Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ਉੱਤੇ ਗੱਲਬਾਤ ਹੋਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਮਾਣਯੋਗ ਡੋਨਾਲਡ ਟਰੰਪ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ।

ਰਾਸ਼ਟਰਪਤੀ ਸ਼੍ਰੀ ਟਰੰਪ ਨੇ ਗਰੁੱਪ-7 (ਜੀ-7) ਦੇ ਅਮਰੀਕੀ ਪ੍ਰਧਾਨ ਦੇ ਅਹੁਦੇ ਬਾਰੇ ਗੱਲਬਾਤ ਕੀਤੀ ਅਤੇ ਭਾਰਤ ਸਮੇਤ ਹੋਰ ਅਹਿਮ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਮੌਜੂਦਾ ਮੈਂਬਰਸ਼ਿਪ ਤੋਂ ਅੱਗੇ ਜਾ ਕੇ ਸਮੂਹ ਦੇ ਦਾਇਰੇ ਦਾ ਵਿਸਤਾਰ ਕਰਨ ਦੀ ਆਪਣੀ ਇੱਛਾ ਜਤਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਆਯੋਜਿਤ ਹੋਣ ਵਾਲੇ ਅਗਲੇ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰਚਨਾਤਮਕ ਅਤੇ ਦੂਰਦ੍ਰਿਸ਼ਟੀ ਵਾਲਾ ਨਜ਼ਰੀਆ ਅਪਣਾਉਣ ਲਈ ਰਾਸ਼ਟਰਪਤੀ ਸ਼੍ਰੀ ਟਰੰਪ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦਾ ਵਿਸਤਾਰਤ ਮੰਚ, ਕੋਵਿਡ ਤੋਂ ਬਾਅਦ ਦੀ ਦੁਨੀਆ ਦੀਆਂ ਉੱਭਰਦੀਆਂ ਅਸਲੀਅਤਾਂ ਅਨੁਸਾਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਸਤਾਵਤ ਸਿਖਰ ਸੰਮੇਲਨ ਦੀ ਸਫਲਤਾ ਯਕੀਨੀ ਬਣਾਉਣ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕੰਮ ਕਰਨਾ ਭਾਰਤ ਲਈ ਖੁਸ਼ੀ ਦੀ ਗੱਲ ਹੋਵੇਗੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਮਰੀਕਾ ਵਿੱਚ ਚਲ ਰਹੀ ਸਮਾਜਿਕ ਗੜਬੜ ਉੱਤੇ ਚਿੰਤਾ ਪ੍ਰਗਟਾਈ ਅਤੇ ਸਥਿਤੀ ਦੇ ਜਲਦੀ ਹੱਲ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਦੋਹਾਂ ਸਿਆਸੀ ਆਗੂਆਂ ਨੇ ਹੋਰ ਸਤਹੀ ਮੁੱਦਿਆਂ ਉੱਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ, ਜਿਵੇਂ ਕਿ ਦੋਹਾਂ ਦੇਸ਼ਾਂ ਵਿੱਚ ਕੋਵਿਡ ਦੀ ਸਥਿਤੀ, ਭਾਰਤ-ਚੀਨ ਸਰਹੱਦ ਉੱਤੇ ਸਥਿਤੀ ਅਤੇ ਵਿਸ਼ਵ ਸਿਹਤ ਸੰਗਠਨ ਵਿੱਚ ਸੁਧਾਰ ਦੀ ਲੋੜ ਆਦਿ।

ਰਾਸ਼ਟਰਪਤੀ ਸ਼੍ਰੀ ਟਰੰਪ ਨੇ ਇਸ ਸਾਲ ਫਰਵਰੀ ਵਿੱਚ ਆਪਣੀ ਭਾਰਤ ਯਾਤਰਾ ਨੂੰ ਉਤਸ਼ਾਹ ਨਾਲ ਯਾਦ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਯਾਤਰਾ ਕਈ ਅਰਥਾਂ ਵਿੱਚ ਯਾਦਗਾਰ ਅਤੇ ਇਤਿਹਾਸਿਕ ਰਹੀ ਹੈ ਅਤੇ ਇਸ ਨੇ ਦੋ-ਪੱਖੀ ਸਬੰਧਾਂ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ।

ਗੱਲਬਾਤ ਵਿੱਚ ਅਸਾਧਾਰਨ ਗਰਮਜੇਸ਼ੀ ਅਤੇ ਸਪਸ਼ਟਤਾ ਨੇ ਭਾਰਤ-ਅਮਰੀਕਾ ਸਬੰਧਾਂ ਦੀ ਵਿਸ਼ੇਸ਼ ਪ੍ਰਕ੍ਰਿਤੀ ਨੂੰ ਅਤੇ ਦੋਹਾਂ ਸਿਆਸੀ ਆਗੂਆਂ ਦਰਮਿਆਨ ਮਿੱਤਰਤਾ ਅਤੇ ਆਪਸੀ ਸਨਮਾਨ ਨੂੰ ਵੀ ਦਰਸਾਇਆ।

****

ਵੀਆਰਆਰਕੇ/ਐੱਸਐੱਚ