Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਰੀਖਿਆਵਾਂ ਦੇ ਦੌਰਾਨ ਟੈਕਨੋਲੋਜੀ ਅਰਥਾਤ ਗੈਜੇਟਸ ਦੀ ਭੂਮਿਕਾ ਅਤੇ ਕੰਪਿਊਟਰ, ਟੈਬਲੇਟ, ਮੋਬਾਈਲ ਦੀ ਸਕ੍ਰੀਨ ਦੇਖਣ ‘ਤੇ ਅਧਿਕ ਸਮਾਂ ਬਿਤਾਉਣਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਸਾਹਮਣੇ ਸਭ ਤੋਂ ਬੜੀ ਚਿੰਤਾ ਦਾ ਵਿਸ਼ਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪਰੀਖਿਆਵਾਂ ਦੇ ਦਰਮਿਆਨ ਟੈਕਨੋਲੋਜੀ ਯਾਨੀ ਗੈਜੇਟਸ ਦੀ ਭੂਮਿਕਾ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਸਕ੍ਰੀਨ ਦੇਖਣ ਤੇ ਅਧਿਕ ਸਮਾਂ ਬਿਤਾਉਣਾ ਕੁਝ ਅਜਿਹੀਆਂ ਬੜੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਵਿਦਿਆਰਥੀ, ਮਾਪੇ ਅਤੇ ਅਧਿਆਪਕ ਕਰਦੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਕੱਲ੍ਹ ਪਰੀਕਸ਼ਾ ਪੇ ਚਰਚਾ ਦਾ ਤੀਸਰਾ ਐਪੀਸੋਡ (3rd episode of Pariksha Pe Charcha) ਦੇਖਣ ਦਾ ਆਗਰਹਿ ਕੀਤਾ।

ਐਕਸ (Xਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਕਿਹਾ:

ਟੈਕਨੋਲੋਜੀ ਯਾਨੀ ਪਰੀਖਿਆ ਦੇ ਦੌਰਾਨ ਗੈਜੇਟਸ ਦੀ ਭੂਮਿਕਾ… ਵਿਦਿਆਰਥੀਆਂ ਦਾ ਸਕ੍ਰੀਨ ਤੇ ਅਧਿਕ ਸਮਾਂ ਬਿਤਾਉਣਾ… ਇਹ ਕੁਝ ਬੜੀਆਂ ਦੁਬਿਧਾਵਾਂ ਹਨ, ਵਿਦਿਆਰਥੀ, ਮਾਪੇ ਅਤੇ ਅਧਿਆਪਕ ਜਿਨ੍ਹਾਂ ਦਾ ਸਾਹਮਣਾ ਕਰਦੇ ਹਨ। ਕੱਲ੍ਹ 13 ਫਰਵਰੀ ਨੂੰ, ਸਾਡੇ ਪਾਸ ਟੈਕਨੀਕਲ ਗੁਰੂ ਜੀ (@TechnicalGuruji) ਅਤੇ ਰਾਧਿਕਾ ਗੁਪਤਾ (@iRadhikaGuptaਪਰੀਕਸ਼ਾ ਪੇ ਚਰਚਾ(‘Pariksha Pe Charcha’) ਐਪੀਸੋਡ ਦੇ ਦੌਰਾਨ ਇਨ੍ਹਾਂ ਪਹਿਲੂਆਂ ਤੇ ਚਰਚਾ ਕਰਨਗੇ। ਜ਼ਰੂਰ ਦੇਖੋ। #PPC2025 #ExamWarriors

 

 

*****

 

ਐੱਮਜੇਪੀਐੱਸ/ਐੱਸਆਰ