ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਟਾਰਟਅਪ ਇੰਡੀਆ (StartUpIndia) ਦੇ ਨੌਂ ਵਰ੍ਹੇ ਪੂਰੇ ਹੋਣ ‘ਤੇ ਇਸ ਦੀ ਸਫ਼ਲਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਇਸ ਪਰਿਵਰਤਨਕਾਰੀ ਪ੍ਰੋਗਰਾਮ ਨੇ ਅਣਗਿਣਤ ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪਸ (StartUps) ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ-“ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਸਟਾਰਟਅਪਸ ਦੇ ਸੱਭਿਆਚਾਰ (culture of StartUps) ਨੂੰ ਹੁਲਾਰਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।“ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਟਾਰਟਅਪ ਇੰਡੀਆ(StartUpIndia) ਦੀ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਸਟਾਰਟਅਪ ਜਗਤ ਦੇ ਹਰ ਯੁਵਾ ਨੂੰ ਵਧਾਈ ਦਿੰਦਾ ਹਾਂ ਅਤੇ ਅਧਿਕ ਤੋਂ ਅਧਿਕ ਨੌਜਵਾਨਾਂ ਨੂੰ ਇਸ ਨੂੰ ਅਪਣਾਉਣ ਦੀ ਤਾਕੀਦ ਕਰਦਾ ਹਾਂ। ਮੈਂ ਭਰੋਸਾ ਦਿੰਦਾ ਹਾਂ ਕਿ ਆਪ (ਤੁਸੀਂ) ਨਿਰਾਸ਼ ਨਹੀਂ ਹੋਵੋਗੇ!”
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੱਜ, ਅਸੀਂ ਸਟਾਰਟਅਪ ਇੰਡੀਆ ਦੇ ਨੌਂ ਵਰ੍ਹੇ (#9YearsOfStartupIndia) ਮਨਾ ਰਹੇ ਹਾਂ, ਜੋ ਇੱਕ ਅਹਿਮ ਪਹਿਲ ਹੈ ਜਿਸ ਨੇ ਇਨੋਵੇਸ਼ਨ, ਉੱਦਮਸ਼ੀਲਤਾ ਅਤੇ ਵਿਕਾਸ ਨੂੰ ਮੁੜਪਰਿਭਾਸ਼ਿਤ ਕੀਤਾ ਹੈ। ਇਹ ਪ੍ਰੋਗਰਾਮ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਇਹ ਯੁਵਾ ਸਸ਼ਕਤੀਕਰਣ ਦਾ ਸ਼ਕਤੀਸ਼ਾਲੀ ਉਪਾਅ ਬਣ ਕੇ ਉੱਭਰਿਆ ਹੈ। ਪਿਛਲੇ ਨੌਂ ਵਰ੍ਹਿਆਂ ਵਿੱਚ ਇਸ ਪਰਿਵਰਤਨਕਾਰੀ ਪ੍ਰੋਗਰਾਮ ਨੇ ਅਣਗਿਣਤ ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪਸ (StartUps) ਵਿੱਚ ਬਦਲ ਦਿੱਤਾ ਹੈ।“
Today, we mark #9YearsOfStartupIndia, a landmark initiative that has redefined innovation, entrepreneurship and growth. This is a programme very close to my heart, as it has emerged as a powerful way of furthering youth empowerment. Over the past nine years, this transformative…
— Narendra Modi (@narendramodi) January 16, 2025
“ ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਸਟਾਰਟਅਪਸ ਦੇ ਸੱਭਿਆਚਾਰ (culture of StartUps) ਨੂੰ ਪ੍ਰੋਤਸਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਸਾਡੀ ਨੀਤੀਆਂ ਨੇ ਕਾਰੋਬਾਰੀ ਸੁਗਮਤਾ (‘Ease of Doing Business’), ਸੰਸਾਧਨਾਂ ਦੀ ਬਿਹਤਰ ਪਹੁੰਚ ਅਤੇ ਸਭ ਤੋਂ ਮਹੱਤਵਪੂਰਨ ਕਿ ਹਰ ਅਵਸਰ ‘ਤੇ ਸਟਾਰਟਅਪਸ ਉੱਦਮੀਆਂ ਦੀ ਸਹਾਇਤਾ ‘ਤੇ ਧਿਆਨ ਕੇਂਦ੍ਰਿਕ ਕੀਤਾ ਹੈ। ਅਸੀਂ ਸਰਗਰਮੀ ਨਾਲ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰਾਂ ਨੂੰ ਹੁਲਾਰਾ ਦੇ ਰਹੇ ਹਾਂ ਤਾਕਿ ਸਾਡੇ ਨੌਜਵਾਨ ਕਾਰਜ ‘ਤੇ ਜੋਖਮ ਉਠਾਉਣ ਵਾਲੇ ਬਣਨ। ਮੈਂ ਵਿਅਕਤੀਗਤ ਤੌਰ ‘ਤੇ ਉੱਭਰਦੇ ਸਟਾਰਟਅਪਸ (StartUps) ਦੇ ਨਾਲ ਨਿਯਮਿਤ ਤੌਰ ‘ਤੇ ਗੱਲਬਾਤ ਕਰਦਾ ਰਿਹਾ ਹਾਂ।”
Startup India has propelled India to become among the largest and most vibrant StartUp ecosystems. This was when people doubted India’s ability to thrive in this system just a decade ago! #9YearsOfStartupIndia
— Narendra Modi (@narendramodi) January 16, 2025
“ਸਟਾਰਟਅਪ ਇੰਡੀਆ (StartUpIndia) ਦੀ ਇਹ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਦੇ ਲਈ ਤਿਆਰ ਹੈ। ਇਸ ਦੀ ਯਾਤਰਾ ਦੇ ਇਸ ਪੜਾਅ ‘ਤੇ ਅਸੀਂ ਉੱਦਮੀ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਮੁੜ-ਪੁਸ਼ਟੀ ਕਰਦੇ ਹਾਂ ਜੋ ਹਰ ਸੁਪਨੇ ਨੂੰ ਖੰਭ ਦੇ ਕੇ ਆਤਮਨਿਰਭਰ ਭਾਰਤ (Aatmanirbhar Bharat) ਵਿੱਚ ਯੋਗਦਾਨ ਦੇ ਰਿਹਾ ਹੈ। ਮੈਂ ਸਟਾਰਟਅਪ ਦੀ ਦੁਨੀਆ (StartUp world) ਦੇ ਹਰ ਯੁਵਾ ਨੂੰ ਵਧਾਈ ਦਿੰਦਾ ਹਾਂ ਅਤੇ ਅਧਿਕ ਤੋਂ ਅਧਿਕ ਨੌਜਵਾਨਾਂ ਨੂੰ ਇਸ ਨੂੰ ਅੱਗੇ ਵਧਾਉਣ ਦੀ ਤਾਕੀਦ ਕਰਦਾ ਹਾਂ। ਮੈਂ ਭਰੋਸਾ ਦਿੰਦਾ ਹਾਂ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ!”
As far as the Government is concerned, we have left no stone unturned to encourage a culture of StartUps. Our policies have focused on ‘Ease of Doing Business’ greater access to resources and, most importantly, supporting them at every juncture. We are actively promoting…
— Narendra Modi (@narendramodi) January 16, 2025
***
ਐੱਮਜੇਪੀਐੱਸ/ਵੀਜੇ
Today, we mark #9YearsOfStartupIndia, a landmark initiative that has redefined innovation, entrepreneurship and growth. This is a programme very close to my heart, as it has emerged as a powerful way of furthering youth empowerment. Over the past nine years, this transformative…
— Narendra Modi (@narendramodi) January 16, 2025
As far as the Government is concerned, we have left no stone unturned to encourage a culture of StartUps. Our policies have focused on ‘Ease of Doing Business’ greater access to resources and, most importantly, supporting them at every juncture. We are actively promoting…
— Narendra Modi (@narendramodi) January 16, 2025
This success of StartUp India reflects that today’s India is dynamic, confident and future-ready. As we mark this journey, we reaffirm our commitment to continue fostering an entrepreneurial ecosystem that uplifts every dream and contributes to Aatmanirbhar Bharat. I compliment…
— Narendra Modi (@narendramodi) January 16, 2025