ਆਪ ਸਾਰੇ ਕਿਸਾਨ ਸਾਥੀਆਂ ਨਾਲ ਇਹ ਚਰਚਾ ਆਪਣੇ ਆਪ ਵਿੱਚ ਇੱਕ ਨਵੀਂ ਉਮੀਦ ਜਗਾਉਂਦੀ ਹੈ, ਨਵਾਂ ਵਿਸ਼ਵਾਸ ਪੈਦਾ ਕਰਦੀ ਹੈ। ਅੱਜ ਜਿਹੋ-ਜਿਹਾ ਹੁਣੇ ਸਾਡੇ ਮੰਤਰੀ ਜੀ ਸ਼੍ਰੀਮਾਨ ਨਰੇਂਦਰ ਸਿੰਘ ਤੋਮਰ ਜੀ ਦੱਸ ਰਹੇ ਸਨ ਅੱਜ ਭਗਵਾਨ ਬਸਵੇਸ਼ਵਰ ਜਯੰਤੀ ਹੈ, ਪਰਸ਼ੂਰਾਮ ਜਯੰਤੀ ਵੀ ਹੈ। ਅੱਜ ਅਕਸ਼ਯ ਤ੍ਰਿਤੀਯਾ (ਅਖੈ ਤੀਜ) ਦਾ ਵੀ ਪਾਵਨ ਪੁਰਬ ਹੈ। ਅਤੇ ਮੇਰੀ ਤਰਫੋਂ ਦੇਸ਼ਵਾਸੀਆਂ ਨੂੰ ਈਦ ਦੀ ਵੀ ਮੁਬਾਰਕ।
ਕੋਰੋਨਾ ਦੇ ਇਸ ਸਮੇਂ ਵਿੱਚ ਸਾਰੇ ਦੇਸ਼ਵਾਸੀਆਂ ਦਾ ਹੌਸਲਾ ਵਧੇ, ਇਸ ਮਹਾਮਾਰੀ ਨੂੰ ਪਰਾਸਤ ਕਰਨ ਦਾ ਸੰਕਲਪ ਹੋਰ ਦ੍ਰਿੜ੍ਹ ਹੋਵੇ, ਇਸ ਕਾਮਨਾ ਦੇ ਨਾਲ ਆਪ ਸਭ ਕਿਸਾਨ ਭਾਈਆਂ ਨਾਲ ਜੋ ਮੇਰੀ ਗੱਲਬਾਤ ਹੋਈ ਹੈ ਹੁਣ ਮੈਂ ਇਸ ਨੂੰ ਅੱਗੇ ਵਧਾਵਾਂਗਾ। ਇਸ ਪ੍ਰੋਗਰਾਮ ਵਿੱਚ ਮੌਜੂਦ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀਮਾਨ ਨਰੇਂਦਰ ਸਿੰਘ ਤੋਮਰ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਹਿਯੋਗੀ ਗਣ, ਸਾਰੇ ਮੁੱਖ ਮੰਤਰੀ, ਰਾਜ ਸਰਕਾਰਾਂ ਦੇ ਆਦਰਯੋਗ ਮੰਤਰੀਗਣ, ਸਾਂਸਦਗਣ, ਵਿਧਾਇਕਗਣ ਅਤੇ ਦੇਸ਼ ਭਰ ਦੇ ਮੇਰੇ ਕਿਸਾਨ ਭਾਈਓ ਅਤੇ ਭੈਣੋਂ,
ਅੱਜ ਬਹੁਤ ਹੀ ਚੁਣੌਤੀਪੂਰਨ ਸਮੇਂ ਵਿੱਚ ਅਸੀਂ ਇਹ ਸੰਵਾਦ ਕਰ ਰਹੇ ਹਾਂ। ਇਸ ਕੋਰੋਨਾ ਕਾਲ ਵਿੱਚ ਵੀ ਦੇਸ਼ ਦੇ ਕਿਸਾਨਾਂ, ਸਾਡੇ ਖੇਤੀਬਾੜੀ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ, ਅੰਨ ਦੀ ਰਿਕਾਰਡ ਪੈਦਾਵਾਰ ਕੀਤੀ ਹੈ, ਆਪ ਖੇਤੀਬਾੜੀ ਵਿੱਚ ਨਵੇਂ-ਨਵੇਂ ਤਰੀਕੇ ਅਜਮਾ ਰਹੇ ਹੋ। ਤੁਹਾਡੇ ਪ੍ਰਯਤਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਇੱਕ ਹੋਰ ਕਿਸ਼ਤ ਹੋਰ ਮਦਦ ਕਰਨ ਵਾਲੀ ਹੈ। ਅੱਜ ਅਕਸ਼ਯ ਤ੍ਰਿਤੀਯਾ (ਅਖੈ ਤੀਜ) ਦਾ ਪਾਵਨ ਪੁਰਬ ਹੈ, ਖੇਤੀਬਾੜੀ ਦੇ ਨਵੇਂ ਚੱਕਰ ਦੀ ਸ਼ੁਰੂਆਤ ਦਾ ਸਮਾਂ ਹੈ ਅਤੇ ਅੱਜ ਹੀ ਕਰੀਬ 19 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੇ ਗਏ ਹਨ। ਇਸ ਦਾ ਲਾਭ ਕਰੀਬ-ਕਰੀਬ 10 ਕਰੋੜ ਕਿਸਾਨਾਂ ਨੂੰ ਹੋਵੇਗਾ। ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਇਸ ਸੁਵਿਧਾ ਦਾ ਲਾਭ ਮਿਲਣਾ ਸ਼ੁਰੂ ਹੋਇਆ ਹੈ। ਅੱਜ ਬੰਗਾਲ ਦੇ ਲੱਖਾਂ ਕਿਸਾਨਾਂ ਨੂੰ ਪਹਿਲੀ ਕਿਸ਼ਤ ਪਹੁੰਚੀ ਹੈ। ਜਿਵੇਂ-ਜਿਵੇਂ ਰਾਜ ਤੋਂ ਕਿਸਾਨਾਂ ਦੇ ਨਾਮ ਕੇਂਦਰ ਸਰਕਾਰ ਨੂੰ ਮਿਲਣਗੇ, ਤਿਵੇਂ-ਤਿਵੇਂ ਲਾਭਾਰਥੀ ਕਿਸਾਨਾਂ ਦੀ ਸੰਖਿਆ ਹੋਰ ਵਧਦੀ ਜਾਵੇਗੀ।
ਸਾਥੀਓ,
ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਮਝੋਲੇ ਕਿਸਾਨਾਂ ਨੂੰ ਅਧਿਕ ਲਾਭ ਹੋ ਰਿਹਾ ਹੈ। ਅੱਜ ਦੇ ਕਠਿਨ ਸਮੇਂ ਵਿੱਚ ਇਹ ਰਾਸ਼ੀ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਬਹੁਤ ਕੰਮ ਆ ਰਹੀ ਹੈ। ਹੁਣ ਤੱਕ ਇਸ ਯੋਜਨਾ ਦੇ ਤਹਿਤ ਦੇਸ਼ ਦੇ ਲਗਭਗ 11 ਕਰੋੜ ਕਿਸਾਨਾਂ ਦੇ ਪਾਸ ਲਗਭਗ 1 ਲੱਖ 35 ਹਜ਼ਾਰ ਕਰੋੜ ਰੁਪਏ ਪਹੁੰਚ ਚੁੱਕੇ ਹਨ ਮਤਲਬ ਕੀ ਸਵਾ ਲੱਖ ਕਰੋੜ ਤੋਂ ਵੀ ਜ਼ਿਆਦਾ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ, ਕੋਈ ਵਿਚੋਲਾ ਨਹੀਂ। ਇਨ੍ਹਾਂ ਵਿੱਚੋਂ ਸਿਰਫ਼ ਕੋਰੋਨਾ ਕਾਲ ਵਿੱਚ ਹੀ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਪਹੁੰਚੇ ਹਨ। ਜ਼ਰੂਰਤ ਦੇ ਸਮੇਂ ਦੇਸ਼ਵਾਸੀਆਂ ਤੱਕ ਸਿੱਧੀ ਮਦਦ ਪਹੁੰਚੇ, ਤੇਜ਼ੀ ਨਾਲ ਪਹੁੰਚੇ, ਜਿਸ ਨੂੰ ਜ਼ਰੂਰਤ ਹੈ, ਉਸ ਤੱਕ ਪੂਰੀ ਪਾਰਦਰਸ਼ਤਾ ਦੇ ਨਾਲ ਪਹੁੰਚੇ, ਇਹੀ ਸਰਕਾਰ ਦਾ ਨਿਰੰਤਰ ਪ੍ਰਯਤਨ ਹੈ।
ਭਾਈਓ ਅਤੇ ਭੈਣੋਂ,
ਤੇਜ਼ੀ ਨਾਲ, ਸਿੱਧੇ ਕਿਸਾਨਾਂ ਤੱਕ ਲਾਭ ਪਹੁੰਚਾਉਣ ਦਾ ਇਹ ਕੰਮ ਉਪਜ ਦੀ ਸਰਕਾਰੀ ਖਰੀਦ ਵਿੱਚ ਵੀ ਬਹੁਤ ਵਿਆਪਕ ਸਕੇਲ ’ਤੇ ਕੀਤਾ ਜਾ ਰਿਹਾ ਹੈ। ਕੋਰੋਨਾ ਦੀਆਂ ਮੁਸ਼ਕਿਲ ਚੁਣੌਤੀਆਂ ਦੇ ਦਰਮਿਆਨ ਜਿੱਥੇ ਕਿਸਾਨਾਂ ਨੇ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਰਿਕਾਰਡ ਉਤਪਾਦਨ ਕੀਤਾ ਹੈ, ਉੱਥੇ ਹੀ ਸਰਕਾਰ ਵੀ ਹਰ ਸਾਲ MSP ’ਤੇ ਖਰੀਦ ਦੇ ਨਵੇਂ-ਨਵੇਂ ਰਿਕਾਰਡ ਬਣਾ ਰਹੀ ਹੈ। ਪਹਿਲਾਂ ਝੋਨੇ ਦੀ ਅਤੇ ਹੁਣ ਕਣਕ ਦੀ ਵੀ ਰਿਕਾਰਡ ਖਰੀਦ ਹੋ ਰਹੀ ਹੈ। ਇਸ ਵਰ੍ਹੇ, ਹੁਣ ਤੱਕ ਬੀਤੇ ਸਾਲ ਦੀ ਤੁਲਨਾ ਵਿੱਚ ਲਗਭਗ 10 ਪ੍ਰਤੀਸ਼ਤ ਅਧਿਕ ਕਣਕ ਐੱਮਐੱਸਪੀ ’ਤੇ ਖਰੀਦੀ ਜਾ ਚੁੱਕੀ ਹੈ। ਹੁਣ ਤੱਕ ਕਣਕ ਦੀ ਖਰੀਦ ਦਾ ਲਗਭਗ 58 ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਚੁੱਕਿਆ ਹੈ। ਸਭ ਤੋਂ ਵੱਡੀ ਗੱਲ ਇਹ ਕਿ ਹੁਣ ਕਿਸਾਨ ਜੋ ਉਪਜ ਮੰਡੀ ਵਿੱਚ ਵੇਚ ਰਿਹਾ ਹੈ, ਉਸ ਨੂੰ ਹੁਣ ਆਪਣੇ ਪੈਸੇ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪੈਂਦਾ, ਪਰੇਸ਼ਾਨ ਨਹੀਂ ਹੋਣਾ ਪੈਂਦਾ। ਕਿਸਾਨ ਦੇ ਹੱਕ ਦਾ ਪੈਸਾ ਸਿੱਧਾ ਉਸ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਰਿਹਾ ਹੈ। ਮੈਨੂੰ ਤਸੱਲੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੱਖਾਂ ਕਿਸਾਨ ਪਹਿਲੀ ਵਾਰ ਡਾਇਰੈਕਟ ਟ੍ਰਾਂਸਫਰ ਦੀ ਇਸ ਸੁਵਿਧਾ ਨਾਲ ਜੁੜੇ ਹਨ। ਹੁਣ ਤੱਕ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਕਰੀਬ 18 ਹਜ਼ਾਰ ਕਰੋੜ ਰੁਪਏ, ਅਤੇ ਹਰਿਆਣਾ ਦੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ 9 ਹਜ਼ਾਰ ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਅਕਾਉਂਟ ਵਿੱਚ ਜਮ੍ਹਾਂ ਹੋ ਚੁੱਕੇ ਹਨ। ਆਪਣਾ ਪੂਰਾ ਪੈਸਾ ਆਪਣੇ ਬੈਂਕ ਖਾਤੇ ਵਿੱਚ ਪ੍ਰਾਪਤ ਕਰਨ ਦੀ ਤਸੱਲੀ ਕੀ ਹੁੰਦੀ ਹੈ ਇਹ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵੀ ਅਨੁਭਵ ਕਰ ਰਹੇ ਹਨ ਅਤੇ ਮੁਖਰ ਹੋ ਕੇ ਬੋਲ ਵੀ ਰਹੇ ਹਨ। ਮੈਂ ਸੋਸ਼ਲ ਮੀਡੀਆ ਵਿੱਚ ਇਤਨੇ ਵੀਡੀਓ ਦੇਖੇ ਹਨ ਕਿਸਾਨਾਂ ਦੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਕਿ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਪੈਸਾ ਪੰਹੁਚਾਉਣਾ ਅਤੇ ਉਹ ਵੀ ਪੂਰਾ-ਪੂਰਾ ਪੈਸਾ ਪੰਹੁਚਾਉਣਾ ਉਸ ਦੀ ਤਸੱਲੀ ਇਤਨੇ ਉਮੰਗ ਦੇ ਨਾਲ ਉਹ ਦੱਸ ਰਹੇ ਹਨ।
ਸਾਥੀਓ,
ਖੇਤੀ ਵਿੱਚ ਨਵੇਂ ਸਮਾਧਾਨ, ਨਵੇਂ ਵਿਕਲਪ ਦੇਣ ਦੇ ਲਈ ਸਰਕਾਰ ਨਿਰੰਤਰ ਪ੍ਰਯਤਨ ਕਰ ਰਹੀ ਹੈ। ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਅਜਿਹਾ ਹੀ ਪ੍ਰਯਤਨ ਹੈ। ਇਸ ਪ੍ਰਕਾਰ ਦੀਆਂ ਫਸਲਾਂ ਵਿੱਚ ਲਾਗਤ ਵੀ ਘੱਟ ਹੈ, ਇਹ ਮਿੱਟੀ ਅਤੇ ਇਨਸਾਨ ਦੀ ਸਿਹਤ ਦੇ ਲਈ ਲਾਭਦਾਇਕ ਹੈ ਅਤੇ ਇਨ੍ਹਾਂ ਦੀ ਕੀਮਤ ਵੀ ਜ਼ਿਆਦਾ ਮਿਲਦੀ ਹੈ। ਥੋੜ੍ਹੀ ਦੇਰ ਪਹਿਲਾਂ ਇਸ ਤਰ੍ਹਾਂ ਦੀ ਖੇਤੀ ਵਿੱਚ ਜੁਟੇ ਦੇਸ਼ਭਰ ਦੇ ਕੁਝ ਕਿਸਾਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਹੈ। ਉਨ੍ਹਾਂ ਦੇ ਹੌਸਲੇ, ਉਨ੍ਹਾਂ ਦੇ ਅਨੁਭਵਾਂ ਨੂੰ ਜਾਣ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਅੱਜ ਗੰਗਾ ਜੀ ਦੇ ਦੋਵੇਂ ਪਾਸੇ ਕਰੀਬ 5 ਕਿਲੋਮੀਟਰ ਦੇ ਦਾਇਰੇ ਵਿੱਚ ਜੈਵਿਕ ਖੇਤੀ ਨੂੰ ਵਿਆਪਕ ਪੱਧਰ ’ਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤਾਕਿ ਉਹ ਜੋ ਖੇਤ ਵਿੱਚ ਵਰਤਿਆ ਗਿਆ ਕੈਮੀਕਲ ਹੈ, ਵਰਖਾ ਦੇ ਸਮੇਂ ਜੋ ਪਾਣੀ ਵਹਿ ਕੇ ਗੰਗਾ ਜੀ ਵਿੱਚ ਨਾ ਚਲਾ ਜਾਵੇ ਅਤੇ ਗੰਗਾ ਜੀ ਪ੍ਰਦੂਸ਼ਿਤ ਨਾ ਹੋਣ, ਇਸ ਲਈ ਗੰਗਾ ਜੀ ਦੇ ਦੋਨੋਂ ਤਟ ਦੇ 5-5 ਕਿਲੋਮੀਟਰ ਦੇ ਕਰੀਬ-ਕਰੀਬ ਇਹ ਜੈਵਿਕ ਉਤਪਾਦਕ ਨੂੰ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ। ਇਹ ਜੈਵਿਕ ਉਤਪਾਦ ਨਮਾਮਿ ਗੰਗੇ ਦੇ ਬ੍ਰਾਂਡ ਦੇ ਨਾਲ ਬਜ਼ਾਰ ਵਿੱਚ ਉਪਲਬਧ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਭਾਰਤੀ ਕੁਦਰਤੀ ਖੇਤੀਬਾੜੀ ਪੱਧਤੀ ਨੂੰ, ਉਸ ਨੂੰ ਵੀ ਵਿਆਪਕ ਪੱਧਰ ’ਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸਰਕਾਰ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬੈਂਕਾਂ ਤੋਂ ਸਸਤਾ ਅਤੇ ਅਸਾਨ ਕਰਜ਼ਾ ਮਿਲੇ। ਇਸ ਦੇ ਲਈ ਬੀਤੇ ਡੇਢ ਸਾਲ ਤੋਂ ਕਿਸਾਨ ਕ੍ਰੈਡਿਟ ਕਾਰਡ ਉਪਲਬਧ ਕਰਵਾਉਣ ਦਾ ਇੱਕ ਵਿਸ਼ੇਸ਼ ਅਭਿਯਾਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ 2 ਕਰੋੜ ਤੋਂ ਜ਼ਿਆਦਾ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਇਨ੍ਹਾਂ ਕਾਰਡਸ ’ਤੇ ਕਿਸਾਨਾਂ ਨੇ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਬੈਂਕਾਂ ਤੋਂ ਲਿਆ ਹੈ। ਇਸ ਦਾ ਬਹੁਤ ਵੱਡਾ ਲਾਭ ਪਸ਼ੂਪਾਲਣ, ਡੇਅਰੀ ਅਤੇ ਮੱਛੀ ਪਾਲਣ ਨਾਲ ਜੁੜੇ ਕਿਸਾਨਾਂ ਨੂੰ ਵੀ ਮਿਲਣਾ ਸ਼ੁਰੂ ਹੋਇਆ ਹੈ। ਹੁਣੇ ਹਾਲ ਹੀ ਵਿੱਚ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ ਅਤੇ ਮੈਂ ਚਾਹਾਂਗਾ ਕਿ ਮੇਰੇ ਕਿਸਾਨ ਭਾਈਆਂ-ਭੈਣਾਂ ਨੂੰ ਇਹ ਸਰਕਾਰ ਦੇ ਫ਼ੈਸਲੇ ਤੋਂ ਖੁਸ਼ੀ ਹੋਵੇਗੀ, ਉਨ੍ਹਾਂ ਲਈ ਇਹ ਬਹੁਤ ਲਾਭਕਰਤਾ ਹੋਵੇਗਾ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਕਾਲ ਨੂੰ ਦੇਖਦੇ ਹੋਏ, KCC ਕਰਜ਼ੇ ਦੇ ਭੁਗਤਾਨ ਜਾਂ ਫਿਰ ਨਵੀਨੀਕਰਣ ਦੀ ਸਮਾਂ ਸੀਮਾ ਨੂੰ ਵਧਾ ਦਿੱਤਾ ਗਿਆ ਹੈ। ਅਜਿਹੇ ਸਾਰੇ ਕਿਸਾਨ ਜਿਨ੍ਹਾਂ ਦਾ ਕਰਜ਼ਾ ਬਾਕੀ ਹੈ, ਉਹ ਹੁਣ 30 ਜੂਨ ਤੱਕ ਕਰਜ਼ੇ ਦਾ ਨਵੀਨੀਕਰਣ ਕਰ ਸਕਦੇ ਹਨ। ਇਸ ਵਧੀ ਹੋਈ ਮਿਆਦ ਵਿੱਚ ਵੀ ਕਿਸਾਨਾਂ ਨੂੰ 4 ਪ੍ਰਤੀਸ਼ਤ ਵਿਆਜ ’ਤੇ ਜੋ ਕਰਜ਼ਾ ਮਿਲਦਾ ਹੈ, ਜੋ ਲਾਭ ਮਿਲਦਾ ਹੈ, ਉਹ ਲਾਭ ਵੀ ਚਾਲੂ ਰਹੇਗਾ, ਮਿਲਦਾ ਰਹੇਗਾ।
ਸਾਥੀਓ,
ਪਿੰਡ ਦਾ, ਕਿਸਾਨ ਦਾ ਕੋਰੋਨਾ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਹ ਤੁਹਾਡੇ ਹੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਇਸ ਕੋਰੋਨਾ ਕਾਲ ਵਿੱਚ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਮੁਫ਼ਤ ਰਾਸ਼ਨ ਦੀ ਯੋਜਨਾ ਚਲਾ ਰਿਹਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਮਾਧਿਅਮ ਨਾਲ ਪਿਛਲੇ ਸਾਲ ਅੱਠ ਮਹੀਨੇ ਤੱਕ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ਸੀ। ਇਸ ਵਾਰ ਮਈ ਅਤੇ ਜੂਨ ਮਹੀਨੇ ਵਿੱਚ ਦੇਸ਼ ਦੇ 80 ਕਰੋੜ ਤੋਂ ਜ਼ਿਆਦਾ ਸਾਥੀਆਂ ਨੂੰ ਰਾਸ਼ਨ ਮਿਲੇ, ਇਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ’ਤੇ ਵੀ ਕੇਂਦਰ ਸਰਕਾਰ 26 ਹਜ਼ਾਰ ਕਰੋੜ ਰੁਪਏ, ਸਾਡੇ ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਜਲੇ, ਇਸ ਲਈ ਖਰਚ ਕਰ ਰਹੀ ਹੈ। ਮੈਂ ਰਾਜ ਸਰਕਾਰਾਂ ਨੂੰ ਤਾਕੀਦ ਕਰਾਂਗਾ ਕਿ ਗ਼ਰੀਬਾਂ ਨੂੰ ਇਸ ਰਾਸ਼ਨ ਦੀ ਵੰਡ ਵਿੱਚ ਕੋਈ ਪਰੇਸ਼ਾਨੀ ਨਾ ਆਏ, ਇਹ ਸੁਨਿਸ਼ਚਿਤ ਕਰੋ।
ਸਾਥੀਓ,
100 ਸਾਲ ਬਾਅਦ ਆਈ ਇਤਨੀ ਭਿਆਨਕ ਮਹਾਮਾਰੀ ਕਦਮ-ਕਦਮ ’ਤੇ ਦੁਨੀਆ ਦੀ ਪਰੀਖਿਆ ਲੈ ਰਹੀ ਹੈ। ਸਾਡੇ ਸਾਹਮਣੇ ਇੱਕ ਅਦ੍ਰਿਸ਼ ਦੁਸ਼ਮਣ ਹੈ ਅਤੇ ਇਹ ਦੁਸ਼ਮਣ ਬਹੁਰੂਪੀਆ ਵੀ ਹੈ ਅਤੇ ਇਸ ਦੁਸ਼ਮਣ ਦੇ ਕਾਰਨ, ਇਸ ਕੋਰੋਨਾ ਵਾਇਰਸ ਦੇ ਕਾਰਨ ਅਸੀਂ ਆਪਣੇ ਬਹੁਤ ਸਾਰੇ ਕਰੀਬੀਆਂ ਨੂੰ ਗੁਆ ਚੁੱਕੇ ਹਾਂ। ਬੀਤੇ ਕੁਝ ਸਮੇਂ ਤੋਂ ਜੋ ਕਸ਼ਟ ਦੇਸ਼ਵਾਸੀਆਂ ਨੇ ਸਹਿਆ ਹੈ, ਅਨੇਕਾਂ ਲੋਕ ਜਿਸ ਦਰਦ ਤੋਂ ਗੁਜਰੇ ਹਨ, ਤਕਲੀਫ਼ ਤੋਂ ਗੁਜਰੇ ਹਨ, ਉਹ ਮੈਂ ਵੀ ਉਤਨਾ ਹੀ ਮਹਿਸੂਸ ਕਰ ਰਿਹਾ ਹਾਂ। ਦੇਸ਼ ਦਾ ਪ੍ਰਧਾਨ ਸੇਵਕ ਹੋਣ ਦੇ ਨਾਤੇ, ਤੁਹਾਡੀ ਹਰ ਭਾਵਨਾ ਦਾ ਮੈਂ ਸਹਿਭਾਗੀ ਹਾਂ। ਕੋਰੋਨਾ ਦੀ ਸੈਕੰਡ ਵੇਵ ਨਾਲ ਮੁਕਾਬਲੇ ਵਿੱਚ, ਸੰਸਾਧਨਾਂ ਨਾਲ ਜੁੜੇ ਜੋ ਵੀ ਗਤੀਰੋਧ ਸਨ, ਉਹ ਤੇਜ਼ੀ ਨਾਲ ਦੂਰ ਕੀਤੇ ਜਾ ਰਹੇ ਹਨ।
ਯੁੱਧ ਪੱਧਰ ’ਤੇ ਕੰਮ ਕਰਨ ਦੇ ਪ੍ਰਯਤਨ ਹੋ ਰਹੇ ਹਨ। ਤੁਸੀਂ ਦੇਖਿਆ ਹੋਵੇਗਾ, ਸਰਕਾਰ ਦੇ ਸਾਰੇ ਵਿਭਾਗ, ਸਾਰੇ ਸੰਸਾਧਨ, ਸਾਡੇ ਦੇਸ਼ ਦੇ ਸੁਰੱਖਿਆ ਬਲ, ਸਾਡੇ ਸਾਇੰਟਿਸਟ, ਹਰ ਕੋਈ ਦਿਨ ਰਾਤ ਕੋਵਿਡ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਇਕਜੁੱਟ ਹੈ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਤੇਜ਼ੀ ਨਾਲ ਕੋਵਿਡ ਹਸਪਤਾਲ ਬਣ ਰਹੇ ਹਨ, ਨਵੀਂ ਟੈਕਨੋਲੋਜੀ ਨਾਲ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਸਾਡੀਆਂ ਤਿੰਨੋਂ ਸੈਨਾਵਾਂ- ਵਾਯੂ ਸੈਨਾ, ਨੇਵੀ, ਆਰਮੀ ਸਾਰੇ ਪੂਰੀ ਸ਼ਕਤੀ ਨਾਲ ਇਸ ਕੰਮ ਵਿੱਚ ਜੁਟੇ ਹਨ। ਆਕਸੀਜਨ ਰੇਲ, ਇਸ ਨੇ ਕੋਰੋਨਾ ਖ਼ਿਲਾਫ਼ ਇਸ ਲੜਾਈ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ। ਦੇਸ਼ ਦੇ ਦੂਰ -ਸੁਦੂਰ ਹਿੱਸਿਆਂ ਵਿੱਚ ਇਹ ਸਪੈਸ਼ਲ ਟ੍ਰੇਨਾਂ, ਇਹ ਆਕਸੀਜਨ ਰੇਲ ਆਕਸੀਜਨ ਪਹੁੰਚਾਉਣ ਵਿੱਚ ਜੁਟੀਆਂ ਹਨ। ਆਕਸੀਜਨ ਟੈਂਕਰਸ ਲੈ ਜਾਣ ਵਾਲੇ ਟਰੱਕ ਡ੍ਰਾਈਵਰਸ, ਬਿਨਾ ਰੁਕੇ ਕੰਮ ਕਰ ਰਹੇ ਹਨ। ਦੇਸ਼ ਦੇ ਡਾਕਟਰਸ ਹੋਣ, ਨਰਸਿੰਗ ਸਟਾਫ ਹੋਵੇ, ਸਫਾਈ ਕਰਮਚਾਰੀ ਹੋਣ, ਐਂਬੂਲੈਂਸ ਦੇ ਡ੍ਰਾਈਵਰਸ ਹੋਣ, ਲੈਬ ਵਿੱਚ ਕੰਮ ਕਰਨ ਵਾਲੇ ਸੱਜਣ ਹੋਣ, ਸੈਂਪਲ ਕਲੈਕਟ ਕਰਨ ਵਾਲੇ ਹੋਣ, ਇੱਕ-ਇੱਕ ਜੀਵਨ ਨੂੰ ਬਚਾਉਣ ਦੇ ਲਈ ਚੌਬੀ ਘੰਟੇ ਜੁਟੇ ਹੋਏ ਹਨ। ਅੱਜ ਦੇਸ਼ ਵਿੱਚ ਜ਼ਰੂਰੀ ਦਵਾਈਆਂ ਦੀ ਸਪਲਾਈ ਵਧਾਉਣ ’ਤੇ ਯੁੱਧ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਅਤੇ ਦੇਸ਼ ਦੇ ਫਾਰਮਾ ਸੈਕਟਰ ਨੇ ਪਿਛਲੇ ਕੁਝ ਦਿਨਾਂ ਵਿੱਚ ਜ਼ਰੂਰੀ ਦਵਾਈਆਂ ਦਾ ਉਤਪਾਦਨ ਕਈ ਗੁਣਾ ਵਧਾਇਆ ਹੈ। ਬਾਹਰ ਤੋਂ ਵੀ ਦਵਾਈਆਂ ਮੰਗਵਾਈਆਂ ਜਾ ਰਹੀਆਂ ਹਨ। ਇਸ ਸੰਕਟ ਦੇ ਸਮੇਂ ਵਿੱਚ, ਦਵਾਈਆਂ ਅਤੇ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਵਿੱਚ ਵੀ ਕੁਝ ਲੋਕ ਆਪਣੇ ਨਿਹਿਤ ਸੁਆਰਥ ਦੇ ਕਾਰਨ ਲਗੇ ਹੋਏ ਹਨ। ਮੈਂ ਰਾਜ ਸਰਕਾਰਾਂ ਨੂੰ ਤਾਕੀਦ ਕਰਾਂਗਾ ਕਿ ਅਜਿਹੇ ਲੋਕਾਂ ’ਤੇ ਕਠੋਰ ਤੋਂ ਕਠੋਰ ਕਾਰਵਾਈ ਕੀਤੀ ਜਾਵੇ। ਇਹ ਮਾਨਵਤਾ ਦੇ ਖ਼ਿਲਾਫ਼ ਦਾ ਕ੍ਰਿਤਯ ਹੈ। ਭਾਰਤ ਹਿੰਮਤ ਹਾਰਨ ਵਾਲਾ ਦੇਸ਼ ਨਹੀਂ ਹੈ। ਨਾ ਭਾਰਤ ਹਿੰਮਤ ਹਾਰੇਗਾ ਅਤੇ ਨਾ ਕੋਈ ਭਾਰਤਵਾਸੀ ਹਿੰਮਤ ਹਾਰਨਗੇ। ਅਸੀਂ ਲੜਾਂਗੇ ਅਤੇ ਜਿੱਤਾਂਗੇ।
ਸਾਥੀਓ,
ਅੱਜ ਦੇ ਇਸ ਪ੍ਰੋਗਰਾਮ ਵਿੱਚ, ਮੈਂ ਦੇਸ਼ ਦੇ ਸਾਰੇ ਕਿਸਾਨਾਂ ਨੂੰ, ਪਿੰਡ ਵਿੱਚ ਰਹਿਣ ਵਾਲੇ ਸਾਰੇ ਭਾਈਆਂ- ਭੈਣਾਂ ਨੂੰ ਕੋਰੋਨਾ ਤੋਂ ਫਿਰ ਚੇਤੰਨ ਕਰਨਾ ਚਾਹੁੰਦਾ ਹਾਂ। ਇਹ ਸੰਕ੍ਰਮਣ ਹੁਣ ਪਿੰਡਾਂ ਵਿੱਚ ਵੀ ਤੇਜ਼ੀ ਨਾਲ ਪਹੁੰਚ ਰਿਹਾ ਹੈ। ਦੇਸ਼ ਦੀ ਹਰ ਸਰਕਾਰ ਇਸ ਤੋਂ ਨਿਪਟਣ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਇਸ ਵਿੱਚ ਪਿੰਡ ਦੇ ਲੋਕਾਂ ਦੀ ਜਾਗਰੂਕਤਾ, ਸਾਡੇ ਪੰਚਾਇਤੀ ਰਾਜ ਨਾਲ ਜੁੜੀਆਂ ਜੋ ਵੀ ਵਿਵਸਥਾਵਾਂ ਹਨ, ਉਨ੍ਹਾਂ ਦਾ ਸਹਿਯੋਗ, ਉਨ੍ਹਾਂ ਦੀ ਭਾਗੀਦਾਰੀ ਉਤਨੀ ਹੀ ਜ਼ਰੂਰੀ ਹੈ। ਤੁਸੀਂ ਦੇਸ਼ ਨੂੰ ਕਦੇ ਨਿਰਾਸ਼ ਨਹੀਂ ਕੀਤਾ ਹੈ, ਇਸ ਵਾਰ ਵੀ ਤੁਹਾਡੇ ਤੋਂ ਇਹੀ ਉਮੀਦ ਹੈ। ਕੋਰੋਨਾ ਤੋਂ ਬਚਾਅ ਦੇ ਲਈ ਤੁਹਾਨੂੰ ਖ਼ੁਦ ’ਤੇ, ਆਪਣੇ ਪਰਿਵਾਰ ’ਤੇ, ਸਮਾਜਿਕ ਪੱਧਰ ’ਤੇ ਜੋ ਵੀ ਜ਼ਰੂਰੀ ਕਦਮ ਹਨ, ਜ਼ਰੂਰਤਾਂ ਹਨ, ਉਸ ਨੂੰ ਸਾਨੂੰ ਉਠਾਉਣਾ ਹੀ ਹੈ। ਮਾਸਕ ਲਗਾਤਾਰ ਪਹਿਨਣਾ ਬਹੁਤ ਜ਼ਰੂਰੀ ਹੈ। ਉਹ ਵੀ ਅਜਿਹਾ ਪਹਿਨਣਾ ਹੈ ਕਿ ਨੱਕ ਅਤੇ ਮੂੰਹ ਪੂਰੀ ਤਰ੍ਹਾਂ ਨਾਲ ਢਕਿਆ ਰਹੇ। ਦੂਸਰੀ ਗੱਲ, ਤੁਹਾਨੂੰ ਕਿਸੇ ਵੀ ਪ੍ਰਕਾਰ ਦੇ ਖਾਂਸੀ, ਸਰਦੀ ਜੁਕਾਮ, ਬੁਖਾਰ, ਉਲਟੀ-ਦਸਤ, ਜਿਹੇ ਲੱਛਣਾਂ ਨੂੰ ਸਾਧਾਰਣ ਮੰਨ ਕੇ ਨਹੀਂ ਚਲਣਾ ਹੈ। ਪਹਿਲਾਂ ਤਾਂ ਖ਼ੁਦ ਨੂੰ ਯਥਾਸੰਭਵ ਦੂਸਰਿਆਂ ਤੋਂ ਅਲੱਗ ਕਰਨਾ ਹੈ। ਫਿਰ ਜਲਦੀ ਤੋਂ ਜਲਦੀ ਕੋਰੋਨਾ ਟੈਸਟ ਕਰਵਾਉਣਾ ਹੈ। ਅਤੇ ਜਦੋਂ ਤੱਕ ਰਿਪੋਰਟ ਨਾ ਆਏ ਤਦ ਤੱਕ ਡਾਕਟਰਾਂ ਨੇ ਜੋ ਦਵਾਈ ਦੱਸੀ ਹੈ, ਉਹ ਜ਼ਰੂਰ ਲੈਂਦੇ ਰਹਿਣਾ ਹੈ।
ਸਾਥੀਓ,
ਬਚਾਅ ਦਾ ਇੱਕ ਬਹੁਤ ਵੱਡਾ ਮਾਧਿਅਮ ਹੈ, ਕੋਰੋਨਾ ਦਾ ਟੀਕਾ। ਕੇਂਦਰ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਮਿਲ ਕੇ ਇਹ ਨਿਰੰਤਰ ਪ੍ਰਯਤਨ ਕਰ ਰਹੀਆਂ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਤੇਜ਼ੀ ਨਾਲ ਟੀਕਾ ਲਗ ਸਕੇ। ਦੇਸ਼ਭਰ ਵਿੱਚ ਹੁਣ ਤੱਕ ਕਰੀਬ 18 ਕਰੋੜ ਵੈਕਸੀਨ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸ ਲਈ ਜਦੋਂ ਵੀ ਤੁਹਾਡੀ ਵਾਰੀ ਆਏ ਤਾਂ ਟੀਕਾ ਜ਼ਰੂਰ ਲਗਵਾਓ। ਇਹ ਟੀਕਾ ਸਾਨੂੰ ਕੋਰੋਨਾ ਦੇ ਵਿਰੁੱਧ ਸੁਰੱਖਿਆ ਕਵਚ ਦੇਵੇਗਾ, ਗੰਭੀਰ ਬਿਮਾਰੀ ਦੇ ਖਦਸ਼ੇ ਨੂੰ ਘੱਟ ਕਰੇਗਾ। ਹਾਂ, ਟੀਕਾ ਲਗਵਾਉਣ ਦੇ ਬਾਅਦ ਵੀ ਮਾਸਕ ਅਤੇ ਦੋ ਗਜ਼ ਦੀ ਦੂਰੀ ਦੇ ਮੰਤਰ ਨੂੰ ਹਾਲੇ ਸਾਨੂੰ ਛੱਡਣਾ ਨਹੀਂ ਹੈ। ਇੱਕ ਵਾਰ ਫਿਰ ਸਾਰੇ ਕਿਸਾਨ ਸਾਥੀਆਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ !
*****
ਡੀਐੱਸ/ਏਵੀ
8th instalment under #PMKisan is being released. Watch. https://t.co/aTcCrilMKE
— Narendra Modi (@narendramodi) May 14, 2021
आज अक्षय तृतिया का पावन पर्व है, कृषि के नए चक्र की शुरुआत का समय है और आज ही करीब 19 हज़ार करोड़ रुपए किसानों के बैंक खातों में सीधे ट्रांसफर किए गए हैं।
— PMO India (@PMOIndia) May 14, 2021
इसका लाभ करीब-करीब 10 करोड़ किसानों को होगा।
बंगाल के किसानों को पहली बार इस सुविधा का लाभ मिलना शुरू हुआ है: PM
इस वर्ष, अभी तक बीते वर्ष की तुलना में लगभग 10 प्रतिशत अधिक गेहूं एमएसपी पर खरीदा जा चुका है।
— PMO India (@PMOIndia) May 14, 2021
अभी तक गेहूं की खरीद का लगभग 58 हज़ार करोड़ रुपए सीधे किसानों के खाते में पहुंच चुका है: PM @narendramodi
कोरोना की मुश्किल चुनौतियों के बीच जहां किसानों ने कृषि और बागवानी में रिकॉर्ड उत्पादन किया है, वहीं सरकार भी हर साल MSP पर खरीद के नए रिकॉर्ड बना रही है।
— PMO India (@PMOIndia) May 14, 2021
पहले धान की और अब गेहूं की भी रिकॉर्ड खरीद हो रही है: PM @narendramodi
खेती में नए समाधान, नए विकल्प देने के लिए सरकार निरंतर प्रयास कर रही है।
— PMO India (@PMOIndia) May 14, 2021
जैविक खेती को बढ़ावा देना ऐसे ही प्रयास हैं।
इस प्रकार की फसलों में लागत भी कम है, ये मिट्टी और इंसान के स्वास्थ्य के लिए लाभदायक हैं और इनकी कीमत भी ज्यादा मिलती है: PM @narendramodi
100 साल बाद आई इतनी भीषण महामारी कदम-कदम पर दुनिया की परीक्षा ले रही है। हमारे सामने एक अदृश्य दुश्मन है। हम अपने बहुत से करीबियों को खो चुके हैं।
— PMO India (@PMOIndia) May 14, 2021
बीते कुछ समय से जो कष्ट देशवासियो ने सहा है,अनेको लोग जिस दर्द से गुजरे है, तकलीफ से गुजरे है वो मैं भी उतना ही महसूस कर रहा हूं: PM
देशभर के सरकारी अस्पतालों में मुफ्त टीकाकरण किया जा रहा है।
— PMO India (@PMOIndia) May 14, 2021
इसलिए जब भी आपकी बारी आए तो टीका ज़रूर लगाएं।
ये टीका हमें कोरोना के विरुद्ध सुरक्षा कवच देगा, गंभीर बीमारी की आशंका को कम करेगा: PM @narendramodi
बचाव का एक बहुत बड़ा माध्यम है, कोरोना का टीका।
— PMO India (@PMOIndia) May 14, 2021
केंद्र सरकार और सारी राज्य सरकारें मिलकर ये निरंतर प्रयास कर रही हैं कि ज्यादा से ज्यादा देशवासियों को तेज़ी से टीका लग पाए।
देशभर में अभी तक करीब 18 करोड़ वैक्सीन डोज दी जा चुकी है: PM @narendramodi
पीएम किसान सम्मान निधि की राशि आज के कठिन समय में किसान परिवारों के बहुत काम आ रही है।
— Narendra Modi (@narendramodi) May 14, 2021
जरूरत के समय देशवासियों तक सीधी मदद पहुंचे, तेजी से पहुंचे, पूरी पारदर्शिता के साथ पहुंचे, यही सरकार का निरंतर प्रयास है। pic.twitter.com/g6SGrOS80i
बीते कुछ समय से जो कष्ट देशवासियों ने सहा है, उसे मैं भी उतना ही महसूस कर रहा हूं। देश का प्रधान सेवक होने के नाते, आपकी हर भावना का मैं सहभागी हूं।
— Narendra Modi (@narendramodi) May 14, 2021
कोरोना की सेकेंड वेव से मुकाबले में संसाधनों से जुड़े सभी गतिरोध तेजी से दूर किए जा रहे हैं। हम लड़ेंगे और जीतेंगे। pic.twitter.com/R4fral0TSs
कोरोना से बचाव का एक बहुत बड़ा माध्यम है, इसका टीका। इसलिए जब भी आपकी बारी आए तो टीका जरूर लगवाएं। यह टीका कोरोना के विरुद्ध सुरक्षा कवच देगा, गंभीर बीमारी की आशंका को कम करेगा। pic.twitter.com/14abehp4R5
— Narendra Modi (@narendramodi) May 14, 2021