Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੈਰਿਸ ਵਿੱਚ ਭਾਰਤੀ ਸਮੁਦਾਏ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪੈਰਿਸ ਵਿੱਚ ਭਾਰਤੀ ਸਮੁਦਾਏ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ

ਨਮਸ‍ਕਾਰ, ਬੋਨਜੋਰ

ਵਣੱਕਮ, ਸਤਿ ਸ੍ਰੀ ਅਕਾਲ,

ਕੇਮ ਛੋ !

ਅੱਜ ਦਾ ਇਹ ਨਜ਼ਾਰਾ, ਇਹ ਦ੍ਰਿਸ਼ ਆਪਣੇ-ਆਪ ਵਿੱਚ ਅਦਭੁਤ ਹੈ । ਇਹ ਉਤਸ਼ਾਹ ਅਭੂਤਪੂਰਵ ਹੈ, ਅਤੇ ਇਹ ਸਨੇਹ ਆਤਮੀਅਤਾ ਦੀ ਅਵਿਰਲ ਧਾਰਾ ਹੈ। ਇਹ ਸੁਆਗਤ ਉੱਲਾਸ ਨਾਲ ਭਰ ਦੇਣ ਵਾਲਾ ਹੈ । ਦੇਸ਼ ਤੋਂ ਦੂਰ ਜਦੋਂ ਮੈਂ ਭਾਰਤ ਮਾਤਾ ਕੀ ਜੈ ਦਾ ਸੱਦਾ ਸੁਣਦਾ ਹਾਂ, ਕਿਤੋਂ ਆਵਾਜ਼ ਆਉਂਦੀ ਹੈ ਨਮਸਕਾਰ ਤਾਂ ਅਜਿਹਾ ਲੱਗਦਾ ਹੈ ਜਿਵੇਂ ਘਰ ਆ ਗਿਆ ਹਾਂ। ਅਤੇ ਅਸੀਂ ਭਾਰਤੀ ਜਿੱਥੇ ਵੀ ਜਾਂਦੇ ਹਾਂ, ਇੱਕ ਮਿਨੀ ਇੰਡੀਆ ਜ਼ਰੂਰ ਬਣਾ ਦਿੰਦੇ ਹਾਂ। ਅਤੇ ਮੈਨੂੰ ਅੱਜ ਦੱਸਿਆ ਗਿਆ ਕਿ ਅੱਜ ਇਸ ਸਮਾਰੋਹ ਵਿੱਚ ਬਹੁਤ ਲੋਕ ਅਜਿਹੇ ਹਨ, ਜੋ ਗਿਆਰ੍ਹਾਂ-ਗਿਆਰ੍ਹਾਂ, ਬਾਰ੍ਹਾਂ- ਬਾਰ੍ਹਾਂ ਘੰਟੇ ਸਫਰ ਕਰਕੇ ਇੱਥੇ ਪਹੁੰਚੇ ਹਨ । ਇਸ ਤੋਂ ਵੱਡਾ ਪਿਆਰ ਕੀ ਹੋ ਸਕਦਾ ਹੈ ਜੀ!

ਅਤੇ ਅਸੀਂ ਜਾਣਦੇ ਹਾਂ ਕਿ ਟੈਕਨੋਲੋਜੀ ਦੇ ਇਸ ਜ਼ਮਾਨੇ ਵਿੱਚ ਕਿਸੇ ਦੇ ਲਈ ਵੀ ਘਰ ਬੈਠ ਕੇ ਮੋਬਾਇਲ ਫੋਨ ‘ਤੇ ਲਾਈਵ ਟੈਲੀਕਾਸਟ ਸੁਣਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਲੇਕਿਨ ਇਸ ਦੇ ਬਾਵਜੂਦ ਵੀ ਇੰਨੀ ਵੱਡੀ ਤਾਦਾਦ ਵਿੱਚ, ਇੰਨੇ ਦੂਰੋਂ ਲੋਕਾਂ ਦਾ ਆਉਣਾ, ਸਮਾਂ ਕੱਢ ਕੇ ਆਉਣਾ, ਅਤੇ ਮੇਰੇ ਲਈ ਤਾਂ ਇਹ ਬਹੁਤ ਬੜਾ ਸੌਭਾਗਯ ਦਾ ਅਵਸਰ ਹੈ ਕਿ ਮੈਨੂੰ ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਹੈ । ਮੈਂ ਤੁਹਾਡਾ ਸਭ ਦਾ ਇੱਥੇ ਆਉਣ ਲਈ ਦਿਲ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,

ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰ ਫਰਾਂਸ ਆ ਚੁੱਕਿਆ ਹਾਂ। ਲੇਕਿਨ ਇਸ ਵਾਰ ਮੇਰਾ ਫਰਾਂਸ ਆਉਣਾ ਹੋਰ ਵੀ ਵਿਸ਼ੇਸ਼ ਹੈ। ਕੱਲ੍ਹ ਫਰਾਂਸ ਦਾ National Day ਹੈ। ਮੈਂ ਫਰਾਂਸ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਸ ਮਹੱਤਵਪੂਰਣ ਅਵਸਰ‘ਤੇ ਮੈਨੂੰ ਸੱਦਾ ਦੇਣ ਲਈ ਮੈਂ ਫਰਾਂਸ ਦੇ ਲੋਕਾਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ।

ਅੱਜ ਦਿਨ ਵਿੱਚ ਪ੍ਰਾਈਮ ਮਿਨੀਸ‍ਟਰ ਐਲਿਜ਼ਾਬੇਥ ਬੋਰਨ ਮੈਨੂੰ ਏਅਰਪੋਰਟ ‘ਤੇ ਰਿਸੀਵ ਕਰਨ ਆਏ ਸਨ।ਅਤੇ ਕੱਲ੍ਹ ਮੈਂ ਆਪਣੇ ਮਿੱਤਰ ਪ੍ਰੈਜ਼ੀਡੈਂਟ ਮੈਕ੍ਰੋਂ ਦੇ ਨਾਲ National Day ਪਰੇਡ ਦਾ ਹਿੱਸਾ ਬਣਾਂਗਾ। ਇਹ ਆਤਮੀਅਤਾ ਸਿਰਫ ਦੋ ਦੇਸ਼ਾਂ ਦੇ ਨੇਤਾਵਾਂ ਦੇ ਦਰਮਿਆਨ ਨਹੀਂ ਹੈ, ਬਲਕਿ ਇਹ ਭਾਰਤ-ਫਰਾਂਸ ਦੀ ਅਟੁੱਟ ਦੋਸਤੀ ਦਾ ਪ੍ਰਤੀਬਿੰਬ ਹੈ, reflection ਹੈ। ਫਰਾਂਸ ਦਾ National Anthem ਕਹਿੰਦਾ ਹੈ ਮਾਰਸ਼ੋਂ-ਮਾਰਸ਼ੋਂ … ਯਾਨੀ Lets March – Lets March. ਸਾਡੇ ਇੱਥੇ ਵੀ ਵੈਦਿਕ ਕਾਲ ਤੋਂ ਜੋ ਮੰਤਰ ਸਾਨੂੰ ਪ੍ਰੇਰਣਾ ਦਿੰਦਾ ਰਿਹਾ ਹੈ ਉਹ ਹੈ ਚਰੈਵੇਤਿ-ਚਰੈਵੇਤਿ ਯਾਨੀ ਚਲਦੇ ਰਹੋ – ਚਲਦੇ ਰਹੋ, Lets March – Lets March. ਅਤੇ ਇਹੀ ਭਾਵਨਾ ਕੱਲ੍ਹ ਸਾਨੂੰ ਨੈਸ਼ਨਲ ਡੇਅ ਪਰੇਡ ਵਿੱਚ ਵੀ ਦਿਖਾਈ ਦੇਣ ਵਾਲੀ ਹੈ। ਪਾਣੀ-ਥਲ-ਨਭ ਵਿੱਚ ਭਾਰਤ ਦੀ ਰੱਖਿਆ ਕਰਨ ਵਾਲੀਆਂ ਤਿੰਨਾਂ ਸੈਨਾਵਾਂ ਦੇ ਜਵਾਨ ਕੱਲ੍ਹ ਪਰੇਡ ਵਿੱਚ ਹਿੱਸਾ ਲੈਣ ਵਾਲੇ ਹਨ। ਅਤੇ ਇਹ ਜੋ ਸੰਘ ਹੈ ਨਾ, ਕੁਝ ਵਿਸ਼ੇਸ਼ ਸੰਘ ਹੈ। ਸੰਘ ਵੀ ਹੈ, ਅਲੱਗ-ਅਲੱਗ ਰੰਗ ਵੀ ਹੈ ਅਤੇ ਚਾਰੋਂ ਤਰਫ਼ ਉਮੰਗ ਵੀ ਹੈ, ਇਹ ਸੱਚਮੁੱਚ ਹੀ ਅਦਭੁਤ ਹੈ। ਭਾਰਤ-ਫਰਾਂਸ ਦੀ ਇਸ strategic partnership ਦੇ 25 ਸਾਲ ਦੇ ਉਤਸਵ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ ।

ਸਾਥੀਓ,

ਅੱਜ ਦੁਨੀਆ ਨਵੇਂ world order ਦੀ ਤਰਫ਼ ਵੱਧ ਰਹੀ ਹੈ। ਭਾਰਤ ਦੀ ਸਮਰੱਥਾ ਅਤੇ ਭਾਰਤ ਦੀ ਭੂਮਿਕਾ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਭਾਰਤ ਇਸ ਸਮੇਂ ਜੀ-20 ਦਾ ਪ੍ਰੈਜ਼ੀਡੈਂਟ ਹੈ । ਪਹਿਲੀ ਵਾਰ ਕਿਸੇ ਦੇਸ਼ ਦੀ ਪ੍ਰੈਜ਼ੀਡੈਂਟੀ ਵਿੱਚ ਅਜਿਹਾ ਹੋ ਰਿਹਾ ਹੈ ਜਦੋਂ ਉਸ ਦੇਸ਼ ਦੇ ਕੋਨੇ-ਕੋਨੇ ਵਿੱਚ 200 ਤੋਂ ਜ਼ਿਆਦਾ ਬੈਠਕਾਂ ਹੋ ਰਹੀਆਂ ਹਨ। ਪੂਰਾ ਜੀ-20 ਸਮੂਹ ਭਾਰਤ ਦੀ ਸਮਰੱਥਾ ਨੂੰ ਦੇਖ ਰਿਹਾ ਹੈ,ਉਸ ਤੋਂ ਮੰਤਰਮੁਗਧ ਹੈ। ਕਲਾਈਮੈਟ ਚੇਂਜ ਹੋਵੇ, ਗਲੋਬਲ ਸਪ‍ਲਾਈ ਚੇਨ ਹੋਵੇ, ਆਤੰਕਵਾਦ ਹੋਵੇ, ਕੱਟੜਵਾਦ ਹੋਵੇ-ਹਰ ਚੁਣੌਤੀ ਨਾਲ ਨਜਿੱਠਣ ਵਿੱਚ ਭਾਰਤ ਦਾ ਅਨੁਭਵ, ਭਾਰਤ ਦਾ ਪ੍ਰਯਾਸ ਦੁਨੀਆ ਦੇ ਲਈ ਮਦਦਗਾਰ ਸਾਬਤ ਹੋ ਰਿਹਾ ਹੈ।

ਭਾਰਤ ਕਹਿੰਦਾ ਹੈ ‘ਏਕਮ੍ ਸਤ੍ ਵਿਪ੍ਰਾ ਬਹੁਧਾ ਵਦੰਤਿ’(‘एकम् सत् विप्रा बहुधा वदन्ति’) ਯਾਨੀ ਸੱਚ ਇੱਕ ਹੀ ਹੈ, ਉਸ ਨੂੰ ਵਿਅਕਤ ਕਰਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਹੈ। ਭਾਰਤ ਕਹਿੰਦਾ ਹੈ-‘ਆਤਮਵਤ੍ ਸਰਵਭੂਤੇਸ਼ੁ’(‘आत्मवत् सर्वभूतेषु’) ਯਾਨੀ ਜੋ ਕਰੁਣਾ, ਜੋ ਆਤਮੀਅਤਾ ਅਸੀਂ ਆਪਣੇ ਲਈ ਦਿਖਾਉਂਦੇ ਹਾਂ, ਉਹੀ ਸਾਨੂੰ ਦੂਸਰਿਆਂ ਨੂੰ ਵੀ ਦਿਖਾਉਣੀ ਚਾਹੀਦੀ ਹੈ। ਭਾਰਤ ਕਹਿੰਦਾ ਹੈ – ਸੰਗਚਛਧਵਂ ਸੰਵਦਧਵਂ ਸਂ ਵੋ ਮਨਾਂਸਿ ਜਾਨਤਾਮ੍’(‘संगच्छध्वं संवदध्वं सं वो मनांसि जानताम्’) ਯਾਨੀ ਅਸੀਂ ਸਭ ਇਕੱਠੇ ਚੱਲੀਏ, ਇਕੱਠੇ ਬੋਲੀਏ, ਸਾਡੇ ਮਨ ਇੱਕ ਹੋਣ ਅਤੇ ਭਾਰਤ ਕਹਿੰਦਾ ਹੈ ‘ਵਸੁਧੈਵ ਕੁਟੁੰਬਕਮ’ (‘वसुधैव कुटुम्बकम्’) ਯਾਨੀ ਪੂਰਾ ਵਿਸ਼ਵ ਇੱਕ ਪਰਿਵਾਰ ਹੈ । ਇਸੇ ਭਾਵਨਾ ਨੂੰ ਲੈ ਕੇ ਅਸੀਂ ਇੱਕ ਬਿਹਤਰ ਸਮਾਜ, ਇੱਕ ਬਿਹਤਰ ਦੁਨੀਆ ਦਾ ਨਿਰਮਾਣ ਕਰ ਸਕਦੇ ਹਾਂ। ਇਸੇ ਭਾਵਨਾ ਦੇ ਨਾਲ ਭਾਰਤ ਅਤੇ ਫਰਾਂਸ 21ਵੀਂ ਸਦੀ ਦੀਆਂ ਅਨੇਕ ਚੁਣੌਤੀਆਂ ਨਾਲ ਨਿਪਟ ਰਹੇ ਹਨ।

ਇਸ ਲਈ ਇਸ ਅਹਿਮ ਸਮੇਂ ਵਿੱਚ ਫਰਾਂਸ-ਭਾਰਤ ਦੇ ਦਰਮਿਆਨ ਦੀ strategic partnership ਦਾ ਮਹੱਤਵ ਹੋਰ ਜ਼ਿਆਦਾ ਵੱਧ ਗਿਆ ਹੈ। ਅਤੇ ਤੁਸੀਂ ਜਾਣਦੇ ਹੋ ਕਿ ਭਾਰਤ-ਫਰਾਂਸ ਦੀ ਇਸ ਪਾਰਟਨਰਸ਼ਿਪ ਨੂੰ ਕੌਣ ਲਗਾਤਾਰ ਮਜ਼ਬੂਤ ਕਰ ਰਿਹਾ ਹੈ, ਕੌਣ ਇਸ ਨੂੰ ਮਜ਼ਬੂਤ ਕਰ ਰਿਹਾ ਹੈ … ਕੌਣ ਕਰ ਰਿਹਾ ਹੈ … ਕੌਣ ਕਰ ਰਿਹਾ ਹੈ ? ਕੌਣ ਦੋਨਾਂ ਦੇਸ਼ਾਂ ਦੇ ਸਬੰਧਾਂ ਨੂੰ ਨਵਾਂ ਆਯਾਮ ਦੇ ਰਿਹਾ ਹੈ ? ਤੁਹਾਡਾ ਜਵਾਬ ਸਹੀ ਨਹੀਂ ਹੈ। ਇਹ ਮੋਦੀ ਨਹੀਂ ਕਰ ਰਿਹਾ ਹੈ, ਇਹ ਸਭ ਤੁਸੀਂ ਲੋਕ ਕਰ ਰਹੇ ਹੋ। ਸਾਡਾ people to people connect ਦੋਨਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਵਿਸ਼ਵਾਸ ਇਸ ਸਾਂਝੇਦਾਰੀ ਦਾ ਸ ਭਤੋਂ ਮਜ਼ਬੂਤ ਅਧਾਰ ਹੈ ।

ਇੱਥੇ ਨਮਸਤੇ ਫਰਾਂਸ ਫੈਸਟੀਵਲ ਹੁੰਦਾ ਹੈ ਤਾਂ ਭਾਰਤ ਵਿੱਚ ਲੋਕ Bonsu India ਇੰਡੀਆ ਦਾ ਆਨੰਦ ਉਠਾਉਂਦੇ ਹਨ। ਸਾਡੀ ਦੋਨਾਂ ਦੇਸ਼ਾਂ ਦੀ ਹੈਰੀਟੇਜ ਹੋਵੇ ਜਾਂ ਹਿਸਟਰੀ, ਆਰਟ ਹੋਵੇ ਜਾਂ aesthetics, craft ਹੋਵੇ ਜਾਂ creativity . cuisine ਹੋਵੇ ਜਾਂ ਕਲਚਰ, ਫੈਸ਼ਨ ਹੋਵੇ ਜਾਂ ਫਿਲ‍ਮ, ਇਹ ਸਭ ਸਾਨੂੰ ਜੋੜਦੇ ਹਨ । ਇਹ ਸਭ ਸਾਨੂੰ ਸਾਥ ਲਿਆਉਂਦੇ ਹਨ। ਫਰਾਂਸ ਦੇ ਫੁੱਟਬਾਲ ਪਲੇਅਰ, ਫੁੱਟਬਾਲਰ, ਉਨ੍ਹਾਂ ਦੀ popularity ਤਾਂ ਤੁਸੀਂ ਇੰਡੀਆ ਆ ਕੇ ਦੇਖੋ। ਕਿਲੀਅਨ ਐਮਬਾਪੇ ਦੇ ਜਿੰਨੇ ਫੈਨਸ ਫਰਾਂਸ ਵਿੱਚ ਨਹੀਂ ਹੋਣਗੇ ਉਸ ਤੋਂ ਜ਼ਿਆਦਾ ਉਹ ਭਾਰਤ ਦੇ ਨੌਜਵਾਨਾਂ ਵਿੱਚ ਸੁਪਰ ਹਿੱਟ ਹੈ।

ਸਾਥੀਓ,

ਮੇਰਾ ਖ਼ੁਦ ਦਾ ਵਿਅਕਤੀਗਤ ਰੂਪ ਨਾਲ ਫਰਾਂਸ ਦੇ ਪ੍ਰਤੀ ਲਗਾਅ ਬਹੁਤ ਪੁਰਾਣਾ ਰਿਹਾ ਹੈ ਅਤੇ ਮੈਂ ਉਸ ਨੂੰ ਕਦੇ ਭੁੱਲ ਨਹੀਂ ਸਕਦਾ। ਕਰੀਬ-ਕਰੀਬ 40 ਸਾਲ ਪਹਿਲਾਂ ਗੁਜਰਾਤ ਵਿੱਚ ਅਹਿਮਦਾਬਾਦ ਵਿੱਚ ਫਰਾਂਸ ਦੇ ਇੱਕ ਕਲਚਰਲ ਸੈਂਟਰ ਐਲਾਇੰਸ ਫਰਾਂਸੇ ਦੀ ਸ਼ੁਰੂਆਤ ਹੋਈ ਸੀ ਅਤੇ ਭਾਰਤ ਵਿੱਚ ਫਰਾਂਸ ਦੇ ਉਸ ਕਲਚਰਲ ਸੈਂਟਰ ਦਾ ਪਹਿਲਾ ਮੈਂਬਰ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਅਤੇ ਮਜ਼ਾ ਇਸ ਗੱਲ ਦਾ ਹੈ ਕਿ ਕੁਝ ਸਾਲ ਪਹਿਲਾਂ ਫਰਾਂਸ ਸਰਕਾਰ ਨੇ ਪੁਰਾਣੇ ਰਿਕਾਰਡ ਵਿੱਚੋਂ ਮੇਰਾ ਉੱਥੇ ਦਾ ਆਈਕਾਰਡ, ਉਹ ਕੱਢ ਕੇ ਉਸ ਦਾ Xerox ਮੈਨੂੰ ਦਿੱਤਾ ਸੀ। ਅਤੇ ਉਹ ਉਪਹਾਰ ਮੇਰੇ ਲਈ ਅੱਜ ਵੀ ਅਨਮੋਲ ਹੈ।

ਸਾਥੀਓ,

ਭਾਰਤ ਅਤੇ ਫਰਾਂਸ ਦੇ ਇਤਿਹਾਸਿਕ ਰਿਸ਼ਤਿਆਂ ‘ਤੇ ਕਹਿਣ ਲਈ ਮੇਰੇ ਕੋਲ ਇੰਨਾ ਕੁਝ ਹੈ, ਬਹੁਤ ਲੰਮਾ ਸਮਾਂ ਨਿਕਲ ਜਾਵੇਗਾ … ਫਿਰ ਤੁਹਾਡਾ ਕੀ ਹੋਵੇਗਾ ? ਮੈਂ ਜਦੋਂ 2015 ਵਿੱਚ ਫਰਾਂਸ ਆਇਆ ਸੀ ਨੇਵ ਚਾਪੇਲ ਗਿਆ ਸੀ । ਤਦ ਮੈਂ ਉੱਥੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਹਜ਼ਾਰਾਂ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। 100 ਸਾਲ ਪਹਿਲਾਂ ਇਹ ਭਾਰਤੀ ਸੈਨਿਕ ਫਰਾਂਸ ਦੇ ਗੌਰਵ ਦੀ ਰੱਖਿਆ ਕਰਦੇ ਹੋਏ, ਆਪਣਾ ਕਰਤੱਵ ਨਿਭਾਉਂਦੇ ਹੋਏ ਫਰਾਂਸ ਦੀ ਧਰਤੀ ‘ਤੇ ਸ਼ਹੀਦ ਹੋਏ ਸਨ। ਤਦ ਇਹ ਬਹੁਤ ਇਮੋਸ਼ਨਲ ਪਲ ਸੀ ਦੋਸਤੋਂ।

ਤਦ ਜਿਨ੍ਹਾਂ ਰੈਜੀਮੈਂਟ ਤੋਂ ਉਨ੍ਹਾਂ ਜਵਾਨਾਂ ਨੇ, ਉਸ ਰੈਜੀਮੈਂਟ ਦੇ ਜਵਾਨਾਂ ਨੇ ਇੱਥੇ ਯੁੱਧ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚੋਂ ਇੱਕ ਪੰਜਾਬ ਰੈਜੀਮੈਂਟ ਕੱਲ੍ਹ ਇੱਥੇ ਨੈਸ਼ਨਲ ਡੇਅ ਪਰੇਡ ਵਿੱਚ ਹਿੱਸਾ ਲੈਣ ਜਾ ਰਹੀ ਹੈ । 100 ਸਾਲ ਦਾ ਇਹ ਇਮੋਸ਼ਨਲ ਕਨੈਕ‍ਟ ਸਰਬਉੱਚ ਬਲੀਦਾਨ ਦੇਣ ਦੀ ਪਰੰਪਰਾ ਕਿਸੇ ਦੀ ਭਲਾਈ ਲਈ ਇਹ ਕਿੰਨੀ ਵੱਡੀ ਪ੍ਰੇਰਣਾ ਹੈ ਦੋਸਤੋਂ। ਕੌਣ ਹਿੰਦੁਸ‍ਤਾਨੀ ਹੋਵੇਗਾ ਜਿਸ ਨੂੰ ਇਸ ਗੱਲ ਦਾ ਗੌਰਵ ਨਾ ਹੋਵੇ। ਉਸ ਸਮੇਂ ਨਿਭਾਏ ਗਏ ਕਰਤੱਵ ਨੂੰ, ਸਮਰਪਣ ਨੂੰ ਇਸ ਧਰਤੀ ‘ਤੇ ਅੱਜ ਇੰਨੇ ਗੌਰਵ ਨਾਲ, ਸਨਮਾਨ ਨਾਲ ਯਾਦ ਕੀਤਾ ਜਾ ਰਿਹਾ ਹੈ …ਥੈਂਕਿਊ ਫਰਾਂਸ !

ਮੈਨੂੰ ਵਿਸ਼ਵਾਸ ਹੈ ਅੱਜ ਤੁਸੀਂ ਭਾਰਤ-ਫਰਾਂਸ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਜੋ ਕੁਝ ਕਰ ਰਹੇ ਹੋ, ਉਸ ਯੋਗਦਾਨ ਨੂੰ … ਮੈਂ ਤੁਹਾਨੂੰ ਦੱਸ ਰਿਹਾ ਹਾਂ, ਤੁਹਾਡੇ ਲਈ ਕਹਿ ਰਿਹਾ ਹਾਂ…ਅੱਜ ਤੁਸੀਂ ਜੋ ਕਰ ਰਹੇ ਹੋ ਉਸ ਕਰਤੱਵ ਭਾਵ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਸਾਥੀਓ,

ਫਰਾਂਸ ਦਾ ਗੌਰਵ-ਗਾਨ ਕਰਦੇ ਹੋਏ ਮਹਾਤ‍ਮਾ ਗਾਂਧੀ ਨੇ ਕਿਹਾ ਸੀ Liberty, Equality and Fraternity ਦੁਨੀਆ ਨੂੰ ਇਨ੍ਹਾਂ ਤਿੰਨ ਸ਼ਬਦਾਂ ਦੀ ਸ਼ਕਤੀ ਸਮਝਾਉਣ ਵਾਲਾ ਦੇਸ਼ ਫਰਾਂਸ ਹੈ। ਇਹ ਮਹਾਤ‍ਮਾ ਗਾਂਧੀ ਨੇ ਕਿਹਾ ਸੀ। ਜਿਸ ਸਮੇਂ ਵਿਸ਼ਵ ਦੇ ਜ਼ਿਆਦਾਤਰ ਭਾਰਤ ਨੂੰ ਸਿਰਫ ਬਸਤੀਵਾਦੀ ਜ਼ਮਾਨੇ ਦੀ ਦ੍ਰਿਸ਼ਟੀ ਤੋਂ ਦੇਖਦੇ ਸਨ,ਤਦ ਨੋਬਲ ਪੁਰਸਕਾਰ ਵਿਜੇਤਾ ਰੋਮਾ ਰੋਲਾ ਨੇ ਕਿਹਾ ਸੀ India is the mother of our civilization. ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ, ਭਾਰਤ ਦਾ ਅਨੁਭਵ ਵਿਸ਼ਵ ਕਲਿਆਣ ਦੇ ਲਈ, ਭਾਰਤ ਦੇ ਪ੍ਰਯਾਸਾਂ ਦਾ ਦਾਇਰਾ ਬਹੁਤ ਵੱਡਾ ਹੈ। ਭਾਰਤ Mother of Democracy ਹੈ ਅਤੇ ਭਾਰਤ Model of Diversity ਵੀ ਹੈ। ਇਹ ਸਾਡੀ ਬਹੁਤ ਵੱਡੀ ਸ਼ਕਤੀ ਹੈ, ਬਹੁਤ ਵੱਡੀ ਤਾਕਤ ਹੈ । ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ, ਇੱਕ example ਦੇਣਾ ਚਾਹੁੰਦਾ ਹਾਂ।

ਸਾਥੀਓ,

ਸਾਡੇ ਇੱਥੇ ਕਹਾਵਤ ਹੈ ਕਿ ਕੋਹ-ਕੋਹ ‘ਤੇ ਬਦਲੇ ਪਾਣੀ, ਚਾਰ ਕੋਹ ‘ਤੇ ਬਾਣੀ। ਯਾਨੀ ਹਰ ਕੁਝ ਦੂਰੀ ‘ਤੇ ਭਾਰਤ ਵਿੱਚ ਪਾਣੀ ਦਾ ਸਵਾਦ ਬਦਲ ਜਾਂਦਾ ਹੈ ਅਤੇ ਬਾਣੀ ਯਾਨੀ language ਵੀ ਬਦਲ ਜਾਂਦੀ ਹੈ। ਭਾਰਤ ਵਿੱਚ 100 ਤੋਂ ਜ਼ਿਆਦਾ ਭਾਸ਼ਾਵਾਂ ਹਨ, 1000 ਤੋਂ ਜ਼ਿਆਦਾ ਬੋਲੀਆਂ ਹਨ। ਇਨ੍ਹਾਂ 100 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹਰ ਰੋਜ਼ 32,000 ਅਲੱਗ-ਅਲੱਗ ਨਿਊਜ਼ਪੇਪਰ ਛਪਿਆ ਕਰਦੇ ਹਨ। ਇਨ੍ਹਾਂ 100 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ 900 ਤੋਂ ਜ਼ਿਆਦਾ ਨਿਊਜ਼ ਬ੍ਰੌਂਡਕਾਸਟ ਯਾਨੀ ਚੈਨਲ‍ਸ ‘ਤੇ, ਟੀਵੀ ‘ਤੇ ਨਿਊਜ਼ ਬ੍ਰੌਂਡਕਾਸਟ ਹੁੰਦੀ ਹੈ । ਇਨ੍ਹਾਂ 100 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਕਰੀਬ-ਕਰੀਬ 400 ਰੇਡੀਓ ਚੈਨਲ‍ਸ ਬ੍ਰੌਡਕਾਸਟ ਕਰਦੇ ਹਨ।

ਭਾਰਤ ਵਿੱਚ ਅੱਜ ਵੀ ਲਿਖਣ ਲਈ ਅਨੇਕ ਲਿਪੀਆਂ ਹਨ, scripts ਹਨ। ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਭਾਰਤ ਆਪਣੀ ਇਸ ਮਹਾਨ ਪਰੰਪਰਾ ਨੂੰ ਅੱਜ ਵੀ ਜੀਵੰਤ ਬਣਾਇਆ ਹੋਇਆ ਹੈ । ਭਾਰਤ ਦੇ ਸਕੂਲਾਂ ਵਿੱਚ, ਭਾਰਤ ਦੇ ਅਲੱਗ-ਅਲੱਗ ਕੋਨਿਆਂ ਵਿੱਚ ਕਰੀਬ-ਕਰੀਬ 100 ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ। ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਾਮਿਲ ਭਾਸ਼ਾ ਹੈ। ਅਤੇ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਤਾਮਿਲ ਭਾਸ਼ਾ ਭਾਰਤ ਦੀ ਭਾਸ਼ਾ ਹੈ, ਸਾਡੇ ਭਾਰਤੀਆਂ ਦੀ ਭਾਸ਼ਾ ਹੈ।

ਅਤੇ ਸਾਥੀਓ,

ਭਾਰਤੀ ਭਾਸ਼ਾਵਾਂ ਦੀ ਇਸ diversity ਦਾ ਆਨੰਦ ਹੁਣ ਦੁਨੀਆ ਵੀ ਲੈ ਰਹੀ ਹੈ। ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਟੈਨਿਸ ਲੀਜੈਂਡ ਰੋਜਰ ਫੇਡ੍ਰਰ ਨੂੰ ਵਿੰਬਲਡਨ ਨੇ “ਥਲਾਈਵਾ” ਕਿਹਾ ਸੀ। ਇਹੀ diversity ਸਾਡੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਅੱਜ ਇਸੇ ਤਾਕਤ ਦੇ ਦਮ ‘ਤੇ ਹਰ ਭਾਰਤੀ ਆਪਣੇ ਸੁਪਨੇ ਪੂਰੇ ਕਰ ਰਿਹਾ ਹੈ, ਦੇਸ਼ ਅਤੇ ਦੁਨੀਆ ਨੂੰ ਅੱਗੇ ਵਧਾ ਰਿਹਾ ਹੈ। ਅੱਜ ਕੌਣ ਇਹ ਸੁਣਕੇ ਮਾਣ ਨਾਲ ਨਹੀਂ ਭਰ ਜਾਵੇਗਾ ਕਿ ਭਾਰਤ ਦਸ ਸਾਲ ਵਿੱਚ ਦੁਨੀਆ ਦੀਆਂ 10ਵੀਂ ਤੋਂ ਪੰਜਵੀਂ ਵੱਡੀ ਇਕੋਨੋਮੀ ਬਣ ਗਿਆ। ਅਤੇ ਇਹ ਮਾਣ ਸਿਰਫ ਭਾਰਤੀਆਂ ਨੂੰ ਹੀ ਨਹੀਂ ਹੋ ਰਿਹਾ ਹੈ, ਅੱਜ ਪੂਰੀ ਦੁਨੀਆ ਇਹ ਵਿਸ਼ਵਾਸ ਕਰਨ ਲੱਗੀ ਹੈ ਕਿ ਭਾਰਤ ਨੂੰ 05 ਟ੍ਰਿਲੀਅਨ ਡਾਲਰ ਇਕੋਨੋਮੀ ਬਨਣ ਵਿੱਚ ਦੇਰ ਨਹੀਂ ਲੱਗੇਗੀ।

ਤੁਸੀਂ ਹਾਲ ਵਿੱਚ ਆਈ ਯੂਐੱਨ ਦੀ ਇੱਕ ਰਿਪੋਰਟ ਵੀ ਜ਼ਰੂਰ ਦੇਖੀ ਹੋਵੋਗੀ। ਉਸ ਰਿਪੋਰਟ ਵਿੱਚ ਯੂਐੱਨ ਕਹਿੰਦਾ ਹੈ ਸਿਰਫ 10-15 ਸਾਲ ਦੇ ਅੰਦਰ ਹੀ ਭਾਰਤ ਨੇ 415 ਮਿਲੀਅਨ ਯਾਨੀ ਲਗਭਗ 42 ਕਰੋੜ ਦੇਸ਼ਵਾਸੀਆਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਹੈ। ਤੁਸੀਂ ਕਲਪਨਾ ਕਰ ਸਕਦੇ ਹੋ 415 ਮਿਲੀਅਨ ਯਾਨੀ ਇਹ ਪੂਰੇ ਯੂਰੋਪ ਦੀ population ਤੋਂ ਵੀ ਜ਼ਿਆਦਾ ਹੈ। ਇਹ ਪੂਰੇ ਅਮਰੀਕਾ ਦੀ population ਤੋਂ ਵੀ ਜ਼ਿਆਦਾ ਹੈ ।

ਆਈਐੱਮਐੱਫ ਦੀ ਵੀ ਇੱਕ ਸ‍ਟੱਡੀ ਕਹਿੰਦੀ ਹੈ ਕਿ ਭਾਰਤ ਵਿੱਚ extreme poverty ਹੁਣ ਖਤਮ ਹੋਣ ਦੇ ਕਗਾਰ ‘ਤੇ ਹੈ । ਭਾਰਤ ਜਦੋਂ ਇੰਨਾ ਵੱਡਾ ਕੰਮ ਕਰਦਾ ਹੈ, ਇਸ ਦਾ ਲਾਭ ਸਿਰਫ ਸਾਨੂੰ ਹੀ ਨਹੀਂ … ਸਿਰਫ ਭਾਰਤ ਨੂੰ ਹੀ ਲਾਭ ਹੁੰਦਾ ਹੈ ਅਜਿਹਾ ਨਹੀਂ … ਲੇਕਿਨ ਪੂਰੀ ਮਾਨਵਤਾ ਨੂੰ ਲਾਭ ਹੁੰਦਾ ਹੈ। ਭਾਰਤ ਦੇ ਅੱਗੇ ਵਧਣ ਨਾਲ ਦੁਨੀਆ ਦੇ development parameters ਬਦਲਦੇ ਹਨ, ਉਨ੍ਹਾਂ ਵਿੱਚ ਸੁਧਾਰ ਵਿੱਚ ਇੱਕ ਉਛਾਲ ਆ ਜਾਂਦਾ ਹੈ। ਅਤੇ ਦੁਨੀਆ ਦੇ ਦੂਸਰੇ ਗ਼ਰੀਬ ਦੇਸ਼ਾਂ ਨੂੰ ਵੀ ਵਿਸ਼ਵਾਸ ਆਉਂਦਾ ਹੈ ਕਿ ਹਾਂ ਹਾਲਾਤ ਬਦਲ ਸਕਦੇ ਹਨ, ਗ਼ਰੀਬੀ ਦੂਰ ਹੋ ਸਕਦੀ ਹੈ।

ਸਾਥੀਓ,

ਫਰਾਂਸ ਦੀ ਇਹ ਧਰਤੀ ਇਸ ਗੱਲ ਦੀ ਗਵਾਹ ਹੈ ਕਿ ਕਿਸੇ ਵੀ ਦੇਸ਼ ਵਿੱਚ ਪਰਿਵਰਤਨ ਦੇ ਪਿੱਛੇ ਮਿਹਨਤ ਹੁੰਦੀ ਹੈ, ਉਸ ਦੇਸ਼ ਦੇ ਨਾਗਰਿਕਾਂ ਦਾ ਪਸੀਨਾ ਹੁੰਦਾ ਹੈ। ਭਾਰਤ ਦੀ ਧਰਤੀ ਵੀ ਅੱਜ ਇੱਕ ਵੱਡੇ ਪਰਿਵਰਤਨ ਦਾ ਗਵਾਹ ਬਣ ਰਹੀ ਹੈ। ਇਸ ਪਰਿਵਰਤਨ ਦੀ ਕਮਾਨ ਭਾਰਤ ਦੇ ਨਾਗਰਿਕਾਂ ਦੇ ਕੋਲ ਹੈ, ਭਾਰਤ ਦੀਆਂ ਭੈਣਾਂ-ਬੇਟੀਆਂ ਦੇ ਕੋਲ ਹੈ, ਭਾਰਤ ਦੇ ਨੌਜਵਾਨਾਂ ਦੇ ਕੋਲ ਹੈ। ਅੱਜ ਪੂਰਾ ਵਿਸ਼ਵ ਭਾਰਤ ਦੇ ਪ੍ਰਤੀ ਨਵੀਂ ਉਮੀਦ, ਨਵੀਂ ਆਸ਼ਾ ਨਾਲ ਭਰਿਆ ਹੋਇਆ ਹੈ। ਇਹ ਆਸ਼ਾ, ਇਹ ਉਮੀਦ ਠੋਸ ਨਤੀਜਿਆਂ ਵਿੱਚ ਬਦਲ ਰਹੀ ਹੈ ਅਤੇ ਇਸ ਦੀ ਇੱਕ ਮਹੱਤਵਪੂਰਣ ਤਾਕਤ ਹੈ ਭਾਰਤ ਦਾ Human Resource , ਇਹ Human Resource ਸੰਕਲਪਾਂ ਨਾਲ ਭਰਿਆ ਹੋਇਆ ਹੈ। ਸਾਹਸ ਕਰਨ ਦੀ ਵ੍ਰਿਤੀ ਵਾਲਾ ਹੈ। ਇਹ ਭਾਰਤ ਦੀਆਂ Democratic Values ਦੇ ਨਾਲ ਮਾਨਵਤਾ ਦੇ ਕਲਿਆਣ ਲਈ ਮਜ਼ਬੂਤੀ ਨਾਲ ਕਦਮ ਅੱਗੇ ਵਧਾ ਰਿਹਾ ਹੈ।

ਸਾਥੀਓ,

ਅੱਜ ਦਾ ਭਾਰਤ ਆਪਣੀਆਂ ਵਰਤਮਾਨ ਚੁਣੌਤੀਆਂ, ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ, ਉਨ੍ਹਾਂ ਦਾ ਸਥਾਈ ਸਮਾਧਾਨ ਕਰ ਰਿਹਾ ਹੈ । ਭਾਰਤ ਠਾਨ ਕੇ ਬੈਠਿਆ ਹੈ ਕਿ ਨਾ ਕੋਈ Opportunity ਗੁਆਉਣਗੇ ਅਤੇ ਨਾ ਹੀ ਇੱਕ ਪਲ ਦਾ ਸਮਾਂ ਗੁਆਉਣਗੇ। ਅਸੀਂ ਪੂਰੀ ਤਾਕਤ ਨਾਲ ਦੇਸ਼ ਦੇ ਭਵਿੱਖ ਨੂੰ ਉੱਜਵਲ ਬਣਾਉਣ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਜਵਲ ਬਣਾਉਣ ਵਿੱਚ ਜੁਟੇ ਹਾਂ। ਅਤੇ ਮੇਰੇ ਸਾਥੀਓ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਮੇਰੇ ਵੱਲੋਂ ਕਹਿਣਾ ਚਾਹੁੰਦਾ ਹਾਂ, ਮੈਂ ਵੀ ਸੰਕਲਪ ਲੈ ਕੇ ਨਿਕਲਿਆ ਹਾਂ। ਸਰੀਰ ਦਾ ਕਣ-ਕਣ ਅਤੇ ਸਮੇਂ ਦਾ ਪਲ-ਪਲ ਸਿਰਫ ਅਤੇ ਸਿਰਫ ਤੁਸੀਂ ਲੋਕਾਂ ਦੇ ਲਈ ਹੈ, ਦੇਸ਼ਵਾਸੀਆਂ ਦੇ ਲਈ ਹੈ।

ਸਾਥੀਓ,

ਅੱਜ ਟੈਕਨੋਲੋਜੀ ਦੇ ਪ੍ਰਭਾਵ ਨੂੰ ਅਸੀਂ ਪਲ-ਪਲ ਮਹਿਸੂਸ ਕਰਦੇ ਹਾਂ। ਦੁਨੀਆ Technology Driven ਹੈ । ਅੱਜ ਭਾਰਤ ਦੇ 25 ਹਜ਼ਾਰ ਤੋਂ ਅਧਿਕ ਸਕੂਲਾਂ ਵਿੱਚ 80 ਲੱਖ ਤੋਂ ਜ਼ਿਆਦਾ ਬੱਚੇ ਅਟਲ ਟਿੰਕਰਿੰਗ ਲੈਬ‍ਸ ਵਿੱਚ ਇਨੋਵੇਸ਼ਨ ਦੀ ਏਬੀਸੀਡੀ ਸਿੱਖ ਰਹੇ ਹਨ। ਅਸੀਂ 21ਵੀਂ ਸਦੀ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਦੇਖਦੇ ਹੋਏ ਨਵੀਂ ਨੈਸ਼ਨਲ ਐਜ਼ੂਕੇਸ਼ਨ ਪਾਲਿਸੀ ਲਾਗੂ ਕੀਤੀ ਹੈ। ਅੱਜ ਦਾ ਭਾਰਤ Women – led Development ਨੂੰ ਅਧਾਰ ਬਣਾਕੇ ਅੱਗੇ ਚੱਲ ਰਿਹਾ ਹੈ। ਅਤੇ ਅਜਿਹਾ ਨਹੀਂ ਹੈ ਕਿ ਭਾਰਤ ਵਿੱਚ ਸਿਰਫ ਇੱਕ Tribal Women , ਇੱਕ ਆਦਿਵਾਸੀ ਮਹਿਲਾ, ਭਾਰਤ ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਸਾਡਾ ਸਭ ਦਾ ਮਾਰਗਦਰਸ਼ਨ ਕਰ ਰਹੀ ਹੈ । ਸਾਡੀ ਅਗਵਾਈ ਕਰ ਰਹੀ ਹੈ। ਅੱਜ ਭਾਰਤ ਵਿੱਚ ਲੜਕੀਆਂ ਵੀ ਹਰ ਸੈਕਟਰ ਵਿੱਚ ਲੀਡਰਸ਼ਿਪ ਦੀ ਭੂਮਿਕਾ ਵਿੱਚ ਦਿਖ ਰਹੀ ਹੈ। Higher Education ਵਿੱਚ Girl’s Enrollment ਲਗਾਤਾਰ ਵੱਧ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇੱਥੇ ਨੈਸ਼ਨਲ ਡੇਅ ਪਰੇਡ ਵਿੱਚ ਹਿੱਸਾ ਲੈਣ ਆਏ ਦਸ‍ਤੇ ਵਿੱਚ ਕਈ Women Officers ਹਨ, Women Pilots ਸ਼ਾਮਿਲ ਹਨ।

ਸਾਥੀਓ,

21ਵੀਂ ਸਦੀ ਦੀ ਦੁਨੀਆ ਟੈਕਨੋਲੋਜੀ ਅਤੇ ਟੈਲੇਂਟ ਦੇ ਦਮ ‘ਤੇ ਹੀ ਅੱਗੇ ਵਧੇਗੀ। ਭਾਰਤ ਅਤੇ ਫਰਾਂਸਦੇ ਦਰਮਿਆਨ ਸਾਂਝੇਦਾਰੀ ਦਾ ਇਹ ਬਹੁਤ ਵੱਡਾ ਅਧਾਰ ਹੈ। ਸਾਡਾ ਸਪੇਸ ਪ੍ਰੋਗਰਾਮ ਇਸਦਾ ਪ੍ਰਮਾਣ ਹੈ। Thumba ਵਿੱਚ ਜਦੋਂ Sounding Rocket Station ਦੇ ਨਿਰਮਾਣ ਦੀ ਗੱਲ ਆਈ ਤਾਂ ਫਰਾਂਸ ਹੀ ਸੀ ਜੋ ਮਦਦ ਲਈ ਅੱਗੇ ਆਇਆ। ਉਸਦੇ ਬਾਅਦ ਤੋਂ ਅਸੀਂ ਦੋਨਾਂ ਦੇਸ਼ਾਂ ਨੇ ਸਪੇਸ ਸੈਕਟਰ ਵਿੱਚ ਬਹੁਤ ਲੰਮਾ ਸਫਰ ਤੈਅ ਕੀਤਾ ਹੈ। ਅੱਜ ਅਸੀਂ ਇੱਕ-ਦੂਸਰੇ ਦੇ Satellites ਲਾਂਚ ਕਰ ਰਹੇ ਹਾਂ ਅਤੇ ਤੁਹਾਨੂੰ ਖੁਸ਼ੀ ਹੋਵੇਗੀ, ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਭਾਰਤ ਵਿੱਚ ਚੰਦ੍ਰਯਾਨ-3 ਦੀ, ਲਾਂਚਿੰਗ ਲਈ Reverse Counting ਦੀ ਗੂੰਜ ਸੁਣਾਈ ਦੇ ਰਹੀ ਹੈ। ਕੁਝ ਹੀ ਘੰਟਿਆਂ ਬਾਅਦ ਭਾਰਤ ਦੇ ਸ਼੍ਰੀਹਰਿਕੋਟਾ ਤੋਂ ਇਹ ਇਤਿਹਾਸਿਕ ਲਾਂਚ ਹੋਣ ਜਾ ਰਿਹਾ ਹੈ ।

ਸਾਥੀਓ,

ਸਪੇਸ ਦੀ ਤਰ੍ਹਾਂ ਹੀ ਅਜਿਹੇ ਅਨੇਕ ਸੈਕਟਰਸ ਹਨ ਜਿਸ ਵਿੱਚ ਭਾਰਤ ਅਤੇ ਫਰਾਂਸ ਦੀ ਪਾਰਟਨਰਸ਼ਿਪ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਦਦ ਕਰ ਸਕਦੀ ਹੈ। International Solar Alliance ਦੁਨੀਆ ਨੂੰ ਬਹੁਤ ਕੁਝ ਦੇਣ ਦਾ ਸਮਰੱਥਾ ਰੱਖਦਾ ਹੈ। ਹੁਣ ਅਜਿਹੀ ਪਾਰਟਨਰਸ਼ਿਪ ਅਸੀਂ Clean Energy, Critical and Strategic Technologies, Clean Transportation, Electronics and Communications, Circular Economy, Health and Nutrition, ਅਜਿਹੇ ਕਈ ਸੈਕਟਰ ਵਿੱਚ, ਹਰ ਸੈਕਟਰ ਵਿੱਚ ਸਸ਼ਕਤ ਕਰਨ ਦਾ ਕੰਮ ਨਾਲ ਮਿਲ ਕੇ ਕਰ ਰਹੇ ਹਾਂ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਭਾਰਤ ਅਤੇ ਫਰਾਂਸ ਮਿਲ ਕੇ ਬਹੁਤ ਲੰਬੇ ਸਮੇਂ ਤੋਂ Archeological Missions ‘ਤੇ ਵੀ ਕੰਮ ਕਰ ਰਹੇ ਹਨ ਅਤੇ ਇਸ ਦਾ ਵਿਸਤਾਰ ਚੰਡੀਗੜ੍ਹ ਤੋਂ ਲੈ ਕੇ ਲੱਦਾਖ ਤੱਕ ਫੈਲਿਆ ਹੋਇਆ ਹੈ।

ਸਾਥੀਓ,

ਭਾਰਤ-ਫਰਾਂਸ ਪਾਰਟਨਰਸ਼ਿਪ ਨੂੰ ਮਜ਼ਬੂਤ ਕਰਨ ਵਾਲਾ ਇੱਕ ਹੋਰ ਸੈਕਟਰ ਹੈ ਡਿਜੀਟਲ ਇਨਫ੍ਰਾਸਟ੍ਰਕਚਰ, ਇਹ ਇੰਡਸਟਰੀ 4.0, ਉਸ ਦਾ ਵੀ ਬਹੁਤ ਵੱਡਾ ਅਧਾਰ ਹੈ। ਅੱਜ ਦੁਨੀਆ ਨੂੰ ਅਤੇ ਤੁਹਾਨੂੰ ਜ਼ਰੂਰ ਮਾਣ ਹੋਵੇਗਾ ਇਹ ਸੁਣ ਕੇ, ਅੱਜ ਦੁਨੀਆ ਦੇ 46% Real Time Digital Transaction ਭਾਰਤ ਵਿੱਚ ਹੁੰਦੇ ਹਨ। ਅਤੇ ਮੈਂ ਤੁਹਾਨੂੰ ਵੀ ਚੁਣੌਤੀ ਦਿੰਦਾ ਹਾਂ ਕਿ ਅਗਲੀ ਬਾਰ ਤੁਸੀਂ ਭਾਰਤ ਵਿੱਚ ਆਓ ਤਾਂ ਜੇਬ ਵਿੱਚ ਇੱਕ ਵੀ ਪੈਸਾ ਲਏ ਬਿਨਾ ਨਿਕਲੀਏ ਘਰ ਤੋਂ, ਖਾਲੀ ਜੇਬ, ਸਿਰਫ਼ ਮੋਬਾਈਲ ਫੋਨ ‘ਤੇ UPI App ਨੂੰ download ਕਰਕੇ ਰੱਖ ਲਵੋ। ਤੁਸੀਂ ਪੂਰਾ ਹਿੰਦੁਸਤਾਨ ਘੁੰਮ ਕੇ ਆਉਗੇ, ਇੱਕ ਨਵੇਂ ਪੈਸੇ ਕੈਸ਼ ਦੀ ਜ਼ਰੂਰਤ ਦੇ ਬਿਨਾ ਤੁਸੀਂ ਆਪਣਾ ਗੁਜਾਰਾ ਕਰ ਸਕਦੇ ਹੋ। ਅੱਜ ਭਾਰਤ ਵਿੱਚ ਬੈਂਕਿੰਗ ਸਰਵਿਸ 24×7 Anytime, Anywhere ਲੋਕਾਂ ਦੀ ਫਿੰਗਰਟਿਪ ‘ਤੇ ਹੈ। Direct Benefit Transfer governance ਦਾ ਹਿੱਸਾ ਬਣ ਚੁੱਕਿਆ ਹੈ। ਭਾਰਤ ਦਾ UPI ਹੋਵੇ ਜਾਂ ਕੁਝ ਦੂਸਰੇ Digital Platforms, ਇਹ ਦੇਸ਼ ਵਿੱਚ ਬਹੁਤ ਵੱਡਾ ਸੋਸ਼ਲ ਟ੍ਰਾਂਸਫਾਰਮੇਸ਼ਨ ਲਿਆਏ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਫਰਾਂਸ ਇਸ ਦਿਸ਼ਾ ਵਿੱਚ ਵੀ ਮਿਲ ਕੇ ਕੰਮ ਕਰਦੇ ਹਨ। ਫਰਾਂਸ ਵਿੱਚ ਭਾਰਤ ਦੇ UPI ਦੇ ਉਪਯੋਗ ਨੂੰ ਲੈ ਕੇ ਵੀ ਸਮਝੌਤਾ ਹੋ ਗਿਆ ਹੈ। ਹੁਣ ਮੈਂ ਤਾਂ ਸਮਝੌਤਾ ਕਰਕੇ ਚਲਾ ਜਾਵਾਂਗਾ, ਅੱਗੇ ਵਧਾਉਣ ਦਾ ਕੰਮ ਤੁਹਾਡਾ ਹੈ।

ਸਾਥੀਓ,

ਆਉਣ ਵਾਲੇ ਦਿਨਾਂ ਵਿੱਚ ਇਸ ਦੀ ਸ਼ੁਰੂਆਤ Eiffel Tower ਤੋਂ ਕੀਤੀ ਜਾਵੇਗੀ, ਯਾਨੀ ਹੁਣ ਭਾਰਤੀ ਟੂਰਿਸਟ ਮੋਬਾਈਲ ਐਪ ਦੇ ਜ਼ਰੀਏ Eiffel Tower ਵਿੱਚ ਰੁਪਏ ਵਿੱਚ ਭੁਗਤਾਨ ਕਰ ਪਾਵੇਗਾ। ਹਾਂ, ਮੋਦੀ ਹੈ ਤਾਂ ਮੁਮਕਿਨ ਹੈ, ਲੇਕਿਨ ਤੁਹਾਡੀ ਆਵਾਜ਼ ਠੀਕ ਨਹੀਂ ਕਰ ਸਕਦਾ ਹੈ।

ਸਾਥੀਓ,

ਹੁਣ ਤੋਂ ਕੁਝ ਦੇਰ ਬਾਅਦ ਇੱਥੇ ਯਾਨੀ ਕੁਝ ਹਫ਼ਤੇ-ਮਹੀਨੇ ਲਗ ਸਕਦੇ ਹਨ, ਇੱਥੇ Cergy Prefecture ਵਿੱਚ ਭਾਰਤ ਦੇ ਮਹਾਨ ਸੰਤ ਤਿਰੂਵੱਲੁਵਰ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਸੰਤ ਤਿਰੂਵੱਲੁਵਰ ਜੀ ਨੇ ਕਿਹਾ ਸੀ Eendra Pozhudhin

Peridhuvakkum Thanmakanaich

Chaandron Enakketta Thaai

ਤਮਿਲ ਭਾਸ਼ੀ ਵਾਲੇ ਮਿੱਤਰ ਤਾਂ ਸਮਝ ਗਏ, ਲੇਕਿਨ ਹੋਰਾਂ ਨੂੰ ਦੱਸਦਾ ਹਾਂ। ਇਸ ਦਾ ਅਰਥ ਬਹੁਤ ਹੀ ਮਾਰਮਿਕ ਹੈ ਅਤੇ ਤਿਰੂਵੱਲੁਵਰ ਜੀ ਨੇ ਸਦੀਆਂ ਪਹਿਲਾਂ ਇਹ ਗਿਆਨ ਸਾਨੂੰ ਦਿੱਤਾ ਹੈ। ਇਸ ਦਾ ਮਤਲਬ ਹੈ, ਜਦੋਂ ਇੱਕ ਮਾਂ ਆਪਣੀ ਸੰਤਾਨ ਦੀ ਪ੍ਰਸ਼ੰਸਾ ਇੱਕ ਵਿਦਵਾਨ ਦੇ ਰੂਪ ਵਿੱਚ ਸੁਣਦੀ ਹੈ ਤਾਂ ਮਾਂ ਨੂੰ ਇਤਨਾ ਆਨੰਦ ਹੁੰਦਾ ਹੈ, ਮਾਂ ਇਤਨੀ ਖੁਸ਼ੀ ਹੁੰਦੀ ਹੈ ਜਿਤਨਾ ਉਸ ਦੇ ਜਨਮ ਦੇ ਸਮੇਂ ਵੀ ਨਹੀਂ ਹੋਈ ਸੀ। ਯਾਨੀ ਸੰਤਾਨ ਦੇ ਜਨਮ ‘ਤੇ ਜਿਤਨੀ ਖੁਸ਼ੀ ਹੋਈ, ਉਸ ਤੋਂ ਜ਼ਿਆਦਾ ਖੁਸ਼ੀ ਆਪਣੀ ਸੰਤਾਨ ਦੀ ਸਫ਼ਲਤਾ ‘ਤੇ ਹੁੰਦੀ ਹੈ। ਮਾਂ ਦੇ ਲਈ ਕਿਹਾ ਹੈ, ਅਤੇ ਇਸ ਲਈ ਜਦੋਂ ਤੁਸੀਂ ਵਿਦੇਸ਼ ਵਿੱਚ ਨਾਮ ਕਮਾਉਂਦੇ ਹੋ, ਜਦੋਂ ਦੁਨੀਆ ਤੁਹਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਮਾਂ ਭਾਰਤੀ ਨੂੰ ਵੀ ਵੈਸੀ (ਉਹੀ) ਖੁਸ਼ੀ ਹੁੰਦੀ ਹੈ ਵਿਦੇਸ਼ੀ ਧਰਤੀ ‘ਤੇ ਮਾਂ ਭਾਰਤੀ ਨੂੰ ਆਪਣੇ ਹਿਰਦੇ ਵਿੱਚ ਰੱਖਣ ਵਾਲੀ, ਮਾਂ ਭਾਰਤੀ ਦੀ ਹਰ ਸੰਤਾਨ ਨੂੰ ਮੈਂ ਭਾਰਤ ਦਾ ਬ੍ਰਾਂਡ ਅੰਬੈਸਡਰ ਮੰਨਦਾ ਹਾਂ।

ਤੁਸੀਂ ਭਾਰਤ ਦੇ ਰਾਸ਼ਟਰਦੂਤ ਹੋ। ਮੈਂ ਜਾਣਦਾ ਹਾਂ ਕਿ ਭਾਰਤੀ ਕਿਤੇ ਵੀ ਰਹਿਣ, ਲੇਕਿਨ ਆਪਣਾ ਦਿਲ ਭਾਰਤ ਦੇ ਲਈ ਵੀ ਧੜਕਦਾ ਹੈ। ਮੈਂ ਹੁਣੇ ਸਪੇਸ ਦੀ ਚਰਚਾ ਕਰ ਰਿਹਾ ਸੀ ਅਤੇ ਚਿੱਲਾ ਰਹੇ ਸੀ ਤੁਸੀਂ ਲੋਕ, ਚੰਦ੍ਰਯਾਨ, ਚੰਦ੍ਰਯਾਨ, ਚੰਦ੍ਰਯਾਨ ਮਤਲਬ, ਤੁਸੀਂ ਹੋ ਇੱਥੇ ਲੇਕਿਨ ਦਿਲ ਤੁਹਾਡਾ ਚੰਦ੍ਰਯਾਨ ਵਿੱਚ ਲਗਿਆ ਹੋਇਆ ਹੈ। ਇਸ ਲਈ ਹੀ ਫਰਾਂਸ ਸਹਿਤ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਸਾਡਾ ਜੋ Indian Diaspora ਹੈ, ਉਸ Indian Diaspora ਨੇ Remittance ਦਾ ਨਵਾਂ Record ਬਣਾ ਦਿੱਤਾ ਹੈ। ਤੁਸੀਂ ਲੋਕਾਂ ਨੇ ਨਵਾਂ ਰਿਕਾਰਡ ਬਣਾਇਆ ਹੈ। ਦੱਸਾਂ? ਦੱਸਾਂ ਤੁਹਾਨੂੰ ਲੋਕਾਂ ਨੂੰ? ਤੁਹਾਨੂੰ ਪਤਾ ਨਹੀਂ ਹੈ ਨਾ! ਕੋਈ ਬਾਤ ਨਹੀਂ, ਤੁਹਾਡੇ ਪਰਾਕ੍ਰਮ ਦੇ ਗੀਤ ਵੀ ਮੈਂ ਗਾਂਦਾ ਰਹਿੰਦਾ ਹਾਂ।

ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ, ਜਿੱਥੇ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਡਾਇਸਪੋਰਾ ਦੇ ਮਾਧਿਅਮ ਨਾਲ Annual Remittance 100 ਬਿਲੀਅਨ ਡਾਲਰ ਨੂੰ ਪਾਰ ਕਰ ਚੁੱਕੀ ਹੈ ਅਤੇ ਖੁਸ਼ੀ ਦੀ ਬਾਤ ਹੈ ਕਿ ਤੁਹਾਡਾ ਇਹ ਯੋਗਦਾਨ ਨਿਰੰਤਰ ਵਧ ਰਿਹਾ ਹੈ। ਲੇਕਿਨ ਮੇਰੀ ਤੁਹਾਨੂੰ ਇੱਕ ਹੋਰ ਤਾਕੀਦ ਹੈ। ਮੈਂ ਤੁਹਾਨੂੰ ਤਾਕੀਦ ਤਾਂ ਕਰ ਸਕਦਾ ਹੈ ਨਾਂ? ਹਾਂ ਕਹਿਣ ਵਿੱਚ ਕੀ ਜਾਂਦਾ ਹੈ। ਹਾਂ, ਮੋਦੀ ਕਿਹੜਾ ਪੁੱਛਣ ਆਉਣ ਵਾਲਾ ਹੈ। ਮੇਰੀ ਤੁਹਾਨੂੰ ਤਾਕੀਦ ਹੈ, ਤੁਹਾਨੂੰ ਹੁਣ ਭਾਰਤ ਵਿੱਚ ਨਿਵੇਸ਼ ਦੇ ਲਈ ਵੀ ਪੂਰੇ ਉਤਸ਼ਾਹ ਨਾਲ ਅੱਗੇ ਆਉਣਾ ਹੋਵੇਗਾ। ਭਾਰਤ ਹੁਣ ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਹੋਣ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। ਇਸ ਵਿੱਚ ਤੁਹਾਡੀ ਭੂਮਿਕਾ ਵੀ ਵੱਡੀ ਹੈ। ਤੁਸੀਂ ਜਿਸ ਵੀ ਸੈਕਟਰ ਵਿੱਚ ਕੰਮ ਕਰ ਰਹੇ ਹੋ, ਉਸ ਨਾਲ ਜੁੜੀਆਂ ਸੰਭਾਵਨਾਵਾਂ ਨੂੰ ਜ਼ਰੂਰ ਭਾਰਤ ਵਿੱਚ Explore ਕਰੋ। ਅੱਜ ਹਰ ਇੰਟਰਨੈਸ਼ਨਲ ਏਜੰਸੀ ਕਹਿ ਰਹੀ ਹੈ ਕਿ ਭਾਰਤ ਅੱਗੇ ਵਧ ਰਿਹਾ ਹੈ, ਭਾਰਤ bright spot ਹੈ।

ਭਾਰਤ ਵਿੱਚ ਇਨਵੈਸਟਮੈਂਟ ਦੀ ਬੇਮਿਸਾਲ opportunities ਬਣ ਰਹੀਆਂ ਹਨ। ਤੁਸੀਂ ਭਾਰਤ ਵਿੱਚ ਇਨੈਵਸਟ ਕਰੋ ਅਤੇ ਅੱਜ ਜੋ ਹੈ, ਜਦੋਂ ਕਹਿ ਰਿਹਾ ਹਾਂ ਨਾ ਤਾਂ ਬਾਅਦ ਵਿੱਚ ਸ਼ਿਕਾਇਤ ਨਾ ਕਰਨਾ ਕਿ ਮੋਦੀ ਨੇ ਇਹ ਤਾਂ ਦੱਸਿਆ ਹੀ ਨਹੀਂ ਸੀ। ਹਾਲੇ ਅਵਸਰ ਹੈ ਅਤੇ ਮੈਂ ਤਾਂ ਲਾਲ ਕਿਲੇ ਤੋਂ ਕਿਹਾ ਸੀ, ਇਹੀ ਸਮਾਂ ਹੈ, ਸਹੀ ਸਮਾਂ ਹੈ ਅਤੇ ਜੋ ਜਲਦੀ ਪਹੁੰਚੇਗਾ ਉਹ ਜ਼ਿਆਦਾ ਲਾਭ ਉਠਾਵੇਗਾ। ਜੋ ਦੇਰ ਨਾਲ ਆਵੇਗਾ, ਉਹ ਇੰਤਜ਼ਾਰ ਕਰੇਗਾ। ਹੁਣ ਮੌਕਾ ਲੈਣਾ ਹੈ, ਕਿਤਨੀ ਜਲਦੀ ਲੈਣਾ ਹੈ, ਇਹ ਮੈਂ ਤੁਹਾਡੇ ‘ਤੇ ਛੱਡ ਦਿੰਦਾ ਹਾਂ।

ਸਾਥੀਓ,

ਇਸ ਲਈ ਆਓ ਅਤੇ ਭਾਰਤ ਵਿੱਚ ਨਿਵੇਸ਼ ਕਰੋ। ਭਾਰਤ ਸਰਕਾਰ ਵਿਦੇਸ਼ਾਂ ਵਿੱਚ ਬਸੇ ਇੱਥੇ ਕੰਮ ਕਰ ਰਹੇ ਭਾਰਤੀਆਂ ਦੀ ਸੁਵਿਧਾ ਅਤੇ ਸੁਰੱਖਿਆ, ਇਸ ਦੇ ਲਈ ਵੀ ਪੂਰੀ ਤਰ੍ਹਾਂ committed ਹੈ। ਜੰਗ ਦਾ ਮੈਦਾਨ ਹੋਵੇ ਜਾਂ ਫਿਰ ਕੁਦਰਤੀ ਆਪਦਾ, ਭਾਰਤ ਆਪਣੇ ਨਾਗਰਿਕਾਂ ਨੂੰ ਸੰਕਟ ਵਿੱਚ ਦੇਖ ਕੇ ਸਭ ਤੋਂ ਪਹਿਲਾਂ ਐਕਸ਼ਨ ਵਿੱਚ ਆਉਂਦਾ ਹੈ। ਯੂਕ੍ਰੇਨ ਹੋਵੇ ਜਾਂ ਸੂਡਾਨ, ਯਮਨ ਹੋਵੇ ਜਾਂ ਅਫਗਾਨਿਸਤਾਨ, ਇਰਾਕ ਹੋਵੇ ਜਾਂ ਨੇਪਾਲ, ਅਸੀਂ ਭਾਰਤੀਆਂ ਦੀ ਸੁਰੱਖਿਆ ਦੇ ਲਈ ਪੂਰੀ ਤਾਕਤ ਲਗਾਈ ਹੈ। ਵਿਦੇਸ਼ ਵਿੱਚ ਰਹਿ ਰਿਹਾ ਹਰ ਭਾਰਤੀ ਸਾਡੇ ਲਈ ਉਤਨੀ ਹੀ ਪ੍ਰਾਥਮਿਕਤਾ ਹੈ, ਜਿਤਨਾ ਹਿੰਦੁਸਤਾਨ ਵਿੱਚ ਰਹਿਣ ਵਾਲਾ ਮੇਰਾ ਦੇਸ਼ਵਾਸੀ ਹੈ। ਕੁਝ ਵਰ੍ਹੇ ਪਹਿਲਾਂ ਜਦੋਂ ਨੀਤੀ ਆਯੋਗ ਬਣਿਆ ਤਾਂ ਅਸੀਂ Indian Diaspora ਦੇ ਸਮਰੱਥ ਅਤੇ ਯੋਗਦਾਨ ਨੂੰ ਉਚਿਤ ਸਥਾਨ ਦਿੱਤਾ ਹੈ ਇਸ ਵਿੱਚ। ਮੈਨੂੰ ਕਹਿੰਦੇ ਹੋਏ ਖੁਸ਼ੀ ਹੈ ਕਿ Réunion island ਵਿੱਚ OCI Card ਨੂੰ ਲੈ ਕੇ ਜੋ ਦਿੱਕਤਾਂ ਸਨ, ਹੁਣ ਉਹ ਦੂਰ ਹੋ ਗਈਆਂ ਹਨ। ਹੁਣ ਉੱਥੇ OCI Card issue ਹੋਣ ਲਗ ਗਏ ਹਨ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ Martinique ਅਤੇ Guadeloupe ਵਿੱਚ ਵੀ ਇਸ ਦਾ ਸਮਾਧਾਨ ਕੱਢਿਆ ਜਾਵੇ।

ਸਾਥੀਓ,

ਫਰਾਂਸ ਸਹਿਤ ਅਨੇਕ ਦੇਸਾਂ ਵਿੱਚ ਅਨੇਕ ਸਾਥੀ ਅਜਿਹੇ ਹਨ, ਜੋ Academics ਨਾਲ ਜੁੜੇ ਹਨ, ਰਿਸਰਚ ਨਾਲ ਜੁੜੇ ਹਨ। ਟੀਚਰਸ ਹਨ, ਪ੍ਰੋਫੈਸਰਸ ਹਨ। ਮੈਂ ਜਦੋਂ ਵਿਦੇਸ਼ ਵਿੱਚ ਅਜਿਹੇ Academicians ਅਤੇ Professionals ਨਾਲ ਮਿਲਦਾ ਹਾਂ ਤਾਂ ਉਹ ਵੀ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਦੇ ਕੋਲ ਜੋ ਅਨੁਭਵ ਹੈ, ਗਿਆਨ ਹੈ, experience ਹੈ ਉਸ ਨੂੰ ਭਾਰਤ ਦੇ ਨਾਲ ਕਿਵੇਂ ਜੋੜ ਸਕਦੇ ਹਾਂ ਅਤੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦਿੰਦਾ ਹਾਂ, ਇਨ੍ਹਾਂ ਦੀ ਇੱਛਾ ਨੂੰ ਵੀ ਅਸੀਂ ਮੰਨ ਰੱਖਿਆ ਹੈ। ਅਜਿਹੇ ਸਾਥੀਆਂ ਦੇ ਲਈ ਭਾਰਤ ਦੇ institutions ਵਿੱਚ ਪੜ੍ਹਾਉਣਾ ਹੁਣ ਅਸਾਨ ਕੀਤਾ ਗਿਆ ਹੈ। ਪਿਛਲੀ ਬਾਰ ਜਦੋਂ ਮੈਂ ਫਰਾਂਸ ਆਇਆ ਸੀ, ਤਦ ਤੈਅ ਹੋਇਆ ਸੀ ਕਿ ਫਰਾਂਸ ਵਿੱਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਨੂੰ ਦੋ ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਦਿੱਤਾ ਜਾਵੇਗਾ। ਹੁਣ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਫਰਾਂਸ ਵਿੱਚ ਮਾਸਟਰਸ ਕਰਨ ਵਾਲੇ ਭਾਰਤੀਆਂ ਨੂੰ ਪੰਜ ਸਾਲ ਦਾ ਲੋਂਗ ਟਰਮ ਪੋਸਟ ਸਟਡੀ ਵੀਜ਼ਾ ਦਿੱਤਾ ਜਾਵੇਗਾ। ਭਾਰਤ ਸਰਕਾਰ ਨੇ ਫਰਾਂਸ ਸਰਕਾਰ ਦੀ ਮਦਦ ਨਾਲ Marseille ਵਿੱਚ ਨਵਾਂ Consulate ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਨਾਲ ਵੀ ਆਪ ਸਭ ਦੀ ਸੁਵਿਧਾ ਹੋਰ ਵਧੇਗੀ।

ਸਾਥੀਓ,

ਮੇਰੀ ਫਰਾਂਸ ਦੇ ਆਪਣੇ ਦੋਸਤਾਂ ਨੂੰ, ਇੱਥੇ ਦੇ ਨਾਗਰਿਕਾਂ ਨੂੰ ਇੱਕ ਹੋਰ ਤਾਕੀਦ ਵੀ ਹੈ। ਭਾਰਤ ਇਤਨਾ ਵਿਸ਼ਾਲ ਹੈ, ਇਤਨੀ ਵਿਵਿਧਤਾਵਾਂ ਨਾਲ ਭਰਿਆ ਹੈ ਕਿ ਅਸੀਂ ਭਾਰਤਵਾਸੀਆਂ ਦੇ ਲਈ ਵੀ ਇਸ ਨੂੰ ਪੂਰੀ ਤਰ੍ਹਾਂ ਨਾਲ ਦੇਖਣ-ਸਮਝਣ ਦੇ ਲਈ ਇੱਕ ਜਨਮ ਘੱਟ ਪੈ ਜਾਂਦਾ ਹੈ। ਅਜਿਹੇ ਵਿਸਾਲ ਭਾਰਤ ਨੂੰ ਦੇਖਣ ਦੇ ਲਈ ਅੱਜ ਦੁਨੀਆ ਉਤਸੁਕ ਹੈ। ਤੁਹਾਨੂੰ ਆਪਣੇ ਇੰਟਰੈਸਟ ਦਾ ਕੁਝ ਨਾ ਕੁਝ ਭਾਰਤ ਵਿੱਚ ਜ਼ਰੂਰ ਮਿਲੇਗਾ। ਭਾਰਤ ਵਿੱਚ ਟੂਰਿਜ਼ਮ ਦਾ ਵਿਸਤਾਰ sightseeing ਤੋਂ ਕਿਤੇ ਜ਼ਿਆਦਾ ਹੈ। ਤੁਸੀਂ ਭਾਰਤ ਦੀ Diversity ਦੇਖਣਗੇ ਤਾਂ ਭਾਰਤ ਦੇ ਦੀਵਾਨੇ ਹੋ ਜਾਣਗੇ। ਹਿਮਾਲਯ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਤੋਂ ਲੈ ਕੇ ਘਣੇ ਜੰਗਲਾਂ ਤੱਕ, ਤਪਦੇ ਰੇਗਿਸਤਾਨ ਤੋਂ ਲੈ ਕੇ ਖੂਬਸੂਰਤ ਸਮੁੰਦਰ ਤਟਾਂ ਤੱਕ, Adventure Spots ਤੋਂ ਲੈ ਕੇ ਧਿਆਨ ਅਤੇ ਯੋਗ ਉਸ ਦੇ ਕੇਂਦਰਾਂ ਤੱਕ, ਭਾਰਤ ਦੇ ਕੋਲ ਹਰ ਕਿਸੇ ਦੇ ਲਈ ਕੁਝ ਨਾ ਕੁਝ ਦੇਣ ਦੇ ਲਈ ਹੈ।

ਭਾਰਤ ਦੀ ਇਸ Diversity ਨੂੰ feel ਕਰਨ ਦੇ ਲਈ, ਉਸ ਨੂੰ ਸਮਝਣ ਦੇ ਲਈ ਸਾਡੇ ਫਰੈਂਚ ਦੋਸਤਾਂ ਨੂੰ ਭਾਰਤ ਲਿਆਉਣ ਇਹ ਤੁਹਾਡੀ ਸਭ ਦੀ ਜ਼ਿੰਮੇਦਾਰੀ ਹੈ। ਤੁਸੀਂ ਜਿਤਨੀ ਜ਼ਿਆਦਾ ਮਦਦ ਉਨ੍ਹਾਂ ਦੀ ਕਰੋਗੇ, ਉਹ ਜ਼ਿਆਦਾ ਆਉਣਗੇ। ਮੇਰੇ ਭਾਰਤ ਦੇ ਤੁਸੀਂ ਮੇਰੇ ਭਾਈ-ਭੈਣ, ਮੇਰੇ Indian Diaspora ਇਸ ਕੰਮ ਨੂੰ ਬਖੂਬੀ ਕਰ ਸਕਦੇ ਹੋ। ਜਿਸ ਤਰ੍ਹਾਂ ਮੋਬਾਈਲ ਵਿੱਚ ਜਾਂ ਕੰਪਿਊਟਰ ਵਿੱਚ ਐਕਸੈੱਸ ਕੋਡ ਜਾਂ ਪਾਸਵਰਡ ਪਾਉਣ ਦੇ ਬਾਅਦ ਇੱਕ ਨਵੀਆਂ ਦੁਨੀਆ ਖੁਲ ਜਾਂਦੀ ਹੈ, ਉਵੇਂ ਹੀ Indian Diaspora ਭਾਰਤ ਦਾ ਐਕਸੈੱਸ ਕੋਡ ਹੈ, ਪਾਸਵਰਡ ਹੈ। ਭਾਰਤ ਵਿੱਚ ਟੂਰਿਜ਼ਮ ਵਧੇ, ਇਸ ਨੂੰ ਵੀ ਤੁਸੀਂ ਆਪਣਾ ਮਿਸ਼ਨ ਬਣਾਓ। ਭਾਰਤ ਆਉਣ ਦਾ ਮਤਲਬ ਹੈ, ਹਜ਼ਾਰਾਂ ਸਾਲ ਦੀ ਵਿਰਾਸਤ ਦਾ ਅਨੁਭਵ ਕਰਨਾ, ਇਤਿਹਾਸ ਦਾ ਅਨੁਭਵ ਕਰਨਾ, ਇਤਿਹਾਸ ਦਾ ਅਨੁਭਵ ਕਰਨਾ। ਤੁਸੀਂ ਭਾਰਤ ਆਓਗੋ ਤਾਂ ਭਾਰਤ ਦੀ ਵਿਰਾਸਤ ਦੇ ਨਾਲ-ਨਾਲ ਹੀ ਵਿਕਾਸ ਦੀ ਵੀ ਗਤੀ ਦੇਖਣਗੇ।

ਸਾਥੀਓ,

ਅਸੀਂ ਸੰਕਲਪ ਕਰੀਏ, ਸਾਡੀ ਪੂਰੀ ਸਮਰੱਥਾ ਨਾਲ, ਸਾਡੇ ਅਨੁਭਵ ਨਾਲ, ਸਾਡੇ ਸੰਪਰਕਾਂ ਨਾਲ, ਸਬੰਧਾਂ ਨਾਲ, ਫਰਾਂਸ ਦੇ ਨਾਗਰਿਕਾਂ ਨੂੰ ਬਹੁਤ ਵੱਡੀ ਮਾਤਰਾ ਵਿੱਚ ਭਾਰਤ ਦੇ ਨਾਲ ਜੋੜੀਏ। ਤੁਸੀਂ ਜਦੋਂ ਆਉ ਤਾਂ ਉਨ੍ਹਾਂ ਨੂੰ ਭਾਰਤ ਲੈ ਕੇ ਆਈਏ। ਤੁਸੀਂ ਉਨ੍ਹਾਂ ਨੂੰ ਭਾਰਤ ਜਾਨਣ ਦੇ ਲਈ ਪ੍ਰੇਰਿਤ ਕਰੀਏ। ਸਾਡਾ People to people contact ਵਧੇਗਾ ਤਾਂ ਸਿਰਫ਼ ਟੂਰਿਜ਼ਮ ਨਹੀਂ ਵਧਦਾ ਹੈ, ਉਹ ਤਾਂ ਹੁੰਦਾ ਹੀ ਜਾਂਦਾ ਹੈ। ਲੇਕਿਨ ਉਸ ਨਾਲ ਜੋ ਅਪਨੇਪਨ ਦਾ ਸਮਰੱਥ ਪੈਦਾ ਹੁੰਦਾ ਹੈ ਨਾ ਉਹ ਪੀੜ੍ਹੀ ਦਰ ਪੀੜ੍ਹੀ ਦੀ ਇੱਕ ਅਨਮੋਲ ਵਿਰਾਸਤ ਬਣ ਜਾਂਦੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਦੋਸਤੋਂ ਤੁਸੀਂ ਕਦੇ ਇਸ ਵਿੱਚ ਪਿੱਛੇ ਨਹੀਂ ਰਹਾਂਗੇ, ਤੁਸੀਂ ਇਤਨੀ ਵੱਡੀ ਤਦਾਦ ਵਿੱਚ ਆਓ, ਤੁਹਾਡਾ ਸਭ ਦਾ ਦਰਸ਼ਨ ਕਰਨ ਦਾ ਮੈਨੂੰ ਅਵਸਰ ਮਿਲਿਆ। ਮੈਂ ਤੁਹਾਡਾ ਦਿਲ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਮੇਰੇ ਨਾਲ ਬੋਲੇ ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਧੰਨਵਾਦ!