Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਡੈੱਨਮਾਰਕ ਦਰਮਿਆਨ ਹੋਏ ਸਹਿਮਤੀ ਪੱਤਰ ਬਾਰੇ ਮੰਤਰੀ ਮੰਡਲ ਨੂੰ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਡੈੱਨਮਾਰਕ ਦਰਮਿਆਨ ਹੋਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ। ਇਸ ਸਹਿਮਤੀ ਪੱਤਰ ਉੱਤੇ 16 ਅਪ੍ਰੈਲ, 2018 ਨੂੰ ਹਸਤਾਖਰ ਹੋਏ ਸਨ।

ਇਸ ਸਹਿਮਤੀ ਪੱਤਰ ਦਾ ਉਦੇਸ਼ ਡੇਅਰੀ ਵਿਕਾਸ ਅਤੇ ਸੰਸਥਾਗਤ ਅਤੇ ਮਜ਼ਬੂਤੀ ਦੇ ਅਧਾਰ ਉੱਤੇ ਮੌਜੂਦਾ ਗਿਆਨ ਨੂੰ ਵਿਆਪਕ ਬਣਾਉਣ ਲਈ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਤਹਿਤ ਸਾਂਝੇ ਪ੍ਰੋਗਰਾਮਾਂ ਨੂੰ ਤਿਆਰ ਕਰਨ, ਸਹਿਯੋਗ ਅਤੇ ਸਲਾਹ ਮੁਹੱਈਆ ਕਰਵਾਉਣ ਅਤੇ ਸਬੰਧਤ ਮੁੱਲਾਂਕਣ ਲਈ ਹਰੇਕ ਪੱਖ ਦੀ ਨੁਮਾਇੰਦਗੀ ਨਾਲ ਇੱਕ ਸੰਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।

ਇਸ ਭਾਈਵਾਲੀ ਤਹਿਤ ਡੈੱਨਮਾਰਕ ਪਸ਼ੂ ਪ੍ਰਜਨਨ, ਪਸ਼ੂ ਸਿਹਤ ਅਤੇ ਡੇਅਰੀ, ਚਾਰਾ ਪ੍ਰਬੰਧਨ ਆਦੀ ਦੇ ਖੇਤਰ ਵਿੱਚ ਗਿਆਨ ਅਤੇ ਮੁਹਾਰਤ ਮੁਹੱਈਆ ਕਰਵਾਏਗਾ ਤਾਂ ਕਿ ਆਪਸੀ ਹਿਤ ਵਾਲੇ ਪਸ਼ੂ ਵਪਾਰ ਸਮੇਤ ਭਾਰਤੀ ਪਸ਼ੂਆਂ ਦੀ ਉਤਪਾਦਕਤਾ ਅਤੇ ਉਤਪਾਦਨ ਨੂੰ ਬਿਹਤਰ ਬਣਾਇਆ ਜਾ ਸਕੇ।

***

ਏਕੇਟੀ/ਵੀਜੇ/ਏਕੇ