Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮਤਰੀ ਨੇ ਚਾਂਸਲਰ ਮਰਕਲ ਨੂੰ ਟੈਲੀਫੋਨ ’ਤੇ ਵਧਾਈ ਦਿੱਤੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਹਾਮਹਿਮ ਡਾਕਟਰ ਐਂਜੇਲਾ ਮਰਕਲ (Angela Merkel) ਨੂੰ ਉਨ੍ਹਾਂ ਦੇ ਜਰਮਨੀ ਦੇ ਚਾਂਸਲਰ ਵਜੋਂ ਲਗਾਤਾਰ ਚੌਥੀ ਵਾਰੀ ਅਹੁਦਾ ਸੰਭਾਲਣ ’ਤੇ ਵਧਾਈਆਂ ਦੇਣ ਲਈ ਟੈਲੀਫੋਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਚਾਂਸਲਰ ਮਰਕਲ ਵੱਲੋਂ ਕੀਤੀ ਗਈ ਜਰਮਨੀ ਦੀ ਮਜ਼ਬੂਤ ਅਗਵਾਈ ਅਤੇ ਉਸ ਦੌਰਾਨ ਜਰਮਨੀ ਵੱਲੋਂ ਯੂਰਪੀ ਮਾਮਲਿਆਂ ਵਿੱਚ ਨਿਭਾਈ ਭੂਮਿਕਾ ਦੀ ਪ੍ਰਸੰਸਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਇੰਡੋ-ਜਰਮਨ ਦੁਵੱਲੇ ਸਬੰਧਾਂ ਨੂੰ ਹੋਰ ਗਹਿਰੇ ਅਤੇ ਮਜ਼ਬੂਤ ਕਰਨ ਲਈ ਚਾਂਸਲਰ ਮਰਕਲ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਹ ਰਾਸ਼ਟਰਪਤੀ ਫਰੈਂਕ-ਵਾਲਟਰ ਸਟੈਨਮੀਅਰ (Frank-Walter Steinmeier) ਨਾਲ ਆਪਣੀ ਅਗਲੀ ਮੀਟਿੰਗ ਦੀ ਬੜੀ ਤੀਬਰਤਾ ਨਾਲ ਤਾਂਘ ਕਰ ਰਹੇ ਹਨ, ਜੋ 22-26 ਮਾਰਚ 2018 ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹੋਣਗੇ।

****

ਏਕੇਟੀ/ਐੱਚਐੱਸ