ਪ੍ਰਧਾਨ ਮੰਤਰੀ ਦੇ ਐਮਰਜੈਂਸੀ ਸਥਿਤੀ ਵਿੱਚ ਨਾਗਰਿਕ ਸਹਾਇਤਾ ਅਤੇ ਰਾਹਤ (ਪੀਐੱਮ ਕੇਅਰਸ) ਫੰਡ ਟਰੱਸਟ ਨੇ ਦੇਸ਼ ਵਿੱਚ ਜਨਤਕ ਸਿਹਤ ਸੁਵਿਧਾਵਾਂ ਅੰਦਰ ਅਤਿਰਿਕਤ 162 ਸਮਰਪਿਤ ਪ੍ਰੈਸ਼ਰ ਸਵਿੰਗ ਐਡਰਸੋਪਰੇਸ਼ਨ (ਪੀਐੱਸਏ) ਮੈਡੀਕਲ ਆਕਸੀਜਨ ਜਨਰੇਸ਼ਨ ਪਲਾਂਟਾਂ ਦੀ ਸਥਾਪਨਾ ਦੇ ਲਈ 201.58 ਕਰੋੜ ਰੁਪਏ ਐਲੋਕੇਟ ਕੀਤੇ ਹਨ।
ਪ੍ਰੋਜੈਕਟ ਦੀ ਕੁੱਲ ਲਾਗਤ ਵਿੱਚ ਪਲਾਂਟ ਲਗਾਉਣ ਅਤੇ ਚਾਲੂ ਕਰਨ ਲਈ 137.33 ਕਰੋੜ ਰੁਪਏ ਅਤੇ ਸੈਂਟਰਲ ਮੈਡੀਕਲ ਸਪਲਾਈ ਸਟੋਰ (ਸੀਐੱਮਐੱਸਐੱਸ) ਦੀ ਮੈਨੇਜਮੈਂਟ ਫੀਸ ਅਤੇ ਵਿਆਪਕ ਸਲਾਨਾ ਸਾਂਭ ਸੰਭਾਲ਼ ਲਈ ਇਕਰਾਰਨਾਮੇ ਲਈ ਲਗਭਗ 64.25 ਕਰੋੜ ਰੁਪਏ ਸ਼ਾਮਲ ਹਨ।
ਇਹ ਖਰੀਦ ਕੇਂਦਰੀ ਮੈਡੀਕਲ ਸਪਲਾਈ ਸਟੋਰ (ਸੀਐੱਮਐੱਸਐੱਸ)-ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਖੁਦਮੁਖਤਿਆਰ ਸੰਸਥਾ ਕਰੇਗੀ।
154.19 ਮੀਟਰਿਕ ਟਨ ਦੀ ਕੁੱਲ ਸਮਰੱਥਾ ਵਾਲੇ ਕੁੱਲ 162 ਪਲਾਂਟ 32 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਅਨੁਲਗ-1) ਵਿੱਚ ਲਗਾਏ ਜਾਣੇ ਹਨ।
ਸਰਕਾਰ ਉਹ ਹਸਪਤਾਲ ਜਿੱਥੇ ਇਹ ਪਲਾਂਟ ਲਗਾਏ ਜਾਣੇ ਹਨ, ਦੇ ਸਬੰਧਿਤ ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ-ਮਸ਼ਵਰਾ ਕਰਕੇ ਪਹਿਚਾਣ ਕੀਤੀ ਗਈ ਹੈ।
ਪਲਾਂਟਾਂ ਦੀ ਪਹਿਲੇ 3 ਸਾਲਾਂ ਦੀ ਵਰੰਟੀ ਹੁੰਦੀ ਹੈ, ਅਗਲੇ 7 ਸਾਲਾਂ ਲਈ ਪ੍ਰੋਜੈਕਟ ਵਿੱਚ ਸੀਏਐੱਮਸੀ (ਕੰਪਰੀਹੈਨਸਿਵ ਐਨੂਅਲ ਮੈਂਟੇਨੈਂਸ ਕੰਟਰੈਕਟ) ਸ਼ਾਮਲ ਹੈ।
ਰੁਟੀਨ ਓਐਂਡਐੱਮ ਹਸਪਤਾਲਾਂ/ਰਾਜਾਂ ਦੁਆਰਾ ਕੀਤਾ ਜਾਣਾ ਹੈ। ਸੀਏਐੱਮਸੀ ਦੀ ਮਿਆਦ ਤੋਂ ਬਾਅਦ, ਪੂਰੇ ਓਐਂਡਐੱਮ ਨੂੰ ਹਸਪਤਾਲਾਂ/ਰਾਜਾਂ ਦੁਆਰਾ ਕੀਤਾ ਜਾਵੇਗਾ।
ਇਹ ਤੰਤਰ ਜਨਤਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਲਾਗਤ ਪ੍ਰਭਾਵੀ ਤਰੀਕੇ ਨਾਲ ਮੈਡੀਕਲ ਆਕਸੀਜਨ ਦੀ ਉਪਲੱਬਧਤਾ ਨੂੰ ਲੰਬੇ ਸਮੇਂ ਲਈ ਵਿਵਸਥਿਤ ਕਰਨ ਵਿੱਚ ਸਮਰੱਥ ਕਰੇਗਾ। ਆਕਸੀਜਨ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਕੋਵਿਡ-19 ਦੇ ਦਰਮਿਆਨੇ ਅਤੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਇੱਕ ਲਾਜ਼ਮੀ ਜ਼ਰੂਰਤ ਹੈ, ਇਸ ਦੇ ਇਲਾਵਾ ਕਈ ਹੋਰ ਮੈਡੀਕਲ ਸਥਿਤੀਆਂ ਜਿੱਥੇ ਇਸ ਦੀ ਲੋੜ ਹੁੰਦੀ ਹੈ। ਜਨਤਕ ਸਿਹਤ ਸੁਵਿਧਾਵਾਂ ਵਿੱਚ ਪੀਐੱਸਏ ਆਕਸੀਜਨ ਕੰਸਟਰੇਟਰ ਪਲਾਂਟਾਂ ਦੀ ਸਥਾਪਨਾ ਸਟੋਰ ਅਤੇ ਸਪਲਾਈ ਦੀ ਪ੍ਰਣਾਲੀ ’ਤੇ ਸਿਹਤ ਸੁਵਿਧਾਵਾਂ ਦੀ ਨਿਰਭਰਤਾ ਨੂੰ ਘੱਟ ਕਰਨ ਅਤੇ ਇਨ੍ਹਾਂ ਸੁਵਿਧਾਵਾਂ ਨੂੰ ਆਪਣੀ ਆਕਸੀਜਨ ਬਣਾਉਣ ਦੀ ਸਮਰੱਥਾ ਦੇ ਯੋਗ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਇਹ ਨਾ ਸਿਰਫ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੁੱਲ ਆਕਸੀਜਨ ਉਪਲੱਬਧਤਾ ਨੂੰ ਵਧਾਏਗਾ, ਬਲਕਿ ਇਨ੍ਹਾਂ ਜਨਤਕ ਸਿਹਤ ਸੁਵਿਧਾਵਾਂ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਆਕਸੀਜਨ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰੇਗਾ।
ਅਨੁਲਗ-1
ਪੀਐੱਸਏ ਓ2 ਕੰਸਟਰੇਟਰ ਪਲਾਂਟਾਂ ਦੀ ਸੰਖਿਆ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੰਡ
1. |
ਅਸਾਮ |
6 |
2. |
ਮਿਜ਼ੋਰਮ |
1 |
3. |
ਮੇਘਾਲਿਆ |
3 |
4. |
ਮਣੀਪੁਰ |
3 |
5. |
ਨਾਗਾਲੈਂਡ |
3 |
6. |
ਸਿੱਕਮ |
1 |
7. |
ਤ੍ਰਿਪੁਰਾ |
2 |
8. |
ਉੱਤਰਾਖੰਡ |
7 |
9. |
ਹਿਮਾਚਲ ਪ੍ਰਦੇਸ਼ |
7 |
10. |
ਲਕਸ਼ਦ੍ਵੀਪ |
2 |
11. |
ਚੰਡੀਗੜ੍ਹ |
3 |
12. |
ਪੁਦੂਚੇਰੀ |
6 |
13. |
ਦਿੱਲੀ |
8 |
14. |
ਲੱਦਾਖ |
3 |
15. |
ਜੰਮੂ ਤੇ ਕਸ਼ਮੀਰ |
6 |
16. |
ਬਿਹਾਰ |
5 |
17. |
ਛੱਤੀਸਗੜ੍ਹ |
4 |
18. |
ਮੱਧ ਪ੍ਰਦੇਸ਼ |
8 |
19. |
ਮਹਾਰਾਸ਼ਟਰ |
10 |
20. |
ਓਡੀਸ਼ਾ |
7 |
21. |
ਉੱਤਰ ਪ੍ਰਦੇਸ਼ |
14 |
22. |
ਪੱਛਮ ਬੰਗਾਲ |
5 |
23. |
ਆਂਧਰ ਪ੍ਰਦੇਸ਼ |
5 |
24. |
ਹਰਿਆਣਾ |
6 |
25. |
ਗੋਆ |
2 |
26. |
ਪੰਜਾਬ |
3 |
27. |
ਰਾਜਸਥਾਨ |
4 |
28. |
ਝਾਰਖੰਡ |
4 |
29. |
ਗੁਜਰਾਤ |
8 |
30. |
ਤੇਲੰਗਾਨਾ |
5 |
31. |
ਕੇਰਲ |
5 |
32. |
ਕਰਨਾਟਕ |
6 |
|
ਕੁੱਲ |
162 |
ਲੜੀ ਨੰਬਰ | ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ | ਪੀਐੱਸਏ ਓ2 ਕੰਸਟਰੇਟਰ ਪਲਾਂਟਾਂ ਦੀ ਕੁੱਲ ਗਿਣਤੀ |
---|
ਨੋਟ: ਬਾਕੀ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅਜੇ ਆਪਣੀਆਂ ਪੀਐੱਸਏ ਜ਼ਰੂਰਤਾਂ ਨਹੀਂ ਦਿੱਤੀਆਂ ਹਨ।
***
ਡੀਐੱਸ