Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੁੱਟਾਪਰਥੀ, ਆਂਧਰ ਪ੍ਰਦੇਸ਼ ਵਿੱਚ ਸਾਈ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪੁੱਟਾਪਰਥੀ, ਆਂਧਰ ਪ੍ਰਦੇਸ਼ ਵਿੱਚ ਸਾਈ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸਾਈਰਾਮ,

ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਅਬਦੁਲ ਨਜ਼ੀਰ ਜੀ, ਸ੍ਰੀ ਸਤਯ ਸਾਈ ਸੈਂਟਰਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ਼੍ਰੀ ਆਰਜੇ ਰਤਨਾਕਰ ਜੀ, ਸ਼੍ਰੀ ਕੇ ਚਕਰਵਰਤੀ ਜੀ, ਮੇਰੇ ਬਹੁਤ ਪੁਰਾਣੇ ਮਿੱਤਰ ਸ਼੍ਰੀ ਰਯੂਕੋ ਹੀਰਾ ਜੀ , ਡਾ. ਵੀ ਮੋਹਨ ਜੀ, ਸ਼੍ਰੀ ਐੱਮਐੱਸ ਨਾਗਾਨੰਦ ਜੀ, ਸ਼੍ਰੀ ਨਿਮਿਸ਼ ਪਾਂਡਯਾ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਆਪ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਸਾਈਰਾਮ।

ਮੈਨੂੰ ਅਨੇਕ ਵਾਰ ਪੁੱਟਾਪਰਥੀ ਆਉਣ ਦਾ ਸੁਭਾਗ ਮਿਲਿਆ ਹੈ। ਮੇਰਾ ਬਹੁਤ ਮਨ ਸੀ ਕਿ ਮੈਂ ਇਸ ਵਾਰ ਵੀ ਆਪ ਸਾਰਿਆਂ ਦੇ ਦਰਮਿਆਨ ਆਉਂਦਾ, ਆਪ ਨੂੰ ਮਿਲਦਾ, ਉੱਥੇ ਉਪਸਥਿਤ ਰਹਿ ਕੇ ਇਸ ਕਾਰਜਕ੍ਰਮ ਦਾ ਹਿੱਸਾ ਬਣਦਾ। ਲੇਕਿਨ ਇੱਥੇ ਦੀ ਵਿਅਸਤਤਾ ਦੇ ਚਲਦੇ ਮੈਂ ਉਪਸਥਿਤ ਨਹੀਂ ਹੋ ਸਕਿਆ। ਹੁਣੇ ਭਾਈ ਰਤਨਾਕਰ ਜੀ ਨੇ ਮੈਨੂੰ ਨਿਮੰਤਰਣ (ਸੱਦਾ) ਦਿੰਦੇ ਸਮੇਂ ਕਿਹਾ ਕਿ ਆਪ ਇੱਕ ਵਾਰ ਆਓ ਅਤੇ ਅਸ਼ੀਰਵਾਦ ਦਿਓ। ਮੈਨੂੰ ਲਗਦਾ ਹੈ ਕਿ ਰਤਨਾਕਰ ਜੀ ਦੀ ਬਾਤ ਨੂੰ ਕਰੈਕਟ ਕਰਨਾ ਚਾਹੀਦਾ ਹੈ। ਮੈਂ ਉੱਥੇ ਜ਼ਰੂਰ ਆਵਾਂਗਾ ਲੇਕਿਨ ਅਸ਼ੀਰਵਾਦ ਦੇਣ ਦੇ ਲਈ ਨਹੀਂ, ਅਸ਼ੀਰਵਾਦ ਲੈਣ ਦੇ ਲਈ ਆਵਾਂਗਾ। ਟੈਕਨੋਲੋਜੀ ਦੇ ਮਾਧਿਅਮ ਨਾਲ ਮੈਂ ਆਪ ਸਾਰਿਆਂ ਦੇ ਦਰਮਿਆਨ ਹੀ ਹਾਂ।

ਮੈਂ ਸ੍ਰੀ ਸਤਯ ਸਾਈ ਸੈਂਟਰਲ ਟਰੱਸਟ ਨਾਲ ਜੁੜੇ ਸਾਰੇ ਮੈਂਬਰਾਂ ਤੇ ਸਤਯ ਸਾਈ ਬਾਬਾ ਦੇ ਸਾਰੇ ਭਗਤਾਂ ਨੂੰ ਅੱਜ ਦੇ ਇਸ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ। ਇਸ ਪੂਰੇ ਆਯੋਜਨ ਵਿੱਚ ਸ੍ਰੀ ਸਤਯ ਸਾਈ ਦੀ ਪ੍ਰੇਰਣਾ, ਉਨ੍ਹਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ। ਮੈਨੂੰ ਖੁਸ਼ੀ ਹੈ ਕਿ ਇਸ ਪਵਿੱਤਰ ਅਵਸਰ ‘ਤੇ ਸ੍ਰੀ ਸਤਯ ਸਾਈ ਬਾਬਾ ਦੇ ਮਿਸ਼ਨ ਦਾ ਵਿਸਤਾਰ ਹੋ ਰਿਹਾ ਹੈ। ਸ੍ਰੀ ਹੀਰਾ ਗਲੋਬਲ convention ਸੈਂਟਰ ਦੇ ਰੂਪ ਵਿੱਚ ਦੇਸ਼ ਨੂੰ ਇੱਕ ਪ੍ਰਮੁੱਖ ਵਿਚਾਰ ਕੇਂਦਰ ਮਿਲ ਰਿਹਾ ਹੈ। ਮੈਂ ਇਸ convention ਸੈਂਟਰ ਦੀਆਂ ਤਸਵੀਰਾਂ ਦੇਖੀਆਂ ਹਨ ਅਤੇ ਹੁਣੇ ਤੁਹਾਡੀ ਇਸ ਛੋਟੀ ਜਿਹੀ ਫਿਲਮ ਵਿੱਚ ਵੀ ਉਸ ਦੀ ਝਲਕ ਦੇਖਣ ਨੂੰ ਮਿਲੀ। ਇਸ ਸੈਂਟਰ ਵਿੱਚ ਅਧਿਆਤਮਿਕਤਾ ਦੀ ਅਨੁਭੂਤੀ ਹੋਵੇ, ਅਤੇ ਆਧੁਨਿਕਤਾ ਦੀ ਆਭਾ ਵੀ ਹੈ। ਇਸ ਵਿੱਚ ਸੱਭਿਆਚਾਰਕ ਦਿੱਬਤਾ ਵੀ ਹੈ, ਅਤੇ ਵਿਚਾਰਕ ਸ਼ਾਨ ਵੀ ਹੈ। ਇਹ ਸੈਂਟਰ spiritual conference ਅਤੇ academic programs ਦੇ ਲ਼ਈ ਇੱਕ ਕੇਂਦਰ ਬਣੇਗਾ। ਇੱਥੇ ਅਲੱਗ-ਅਲੱਗ ਖੇਤਰਾਂ ਨਾਲ ਜੁੜੇ ਪੂਰੀ ਦੁਨੀਆ ਦੇ ਵਿਦਵਾਨ ਅਤੇ ਐਕਸਪਰਟਸ ਇਕੱਠਾ ਹੋਣਗੇ। ਮੈਂ ਆਸ਼ਾ ਕਰਦਾ ਹਾਂ ਕਿ, ਇਸ ਸੈਂਟਰ ਤੋਂ ਨੌਜਵਾਨਾਂ ਨੂੰ ਬਹੁਤ ਮਦਦ ਮਿਲੇਗੀ।

ਸਾਥੀਓ,

ਕੋਈ ਵੀ ਵਿਚਾਰ ਸਭ ਤੋਂ ਪ੍ਰਭਾਵੀ ਤਦ ਹੁੰਦਾ ਹੈ ਜਦੋਂ ਉਹ ਵਿਚਾਰ ਅੱਗੇ ਵਧੇ, ਕਰਮ ਦੇ ਸਰੂਪ ਵਿੱਚ ਅੱਗੇ ਵਧੇ। ਥੋਥੇ ਵਚਨ ਪ੍ਰਭਾਵ ਪੈਦਾ ਨਹੀਂ ਕਰਦੇ। ਜਿਤਨਾ ਕਿ ਇੱਕ ਸਤਕਰਮ ਪੈਦਾ ਕਰਦਾ ਹੈ। ਅੱਜ convention ਸੈਂਟਰ ਦੇ ਲੋਕ-ਅਰਪਣ ਦੇ ਨਾਲ ਹੀ ਇੱਥੇ ਸ੍ਰੀ ਸਤਯ ਸਾਈ ਗਲੋਬਲ ਕੌਂਸਲ ਦੀ ਲੀਡਰਸ ਕਾਨਫਰੰਸ ਵੀ ਸ਼ੁਰੂ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਦੇਸ਼ ਅਤੇ ਦੁਨੀਆ ਦੇ ਕਈ ਦੇਸ਼ਾਂ ਦੇ ਡੈਲੀਗੇਟਸ ਇੱਥੇ ਉਪਸਥਿਤ ਹਨ। ਖਾਸ ਕਰਕੇ, ਤੁਸੀਂ ਇਸ ਆਯੋਜਨ ਦੇ ਲਈ ਜੋ ਥੀਮ ਚੁਣਿਆ ਹੈ –‘‘ਪ੍ਰੈਕਟਿਸ ਐਂਡ ਇੰਸਪਾਇਰ’’, ਇਹ ਥੀਮ ਪ੍ਰਭਾਵੀ ਵੀ ਹੈ, ਅਤੇ  ਪ੍ਰਾਸੰਗਿਕ ਵੀ ਹੈ। ਸਾਡੇ ਇੱਥੇ ਇਹ ਕਿਹਾ ਵੀ ਜਾਂਦਾ ਹੈ –ਯਤ੍ ਯਤ੍ ਆਚਰਤਿ ਸ਼੍ਰੇਸ਼ਠ:, ਤਤ੍-ਤਤ੍ ਏਵ ਇਤਰ: ਜਨ:।। (यत् यत् आचरति श्रेष्ठः, तत्-तत् एव इतरः जनः॥) ਅਰਥਾਤ, ਸ੍ਰੇਸ਼ਠ ਲੋਕ ਜੈਸਾ ਜੈਸਾ ਆਚਰਣ ਕਰਦੇ ਹਨ, ਸਮਾਜ ਵੈਸਾ ਹੀ ਅਨੁਸਰਣ ਕਰਦਾ ਹੈ।

ਇਸ ਲਈ, ਸਾਡਾ ਆਚਰਣ ਹੀ ਦੂਸਰਿਆਂ ਦੇ ਲਈ ਸਭ ਤੋਂ ਬੜੀ ਪ੍ਰੇਰਣਾ ਹੁੰਦੀ ਹੈ। ਸਤਯ ਸਾਈ ਬਾਬਾ ਦਾ ਜੀਵਨ ਆਪਣੇ ਆਪ ਵਿੱਚ ਇਸ ਦੀ ਜੀਵੰਤ ਉਦਾਹਰਣ ਹੈ। ਅੱਜ ਭਾਰਤ ਵੀ ਕਰਤੱਵਾਂ ਨੂੰ ਪਹਿਲੀ ਪ੍ਰਾਥਮਿਕਤਾ ਬਣਾ ਕੇ ਅੱਗੇ ਵਧ ਰਿਹਾ ਹੈ। ਆਜ਼ਾਦੀ ਦੇ 100 ਵਰ੍ਹੇ ਦੇ ਲਕਸ਼ ਦੀ ਤਰਫ਼ ਅੱਗੇ ਵਧਦੇ ਹੋਏ, ਅਸੀਂ ਸਾਡੇ ਅੰਮ੍ਰਿਤਕਾਲ ਨੂੰ ਕਰਤਵਯਕਾਲ ਦਾ ਨਾਮ ਦਿੱਤਾ ਹੈ। ਸਾਡੇ ਇਨ੍ਹਾਂ ਕਰਤੱਵਾਂ ਵਿੱਚ ਅਧਿਆਤਮਿਕ ਕਦਰਾਂ-ਕੀਮਤਾਂ ਦਾ ਮਾਰਗਦਰਸ਼ਨ ਵੀ ਹੈ, ਅਤੇ ਭਵਿੱਖ ਦੇ ਸੰਕਲਪ ਵੀ ਹਨ। ਇਸ ਵਿੱਚ ਵਿਕਾਸ ਵੀ ਹੈ ਅਤੇ ਵਿਰਾਸਤ ਵੀ ਹੈ। ਅੱਜ ਇੱਕ ਪਾਸੇ ਦੇਸ਼ ਵਿੱਚ ਅਧਿਆਤਮਿਕ ਕੇਂਦਰਾਂ ਦੀ ਮੁੜ-ਸੁਰਜੀਤੀ ਹੋ ਰਹੀ ਹੈ ਤਾਂ ਨਾਲ ਹੀ ਭਾਰਤ ਇਕੌਨਮੀ ਅਤੇ ਟੈਕਨੋਲੋਜੀ ਵਿੱਚ ਵੀ ਲੀਡ ਕਰ ਰਿਹਾ ਹੈ। ਅੱਜ ਭਾਰਤ ਦੁਨੀਆ ਦੀਆਂ ਟੌਪ-5 ਇਕੌਨਮੀਜ਼ ਵਿੱਚ ਸ਼ਾਮਲ ਹੋ ਚੁੱਕਿਆ ਹੈ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ecosystem ਹੈ।

ਡਿਜੀਟਲ ਟੈਕਨੋਲੋਜੀ ਅਤੇ 5G ਜਿਹੇ ਖੇਤਰਾਂ ਵਿੱਚ ਅਸੀਂ ਬੜੇ-ਬੜੇ ਦੇਸ਼ਾਂ ਦਾ ਮੁਕਾਬਲਾ ਕਰ ਰਹੇ ਹਾਂ। ਦੁਨੀਆ ਵਿੱਚ ਅੱਜ ਜਿਤਨੇ ਵੀ  real-time online transactions ਹੋ ਰਹੇ ਹਨ, ਉਸ ਦੇ 40 ਪ੍ਰਤੀਸ਼ਤ ਇਕੱਲੇ ਭਾਰਤ ਵਿੱਚ ਹੋ ਰਹੇ ਹਨ। ਅਤੇ ਮੈਂ ਤਾਂ ਅੱਜ ਰਤਨਾਕਰ ਜੀ ਨੂੰ ਆਗ੍ਰਹ ਕਰਾਂਗਾ ਅਤੇ ਸਾਰੇ ਸਾਡੇ ਸਾਈ ਭਗਤਾਂ ਨੂੰ ਵੀ ਆਗ੍ਰਹ ਕਰਾਂਗਾ, ਕੀ ਇਹ ਸਾਡਾ ਨਵਾਂ ਬਣਿਆ ਹੋਇਆ ਜ਼ਿਲ੍ਹਾ  ਜੋ ਸਾਈ ਬਾਬਾ ਦੇ ਨਾਮ ਨਾਲ ਜੁੜਿਆ ਹੋਇਆ ਹੈ ਇਹ ਪੂਰਾ ਪੁੱਟਾਪਰਥੀ ਜ਼ਿਲ੍ਹਾ  ਕੀ ਤੁਸੀਂ ਇਸ ਨੂੰ 100 ਪਰਸੈਂਟ ਡਿਜੀਟਲ ਬਣਾ ਸਕਦੇ ਹੋ। ਹਰ ਟ੍ਰਾਂਜੈਕਸ਼ਨ ਡਿਜੀਟਲ ਹੋਵੇ, ਤੁਸੀਂ ਦੇਖੋ ਦੁਨੀਆ ਵਿੱਚ ਇਸ ਜ਼ਿਲ੍ਹੇ ਦੀ ਅਲੱਗ ਹੀ ਪਹਿਚਾਣ ਬਣ ਜਾਵੇਗੀ ਅਤੇ ਬਾਬਾ ਦੇ ਅਸ਼ੀਰਵਾਦ ਨਾਲ ਰਤਨਾਕਰ ਜੀ ਜਿਹੇ ਮੇਰੇ ਮਿੱਤਰ ਅਗਰ ਇਸ ਕਰਤੱਵ ਨੂੰ ਆਪਣਾ ਜ਼ਿੰਮਾ ਬਣਾ ਦੇਣ ਤਾਂ ਹੋ ਸਕਦਾ ਹੈ ਕਿ ਬਾਬਾ ਦੇ ਅਗਲੇ ਜਨਮ ਦਿਨ ਤੱਕ ਪੂਰੇ ਜ਼ਿਲ੍ਹੇ ਨੂੰ ਡਿਜੀਟਲ ਬਣਾ ਸਕਦੇ ਹਾਂ। ਜਿੱਥੇ ਕੋਈ ਇੱਕ ਕੈਸ਼ ਰੁਪਏ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਇਹ ਕਰ ਸਕਦੇ ਹਨ।

ਸਾਥੀਓ,

ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨਾਲ ਪਰਿਵਰਤਨ ਆ ਰਿਹਾ ਹੈ। ਇਸ ਲਈ, ਗਲੋਬਲ ਕੌਂਸਲ ਜਿਹੇ ਆਯੋਜਨ ਭਾਰਤ ਬਾਰੇ ਜਾਣਨ ਦਾ, ਅਤੇ ਬਾਕੀ ਵਿਸ਼ਵ ਨੂੰ ਇਸ ਨਾਲ ਜੋੜਨ ਦਾ ਇੱਕ ਪ੍ਰਭਾਵੀ ਜ਼ਰੀਆ ਹੈ।

ਸਾਥੀਓ,

ਸੰਤਾਂ ਨੂੰ ਸਾਡੇ ਇੱਥੇ ਅਕਸਰ ਵਹਿੰਦੇ ਜਲ ਦੀ ਤਰ੍ਹਾਂ ਦੱਸਿਆ ਜਾਂਦਾ ਹੈ। ਕਿਉਂਕਿ ਸੰਤ ਨਾ ਕਦੇ ਵਿਚਾਰ ਤੋਂ ਰੁਕਦੇ ਹਨ, ਨਾ ਕਦੇ ਵਿਵਹਾਰ ਤੋਂ ਥਮਦੇ (ਰੁਕਦੇ) ਹਨ। ਅਨਵਰਤ ਪ੍ਰਵਾਹ , ਅਤੇ ਅਨਵਰਤ ਪ੍ਰਯਾਸ ਹੀ ਸੰਤਾਂ ਦਾ ਜੀਵਨ ਹੁੰਦਾ ਹੈ। ਇੱਕ ਸਾਧਾਰਣ ਭਾਰਤੀ ਦੇ ਲਈ ਇਹ ਮਾਅਨੇ ਨਹੀਂ ਰੱਖਦਾ ਕਿ ਇਨ੍ਹਾਂ ਸੰਤਾਂ ਦਾ ਜਨਮ ਸਥਾਨ ਕੀ ਹੈ। ਉਸ ਦੇ ਲਈ ਕੋਈ ਵੀ ਸੱਚਾ ਸੰਤ ਉਸ ਦਾ ਆਪਣਾ ਹੁੰਦਾ ਹੈ, ਉਸ ਦੀ ਆਸਥਾ ਅਤੇ ਸੰਸਕ੍ਰਿਤੀ ਦਾ ਪ੍ਰਤੀਨਿਧੀ ਹੁੰਦਾ ਹੈ। ਇਸੇ ਲਈ, ਸਾਡੇ ਸੰਤਾਂ ਨੇ ਹਜ਼ਾਰਾਂ ਵਰ੍ਹਿਆਂ ਤੋਂ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਪੋਸ਼ਣ ਕੀਤਾ ਹੈ। ਸਤਯ ਸਾਈ ਬਾਬਾ ਵੀ ਆਂਧਰ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਜਨਮੇ! ਲੇਕਿਨ ਉਨ੍ਹਾਂ ਦੇ ਮੰਨਣ ਵਾਲੇ, ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਦੇ ਹਰ ਕੋਣੇ ਵਿੱਚ ਹਨ। ਅੱਜ ਦੇਸ਼ ਦੇ ਹਰ ਖੇਤਰ ਵਿੱਚ ਸਤਯ ਸਾਈ ਨਾਲ ਜੁੜੇ ਸਥਾਨ ਅਤੇ ਆਸ਼ਰਮ ਵੀ ਹਨ। ਹਰ ਭਾਸ਼ਾ, ਹਰ ਰੀਤੀ-ਰਿਵਾਜ ਦੇ ਲੋਕ ਪ੍ਰਸ਼ਾਂਤੀ ਨਿਲਯਮ ਨਾਲ ਇੱਕ ਮਿਸ਼ਨ ਦੇ ਤਹਿਤ ਜੁੜੇ ਹਨ। ਇਹੀ ਭਾਰਤ ਦੀ ਉਹ ਚੇਤਨਾ ਹੈ, ਜੋ ਭਾਰਤ ਨੂੰ ਇੱਕ ਸੂਤਰ ਵਿੱਚ ਪਿਰੋਂਦੀ ਹੈ, ਇਸ ਨੂੰ ਅਮਰ ਬਣਾਉਂਦੀ ਹੈ।

ਸਾਥੀਓ,

ਸ੍ਰੀ ਸਤਯ ਸਾਈ ਕਹਿੰਦੇ ਸਨ- ਸੇਵਾ ਅਨੇ, ਰੇਂਡੁ ਅਕਸ਼ਰਾਲ-ਲੋਨੇ, ਅਨੰਤ-ਮਇਨ ਸ਼ਕਤੀ ਇਮਿਡਿ ਉਨਦੀ (सेवा अने, रेंडु अक्षराल-लोने, अनन्त-मइन शक्ति इमिडि उन्दी)। ਭਾਵ ਸੇਵਾ ਦੇ ਦੋ ਅੱਖਰਾਂ ਵਿੱਚ ਹੀ ਅਨੰਤ ਸ਼ਕਤੀ ਨਿਹਿਤ ਹੈ। ਸਤਯ ਸਾਈ ਦਾ ਜੀਵਨ ਇਸੇ ਭਾਵਨਾ ਦਾ ਜੀਵੰਤ ਸਰੂਪ ਸੀ। ਇਹ ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਸਤਯ ਸਾਈ ਬਾਬਾ ਦੇ ਜੀਵਨ ਨੂੰ ਕਰੀਬ ਤੋਂ ਦੇਖਣ ਦਾ, ਉਨ੍ਹਾਂ ਤੋਂ ਸਿੱਖਣ ਦਾ ਅਤੇ ਨਿਰੰਤਰ ਉਨ੍ਹਾਂ ਦੇ ਅਸ਼ੀਰਵਾਦ ਦੀ ਛਾਂ ਹੇਠ ਰਹਿਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਦਾ ਹਮੇਸ਼ਾ ਮੇਰੇ ਲਈ ਇੱਕ ਵਿਸ਼ੇਸ਼ ਸਨੇਹ ਹੁੰਦਾ ਸੀ, ਹਮੇਸ਼ਾ ਉਨ੍ਹਾਂ ਦਾ ਅਸ਼ੀਰਵਾਦ ਮੈਨੂੰ ਮਿਲਦਾ ਸੀ। ਜਦੋਂ ਵੀ ਉਨ੍ਹਾਂ ਨਾਲ ਬਾਤ ਹੁੰਦੀ ਸੀ, ਉਹ ਗਹਿਰੀ ਤੋਂ ਗਹਿਰੀ ਬਾਤ ਵੀ ਬੇਹੱਦ ਸਰਲਤਾ ਨਾਲ ਕਹਿ ਦਿੰਦੇ ਸਨ। ਮੈਨੂੰ ਅਤੇ ਉਨ੍ਹਾਂ ਦੇ ਭਗਤਾਂ ਨੂੰ ਸ੍ਰੀ ਸਤਯ ਸਾਈ ਦੇ ਕਿਤਨੇ ਹੀ ਐਸੇ ਮੰਤਰ ਅੱਜ ਵੀ ਯਾਦ ਹਨ।

”Love All-Serve All”, ”Help Ever, Hurt Never”, ”Less Talk- More Work”, ”Every experience is a lesson. Every loss is a gain.” ਐਸੇ ਕਿਤਨੇ ਹੀ ਜੀਵਨ ਸੂਤਰ ਸ੍ਰੀ ਸਤਯ ਸਾਈ ਸਾਨੂੰ ਦੇ ਕੇ ਗਏ ਹਨ। ਇਨ੍ਹਾਂ ਵਿੱਚ ਸੰਵੇਦਨਸ਼ੀਲਤਾ ਹੈ, ਜੀਵਨ ਦਾ ਗੰਭੀਰ ਦਰਸ਼ਨ ਵੀ ਹੈ। ਮੈਨੂੰ ਯਾਦ ਹੈ, ਗੁਜਰਾਤ ਵਿੱਚ ਭੁਚਾਲ ਆਇਆ ਸੀ, ਤਦ ਉਨ੍ਹਾਂ ਨੇ ਮੈਨੂੰ ਵਿਸ਼ੇਸ਼ ਕਰਕੇ ਫੋਨ ਕੀਤਾ ਸੀ। ਹਰ ਤਰ੍ਹਾਂ ਨਾਲ ਰਾਹਤ ਅਤੇ ਬਚਾਅ ਦੇ ਲਈ ਉਹ ਖ਼ੁਦ ਲਗ ਗਏ ਸਨ। ਸੰਸਥਾ ਦੇ ਹਜ਼ਾਰਾਂ ਲੋਕ ਉਨ੍ਹਾਂ ਦੇ ਨਿਰਦੇਸ਼ ‘ਤੇ ਦਿਨ-ਰਾਤ ਭੁਜ ਦੇ ਪ੍ਰਭਾਵਿਤ ਇਲਾਕੇ ਵਿੱਚ ਕੰਮ ਕਰ ਰਹੇ ਸਨ। ਕੋਈ ਵੀ ਵਿਅਕਤੀ ਹੋਵੇ, ਉਹ ਉਸ ਦੀ ਚਿੰਤਾ ਇਸ ਤਰ੍ਹਾਂ ਕਰਦੇ ਸਨ ਜਿਵੇਂ ਕੋਈ ਬਹੁਤ ਆਪਣਾ ਹੋਵੇ, ਬਹੁਤ ਕਰੀਬੀ ਹੋਵੇ! ਸਤਯ ਸਾਈ ਦੇ ਲਈ ‘ਮਾਨਵ ਸੇਵਾ ਹੀ ਮਾਧਵ ਸੇਵਾ’ ਸੀ। ‘ਹਰ ਨਰ ਮੇਂ ਨਾਰਾਇਣ,’ ‘ਹਰ ਜੀਵ ਮੇਂ ਸ਼ਿਵ’ ਦੇਖਣ ਦੀ ਇਹੀ ਭਾਵਨਾ, ਜਨਤਾ ਨੂੰ ਜਨਾਰਦਨ ਬਣਾਉਂਦੀ ਹੈ।

ਸਾਥੀਓ,

ਭਾਰਤ ਜਿਹੇ ਦੇਸ਼ ਵਿੱਚ ਧਾਰਮਿਕ ਅਤੇ ਅਧਿਆਤਮਿਕ ਸੰਸਥਾਵਾਂ, ਹਮੇਸ਼ਾ ਤੋਂ ਸਮਾਜ ਉਥਾਨ ਦੇ ਕੇਂਦਰ ਵਿੱਚ ਰਹੀਆਂ ਹਨ। ਅੱਜ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਚੁੱਕਿਆ ਹੈ, ਅਤੇ ਅਗਲੇ 25 ਵਰ੍ਹਿਆਂ ਦਾ ਸੰਕਲਪ ਲੈ ਕੇ ਅਸੀਂ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕੀਤਾ ਹੈ। ਅੱਜ ਜਦੋਂ ਅਸੀਂ ਵਿਰਾਸਤ ਅਤੇ ਵਿਕਾਸ ਨੂੰ ਇੱਕ ਗਤੀ ਦੇ ਰਹੇ ਹਾਂ, ਤਾਂ ਸਤਯ  ਸਾਈ ਟਰੱਸਟ ਜਿਹੀਆਂ ਸੰਸਥਾਵਾਂ ਦੀ ਇਸ ਵਿੱਚ ਬੜੀ ਭੂਮਿਕਾ ਹੈ। ਮੈਨੂੰ ਖੁਸ਼ੀ ਹੈ ਕਿ ਤੁਹਾਡਾ spiritual wing  ਬਾਲ ਵਿਕਾਸ ਜਿਹੇ ਕਾਰਜਕ੍ਰਮ ਦੇ ਜ਼ਰੀਏ ਨਵੀਂ ਪੀੜ੍ਹੀ ਦੇ ਅੰਦਰ ਸੱਭਿਆਚਾਰਕ ਭਾਰਤ ਨੂੰ ਘੜ ਰਿਹਾ ਹੈ। ਸਤਯ  ਸਾਈ ਬਾਬਾ ਨੇ ਮਾਨਵ  ਸੇਵਾ ਦੇ ਲਈ ਹਸਪਤਾਲਾਂ ਦਾ ਨਿਰਮਾਣ ਕਰਵਾਇਆ, ਪ੍ਰਸ਼ਾਂਤੀ ਨਿਲਯਮ ਵਿੱਚ ਹਾਇਟੈੱਕ ਹਸਪਤਾਲ ਬਣ ਕੇ ਤਿਆਰ ਹੋਇਆ। ਸਤਯ  ਸਾਈ ਟਰੱਸਟ ਵਰ੍ਹਿਆਂ ਤੋਂ ਮੁਫ਼ਤ ਸਿੱਖਿਆ ਦੇ ਲਈ ਚੰਗੇ ਸਕੂਲ ਅਤੇ ਕਾਲਜ ਵੀ ਚਲਾ ਰਿਹਾ ਹੈ। ਰਾਸ਼ਟਰ ਨਿਰਮਾਣ ਵਿੱਚ, ਸਮਾਜ ਦੇ ਸਸ਼ਕਤੀਕਰਣ ਵਿੱਚ ਤੁਹਾਡੀ ਸੰਸਥਾ ਦੇ ਇਹ ਪ੍ਰਯਾਸ, ਬਹੁਤ ਪ੍ਰਸ਼ੰਸਾਯੋਗ ਹਨ। ਦੇਸ਼ ਨੇ ਜੋ initiatives ਲਏ ਹਨ, ਸਤਯ  ਸਾਈ ਨਾਲ ਜੁੜੀਆਂ ਸੰਸਥਾਵਾਂ ਉਸ ਦਿਸ਼ਾ ਵਿੱਚ ਵੀ ਸਮਰਪਿਤ ਭਾਵ ਨਾਲ ਕੰਮ ਕਰ ਰਹੀਆਂ ਹਨ। ਦੇਸ਼ ਅੱਜ ‘ਜਲ ਜੀਵਨ ਮਿਸ਼ਨ’ ਦੇ ਤਹਿਤ ਹਰ ਪਿੰਡ ਨੂੰ ਸਾਫ਼ ਪਾਣੀ ਦੀ ਸਪਲਾਈ ਨਾਲ ਜੋੜ ਰਿਹਾ ਹੈ। ਸਤਯ  ਸਾਈ ਸੈਂਟਰਲ ਟਰੱਸਟ ਵੀ ਦੂਰ-ਦਰਾਜ ਦੇ ਪਿੰਡਾਂ ਵਿੱਚ ਮੁਫ਼ਤ ਪਾਣੀ ਪਹੁੰਚਾ ਕੇ ਇਸ ਮਾਨਵੀ ਕਾਰਜ ਵਿੱਚ ਭਾਗੀਦਾਰ ਬਣ ਰਿਹਾ ਹੈ।

ਸਾਥੀਓ,

21ਵੀਂ ਸਦੀ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਪੂਰੇ ਵਿਸ਼ਵ ਦੇ ਸਾਹਮਣੇ ਕਲਾਇਮੇਟ ਚੇਂਜ ਵੀ ਇੱਕ ਬੜੀ ਸਮੱਸਿਆ ਹੈ। ਭਾਰਤ ਨੇ ਗਲੋਬਲ ਪਲੈਟਫਾਰਮ ’ਤੇ ਮਿਸ਼ਨ LiFE  ਜਿਹੇ ਕਈ initiatives ਲਏ ਹਨ। ਵਿਸ਼ਵ ਭਾਰਤ ਦੀ ਅਗਵਾਈ ਵਿੱਚ ਭਰੋਸਾ ਕਰ ਰਿਹਾ ਹੈ। ਆਪ ਸਭ ਜਾਣਦੇ ਹੋ, ਇਸ ਸਾਲ G-20  ਜਿਹੇ ਮਹੱਤਵਪੂਰਨ ਗਰੁੱਪ ਦੀ ਪ੍ਰਧਾਨਗੀ ਵੀ ਭਾਰਤ ਦੇ ਪਾਸ ਹੈ। ਇਹ ਆਯੋਜਨ ਵੀ ਇਸ ਵਾਰ ”One Earth, One Family, One Future”  ਅਜਿਹੇ ਭਾਰਤ ਦੇ ਮੂਲਭੂਤ ਚਿੰਤਨ ਦੇ ਥੀਮ ’ਤੇ ਅਧਾਰਿਤ ਹੈ।  ਵਿਸ਼ਵ ਅੱਜ ਭਾਰਤ ਦੇ ਇਸ ਵਿਜ਼ਨ ਤੋਂ ਪ੍ਰਭਾਵਿਤ ਵੀ ਹੋ ਰਿਹਾ ਹੈ, ਅਤੇ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਆਕਰਸ਼ਣ ਵੀ ਵਧ ਰਿਹਾ ਹੈ। ਤੁਸੀਂ ਦੇਖਿਆ ਹੈ, ਪਿਛਲੇ ਮਹੀਨੇ 21 ਜੂਨ ਨੂੰ , ਇੰਟਰਨੈਸ਼ਨਲ ਯੋਗਾ ਡੇਅ ’ਤੇ ਕਿਸ ਤਰ੍ਹਾਂ ਯੂਨਾਇਟਿਡ ਨੇਸ਼ਨਸ ਦੇ ਹੈੱਡਕੁਆਰਟਰਸ ’ਤੇ  ਵਰਲਡ ਰਿਕਾਰਡ ਬਣਾਇਆ ਗਿਆ। ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀ, ਇੱਕ ਹੀ ਸਮੇਂ ’ਤੇ ਇੱਕ ਹੀ ਜਗ੍ਹਾ ਯੋਗ ਦੇ ਲਈ ਜੁਟੇ। ਯੋਗ ਅੱਜ ਪੂਰੇ ਵਿਸ਼ਵ ਵਿੱਚ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਰਿਹਾ ਹੈ।

ਅੱਜ ਲੋਕ ਆਯੁਰਵੇਦ ਨੂੰ ਅਪਣਾ ਰਹੇ ਹਨ, ਭਾਰਤ ਦੀ sustainable lifestyle  ਤੋਂ ਸਿੱਖਣ ਦੀ ਬਾਤ ਕਰ ਰਹੇ ਹਨ। ਸਾਡੀ ਸੰਸਕ੍ਰਿਤੀ, ਸਾਡੀ ਵਿਰਾਸਤ, ਸਾਡਾ ਅਤੀਤ, ਸਾਡੀ ਧਰੋਹਰ, ਇਨ੍ਹਾਂ ਦੇ ਪ੍ਰਤੀ ਜਗਿਆਸਾ ਵੀ ਲਗਾਤਾਰ ਵਧਦੀ ਜਾ ਰਹੀ ਹੈ, ਅਤੇ ਜਗਿਆਸਾ ਹੀ ਨਹੀਂ ਆਸਥਾ ਵੀ ਵਧ ਰਹੀ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਦੇ ਅਲਗ-ਅਲਗ ਦੇਸ਼ਾਂ ਤੋਂ ਕਿਤਨੀਆਂ ਹੀ ਅਜਿਹੀਆਂ ਮੂਰਤੀਆਂ ਭਾਰਤ ਆਈਆ ਹਨ, ਜੋ ਮੂਰਤੀਆਂ 100-100 ਸਾਲ ਪਹਿਲਾਂ 50 ਸਾਲ ਪਹਿਲਾਂ ਸਾਡੇ ਦੇਸ਼ ਤੋਂ ਚੋਰੀ ਹੋ ਕੇ ਬਾਹਰ ਚਲੀਆਂ ਗਈਆਂ ਸਨ। ਭਾਰਤ ਦੇ ਇਨ੍ਹਾਂ ਪ੍ਰਯਾਸਾਂ ਦੇ ਪਿੱਛੇ, ਇਸ ਲੀਡਰਸ਼ਿਪ ਦੇ ਪਿੱਛੇ ਸਾਡੀ ਸੱਭਿਆਚਾਰਕ ਸੋਚ ਹੀ ਸਾਡੀ ਸਭ ਤੋਂ ਬੜੀ ਤਾਕਤ ਹੈ।

ਇਸ ਲਈ, ਅਜਿਹੇ ਸਾਰੇ ਪ੍ਰਯਾਸਾਂ  ਵਿੱਚ ਸਤਯ  ਸਾਈ ਟਰੱਸਟ ਜਿਹੇ ਸੱਭਿਆਚਾਰਕ ਅਤੇ ਅਧਿਆਤਮਿਕ ਸੰਸਥਾਨਾਂ ਦੀ ਇੱਕ ਬੜੀ ਭੂਮਿਕਾ ਹੈ। ਤੁਸੀਂ ਅਗਲੇ 2 ਵਰ੍ਹਿਆਂ ਵਿੱਚ ‘ਪ੍ਰੇਮ ਤਰੂ’ ਦੇ ਨਾਮ ’ਤੇ 1 ਕਰੋੜ ਪੇੜ (ਰੁੱਖ) ਲਗਾਉਣ ਦਾ ਸੰਕਲਪ ਲਿਆ ਹੈ। ਮੈਂ ਚਾਹਾਂਗਾ ਕਿ ਪੌਧੇ ਲਗਾਏ ਜਾਣ ਅਤੇ ਮੈਂ ਤਾਂ ਚਾਹਾਂਗਾ ਕਿ ਜਦੋਂ ਮੇਰੇ ਮਿੱਤਰ ਭਾਈ ਹੀਰਾ ਜੀ ਇੱਥੇ ਬੈਠੇ ਹੋਣ ਤਾਂ ਜਪਾਨ ਦੀ ਜੋ ਛੋਟੇ-ਛੋਟੇ ਫੌਰੈਸਟ ਬਣਾਉਣ ਦੀ ਟੈਕਨੀਕ  ਹੈ ਮਿਯਾਵਾਕੀ, ਮੈਂ ਚਾਹਾਂਗਾ ਕਿ  ਉਸ ਦਾ ਉਪਯੋਗ ਸਾਡੇ ਇੱਥੇ ਟਰੱਸਟ ਦੇ ਲੋਕ ਕਰਨ ਅਤੇ ਅਸੀਂ ਸਿਰਫ਼ ਪੇੜ ਨਹੀਂ, ਅਲੱਗ-ਅਲੱਗ ਜਗ੍ਹਾ ‘ਤੇ ਛੋਟੇ-ਛੋਟੇ-ਛੋਟੇ  ਫੌਰੈਸਟ ਬਣਾਉਣ ਦਾ ਇੱਕ ਨਮੂਨਾ ਦੇਸ਼ ਦੇ ਸਾਹਮਣੇ ਪੇਸ਼ ਕਰੀਏ। ਤਾਂ ਬਹੁਤ ਬੜੀ ਮਾਤਰਾ ਵਿੱਚ ਕਿਉਂਕਿ ਉਸ ਵਿੱਚ ਇੱਕ-ਦੂਸਰੇ ਨੂੰ ਜ਼ਿੰਦਾ ਰੱਖਣ ਦੀ ਤਾਕਤ ਹੁੰਦੀ ਹੈ। ਪੌਧੇ ਨੂੰ ਜ਼ਿੰਦਾ ਰੱਖਣ ਦੀ ਤਾਕਤ ਦੂਸਰੇ ਪੌਧੇ ਵਿੱਚ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਇਸ ਦਾ ਅਧਿਐਨ ਹੀਰਾ ਜੀ ਤਾਂ ਇੱਥੇ ਹਨ ਅਤੇ ਮੈਂ ਬੜੇ ਹੱਕ ਨਾਲ ਹੀਰਾ ਜੀ ਨੂੰ ਕੋਈ ਵੀ ਕੰਮ ਦੱਸ ਸਕਦਾ ਹਾਂ। ਅਤੇ ਇਸ ਲਈ ਮੈਂ ਅੱਜ ਹੀਰਾ ਜੀ ਨੂੰ ਵੀ ਦੱਸ ਦਿੱਤਾ। ਦੇਖੋ ਪਲਾਸਟਿਕ ਫ੍ਰੀ  ਇੰਡੀਆ ਦਾ ਸੰਕਲਪ ਹੋਵੇ, ਤੁਸੀਂ ਇਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜੋ।

ਸੋਲਰ ਐਨਰਜੀ ਕਲੀਨ ਐਨਰਜੀ ਦੇ ਵਿਕਲਪਾਂ ਦੇ ਲਈ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਮੈਨੂੰ ਦੱਸਿਆ ਗਿਆ ਹੈ ਅਤੇ ਹੁਣੇ ਛੋਟੀ ਜਿਹੀ ਤੁਹਾਡੀ ਵੀਡੀਓ ਵਿੱਚ ਦੇਖਿਆ ਹੀ ਗਿਆ ਸਤਯ  ਸਾਈ ਸੈਂਟਰਲ ਟਰੱਸਟ, ਆਂਧਰ ਦੇ ਕਰੀਬ 40 ਲੱਖ ਸਟੂਡੈਂਟਸ ਨੂੰ ਸ਼੍ਰੀਅੰਨ ਰਾਗੀ-ਜਵਾ ਤੋਂ ਬਣਿਆ ਭੋਜਨ ਦੇ ਰਿਹਾ ਹੈ। ਇਹ ਵੀ ਇੱਕ ਬਹੁਤ ਸ਼ਲਾਘਾਯੋਗ ਪਹਿਲ ਹੈ। ਇਸ ਤਰ੍ਹਾਂ ਦੇ initiatives ਨਾਲ ਦੂਸਰੇ ਰਾਜਾਂ ਨੂੰ ਵੀ ਜੋੜਿਆ ਜਾਵੇ ਤਾਂ ਦੇਸ਼ ਨੂੰ ਇਸ ਦਾ ਬੜਾ ਲਾਭ ਮਿਲੇਗਾ। ਸ਼੍ਰੀਅੰਨ ਵਿੱਚ ਸਿਹਤ ਵੀ ਹੈ, ਅਤੇ ਸੰਭਾਵਨਾਵਾਂ ਵੀ ਹਨ। ਸਾਡੇ ਅਜਿਹੇ ਸਾਰੇ ਪ੍ਰਯਾਸ ਆਲਮੀ ਪੱਧਰ ’ਤੇ ਭਾਰਤ ਦੀ ਸਮਰੱਥਾ ਨੂੰ ਵਧਾਉਣਗੇ, ਭਾਰਤ ਦੀ ਪਹਿਚਾਣ ਨੂੰ ਮਜ਼ਬੂਤੀ ਦੇਣਗੇ।

ਸਾਥੀਓ,

 ਸਤਯ  ਸਾਈ ਦਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਨਾਲ ਹੈ। ਇਸੇ ਸ਼ਕਤੀ ਨਾਲ ਅਸੀਂ ਵਿਕਸਿਤ ਭਾਰਤ ਦਾ ਨਿਰਮਾਣ ਕਰਾਂਗੇ, ਅਤੇ ਪੂਰੇ ਵਿਸ਼ਵ ਦੀ ਸੇਵਾ ਦੇ ਸੰਕਲਪ ਨੂੰ ਪੂਰਾ ਕਰਾਂਗੇ। ਮੈਂ ਫਿਰ ਇੱਕ ਵਾਰ ਰੂਬਰੂ ਨਹੀਂ ਆ ਪਾਇਆ ਹਾਂ ਲੇਕਿਨ ਭਵਿੱਖ ਵਿੱਚ ਜ਼ਰੂਰ ਆਵਾਂਗਾ, ਆਪ ਸਭ ਦੇ ਦਰਮਿਆਨ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਬੜੇ ਗੌਰਵ ਪਲ ਬਿਤਾਵਾਂਗਾ। ਹੀਰਾ ਜੀ ਤੋ ਬੀਚ-ਬੀਚ ਮੇਂ ਮਿਲਦੇ ਰਹਤੇ ਹੈਂ ਲੇਕਿਨ ਮੈਂ ਅੱਜ ਵਿਸ਼ਵਾਸ ਦਿੰਦਾ ਹਾਂ ਕਿ ਅੱਜ ਭਲੇ ਮੈਂ ਨਹੀਂ ਆ ਪਾਇਆ ਲੇਕਿਨ ਅੱਗੇ ਜ਼ਰੂਰ ਆਵਾਂਗਾ ਅਤੇ ਇਸੇ ਵਿਸ਼ਵਾਸ ਦੇ ਨਾਲ, ਆਪ ਸਾਰਿਆਂ ਨੂੰ ਇੱਕ ਵਾਰ ਹਿਰਦੇ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਸਾਈਰਾਮ!

 

*********

  

ਡੀਐੱਸ/ਵੀਜੇ/ਡੀਕੇ/ਏਕੇ