਭਾਰਤ ਵਿੱਚ ਸੁਆਗਤ ਕਰਨ ਦੀ ਇੱਛਾ ਪ੍ਰਗਟ ਕੀਤੀ।
***
ਏਪੀ
His Majesty the King of Bhutan writes a letter to the Prime Minister, Shri @narendramodi on his birthday. pic.twitter.com/q1Y3YjEQey
— PMO India (@PMOIndia) September 17, 2020