ਅੱਜ ਦੀਆਂ ਚਰਚਾਵਾਂ ਤੋਂ ਇੱਕ ਬਾਤ ਸਾਹਮਣੇ ਆਈ ਹੈ – ਸਾਰੇ ਹਿਤਧਾਰਕਾਂ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਵਿੱਚ ਏਕਤਾ ਹੈ।
ਮੈਂ “ਏਆਈ ਫਾਊਂਡੇਸ਼ਨ” (“AI Foundation”) ਅਤੇ “ਸਸਟੇਨੇਬਲ ਏਆਈ ਲਈ ਕੌਂਸਲ” (“Council for Sustainable AI”) ਦੀ ਸਥਾਪਨਾ ਦੇ ਨਿਰਣੇ ਦਾ ਸੁਆਗਤ ਕਰਦਾ ਹਾਂ। ਮੈਂ ਇਨ੍ਹਾਂ ਪਹਿਲਾਂ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਆਪਣੇ ਪਿਆਰੇ ਮਿੱਤਰ ਮੈਕ੍ਰੋਂ ਨੂੰ ਵਧਾਈਆਂ ਦਿੰਦਾ ਹਾਂ ਅਤੇ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਾ ਹਾਂ।
ਸਾਨੂੰ “ਏਆਈ ਦੇ ਲਈ ਆਲਮੀ ਸਾਂਝੇਦਾਰੀ” (“Global Partnership for AI”) ਨੂੰ ਭੀ ਵਾਸਤਵ ਵਿੱਚ ਆਲਮੀ ਸਰੂਪ ਦੇਣਾ ਹੋਵੇਗਾ। ਇਸ ਵਿੱਚ ਗਲੋਬਲ ਸਾਊਥ (Global South) ਅਤੇ ਉਸ ਦੀਆਂ ਪ੍ਰਾਥਮਿਕਤਾਵਾਂ, ਚਿੰਤਾਵਾਂ ਅਤੇ ਜ਼ਰੂਰਤਾਂ ਨੂੰ ਅਧਿਕ ਸਮਾਵੇਸ਼ੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਐਕਸ਼ਨ ਸਮਿਟ (Action Summit) ਦੀ ਗਤੀ ਨੂੰ ਅੱਗੇ ਵਧਾਉਣ ਦੇ ਲਈ, ਭਾਰਤ ਨੂੰ ਅਗਲੇ ਸਮਿਟ(next Summit) ਦੀ ਮੇਜ਼ਬਾਨੀ ਕਰਨ ਵਿੱਚ ਖੁਸ਼ੀ ਹੋਵੇਗੀ।
ਧੰਨਵਾਦ।
***
ਐੱਮਜੇਪੀਐੱਸ/ਐੱਸਆਰ