Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੀ ਸ਼ੁਰੂਆਤ ਆਗਾਮੀ ਚੋਣਾਂ ਦੇ ਦਿਨਾਂ ਵਿੱਚ ‘ਅਸ਼ਵਮੇਧ ਯੱਗ’ ਨਾਲ ਜੁੜਨ ਦੀ ਦੁਵਿਧਾ ਨਾਲ ਕਰਦੇ ਹੋਏ ਇਸ ਦਾ ਗਲਤ ਅਰਥ ਨਿਕਾਲੇ ਜਾਣ ਨਾਲ ਕੀਤੀ।  ਹਾਲਾਂਕਿ, ਉਨ੍ਹਾਂ ਨੇ ਕਿਹਾ, “ਜਦੋਂ ਮੈਂ ਅਸ਼ਵਮੇਧ ਯੱਗ ਨੂੰ ਆਚਾਰਿਆ ਸ਼੍ਰੀ ਰਾਮ ਸ਼ਰਮਾ ਦੀਆਂ ਭਾਵਨਾਵਾਂ ਨੂੰ ਬਣਾਏ ਰੱਖਣ ਅਤੇ ਇਸ ਨੂੰ ਨਵੇਂ ਅਰਥ ਨਾਲ ਦੇਖਿਆ, ਤਾਂ ਮੇਰੀ ਦੁਵਿਧਾ ਦੂਰ ਹੋ ਗਈ”

 “ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਇੱਕ ਸ਼ਾਨਦਾਰ ਸਮਾਜਿਕ ਅਭਿਯਾਨ ਬਣ ਗਿਆ ਹੈ,” ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਰਾਸ਼ਟਰ-ਨਿਰਮਾਣ ਗਤੀਵਿਧੀਆਂ ਵੱਲ ਜੋੜਨ ਦੀ ਦਿਸ਼ਾ ਵਿੱਚ ਇਸ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਇਸ ਤੇ ਚਾਣਨਾ ਪਾਇਆ। ਉਨ੍ਹਾਂ ਨੇ ਭਾਰਤ ਦੇ ਭਵਿੱਖ ਦਾ ਨਿਰਮਾਣ ਕਰਨ ਅਤੇ ਇਸ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਮਝਾਉਂਦੇ ਹੋਏ ਕਿਹਾ, “ਯੁਵਾ ਸਾਡੇ ਦੇਸ਼ ਦਾ ਭਵਿੱਖ ਹਨ।” ਉਨ੍ਹਾਂ ਨੇ ਇਸ ਨੇਕ ਪ੍ਰਯਾਸ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਗਾਇਤਰੀ ਪਰਿਵਾਰ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਆਚਾਰਿਆ ਸ਼੍ਰੀ ਰਾਮ ਸ਼ਰਮਾ ਅਤੇ ਮਾਤਾ ਭਗਵਤੀ ਦੀ ਸਿੱਖਿਆਵਾਂ ਦੇ ਮਾਧਿਅਮ ਨਾਲ ਜਨਮਾਨਸ ਨੂੰ ਪ੍ਰੇਰਿਤ ਕਰਨ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗਾਇਤਰੀ ਪਰਿਵਾਰ ਦੇ ਕਈ ਮੈਂਬਰਾਂ ਦੇ ਨਾਲ ਆਪਣੇ ਨਿੱਜੀ ਸਬੰਧਾਂ ਨੂੰ ਯਾਦ ਕੀਤਾ। 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣ ਅਤੇ ਪਹਿਲੇ ਤੋਂ ਹੀ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ “ਨਸ਼ਾ ਵਿਅਕਤੀਆਂ ਅਤੇ ਸਮਾਜਾਂ ਦਾ ਵਿਨਾਸ਼ ਕਰਦਾ ਹੈ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ।” ਉਨ੍ਹਾਂ ਨੇ ਤਿੰਨ ਤੋਂ ਚਾਰ ਸਾਲ ਪਹਿਲੇ ਸ਼ੁਰੂ ਕੀਤੀ ਗਈ ਨਸ਼ਾ-ਮੁਕਤ ਭਾਰਤ ਦੀ ਰਾਸ਼ਟਰਵਿਆਪੀ ਪਹਿਲ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਜਿਸ ਵਿੱਚ 11 ਕਰੋੜ ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਬਾਈਕ ਰੈਲੀਆਂ, ਸਹੁੰ ਚੁੱਕ ਸਮਾਗਮਾਂ ਅਤੇ ਨੁੱਕੜ ਨਾਟਕਾਂ ਸਮੇਤ ਵਿਆਪਕ ਪ੍ਰਯਾਸਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ ਨਸ਼ੇ ਦੇ ਵਿਰੁੱਧ ਰੋਕਥਾਮ ਉਪਾਵਾਂ ਦੇ ਮਹੱਤਵ ‘ਤੇ ਜ਼ੀਰੋ ਦਿੰਦੇ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਕਿਹਾ, “ਜਿਵੇਂ ਹੀ ਅਸੀਂ ਆਪਣੇ ਨੌਜਵਾਨਾਂ ਨੂੰ ਵੱਡੀ ਰਾਸ਼ਟਰੀ ਅਤੇ ਗਲੋਬਲ ਪਹਿਲਾਂ ਦੇ ਨਾਲ ਏਕੀਕ੍ਰਿਤ ਕਰਦੇ ਹਾਂ, ਉਹ ਹੀਨ ਅਤੇ ਗਲਤ ਕਾਰਜਾਂ ਤੋਂ ਦੂਰ ਹੋ ਜਾਣਗੇ।” ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਗਲੋਬਲ ਪਹਿਲ ਵਿੱਚ ਸਮੂਹਿਕ ਪ੍ਰਯਾਸਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਸਮਿਟ ਦਾ ਵਿਸ਼ਾ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਸਾਡੀਆਂ ਸਾਂਝੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਆਕਾਂਖਿਆਵਾਂ ਦੀ ਉਦਾਹਰਣ ਹੈ।” ਇੱਕ ਸੂਰਯ, ਇੱਕ ਵਿਸ਼ਵ, ਇੱਕ ਗ੍ਰਿੱਡ’ ਅਤੇ ‘ਇੱਕ ਵਿਸ਼ਵ, ਇੱਕ ਸਿਹਤ।’ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅਜਿਹੇ ਰਾਸ਼ਟਰੀ ਅਤੇ ਗਲੋਬਲ ਅਭਿਯਾਨਾਂ ਵਿੱਚ ਅਸੀਂ ਆਪਣੇ ਨੌਜਵਾਨਾਂ ਨੂੰ ਜਿੰਨਾ ਅਧਿਕ ਜੋੜਾਗੇ, ਉਨ੍ਹਾਂ ਹੀ ਉਹ ਗਲਤ ਮਾਰਗ ਤੋਂ ਦੂਰ ਰਹਿਣਗੇ।”

ਖੇਡਾਂ ਅਤੇ ਵਿਗਿਆਨ ‘ਤੇ ਸਰਕਾਰ ਦੇ ਫੋਕਸ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ, “ਚੰਦਰਯਾਨ ਦੀ ਸਫ਼ਲਤਾ ਨੇ ਨੌਜਵਾਨਾਂ ਵਿੱਚ ਟੈਕਨੋਲੋਜੀ ਦੇ ਪ੍ਰਤੀ ਇੱਕ ਨਵਾਂ ਰੁਝਾਨ ਜਾਗਰਿਤ ਕੀਤਾ ਹੈ”, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਅਜਿਹੀਆਂ ਪਹਿਲਾਂ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਫਿਟ ਇੰਡੀਆ ਮੂਵਮੈਂਟ ਅਤੇ ਖੇਲੋ ਇੰਡੀਆ ਜਿਹੀਆਂ ਪਹਿਲਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੀਆਂ ਅਤੇ “ਇੱਕ ਪ੍ਰੇਰਿਤ ਯੁਵਾ ਨਸ਼ੀਲੇ ਪਦਾਰਥਾਂ ਦੇ ਸੇਵਨ ਵੱਲ ਨਹੀਂ ਵਧ ਸਕਦਾ।”

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਵੇਂ ਸੰਗਠਨ ‘ਮੇਰਾ ਯੁਵਾ ਭਾਰਤ’ ‘(ਮਾਈ ਭਾਰਤ)’ ਦੀ ਗੱਲ ਕਰਦੇ ਹੋਏ ਦੱਸਿਆ ਕਿ ਰਾਸ਼ਟਰ ਨਿਰਮਾਣ ਦੇ ਲਈ ਯੁਵਾ ਸ਼ਕਤੀ ਦੇ ਸਹੀ ਉਪਯੋਗ ਨੂੰ ਹੁਲਾਰਾ ਦੇਣ ਲਈ 1.5 ਕਰੋੜ ਤੋਂ ਅਧਿਕ ਯੁਵਾ ਪਹਿਲੇ ਹੀ ਪੋਰਟਲ ’ਤੇ ਰਜਿਸਟਰ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਸ਼ੀਲੇ ਪਦਾਰਥਾਂ ਦੀ ਲਤ ਦੇ ਵਿਨਾਸ਼ਕਾਰੀ ਨਤੀਜਿਆਂ  ਦੀ ਗੱਲ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਜੜ੍ਹ ਤੋਂ ਖਤਮ ਕਰਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਮਜ਼ਬੂਤ ਪਰਿਵਾਰਕ ਸਹਾਇਤਾ ਪ੍ਰਣਾਲੀ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ, “ਇਸ ਲਈ, ਨਸ਼ੀਲੇ ਪਦਾਰਥ ਮੁਕਤ ਭਾਰਤ ਦੇ ਨਿਰਮਾਣ ਲਈ, ਪਰਿਵਾਰਾਂ ਦੀ ਸੰਸਥਾਨਾਂ ਦੇ ਰੂਪ ਵਿੱਚ ਮਜ਼ਬੂਤ ਹੋਣਾ ਲਾਜ਼ਮੀ ਹੈ।”

 “ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਅਵਸਰ ‘ਤੇ ਮੈਂ ਕਿਹਾ ਸੀ ਕਿ ਭਾਰਤ ਦੇ ਲਈ ਇੱਕ ਹਜ਼ਾਰ ਸਾਲ ਦੀ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੇਸ਼ ਦੇ ਗੌਰਵਸ਼ਾਲੀ ਭਵਿੱਖ ਦੀ ਦਿਸ਼ਾ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਯਾਦ ਕੀਤਾ। ਉਨ੍ਹਾਂ ਨੇ ਨਿੱਜੀ ਵਿਕਾਸ ਦੇ ਪ੍ਰਯਾਸਾਂ ਅਤੇ ਰਾਸ਼ਟਰੀ ਵਿਕਾਸ ਦੇ ਮਾਧਿਅਮ ਨਾਲ ਗਲੋਬਲ ਲੀਡਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਬਾਰੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ, “ਇਸ ਅੰਮ੍ਰਿਤ ਕਾਲ ਵਿੱਚ, ਅਸੀਂ ਇਕ ਨਵੇਂ ਯੁਗ ਦੀ ਸ਼ੁਰੂਆਤ ਦੇ ਗਵਾਹ ਬਣ ਰਹੇ ਹਾਂ।”

 

***************

ਡੀਐੱਸ