ਪ੍ਰੋਗਰਾਮ ਵਿੱਚ ਮੌਜੂਦ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਸ਼੍ਰੀ ਕਾਲਿਕਾ ਮਾਤਾਜੀ ਮੰਦਿਰ ਟ੍ਰਸਟ ਦੇ ਪ੍ਰੈਜ਼ੀਡੈਂਟ ਸ਼੍ਰੀ ਸੁਰੇਂਦਰ ਭਾਈ ਪਟੇਲ ਜੀ, ਰਾਜ ਸਰਕਾਰ ਦੇ ਮੰਤਰੀ ਭਾਈ ਪੂਰਣੇਸ਼ ਮੋਦੀ ਜੀ, ਇੱਥੇ ਮੌਜੂਦ ਸਾਰੇ ਸੀਨੀਅਰ ਪੂਜਯ ਸੰਤਗਣ, ਸਾਰੇ ਸ਼ਰਧਾਲੂ ਸਾਥੀ, ਦੇਵੀਓ ਅਤੇ ਸੱਜਣੋਂ,
ਅੱਜ ਕਈ ਵਰ੍ਹਿਆਂ ਦੇ ਬਾਅਦ ਪਾਵਾਗੜ੍ਹ ਮਾਂ ਕਾਲੀ ਦੇ ਚਰਣਾਂ ਵਿੱਚ ਆ ਕੇ ਕੁਝ ਪਲ ਬਿਤਾਉਣ ਦਾ, ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ, ਮੇਰੇ ਲਈ ਜੀਵਨ ਦੇ ਵੱਡੇ ਪਲ ਹਨ। ਸੁਪਨਾ ਜਦ ਸੰਕਲਪ ਬਣ ਜਾਂਦਾ ਹੈ ਅਤੇ ਸੰਕਲਪ ਜਦ ਸਿੱਧੀ ਦੇ ਰੂਪ ਵਿੱਚ ਨਜ਼ਰ ਦੇ ਸਾਹਮਣੇ ਹੁੰਦਾ ਹੈ ਤਾਂ ਉਸ ਦਾ ਆਨੰਦ ਕਿੰਨਾ ਹੋ ਸਕਦਾ ਹੈ ਇਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਅੱਜ ਦਾ ਇਹ ਪਲ ਮੇਰੇ ਅੰਤਰਮਨ ਨੂੰ ਵਿਸ਼ੇਸ਼ ਆਨੰਦ ਨਾਲ ਭਰ ਦਿੰਦਾ ਹੈ। ਕਲਪਨਾ ਕਰ ਸਕਦੇ ਹਾਂ 5 ਸ਼ਤਾਬਦੀ ਦੇ ਬਾਅਦ ਅਤੇ ਆਜ਼ਾਦੀ ਦੇ 75 ਸਾਲ ਬੀਤਣ ਦੇ ਬਾਅਦ, 5 ਸ਼ਤਾਬਦੀ ਤੱਕ ਮਾਂ ਕਾਲੀ ਦੇ ਸ਼ਿਖਰ ‘ਤੇ ਧਵਜਾ ਨਹੀਂ ਫਹਿਰੀ ਸੀ। ਅੱਜ ਮਾਂ ਕਾਲੀ ਦੇ ਸ਼ਿਖਰ ‘ਤੇ ਧਵਜਾ ਹੈ। ਇਹ ਪਲ ਸਾਨੂੰ ਪ੍ਰੇਰਣਾ ਦਿੰਦੇ ਹਨ, ਊਰਜਾ ਦਿੰਦੇ ਹਨ, ਅਤੇ ਸਾਡੀ ਮਹਾਨ ਪਰੰਪਰਾ ਅਤੇ ਸੱਭਿਆਚਾਰ ਦੇ ਪ੍ਰਤੀ ਸਮਰਪਿਤ ਭਾਵ ਨਾਲ ਜਿਉਣ ਦੇ ਲਈ ਸਾਨੂੰ ਪ੍ਰੇਰਿਤ ਕਰਦੇ ਹਨ।
ਅੱਜ ਤੋਂ ਕੁਝ ਹੀ ਦਿਨ ਬਾਅਦ ਇਸੇ ਮਹੀਨੇ ਦੇ ਅੰਤ ਵਿੱਚ ਗੁਪਤ ਨਵਰਾਤ੍ਰੀ ਸ਼ੁਰੂ ਹੋ ਰਹੀ ਹੈ। ਗੁਪਤ ਨਵਰਾਤ੍ਰੀ ਤੋਂ ਠੀਕ ਪਹਿਲਾਂ ਪਾਵਾਗੜ੍ਹ ਵਿੱਚ ਮਾਂ ਕਾਲੀ ਦਾ ਇਹ ਸ਼ਕਤੀਪੀਠ ਮਹਾਕਾਲੀ ਮੰਦਿਰ ਆਪਣੇ ਸ਼ਾਨਦਾਰ ਅਤੇ ਦਿਵਯ ਸਰੂਪ ਵਿੱਚ ਸਾਡੇ ਸਾਹਮਣੇ ਹੈ। ਸ਼ਕਤੀ ਅਤੇ ਸਾਧਨਾ ਦੀ ਇਹੀ ਵਿਸ਼ੇਸ਼ਤਾ ਹੁੰਦੀ ਹੈ। ਗੁਪਤ ਨਵਰਾਤ੍ਰੀ ਹੈ ਲੇਕਿਨ ਸ਼ਕਤੀ ਸੁਪਤ ਨਹੀਂ ਹੁੰਦੀ ਹੈ, ਸ਼ਕਤੀ ਕਦੇ ਲੁਪਤ ਨਹੀਂ ਹੁੰਦੀ ਹੈ। ਜਦ ਸ਼ਰਧਾ, ਸਾਧਨਾ ਅਤੇ ਤਪੱਸਿਆ ਫਲੀਭੂਤ ਹੁੰਦੇ ਹਨ, ਤਾਂ ਸ਼ਕਤੀ ਆਪਣੇ ਪੂਰਣ ਵੈਭਵ ਦੇ ਨਾਲ ਪ੍ਰਕਟ ਹੋ ਜਾਂਦੀ ਹੈ। ਪਾਵਾਗੜ੍ਹ ਵਿੱਚ ਮਹਾਕਾਲੀ ਦੇ ਅਸ਼ੀਰਵਾਦ ਨਾਲ ਅਸੀਂ ਗੁਜਰਾਤ ਅਤੇ ਭਾਰਤ ਦੀ ਉਸੇ ਸ਼ਕਤੀ ਦਾ ਪ੍ਰਗਟ ਦੇਖ ਰਹੇ ਹਾਂ। ਅੱਜ ਸਦੀਆਂ ਬਾਅਦ ਮਹਾਕਾਲੀ ਦਾ ਇਹ ਮੰਦਿਰ ਆਪਣੇ ਵਿਸ਼ਾਲ ਸਰੂਪ ਵਿੱਚ ਸਾਡੇ ਸਾਹਮਣੇ ਮਸਤਕ ਨੂੰ ਵੀ ਉੱਚਾ ਕਰ ਦਿੰਦਾ ਹੈ। ਅੱਜ ਸਦੀਆਂ ਬਾਅਦ ਪਾਵਾਗੜ੍ਹ ਮੰਦਿਰ ਵਿੱਚ ਇੱਕ ਬਾਰ ਫਿਰ ਸ਼ਿਖਰ ‘ਤੇ ਧਵਜਾ ਫਹਿਰਾ ਰਿਹਾ ਹੈ। ਇਹ ਸ਼ਿਖਰ ਧਵਜ ਸਿਰਫ ਸਾਡੀ ਆਸਥਾ ਅਤੇ ਅਧਿਆਤਮ ਦਾ ਪ੍ਰਤੀਕ ਨਹੀਂ ਹੈ! ਇਹ ਸ਼ਿਖਰ ਧਵਜ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਦੀਆਂ ਬਦਲਦੀਆਂ ਹਨ, ਯੁਗ ਬਦਲਦੇ ਹਨ, ਲੇਕਿਨ ਆਸਥਾ ਦਾ ਸ਼ਿਖਰ ਸ਼ਾਸ਼ਵਤ ਰਹਿੰਦਾ ਹੈ।
ਭਾਈਓ ਅਤੇ ਭੈਣੋਂ,
ਅਯੋਧਿਆ ਵਿੱਚ ਆਕਾਰ ਤੁਸੀਂ ਦੇਖਿਆ ਹੋਵੇਗਾ, ਸ਼ਾਨਦਾਰ ਰਾਮ ਮੰਦਿਰ ਆਕਾਰ ਲੈ ਰਿਹਾ ਹੈ, ਕਾਸ਼ੀ ਵਿੱਚ ਵਿਸ਼ਵਨਾਥ ਧਾਮ ਹੋਵੇ ਜਾਂ ਫਿਰ ਮੇਰੇ ਕੇਦਾਰ ਬਾਬਾ ਦਾ ਧਾਮ ਹੋਵੇ, ਅੱਜ ਭਾਰਤ ਦੇ ਅਧਿਆਤਮਿਕ ਅਤੇ ਸੱਭਿਆਚਰਕ ਮਾਣ ਮੁੜ ਸਥਾਪਿਤ ਹੋ ਰਹੇ ਹਨ। ਅੱਜ ਨਵਾਂ ਭਾਰਤ ਆਪਣੀ ਆਧੁਨਿਕ ਆਕਾਂਖਿਆਵਾਂ ਦੇ ਨਾਲ ਨਾਲ ਆਪਣੀ ਪ੍ਰਾਚੀਨ ਧਰੋਹਰਾਂ ਨੂੰ ਵੀ, ਪ੍ਰਾਚੀਨ ਪਹਿਚਾਣ ਨੂੰ ਵੀ ਉਸੇ ਉਮੰਗ ਅਤੇ ਉਤਸਾਹ ਦੇ ਨਾਲ ਜੀ ਰਿਹਾ ਹੈ, ਹਰ ਭਾਰਤੀ ਉਸ ‘ਤੇ ਮਾਣ ਕਰ ਰਿਹਾ ਹੈ। ਸਾਡਾ ਇਹ ਅਧਿਆਤਮਿਕ ਸਥਲ, ਸਾਡੀ ਸ਼ਰਧਾ ਦੇ ਨਾਲ ਨਾਲ ਨਵੀਆਂ ਸੰਭਾਵਨਾਵਾਂ ਦੇ ਵੀ ਸਰੋਤ ਬਣ ਰਹੇ ਹਨ। ਪਾਵਾਗੜ੍ਹ ਵਿੱਚ ਮਾਂ ਕਾਲਿਕਾ ਮੰਦਿਰ ਦਾ ਮੁੜ ਨਿਰਮਾਣ ਸਾਡੇ ਇਸੇ ਗੌਰਵ ਯਾਤਰਾ ਦਾ ਇੱਕ ਹਿੱਸਾ ਹੈ। ਮੈਂ ਇਸ ਅਵਸਰ ‘ਤੇ ਮਾਂ ਮਹਾਕਾਲੀ ਦੇ ਚਰਣਾਂ ਵਿੱਚ ਨਮਨ ਕਰਦੇ ਹੋਏ ਆਪ ਸਭ ਨੂੰ ਦਿਲ ਤੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਅੱਜ ਦਾ ਅਵਸਰ ਸਬਕਾ ਸਾਥ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਵੀ ਪ੍ਰਤੀਕ ਹੈ।
ਸਾਥੀਓ,
ਹੁਣ ਮੈਨੂੰ ਸ਼੍ਰੀ ਮਾਂ ਕਾਲਿਕਾ ਮੰਦਿਰ ਵਿੱਚ ਧਵਜਾਰੋਹਣ ਅਤੇ ਪੂਜਨ-ਅਰਚਨ ਦਾ ਸੁਭਾਗ ਮਿਲਿਆ ਹੈ। ਮਾਂ ਕਾਲੀ ਦੇ ਦਰਸ਼ਨ ਕਰਦੇ ਸਮੇਂ ਮੈਂ ਸੋਚ ਰਿਹਾ ਸੀ ਕਿ ਅੱਜ ਮਾਂ ਕਾਲੀ ਦੇ ਚਰਣਾਂ ਵਿੱਚ ਆ ਕੇ ਕੀ ਮੰਗਾਂ? ਮਾਂ ਕਾਲੀ ਦਾ ਅਸ਼ੀਰਵਾਦ ਲੈ ਕੇ ਇਤਿਹਾਸ ਗਵਾਹ ਹੈ, ਸਵਾਮੀ ਵਿਵੇਕਾਨੰਦ ਜੀ ਮਾਂ ਕਾਲੀ ਦਾ ਅਸ਼ੀਰਵਾਦ ਲੈ ਕੇ ਜਨ ਸੇਵਾ ਤੋਂ ਪ੍ਰਭੂ ਸੇਵਾ ਵਿੱਚ ਲੀਨ ਹੋ ਗਏ ਸਨ। ਮਾਂ, ਮੈਨੂੰ ਵੀ ਅਸ਼ੀਰਵਾਦ ਦਿਓ ਕਿ ਮੈਂ ਹੋਰ ਅਧਿਕ ਊਰਜਾ ਦੇ ਨਾਲ, ਹੋਰ ਅਧਿਕ ਤਿਆਗ ਅਤੇ ਸਮਰਪਣ ਦੇ ਨਾਲ ਦੇਸ਼ ਦੇ ਜਨ-ਜਨ ਦਾ ਸੇਵਕ ਬਣ ਕੇ ਉਨ੍ਹਾਂ ਦੀ ਸੇਵਾ ਕਰਦਾ ਰਹਾਂ। ਮੇਰਾ ਜੋ ਵੀ ਸਮਰੱਥ ਹੈ, ਮੇਰੇ ਜੀਵਨ ਵਿੱਚ ਜੋ ਵੀ ਕੁਝ ਪੁਣਯ ਹੈ, ਉਹ ਮੈਂ ਦੇਸ਼ ਦੀਆਂ ਮਤਾਵਾਂ-ਭੈਣਾਂ ਦੇ ਕਲਿਆਣ ਦੇ ਲਈ, ਦੇਸ਼ ਦੇ ਲਈ ਸਮਰਪਿਤ ਕਰਦਾ ਹਾਂ।
ਇਸ ਸਮੇਂ, ਇਸ ਗਰਵੀ ਗੁਜਰਾਤ ਦੀ ਧਰਤੀ ਤੋਂ ਮਾਂ ਕਾਲੀ ਦੇ ਚਰਣਾਂ ਤੋਂ, ਮੈਂ ਅੱਜ ਦੇਸ਼ ਦੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਵੀ ਯਾਦ ਕਰਦਾ ਹਾਂ।
ਸਾਥੀਓ,
ਗੁਜਰਾਤ ਨੇ ਜਿੰਨਾ ਯੋਗਦਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਦਿੱਤਾ ਹੈ, ਓਨਾ ਹੀ ਯੋਗਦਾਨ ਦੇਸ਼ ਦੇ ਵਿਕਾਸ ਵਿੱਚ ਵੀ ਦਿੱਤਾ ਹੈ। ਗਰਵੀ ਗੁਜਰਾਤ ਭਾਰਤ ਦੇ ਮਾਣ ਅਤੇ ਸ਼ਾਨ ਦਾ ਵਿਕਲਪ ਹੈ। ਗੁਜਰਾਤ ਨੇ ਭਾਰਤ ਦੇ ਵਪਾਰ ਦੀ ਵੀ ਅਗਵਾਈ ਕੀਤੀ, ਅਤੇ ਭਾਰਤ ਦੇ ਅਧਿਆਤਮਤਾ ਦਾ ਵੀ ਉਸ ਨੂੰ ਸੁਰੱਖਿਅਤ ਕਰਨ ਦਾ ਪੂਰਾ ਪ੍ਰਯਤਨ ਕੀਤਾ।
ਸਦੀਆਂ ਦੇ ਸੰਘਰਸ਼ ਦੇ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਅਸੀਂ ਗੁਲਾਮੀ ਅਤੇ ਅੱਤਿਆਚਾਰ ਦੇ ਜ਼ਖਮਾਂ ਨਾਲ ਭਰੇ ਹੋਏ ਸੀ। ਸਾਡੇ ਸਾਹਮਣੇ ਉਸ ਆਪਣੇ ਅਸਤਿਤਵ ਨੂੰ ਫਿਰ ਤੋਂ ਖੜਾ ਕਰਨ ਦੀ ਚੁਣੌਤੀ, ਉਸ ਨੂੰ ਲੈ ਕੇ ਅਸੀਂ ਖੜੇ ਸੀ, ਲੜੇ ਸੀ। ਭਾਰਤ ਦੇ ਇਸ ਸੱਭਿਆਚਾਰਕ ਆਜ਼ਾਦੀ ਦੀ ਸ਼ੁਰੂਆਤ ਵੀ ਸਰਦਾਰ ਸਾਹਬ ਦੀ ਅਗਵਾਈ ਵਿੱਚ ਗੁਜਰਾਤ ਤੋਂ ਹੀ ਹੋਈ ਸੀ। ਸੋਮਨਾਥ ਮੰਦਿਰ ਦਾ ਮੁੜ ਨਿਰਮਾਣ ਰਾਸ਼ਟਰ ਦੇ ਮੁੜ ਨਿਰਮਾਣ ਦੇ ਸੰਕਲਪ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ।
ਪਾਵਾਗੜ੍ਹ ਅਤੇ ਪੰਚਮਹਲ ਅੱਜ ਸੋਮਨਾਥ ਦੀ ਉਸ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ ਜਿਸ ਨੇ ਗੁਜਰਾਤ ਨੂੰ ਪੂਰੇ ਦੇਸ਼ ਵਿੱਚ ਪਹਿਚਾਣ ਦਿੱਤੀ ਸੀ। ਅੱਜ ਜੋ ਧਵਜਾ ਫਹਿਰਾਈ ਗਈ ਹੈ ਉਹ ਸਿਰਫ ਮਹਾਕਾਲੀ ਮੰਦਿਰ ਦੀ ਧਵਜਾ ਨਹੀਂ ਹੈ, ਸਿਰਫ ਗੁਜਰਾਤ ਅਤੇ ਦੇਸ਼ ਦੇ ਸੱਭਿਆਚਾਰਕ ਗੌਰਵ ਦੀ ਧਵਜਾ ਵੀ ਹੈ। ਪੰਚਮਹਾਲ ਅਤੇ ਗੁਜਰਾਤ ਦੇ ਲੋਕਾਂ ਨੇ ਸਦੀਆਂ ਨਾਲ ਇਸ ਮੰਦਿਰ ਦੀ ਸ਼ਾਨ ਦੇ ਲਈ ਪ੍ਰਯਤਨ ਕੀਤੇ। ਹੁਣ ਸੋਨੇ ਨਾਲ ਮੜ੍ਹੇ ਇਸ ਕਲਸ਼ ਦੇ ਨਾਲ ਇਸ ਮੰਦਿਰ ਨਾਲ ਜੁੜਿਆ ਉਹ ਸੁਪਨਾ ਪੂਰਾ ਹੋਇਆ ਹੈ। ਅੱਜ ਪਾਵਾਗੜ੍ਹ ਅਤੇ ਪੰਚਮਹਲ ਦੀ ਤਪੱਸਿਆ ਸਿੱਧ ਹੋਈ ਹੈ।
ਪੰਚਮਹਾਲ ਅਤੇ ਇਸ ਖੇਤਰ ਵਿੱਚ, ਪੁਰਾਣਾ ਤਾਂ ਮੈਨੂੰ ਯਾਦ ਹੈ, ਅੱਜ ਦੀ ਪਰੰਪਰਾ ਮੈਨੂੰ ਓਨਾ ਪਤਾ ਨਹੀਂ ਹੈ ਲੇਕਿਨ ਜੋ ਪੁਰਾਣੇ ਵਿੱਚ ਜਾਣਦਾ ਹਾਂ, ਜਦੋਂ ਵੀ ਕੋਈ ਸ਼ਾਦੀ ਵਿਆਹ ਹੁੰਦਾ ਸੀ ਤਾਂ ਇਸ ਮੰਦਿਰ ਵਿੱਚ ਸਭ ਤੋਂ ਪਹਿਲਾਂ ਭਗਤ ਆ ਕੇ ਸ਼ਾਦੀ ਦਾ ਜੋ ਸੱਦਾ ਪੱਤਰ ਹੁੰਦਾ ਸੀ ਉਹ ਮਾਂ ਦੇ ਚਰਣਾਂ ਵਿੱਚ ਰੱਖ ਦਿੰਦਾ ਸੀ ਅਤੇ ਮੈਨੂੰ ਪਤਾ ਹੈ ਉਸ ਸਮੇਂ ਤਾਂ ਜੋ ਇੱਥੇ ਪੁਜਾਰੀ ਅਤੇ ਪੰਡਿਤ ਲੋਕ ਹੋਇਆ ਕਰਦੇ ਸਨ ਉਹ ਸ਼ਾਮ ਦੀ ਆਰਤੀ ਦੇ ਸਮੇਂ ਦਿਨ ਭਰ ਜਿੰਨੇ ਅਜਿਹੇ ਸੱਦੇ ਆਏ ਹਨ ਉਸ ਨੂੰ ਪੜ੍ਹ ਕੇ ਮਾਂ ਨੂੰ ਸੁਣਾਂਦੇ ਸਨ। ਭਗਤੀ ਭਾਵ ਨਾਲ ਸੁਣਾਂਦੇ ਸਨ, ਸੁਰੇਂਦਰ ਕਾਕਾ ਕਹਿ ਰਹੇ ਹਨ ਅੱਜ ਵੀ ਚਲ ਰਿਹਾ ਹੈ।
ਬਾਅਦ ਵਿੱਚ ਅਸ਼ੀਰਵਾਦ ਵਿੱਚ ਮਾਤਾ ਦੀ ਤਰਫ ਤੋਂ ਮੰਦਿਰ ਤੋਂ ਜਿਨ੍ਹਾਂ ਨੇ ਸੱਦਾ ਭੇਜਿਆ ਹੈ, ਉਸ ਨੂੰ ਉਪਹਾਰ ਵੀ ਜਾਂਦਾ ਹੈ। ਕਿੰਨਾ ਵੱਡਾ ਸੁਭਾਗ ਹੈ। ਅਤੇ ਇਹ ਪਰੰਪਰਾ ਲੰਬੇ ਅਰਸੇ ਤੋਂ ਚਲੀ ਆ ਰਹੀ ਹੈ। ਲੇਕਿਨ ਮਾਤਾ ਨੇ ਇਸ ਬਾਰ ਸਾਨੂੰ ਸਭ ਨੂੰ, ਅੱਜ ਸਭ ਤੋਂ ਵੱਡਾ ਉਪਹਾਰ ਦਿੱਤਾ ਹੈ। ਮਾਤਾ ਦੇ ਦਰਬਾਰ ਦਾ ਇਹ ਕਾਇਆਕਲਪ, ਅਤੇ ਧਵਜਾਰੋਹਣ ਮੈਂ ਸਮਝਦਾ ਹਾਂ ਅਸੀਂ ਭਗਤੀ ਦੇ ਲਈ ਸ਼ਕਤੀ ਉਪਾਸਕਾਂ ਦੇ ਲਈ ਇਸ ਤੋਂ ਵੱਡਾ ਉਪਹਾਰ ਕੀ ਹੋ ਸਕਦਾ ਹੈ ਅਤੇ ਮਾਂ ਦੇ ਅਸ਼ੀਰਵਾਦ ਦੇ ਬਿਨਾਂ ਇਹ ਸੰਭਵ ਵੀ ਕਿੱਥੇ ਹੋ ਸਕਦਾ ਹੈ।
ਇੱਥੇ ਸ਼੍ਰੀ ਕਾਲਿਕਾ ਮੰਦਿਰ ਨੂੰ ਲੈ ਕੇ ਜੋ ਕੰਮ ਹੋਏ ਹਨ, ਉਸ ਵਿੱਚ ਇੱਕ ਖਾਸ ਗੱਲ ਹੋਰ ਹੈ। ਮਹਾਕਾਲੀ ਮੰਦਿਰ ਨੂੰ ਇੰਨਾ ਸ਼ਾਨਦਾਰ ਸਰੂਪ ਦਿੱਤਾ ਗਿਆ, ਲੇਕਿਨ ਇਸ ਪੂਰੇ ਕੰਮ ਵਿੱਚ ਗਰਭ ਗ੍ਰਹਿ ਵਿੱਚ ਮੂਲ ਸਰੂਪ ਬਰਕਰਾਰ ਰੱਖਿਆ ਗਿਆ। ਇਸ ਸੇਵਾ ਯਗ ਵਿੱਚ ਗੁਜਰਾਤ ਸਰਕਾਰ, ਪਵਿੱਤਰ ਤੀਰਥ ਯਾਤਰਾ ਵਿਕਾਸ ਬੋਰਡ ਅਤੇ ਟ੍ਰਸਟ ਦੇ ਲੋਕਾਂ ਨੇ ਮਿਲ ਕੇ ਕੰਮ ਕੀਤਾ। ਮੈਨੂੰ ਦੱਸਿਆ ਗਿਆ ਹੈ ਕਿ ਮੰਦਿਰ ਪਰਿਸਰ ਦੀ ਪੂਰੀ ਪਰਿਕ੍ਰਮਾ ਦੇ ਲਈ ਹੁਣੇ ਸੁਰੇਂਦਰ ਭਾਈ ਦੱਸ ਰਹੇ ਸਨ, ਦੁਧਿਆ ਤਲਾਬ ਅਤੇ ਛਾਸਿਆ ਤਲਾਬ ਨੂੰ ਜੋੜਣ ਵਾਲਾ ਇੱਕ ਪਰਿਕ੍ਰਮਾ ਪਥ ਵੀ ਤਿਆਰ ਕੀਤਾ ਜਾਵੇਗਾ। ਯਗਸ਼ਾਲਾ, ਭੋਜਨਸ਼ਾਲਾ, ਟੂਰਿਸਟਾਂ ਦੇ ਲਈ ਭਗਤਨਿਵਾਸ, ਅਤੇ ਛਾਸਿਆ ਝੀਲ ਤੋਂ ਮਾਤਾ ਜੀ ਦੇ ਮੰਦਿਰ ਤੱਕ ਲਿਫ ਜਿਹੀਆਂ ਸੁਵਿਧਾਵਾਂ, ਇਸ ਦਾ ਨਿਰਮਾਣ ਵੀ ਕੀਤਾ ਜਾਵੇਗਾ। ਨਾਲ ਹੀ ਮਾਂਚੀ ਦੇ ਕੋਲ ਅਤਿਥਿ ਗ੍ਰਹਿ ਅਤੇ ਮਲਟੀਲੇਵਲ ਪਾਰਕਿੰਗ ਦਾ ਨਿਰਮਾਣ ਵੀ ਹੋਵੇਗਾ।
ਪਹਿਲਾਂ ਇੱਥੇ ਪਹੁੰਚਣ ਦੇ ਲਈ ਸ਼ਰਧਾਲੂਆਂ ਨੂੰ ਕਈ ਘੰਟੇ ਲਗ ਜਾਂਦੇ ਸਨ। ਸੀੜੀਆਂ ਤੋਂ ਚੜ੍ਹਣਾ, ਯਾਤਰਾ ਦੀ ਥਕਾਵਟ, ਕਠਿਨਾਈਆਂ ਤੋਂ ਗੁਜਰਨਾ ਪੈਂਦਾ ਸੀ। ਪਹਿਲਾਂ ਪੌੜੀਆਂ ਵੀ ਕਿਹੋ ਜੀ ਸੀ, ਜੋ ਪਹਿਲਾਂ ਆਏ ਹਨ ਉਨ੍ਹਾਂ ਨੂੰ ਪਤਾ ਹੈ। ਉਸ ਨੂੰ ਸੀੜ੍ਹੀ ਕਿਵੇਂ ਕਹੀਏ ਇਹ ਹਾਲ ਸੀ। ਲੇਕਿਨ ਅੱਜ ਉਹ ਵੀ ਰਚਨਾ ਚੰਗੀ ਹੋ ਗਈ ਹੈ। ਹੁਣ ਮੰਦਿਰ ਤੱਕ ਪਹੁੰਚਣ ਦੇ ਲਈ ਚੰਗੇ ਪੱਥਰ ਤੋਂ ਚੰਗੀ ਪੌੜੀਆਂ ਬਣਾਈਆਂ ਗਈਆਂ ਹਨ। ਪੌੜੀਆਂ ਦੀਆਂ ਉਚਾਈਆਂ ਵੀ ਜ਼ਿਆਦਾ ਨਹੀਂ ਹਨ। ਬਰਾਬਰ ਹਿਸਾਬ ਨਾਲ ਰੱਖਿਆ ਹੈ ਤਾਂਕਿ ਚੜ੍ਹਣ ਵਾਲੇ ਨੂੰ ਦਿਕੱਤ ਨਾ ਹੋਵੇ। ਪਹਿਲਾਂ ਮੰਦਿਰ ਪਰਿਸਰ ਵਿੱਚ ਦੋ ਦਰਜ ਲੋਕ ਵੀ ਇਕੱਠੇ ਨਹੀਂ ਪਹੁੰਚ ਪਾਂਦੇ ਸਨ, ਅੱਜ ਸੌ ਤੋਂ ਵੀ ਜ਼ਿਆਦਾ ਲੋਕ ਇਕੱਠੇ ਇੱਥੇ ਆ ਸਕਦੇ ਹਨ, ਪੂਜਾ ਅਰਚਨਾ ਕਰ ਸਕਦੇ ਹਨ।
ਭੀੜ ਦਾ ਦਬਾਅ ਘੱਟ ਹੋਇਆ ਹੈ, ਤਾਂ ਯਾਤਰੀਆਂ ਦੇ ਲਈ ਸੁਰੱਖਿਆ ਵੀ ਵਧੀ ਹੈ। ਮੰਦਿਰ ਪਰਿਸਰ ਦੇ ਵਿਸਤਾਰ ਨਾਲ ਭਗਦੜ ਜਿਹੀਆਂ ਘਟਨਾਵਾਂ ਤੋਂ ਵੀ ਬਚਿਆ ਜਾ ਸਕੇ ਅਤੇ ਸਾਨੂੰ ਨਿਰੰਤਰ ਜਾਗਰੂਕ ਰਹਿਣਾ ਹੀ ਪੈਂਦਾ ਹੈ ਅਜਿਹੀ ਜਗ੍ਹਾਂ ‘ਤੇ ਅਤੇ ਹੁਣ ਤਾਂ ਇਸ ਦੇ ਬਾਅਦ ਸ਼ਾਇਦ ਯਾਤਰੀਆਂ ਦੀ ਸੰਖਿਆ ਵਧ ਜਾਵੇਗੀ। ਸਾਨੂੰ ਉਨ੍ਹਾਂ ਸਾਰੀਆਂ ਵਿਵਸਥਾਵਾਂ ਦੀ ਚਿੰਤਾ ਕਰਦੇ ਰਹਿਣਾ ਪਵੇਗਾ। ਅਤੇ ਮੈਂ ਹੁਣ ਤੋਂ ਸਾਰੇ ਕਾਲੀ ਭਗਤਾਂ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਅਨੁਸ਼ਾਸਨ ਦਾ ਪਾਲਨ ਕਰਨਾ ਹੋਵੇਗਾ ਕਿਉਂਕਿ ਕਠਿਨ ਜਗ੍ਹਾਂ ਹੈ। ਕੋਈ ਹਾਦਸਾ ਨਾ ਹੋ ਜਾਵੇ। ਪਹਿਲਾਂ ਕਈ ਬਾਰ ਹਾਦਸੇ ਹੁੰਦੇ ਸਨ, ਵੱਡੀ ਚਿੰਤਾ ਸਤਾਉਂਦੀ ਸੀ ਲੇਕਿਨ ਮਾਂ ਦੇ ਅਸ਼ੀਰਵਾਦ ਨਾਲ ਫਿਰ ਗੱਡੀ ਚਲ ਪੈਂਦੀ ਸੀ, ਮੈਂ ਚਾਹੁੰਦਾ ਹਾਂ ਅਸੀਂ ਉਸ ਅਨੁਸ਼ਾਸਨ ਦਾ ਵੀ ਪਾਲਨ ਕਰਾਂਗੇ ਕਿਉਂਕਿ ਕਠਿਨ ਸਥਾਨ ਹੈ, ਉੱਚਾ ਸਥਾਨ ਹੈ। ਕਠਿਨਾਈਆਂ ਦਰਮਿਆਨ ਕੰਮ ਕਰਨਾ ਹੁੰਦਾ ਹੈ। ਤਾਂ ਅਸੀਂ ਜਿੰਨਾ ਅਨੁਸ਼ਾਸਨ ਦਾ ਪਾਲਨ ਕਰਾਂਗੇ ਯਾਤਰਾ ਵੀ ਚੰਗੀ ਹੋਵੇਗੀ, ਮਾਂ ਦੇ ਅਸ਼ੀਰਵਾਦ ਵੀ ਪ੍ਰਾਪਤ ਹੋਣਗੇ। ਪਹਾੜੀ ਦੇ ਉੱਪਰ ਜੋ ਦੁਧਿਆ ਤਲਾਬ ਹੈ, ਉਸ ਨੂੰ ਵੀ ਡਿਵੈਲਪ ਕੀਤਾ ਜਾ ਰਿਹਾ ਹੈ। ਇਸ ਤਲਾਬ ਦੇ ਚਾਰੋਂ ਤਰਫ ਇੱਕ ਪਰਿਕ੍ਰਮਾ, ਸਰਕੁਲਰ ਪਾਥ ਬਣਾਇਆ ਗਿਆ ਹੈ। ਇਸ ਤੋਂ ਵੀ ਲੋਕਾਂ ਨੂੰ ਬਹੁਤ ਅਸਾਨੀ ਹੋਈ ਹੈ।
ਮਾਂ ਮਹਾਕਾਲੀ ਦੇ ਚਰਣਾਂ ਵਿੱਚ ਆ ਕੇ ਸਾਨੂੰ ਬਾਰ ਬਾਰ ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮਨ ਸੁਭਾਵਿਕ ਤੌਰ ‘ਤੇ ਹੁੰਦਾ ਹੈ। ਲੇਕਿਨ, ਪਹਿਲਾਂ ਪਾਵਾਗੜ੍ਹ ਦੀ ਯਾਤਰਾ ਇੰਨੀ ਕਠਿਨ ਸੀ ਕਿ ਲੋਕ ਕਹਿੰਦੇ ਸਨ ਕਿ ਘੱਟ ਤੋਂ ਘੱਟ ਜੀਵਨ ਵਿੱਚ ਇੱਕ ਬਾਰ ਮਾਤਾ ਦੇ ਦਰਸ਼ਨ ਹੋ ਜਾਣ। ਅੱਜ ਇੱਥੇ ਵਧ ਰਹੀਆਂ ਸੁਵਿਧਾਵਾਂ ਨੇ ਮੁਸ਼ਿਕਲ ਦਰਸ਼ਨਾਂ ਨੂੰ ਸੁਲਭ ਕਰ ਦਿੱਤਾ ਹੈ। ਮਾਤਾਵਾਂ, ਭੈਣਾਂ, ਬਜ਼ੁਰਗ, ਬੱਚੇ, ਯੁਵਾ, ਦਿੱਵਯਾਂਗ, ਹਰ ਕੋਈ ਹੁਣ ਅਸਾਨੀ ਨਾਲ ਮਾਂ ਦੇ ਚਰਣਾਂ ਅਜਿਹੇ ਆਕਾਰ ਦੀ ਆਪਣੀ ਭਗਤੀ ਦਾ, ਮਾਂ ਦੇ ਪ੍ਰਸਾਦ ਦਾ ਸਹਿਜ ਲਾਭ ਲੈ ਸਕਦੇ ਹਨ।
ਹੁਣ ਮੈਂ ਖੁਦ ਵੀ ਇੱਥੇ ਪਹੁੰਚਣ ਦੇ ਲਈ ਟੈਕਨੋਲੋਜੀ ਦੇ ਮਾਧਿਅਮ ਨਾਲ ਆਇਆ, ਰੋਪਵੇਅ ਦੇ ਮਾਧਿਅਮ ਨਾਲ ਆਇਆ। ਰੋਪਵੇਅ ਨੇ ਨਾ ਸਿਰਫ ਇਹ ਯਾਤਰਾ ਅਸਾਨ ਕੀਤੀ ਹੈ, ਬਲਕਿ ਰੋਪਵੇਅ ਤੋਂ ਪਾਵਾਗੜ੍ਹ ਦੀ ਅਦਭੁੱਤ ਜੋ ਖੂਬਸੂਰਤੀ ਹੈ, ਉਸ ਦਾ ਆਨੰਦ ਵੀ ਮਿਲਦਾ ਹੈ। ਅੱਜ ਗੁਜਰਾਤ ਵਿੱਚ ਕਈ ਤੀਰਥ ਅਤੇ ਟੂਰਿਜ਼ਮ ਸਥਲ ਅਜਿਹੇ ਰੋਪਵੇਅ ਨਾਲ ਜੁੜ ਰਹੇ ਹਨ। ਪਾਵਾਗੜ੍ਹ, ਸਪੂਤਾਰਾ, ਅੰਬਾਜੀ ਅਤੇ ਗਿਰਨਾਰ ਵਿੱਚ ਰੋਪ-ਵੇਅ ਹੋਣ ਨਾਲ ਲੋਕਾਂ ਨੂੰ ਬਹੁਤ ਸਹੂਲੀਅਤ ਮਿਲ ਰਹੀ ਹੈ।
ਪਾਵਾਗੜ੍ਹ, ਮਾਂ ਅੰਬਾ ਅਤੇ ਸੋਮਨਾਥ, ਦਵਾਰਕੇਸ਼ ਦੇ ਅਸ਼ੀਰਵਾਦ ਨਾਲ ਹੀ ਗੁਜਰਾਤ ਗਰਵੀ ਗੁਜਰਾਤ ਬਣਿਆ ਹੈ। ਗੁਜਰਾਤ ਦੇ ਮਹਾਨ ਕਵੀ ਨਰਮਦ ਨੇ ਗੁਜਰਾਤ ਦੀ ਸੱਭਿਆਚਾਰਕ ਮਹਿਮਾ ਦਾ ਵਰਨਣ ਕਰਦੇ ਹੋਏ ਲਿਖਿਆ ਹੈ-
ਉੱਤਰਮਾਂ ਅੰਬਾ ਮਾਤ, ਪੂਰਵਮਾਂ ਕਾਲੀ ਮਾਤ। ਛੇ ਦਕਸ਼ਿਨ ਦਿਸ਼ਾਮਾਂ ਕਰਤਾ ਰਕਸ਼ਾ, ਕੁੰਤੇਸ਼ਵਰ ਮਹਾਦੇਵ। ਨੇ ਸੋਮਨਾਥ ਨੇ ਦਵਾਰਕੇਸ਼ ਏ, ਪਸ਼ਵਿਮ ਕੇਰਾ ਦੇਵ ਛੇ ਸਹਾਯਮਾਂ ਸਾਕਸ਼ਾਤ, ਜਯ ਜਯ ਗਰਵੀ ਗੁਜਰਾਤ।
(ਉੱਤਰ ਵਿੱਚ ਮਾਤਾ ਅੰਬਾ ਮਾਂ, ਪੂਰਬ ਵਿੱਚ ਕਾਲੀ ਮਾਂ ਹੈ, ਦੱਖਣ ਦਿਸ਼ਾ ਵਿੱਚ ਕਰਦੇ ਰੱਖਿਆ ਕੁੰਤੇਸ਼ਵਰ ਮਹਾਦੇਵ, ਸੋਮਨਾਥ ਅਤੇ ਦਵਾਰਕੇਸ਼ ਪੱਛਮ ਦੇ ਦੇਵ ਹਨ, ਸਹਾਯ ਵਿੱਚ ਸਾਕਸ਼ਾਤ ਜੈ ਜੈ ਗਰਵੀ ਗੁਜਰਾਤ…)
ਅੱਜ ਗੁਜਰਾਤ ਦੀ ਇਹ ਪਹਿਚਾਣ ਆਸਮਾਨ ਛੂ ਰਹੀ ਹੈ।
ਕਵੀ ਨਰਮਦ ਨੇ ਗਰਵੀ ਗੁਜਰਾਤ ਦੀ ਪਹਿਚਾਣ ਦੇ ਰੂਪ ਵਿੱਚ ਜਿਨ੍ਹਾਂ ਸੱਭਿਆਚਾਰਕ ਕੇਂਦਰਾਂ ਦਾ ਨਾਮ ਲਿਆ ਹੈ, ਅੱਜ ਉਹ ਸਾਰੇ ਤੀਰਥ ਇੱਕ ਨਵੀਂ ਵਿਕਾਸ ਯਾਤਰਾ ‘ਤੇ ਅੱਗੇ ਵਧ ਰਹੇ ਹਨ। ਆਸਥਾ ਦੇ ਨਾਲ ਨਾਲ ਤੀਰਥਾਂ ਅਤੇ ਮੰਦਿਰਾਂ ਦੇ ਵਿਕਾਸ ਵਿੱਚ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸਾਰੇ ਤੀਰਥਾਂ ‘ਤੇ ਯਾਤਰੀ ਸੁਵਿਧਾਵਾਂ ਦਾ ਵਿਕਾਸ ਕੀਤਾ ਗਿਆ ਹੈ। ਗੁਜਰਾਤ ਦੇ ਤੀਰਥਾਂ ਵਿੱਚ ਹੁਣ ਦਿੱਵਿਯਤਾ ਵੀ ਹੈ, ਸ਼ਾਂਤੀ ਵੀ ਹੈ, ਸਮਾਧਾਨ ਵੀ ਹੈ, ਸੰਤੋਸ਼ ਵੀ ਹੈ ਹੋਰ ਇਸ ਤੋਂ ਵੱਡਾ ਸੁਖ ਕੀ ਹੋ ਸਕਦਾ ਹੈ।
ਅਗਰ ਮਾਤਾ ਦੇ ਹੀ ਮੰਦਿਰਾਂ ਦੀ ਗੱਲ ਕਰੀਏ, ਸ਼ਕਤੀ ਦੇ ਸਮਰੱਥ ਦੀ ਗੱਲ ਕਰੀਏ, ਤਾਂ ਸਾਨੂੰ ਗੁਜਰਾਤ ਦੇ ਲੋਕ ਇੰਨੇ ਖੁਸ਼ਕਿਸਤ ਰਹੇ ਹਨ ਅਤੇ ਮਾਂ ਸ਼ਕਤੀ ਦੀ ਪੂਜਾ ਕਰਨ ਵਾਲੇ ਭਗਤਾਂ ਦੇ ਲਈ ਗੁਜਰਾਤ ਵਿੱਚ ਤਾਂ ਪੂਰਾ ਇੱਕ ਸ਼ਕਤੀਚਕਰ ਹੈ। ਇੱਕ ਸ਼ਕਤੀ ਰੱਖਿਆਚਕਰ ਹੈ, ਗੁਜਰਾਤ ਦਾ ਰੱਖਿਆ ਕਵਚ ਦੇ ਰੂਪ ਵਿੱਚ ਉਹ ਕੰਮ ਕਰ ਰਿਹਾ ਹੈ। ਗੁਜਰਾਤ ਦੇ ਅਲੱਗ-ਅਲੱਗ ਖੇਤਰਾਂ ਵਿੱਚ ਵਿਰਾਜਮਾਨ ਸ਼ਕਤੀ ਰੂਪੇਣ ਮਾਤਾਵਾਂ ਗੁਜਰਾਤ ਨੂੰ ਨਿਰੰਤਰ ਅਸ਼ੀਰਵਾਦ ਦੇਂਦੀ ਹੈ ਅਤੇ ਗੁਜਰਾਤ ਦੀ ਰੱਖਿਆ ਕਰਦੀ ਹੈ। ਬਨਾਸਕਾਂਠਾ ਵਿੱਚ ਅੰਬਾ ਜੀ ਹੈ, ਪਾਵਾਗੜ੍ਹ ਵਿੱਚ ਮਾਂ ਕਾਲੀ, ਚੋਟਿਲਾ ਵਿੱਚ ਚਾਮੁੰਡਾ ਮਾਂ, ਉਂਝਾ ਵਿੱਚ ਉਮਿਯਾ ਮਾਂ, ਕੱਛ ਦੇ ਮਾਤਾ ਨੋ ਮੜ੍ਹ ਵਿੱਚ ਆਸਾਪੂਰਾ ਮਾਤਾ ਜੀ ਹੈ, ਨਵਸਾਰੀ ਦੇ ਕੋਲ ਉਨਾਈ ਮਾਤਾ ਹੈ, ਡੇਡਿਯਾਪਾਡਾ ਦੇ ਕੋਲ ਦੇਵਮੋਗਰਾ ਮਾਤਾ ਹੈ, ਭਾਵਨਗਰ ਦੇ ਕੋਲ ਮਾਟੇਲ ਵਿੱਚ ਖੋਡਿਯਾਰ ਮਾਂ ਹੈ, ਮੇਹਸਾਣਾ ਵਿੱਚ ਬਹੁਚਰਾ ਮਾਤਾ ਜੀ ਹੈ, ਉੱਧਰ ਸਾਡੇ ਖੋਦਲਧਾਮ , ਉੱਧਰ ਉਨਿਯਾਧਾਮ, ਗਿਰਨਾਰ ਦੇ ਉੱਪਰ ਅੰਬਾ ਮਾਂ, ਅਨੇਕ ਮਾਤਾਵਾਂ ਹਰ ਕੋਨੇ ਵਿੱਚ ਹਨ। ਸਾਨੂੰ ਨਿਰੰਤਰ ਅਸ਼ੀਰਵਾਦ ਰਹਿੰਦਾ ਹੈ, ਯਾਨੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ‘ਤੇ ਇੱਕ ਸ਼ਕਤੀ ਦਾ ਅਸ਼ੀਰਵਾਦ ਹੈ।
ਅੰਬਾ ਜੀ ਵਿੱਚ ਗੱਬਰ ਫੂਟਹਿਲਸ, ਹੁਣੇ ਸਾਡੇ ਭੂਪੇਂਦਰ ਭਾਈ ਵਰਨਣ ਕਰ ਰਹੇ ਸਨ, 3D ਵੀਡੀਓ ਪ੍ਰੌਜੈਕਸ਼ਨ ਮੈਪਿੰਗ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਹੈ। ਨਾਲ ਮਹਾਆਰਤੀ ਵੀ ਸ਼ੁਰੂ ਕੀਤੀ ਗਈ ਹੈ। ਕੇਂਦਰ ਦੀ ਪ੍ਰਸਾਦ ਯੋਜਨਾ ਦੇ ਤਹਿਤ ਗੱਬਰ ਤੀਰਥ ਦਾ ਪੁਨਰਉਦਾਰ ਵੀ ਕੀਤਾ ਜਾ ਰਿਹਾ ਹੈ। ਅੰਬਾ ਜੀ ਮੰਦਿਰ ਪਰਿਸਰ ਦੀ ਵਿਕਾਸ ਯੋਜਨਾ ‘ਤੇ ਵੀ ਕੰਮ ਚਲ ਰਿਹਾ ਹੈ। ਕੋਟੇਸ਼ਵਰ ਮਹਾਦੇਵ ਮੰਦਿਰ, ਰਿੰਛਡਿਯਾ ਮਹਾਦੇਵ ਮੰਦਿਰ ਜਿਹੇ ਪੁਣਯ ਥਾਵਾਂ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ।
ਹੁਣ ਕੁਝ ਸਮੇਂ ਪਹਿਲਾਂ ਹੀ ਮੈਨੂੰ ਸੋਮਨਾਥ ਮੰਦਿਰ ਵਿੱਚ ਵੀ ਕਈ ਵਿਕਾਸ ਕਾਰਜਾਂ ਦੇ ਲੋਕਾਰਪਣ ਦਾ ਅਵਸਰ ਵੀ ਮਿਲਿਆ ਸੀ। ਦਵਾਰਿਕਾ ਵਿੱਚ ਵੀ ਘਾਟਾਂ, ਯਾਤਰੀ ਸੁਵਿਧਾਵਾਂ ਅਤੇ ਮੰਦਿਰਾਂ ਦੀ ਸੁੰਦਰਤਾ ਵਿੱਚ ਵੀ ਕੰਮ ਕੀਤਾ ਗਿਆ ਹੈ। ਪੰਚਮਹਾਲ ਦੇ ਲੋਕਾਂ ਨੂੰ ਮੇਰੀ ਤਾਕੀਦ ਹੈ ਬਾਹਰ ਤੋਂ ਜੋ ਵੀ ਸ਼ਰਧਾਲੂ ਇੱਥੇ ਦਰਸ਼ਨ ਕਰਨ ਆਉਣ, ਉਨ੍ਹਾਂ ਨੂੰ ਤੁਸੀਂ ਆਪਣੇ ਰਾਜ ਦੇ ਇਨ੍ਹਾਂ ਸਾਰੀਆਂ ਥਾਵਾਂ ‘ਤੇ ਜਾਣ ਨੂੰ ਜ਼ਰੂਰ ਕਹੋ। ਮਾਧਵਪੁਰ ਵਿੱਚ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਣ ਅਤੇ ਮਾਂ ਰੂਕਿਮਣੀ ਦਾ ਵਿਆਹ ਹੋਇਆ ਸੀ, ਉੱਥੇ ਰੂਕਿਮਣੀ ਮੰਦਿਰ ਦਾ ਮੁੜ ਵਿਕਾਸ ਵੀ ਕੀਤਾ ਜਾਵੇਗਾ। ਹੁਣੇ ਅਪ੍ਰੈਲ ਦੇ ਮਹੀਨੇ ਵਿੱਚ ਜਿਵੇਂ ਭੂਪੇਂਦਰ ਭਾਈ ਨੇ ਦੱਸਿਆ, ਸਾਡੇ ਰਾਸ਼ਟਰਪਤੀ ਜੀ ਨੇ ਮਾਧਵਪੁਰ ਘੇਡ ਮੇਲੇ ਦਾ ਉਦਘਾਟਨ ਕਰਨ ਉਹ ਖੁਦ ਇੱਥੇ ਆਏ ਸਨ।
ਤੀਰਥਾਂ ਦਾ ਇਹ ਵਿਕਾਸ ਸਿਰਫ ਆਸਥਾ ਦੇ ਵਿਕਾਸ ਦੇ ਵਿਸ਼ੇ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਸਾਡੇ ਤੀਰਥ ਸਮਾਜ ਦੀ ਗਤੀਸ਼ੀਲਤਾ ਅਤੇ ਰਾਸ਼ਟਰ ਦੀ ਇੱਕਜੁਟਤਾ ਦੇ ਵੀ ਇੱਕ ਵੱਡੇ ਮਹੱਤਪੂਰਨ ਜੀਵੰਤ ਪ੍ਰਤੀਕ ਹਨ। ਇਨ੍ਹਾਂ ਤੀਰਥਾਂ ਅਤੇ ਮੰਦਿਰਾਂ ਵਿੱਚ ਆਉਣ ਵਾਲੇ ਸ਼ਰਧਾਲੂ ਆਪਣੇ ਨਾਲ ਕਈ ਨਵੇਂ ਅਵਸਰ ਵੀ ਲੈ ਕੇ ਆਉਂਦੇ ਹਨ। ਕਿਸੇ ਵੀ ਖੇਤਰ ਵਿੱਚ ਟੂਰਿਜ਼ਮ ਵਧਦਾ ਹੈ ਤਾਂ ਰੋਜ਼ਗਾਰ ਵੀ ਵਧਦਾ ਹੈ, ਇਨਫ੍ਰਾਸਟ੍ਰਕਚਰ ਦਾ ਵੀ ਵਿਕਾਸ ਹੁੰਦਾ ਹੈ। ਸਾਡੇ ਤੀਰਥ ਯਾਤਰੀਆਂ ਨੂੰ ਸਥਾਨਕ ਸੱਭਿਆਚਾਰ ਨਾਲ ਤਾਂ ਜਾਣੂ ਕਰਵਾਉਂਦੇ ਹੀ ਹਨ, ਸਥਾਨਕ ਕਲਾ, ਕੌਸ਼ਲ ਅਤੇ ਸ਼ਿਲਪ ਦਾ ਵੀ ਪ੍ਰਚਾਰ ਪ੍ਰਸਾਰ ਹੁੰਦਾ ਹੈ। ਅਸੀਂ ਸਾਰੇ ਇਸ ਗੱਲ ਦੇ ਗਵਾਹ ਹਨ ਸਾਡਾ ਕੇਵਡੀਆ, ਉੱਥੇ ਦਾ ਸਾਡਾ ਏਕਤਾ ਨਗਰ, ਸਟੈਟਿਊ ਆਵ੍ ਯੂਨਿਟੀ ਉਸ ਦੇ ਬਾਅਦ ਟੂਰਿਸਟਾਂ ਦੀ ਜੋ ਸੰਖਿਆ ਵਧੀ ਹੈ। ਅੱਜ ਦੁਨੀਆ ਵਿੱਚ ਮਹੱਤਵਪੂਰਨ ਟੂਰਿਜ਼ਮ ਖੇਤਰਾਂ ਵਿੱਚ ਉਹ ਇੱਕ ਡੈਸਟੀਨੇਸ਼ਨ ਦੇ ਰੂਪ ਵਿੱਚ ਜਾਣਿਆ ਜਾਣ ਲਗਿਆ ਹੈ। ਦੁਨੀਆ ਵਿੱਚ ਉਸ ਨੇ ਵੀ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਸੁਵਿਧਾਵਾਂ ਵਧਣ ਦੇ ਬਾਅਦ ਕਾਸ਼ੀ ਵਿਸ਼ਵਨਾਥ ਧਾਮ ਅਤੇ ਚਾਰਧਾਮ ਯਾਤਰਾ ਵਿੱਚ ਵੀ ਸ਼ਰਧਾਲੂਆਂ ਦੀ ਸੰਖਿਆ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਬਾਰ ਤੋਂ ਕੇਦਾਰਨਾਥ ਵਿੱਚ ਹੁਣੇ ਕੁਝ ਹੀ ਹਫਤੇ ਹੋਏ ਹਨ ਸਾਰੇ ਰਿਕਾਰਡ ਤੋੜ ਦਿੱਤੇ ਹਨ, ਇੰਨੇ ਯਾਤਰੀ ਉੱਥੇ ਪਹੁੰਚੇ ਹਨ।
ਪਾਵਾਗੜ੍ਹ ਦੇ ਵਿਕਾਸ ਨਾਲ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਂਆਂ ਦੀ ਸੰਖਿਆ ਵਧੇਗੀ ਤਾਂ ਇਸ ਦਾ ਲਾਭ ਵਡੋਦਰਾ ਹੋਵੇ, ਪੰਚਮਹਾਲ ਹੋਵੇ, ਇਸ ਪੂਰਾ ਸਾਡਾ ਵਣਵਾਸੀ ਪੱਟੋ ਹੋਵੇ, ਸਾਡੀ ਆਦਿਵਾਸੀ ਭਾਈ ਭੈਣ ਹੋਣ, ਸਭ ਦੇ ਜੀਵਨ ਵਿੱਚ ਬਹੁਤ ਵੱਡੀ ਤਾਕਤ ਭਰਣ ਵਾਲਾ ਹੈ। ਜੋ ਸ਼ਰਧਾਲੂ ਮੰਦਿਰ ਵਿੱਚ ਆਉਣਗੇ, ਉਹ ਇੱਥੋਂ ਵਿਰਾਸਤਵਣ ਵੀ ਜਾਣਗੇ। ਵਿਰਾਸਤਵਣ ਪ੍ਰਕਰਿਤੀ, ਵਾਤਾਵਰਣ, ਪਰੰਪਰਾ ਅਤੇ ਆਯੁਰਵੇਦ ਜਿਹੇ ਵਿਸ਼ਿਆਂ ‘ਤੇ ਦੇਸ਼ ਦੇ ਲਈ ਇੱਕ ਵੱਡਾ ਆਕਰਸ਼ਣ ਅਤੇ ਪ੍ਰੇਰਣਾ ਦਾ ਕੇਂਦਰ ਬਣ ਸਕਦਾ ਹੈ। ਇਸੇ ਤਰ੍ਹਾਂ, archaeological ਪਾਰਕ ਅਤੇ ਪਾਵਾਗੜ੍ਹ ਕਿਲਾ ਦੇ ਲਈ ਵੀ ਆਕਰਸ਼ਣ ਵਧਣ ਵਾਲਾ ਹੈ। ਵਿਕਾਸ ਨਾਲ ਕਾਰਜ ਪੰਚਮਹਾ ਨੂੰ ਦੇਸ਼ ਵਿੱਚ ਪ੍ਰਮੁੱਖ ਟੂਰਿਜ਼ਮ ਸਥਲ ਦੇ ਰੂਪ ਵਿੱਚ ਉਭਰਣ ਵਿੱਚ ਮਦਦ ਕਰਨਗੇ।
ਪਾਵਾਗੜ੍ਹ ਵਿੱਚ ਅਧਿਆਤਮ ਵੀ ਹੈ, ਇਤਿਹਾਸ ਵੀ ਹੈ, ਕੁਦਰਤ ਵੀ ਹੈ, ਕਲਾ-ਸੱਭਿਆਚਾਰ ਵੀ ਹੈ। ਇੱਥੇ ਇੱਕ ਹੋਰ ਮਾਂ ਮਹਾਕਾਲੀ ਦਾ ਸ਼ਕਤੀਪੀਠ ਹੈ, ਤਾਂ ਦੂਸਰੀ ਤਰਫ ਜੈਨ ਮੰਦਿਰ ਦੀ ਧਰੋਹਰ ਵੀ ਹੈ। ਯਾਨੀ, ਪਾਵਾਗੜ੍ਹ ਇੱਕ ਤਰਫ ਤੋਂ ਭਾਰਤ ਦੀ ਇਤਿਹਾਸਿਕ ਵਿਵਿਧਤਾ ਦੇ ਨਾਲ ਸਰਵਧਰਮ ਸਮਭਾਵ ਦਾ ਕੇਂਦਰ ਰਿਹਾ ਹੈ। ਯੂਨੈਸਕੋ ਨੇ ਚੰਪਾਨੇਰ ਦੇ ਪੁਰਾਤਤਵ ਸਥਲ ਨੂੰ ਵਿਸ਼ਵ ਧਰੋਹਰ ਵਰਲਡ ਹੈਰੀਟੇਜ ਦੇ ਰੂਪ ਵਿੱਚ ਸਥਲ ਦੇ ਰੂਪ ਵਿੱਚ ਇਸ ਸਾਈਟ ਨੂੰ ਦਰਜ ਕੀਤਾ ਹੋਇਆ ਹੈ। ਇੱਥੇ ਵਧਦਾ ਹੋਇਆ ਟੂਰਿਜ਼ਮ, ਇੱਥੇ ਦੀ ਪਹਿਚਾਣ ਨੂੰ ਵੀ ਹੋਰ ਮਜ਼ਬੂਤ ਕਰੇਗਾ।
ਪੰਚਮਹਾਲ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਦੇ ਨਾਲ ਇੱਥੇ ਦੇ ਨੌਜਵਾਨਾਂ ਦੇ ਲਈ ਵੱਡੀ ਸੰਖਿਆ ਵਿੱਚ ਨਵੇਂ ਅਵਸਰ ਤਿਆਰ ਹੋਣ ਵਾਲੇ ਹਨ। ਸਾਡੇ ਆਦਿਵਾਸੀ ਭਾਈ-ਭੈਣਾਂ ਨੂੰ ਖਾਸ ਤੌਰ ‘ਤੇ ਰੋਜ਼ਗਾਰ ਦੇ ਨਵੇਂ ਅਵਸਰ ਆਉਣ ਵਾਲੇ ਹਨ। ਆਦਿਵਾਸੀ ਸਮਾਜ ਦੀ ਕਲਾ-ਸੱਭਿਆਚਾਰਕ ਅਤੇ ਪਾਰੰਪਰਿਕ ਕੌਸ਼ਲ ਨੂੰ ਵੀ ਨਵੀਂ ਪਹਿਚਾਣ ਮਿਲਣ ਵਾਲੀ ਹੈ।
ਅਤੇ ਸਾਡਾ ਪੰਚਮਹਾਲ ਤਾਂ ਬੈਜੂ ਬਾਵਰਾ ਜਿਹੇ ਮਹਾਨ ਗਾਇਕਾਂ ਦੀ ਧਰਤੀ ਰਿਹਾ ਹੈ। ਉਹ ਪ੍ਰਤਿਭਾ ਅੱਜ ਵੀ ਇੱਥੇ ਦੀ ਮਿੱਟੀ ਵਿੱਚ ਹੈ। ਜਿੱਥੇ-ਜਿੱਥੇ ਵਿਰਾਸਤ, ਜੰਗਲ ਅਤੇ ਸੱਭਿਆਚਾਰ ਮਜ਼ਬੂਤ ਹੁੰਦਾ ਹੈ, ਉੱਥੇ ਕਲਾ ਅਤੇ ਪ੍ਰਤਿਭਾ ਵੀ ਵਧੀ ਹੁੰਦੀ ਹੈ। ਸਾਨੂੰ ਇਸ ਪ੍ਰਤਿਭਾ ਨੂੰ ਵੀ ਉਭਾਰਣਾ ਹੈ, ਨਵੀਂ ਪਹਿਚਾਣ ਵੀ ਦੇਣੀ ਹੈ।
ਚੰਪਾਨੇਰ ਉਹ ਜਗ੍ਹਾਂ ਹੈ ਜਿੱਥੇ ਸਾਲ 2006 ਵਿੱਚ ਗੁਜਰਾਤ ਦਾ ਗੌਰਵ ਵਧਾਉਣ ਵਾਲੀ ਜਯੋਤਿਗ੍ਰਾਮ ਯੋਜਨਾ ਦੀ ਸ਼ੁਰੂਆਤ ਹੋਈ ਸੀ। ਮੈਂ ਜਦ ਮੁੱਖਮੰਤਰੀ ਬਣਿਆ ਤਾਂ ਲੋਕ ਮੈਨੂੰ ਕਹਿੰਦੇ ਸਨ ਸਾਹਬ ਘੱਟ ਤੋਂ ਘੱਟ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਬਿਜਲੀ ਮਿਲੇ, ਅਜਿਹੀ ਵਿਵਸਥਾ ਕਰੋ, ਇੱਥੇ ਮਾਂ ਕਾਲੀ ਦੇ ਚਰਣਾਂ ਵਿੱਚ ਬੈਠ ਕੇ ਅਸੀਂ ਜਯੋਤਿਗ੍ਰਾਮ ਯੋਜਨਾ ਨਾਲ ਗੁਜਰਾਤੇ ਵਿੱਚ ਅਤੇ ਦੇਸ਼ ਵਿੱਚ ਪਹਿਲੀ ਬਾਰ ਚੌਵੀ ਘੰਟੇ ਘਰਾਂ ਵਿੱਚ ਬਿਜਲੀ ਪਹੁਚੰਣ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ ਅਤੇ ਤਦ ਉਸ ਸਮੇਂ ਦੇ ਸਾਡੇ ਰਾਸ਼ਟਰਪਤੀ ਸ਼੍ਰੀ ਏ.ਪੀ.ਜੇ, ਅਬਦੁਲ ਕਲਾਮ ਜੀ ਉਸ ਪ੍ਰੋਗਰਾਮ ਵਿੱਚ ਆਏ ਸਨ ਅਤੇ ਉਨ੍ਹਾਂ ਦੇ ਕਰਕਮਲਾਂ ਨਾਲ ਅਸੀਂ ਉਸ ਨੂੰ ਲਾਂਚ ਕੀਤਾ ਸੀ। ਜਯੋਤਿਗ੍ਰਾਮ ਯੋਜਨਾ ਨੇ ਗੁਜਰਾਤ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਏ ਜੋੜਿਆ। ਇਸ ਯੋਜਨਾ ਦੀ ਵਜ੍ਹਾ ਨਾਲ ਗੁਜਰਾਤ ਦੇ ਲੋਕਾਂ ਨੂੰ ਚੌਵੀ ਘੰਟੇ ਬਿਜਲੀ ਮਿਲਣੀ ਸ਼ੁਰੂ ਹੋਈ।
ਪਾਵਾਗੜ੍ਹ ਦਾ ਨਾਮ ਹੀ ਹੈ ਇੱਕ ਪ੍ਰਕਾਰ ਨਾਲ ਹਾਵ ਦਾ ਗੜ੍ਹ ਹੈ। ਇੱਥੇ ਵਾਯੁਦੇਵ ਦੀ ਵਿਸ਼ੇਸ਼ ਕ੍ਰਿਪਾ ਰਹਿੰਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸੱਭਿਆਚਾਰਕ ਪੁਨਰੋਥਾਨ ਅਤੇ ਵਿਕਾਸ ਦੀ ਜੋ ਹਵਾ ਪਾਵਾਗੜ੍ਹ ਵੱਚ ਵਹਿ ਰਹੀ ਹੈ, ਇਸ ਦੀ ਮਹਿਕ ਵੀ ਪੂਰੇ ਗੁਜਰਾਤ ਅਤੇ ਦੇਸ਼ ਵਿੱਚ ਪਹੁੰਚੇਗੀ। ਇਸੇ ਭਾਵ ਦੇ ਨਾਲ, ਮੈਂ ਮਾਂ ਮਹਾਕਾਲੀ ਦੇ ਚਰਣਾਂ ਵਿੱਚ ਇੱਕ ਬਾਰ ਫਿਰ ਮੇਰਾ ਨਮਨ ਕਰਦਾ ਹਾਂ। ਤੁਹਾਨੂੰ ਸਭ ਨੂੰ ਵੀ ਇੱਕ ਬਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਜਦੋਂ ਮਾਤਾ ਕਾਲੀ ਦੇ ਚਰਣਾਂ ਵਿੱਚ ਆਇਆ ਹਾਂ, ਤਦ ਗੁਜਰਾਤ ਦਾ ਵਿਸ਼ਾਲ ਫਲਕ ਅਤੇ ਹੋਰ ਰਾਜਾਂ ਤੋਂ ਵੀ ਮਾਤਾ ਕਾਲੀ ਦੇ ਭਗਤਾਂ ਨੂੰ ਅਣਗਿਣਤ ਸੰਖਿਆ, ਖੂਬ ਸ਼ਰਧਾ ਦੇ ਨਾਲ ਇੱਥੇ ਆਉਂਦੇ ਹਨ। ਉਨ੍ਹਾਂ ਭਗਤਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਕਾਰਨ ਕਿ, ਉਨ੍ਹਾਂ ਨੇ ਜੋ ਸੁਪਨਾ ਦੇਖਿਆ ਹੋਵੇਗਾ, ਉਨ੍ਹਾਂ ਦੇ ਪੂਰਵਜਾਂ ਨੇ ਜੋ ਸੁਪਨਾ ਦੇਖਿਆ ਹੋਵੇਗਾ, ਉਨ੍ਹਾਂ ਦੇ ਪੂਰਵਜ ਜੋ ਆਸ਼ਾ ਦੇ ਨਾਲ ਆਉਂਦੇ ਸਨ, ਅਤੇ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਸਨ। ਅੱਜ ਉਨ੍ਹਾਂ ਦੀ ਸੰਤਾਨ ਉਨ੍ਹਾਂ ਦੇ ਪੂਰਵਜਾਂ ਨੂੰ ਵੀ ਕਹਿ ਸਕਣਗੇ, ਕਿ ਤੁਸੀਂ ਭਲੇ ਹੀ ਕਸ਼ਟ ਸਹੇ ਹਨ, ਪਰੰਤੂ ਹੁਣ ਯੁਗ ਬਦਲ ਗਿਆ ਹੈ। ਹੁਣ ਮਾਤਾ ਕਾਲੀ ਪੂਰੇ ਗੌਰਵ ਦੇ ਨਾਲ ਸਾਨੂੰ ਅਸ਼ੀਰਵਾਦ ਦੇ ਰਹੀ ਹੈ। ਅਜਿਹੀ ਇੱਕ ਭਾਵਨਾ ਦੇ ਨਾਲ ਫਿਰ ਤੋਂ ਇੱਕਬਾਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ। ਸਭ ਟ੍ਰਸਟੀ ਮੰਡਲ ਨੂੰ, ਗੁਜਰਾਤ ਸਰਕਾਰ ਨੂੰ, ਭੂਪੇਂਦਰ ਭਾਈ ਦੀ ਅਗਾਵਈ ਵਿੱਚ ਹੋਏ ਕੰਮਾਂ ਦੀ ਦਿਲ ਤੋਂ ਸ਼ਲਾਘਾ ਕਰਦਾ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ।
*****
ਡੀਐੱਸ/ਟੀਐੱਸ/ਏਵੀ
May Kalika Mata's blessings be upon all of us. Addressing a programme at Pavagadh Hill. https://t.co/poLpvqwmy2
— Narendra Modi (@narendramodi) June 18, 2022
आज सदियों बाद पावागढ़ मंदिर में एक बार फिर से मंदिर के शिखर पर ध्वज फहरा रहा है।
— PMO India (@PMOIndia) June 18, 2022
ये शिखर ध्वज केवल हमारी आस्था और आध्यात्म का ही प्रतीक नहीं है!
ये शिखर ध्वज इस बात का भी प्रतीक है कि सदियाँ बदलती हैं, युग बदलते हैं, लेकिन आस्था का शिखर शाश्वत रहता है: PM @narendramodi
आज भारत के आध्यात्मिक और सांस्कृतिक गौरव पुनर्स्थापित हो रहे हैं।
— PMO India (@PMOIndia) June 18, 2022
आज नया भारत अपनी आधुनिक आकांक्षाओं के साथ साथ अपनी प्राचीन पहचान को भी जी रहा है, उन पर गर्व कर रहा है: PM @narendramodi
मां काली का आशीर्वाद लेकर विवेकानंद जी जनसेवा से प्रभुसेवा में लीन हो गए थे: PM @narendramodi
— PMO India (@PMOIndia) June 18, 2022
मां, मुझे भी आशीर्वाद दो कि मैं और अधिक ऊर्जा के साथ, और अधिक त्याग और समर्पण के साथ देश के जन-जन का सेवक बनकर उनकी सेवा करता रहूं।
— PMO India (@PMOIndia) June 18, 2022
मेरा जो भी सामर्थ्य है, मेरे जीवन में जो कुछ भी पुण्य हैं, वो मैं देश की माताओं-बहनों के कल्याण के लिए, देश के लिए समर्पित करता रहूं: PM
पहले पावागढ़ की यात्रा इतनी कठिन थी कि लोग कहते थे कि कम से कम जीवन में एक बार माता के दर्शन हो जाएँ।
— PMO India (@PMOIndia) June 18, 2022
आज यहां बढ़ रही सुविधाओं ने मुश्किल दर्शनों को सुलभ कर दिया है: PM @narendramodi
पावागढ़ में आध्यात्म भी है, इतिहास भी है, प्रकृति भी है, कला-संस्कृति भी है।
— PMO India (@PMOIndia) June 18, 2022
यहाँ एक ओर माँ महाकाली का शक्तिपीठ है, तो दूसरी ओर जैन मंदिर की धरोहर भी है।
यानी, पावागढ़ एक तरह से भारत की ऐतिहासिक विविधता के साथ सर्वधर्म समभाव का एक केंद्र रहा है: PM @narendramodi