ਵਿਦਿਆਰਥੀ: We are very excited for Pariksha Pe Charcha.
ਖੁਸ਼ੀ: ਮੈਨੂੰ ਤਾਂ ਅੱਜ ਦਾ ਐਸਾ ਲਗ ਰਿਹਾ ਹੈ, ਮੈਂ ਕੋਈ ਸੁਪਨਾ ਦੇਖ ਰਹੀ ਹਾਂ।
ਵੈਭਵ: ਇਹ ਇੱਕ ਬਹੁਤ Privilege ਦੀ ਬਾਤ ਹੈ ਕਿ ਇਤਨੇ ਸਾਰੇ ਬੱਚਿਆਂ ਨੇ ਇਸ ਵਿੱਚ ਰਜਿਸਟਰ ਕੀਤਾ ਸੀ and we were one of them.
Sai shashtra: I saw the previous Pariksha Pe Charcha Programme and it was in an Auditorium, I thought it is going to be like that only.
ਇਰਾ ਸ਼ਰਮਾ: But this time it’s very different, the format is just totally changed.
ਅਕਸ਼ਰਾ: ਇਸ ਵਾਰ ਇੱਕ ਖੁੱਲ੍ਹੀ ਜਿਹੀ ਜਗ੍ਹਾ ਵਿੱਚ ਜਿਸ ਦਾ ਨਾਮ ਸੁੰਦਰ ਨਰਸਰੀ ਹੈ, ਉੱਥੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
ਐਡਰੀਅਲ ਗੁਰੁੰਗ: I am excited. I am like cheerful, the only is like I am very excited.
ਅਦਵਿਤੀਯ ਸਾਦੁਖਨ: ਆਖਰ ਉਹ ਦਿਨ ਆ ਹੀ ਗਿਆ ਕਿ ਜਦੋਂ ਅਸੀਂ ਪੀਐੱਮ ਨੂੰ ਸਾਹਮਣੇ-ਸਾਹਮਣੇ ਮਿਲ ਸਕਦੇ ਹਾਂ।
ਐਡਰੀਅਲ ਗੁਰੁੰਗ: Today I am here to interact with.
ਲੋਪੋਂਗਸ਼ਾਈ ਲਾਵਾਈ: The Prime Minister of India.
ਅਕਸ਼ਰਾ ਜੇ. ਨਾਇਰ: ਪੀਐੱਮ ਮੋਦੀ ਜੀ, when he arrived, everyone was surrounded with positivity.
ਸਾਰੇ ਵਿਦਿਆਰਥੀ: ਨਮਸਤੇ ਸਰ!
ਪ੍ਰਧਾਨ ਮੰਤਰੀ: ਨਮਸਤੇ! ਕਿਉਂ, ਤੁਹਾਨੂੰ ਅਲੱਗ ਬਿਠਾਇਆ ਹੈ?
ਵਿਦਿਆਰਥੀ: ਨਹੀਂ ਸਰ!
ਰਿਤੁਰਾਜ ਨਾਥ: ਉਨ੍ਹਾਂ ਨੂੰ ਦੇਖਣ ਕੇ ਸਭ Positive Aura ਆਇਆ।
ਪ੍ਰਧਾਨ ਮੰਤਰੀ: ਇਨ੍ਹਾਂ ਲੋਕਾਂ ਵਿੱਚੋਂ ਕਿਤਨਿਆਂ ਨੂੰ ਪਹਿਚਾਣਦੇ ਹੋ?
ਵਿਦਿਆਰਥੀ: Sir Mostly ਸਭ ਨੂੰ!
ਪ੍ਰਧਾਨ ਮੰਤਰੀ: ਤਾਂ ਸਭ ਨੂੰ ਬੁਲਾਇਆ ਘਰ ?
ਵਿਦਿਆਰਥੀ: Sir ਬੁਲਾਵਾਂਗਾ ਜ਼ਰੂਰ!
ਪ੍ਰਧਾਨ ਮੰਤਰੀ: ਹਾਂ, ਬੁਲਾਉਗੇ ਕੀ, ਪਹਿਲੇ ਤੋਂ ਬੁਲਾਉਣਾ ਸੀ।
ਆਕਾਂਕਸ਼ਾ ਅਸ਼ੋਕ: And he was like very charming ਸਨ ਉਹ, ਬਹੁਤ ਜ਼ਿਆਦਾ!
ਪ੍ਰਧਾਨ ਮੰਤਰੀ: ਮਕਰ ਸੰਕ੍ਰਾਂਤੀ ਵਿੱਚ ਕੀ ਖਾਂਦੇ ਹੋ?
ਸਾਰੇ ਵਿਦਿਆਰਥੀ: ਤਿਲ-ਗੁੜ!
ਪ੍ਰਧਾਨ ਮੰਤਰੀ: ਤਾਂ ਇੱਕ ਹੀ ਲੈਣਾ ਹੈ, ਐਸਾ ਨਿਯਮ ਨਹੀਂ ਹੈ। ਜਿਸ ਨੂੰ ਜ਼ਿਆਦਾ ਪਸੰਦ ਹੋਵੇ, ਜ਼ਿਆਦਾ ਖਾ ਸਕਦੇ ਹਨ।
ਵਿਦਿਆਰਥੀ: ਪੀਐੱਮ ਸਰ ਜਦੋਂ ਅਸੀਂ ਲੋਕਾਂ ਨੂੰ ਆ ਕੇ ਤਿਲ ਦਾ ਨਾਰੂ ਜੋ ਹੈ ਉਹ distribute ਕਰ ਰਹੇ ਸਾਂ, ਤਾਂ ਉਹ ਮੈਨੂੰ ਬਹੁਤ ਅੱਛਾ ਲਗਿਆ।
ਪ੍ਰਧਾਨ ਮੰਤਰੀ: ਕੀ ਬੋਲਦੇ ਹਾਂ, ਤਿਲ ਗੁੜ ਘਯਾ,ਨੀ ਗੋਡ-ਗੋਡ ਬੋਲਿਆ! (तिल गुड़ घ्या, नी गोड-गोड बोला!)
ਵਿਦਿਆਰਥੀ: ਤਿਲ ਗੁੜ ਘਯਾ, ਨੀ ਗੋਡ-ਗੋਡ ਬੋਲਿਆ! (तिल गुड़ घ्या, नी गोड-गोड बोला!)
ਪ੍ਰਧਾਨ ਮੰਤਰੀ: ਵਾਹ!
ਅਨੰਨਯਾ ਯੂ: ਅਗਰ ਕੋਈ ਗੈਸਟ ਘਰ ਆਉਂਦੇ ਹਨ, ਤਾਂ ਅਸੀਂ ਦਿੰਦੇ ਹਾਂ ਨਾ, ਉਸੇ ਤਰ੍ਹਾਂ ਹੀ ਉਨ੍ਹਾਂ ਨੇ ਦਿੱਤਾ ਸਾਨੂੰ!
ਪ੍ਰਧਾਨ ਮੰਤਰੀ: ਕੇਰਲਾ ਵਿੱਚ ਕੀ ਬੋਲਦੇ ਹਨ ਇਸ ਨੂੰ?
ਵਿਦਿਆਰਥੀ: ਤਿਲ ਦੇ ਲੱਡੂ ਕਹਿੰਦੇ ਹਨ।
ਪ੍ਰਧਾਨ ਮੰਤਰੀ: ਤਿਲ ਦੇ ਲੱਡੂ ਬੋਲਦੇ ਹਨ।
ਵਿਦਿਆਰਥੀ: ਉੱਥੇ ਇਹ ਬਹੁਤ ਘੱਟ ਮਿਲਦਾ ਹੈ।
ਪ੍ਰਧਾਨ ਮੰਤਰੀ: ਘੱਟ ਮਿਲਦਾ ਹੈ?
ਵਿਦਿਆਰਥੀ: ਹਾਂ!
ਪ੍ਰਧਾਨ ਮੰਤਰੀ: ਅੱਛਾ!
ਵਿਦਿਆਰਥੀ: ਐਸਾ ਲਗਿਆ ਕਿ ਅੱਛਾ ਸਾਡੇ ਲਈ ਭੀ ਕੋਈ ਥਿੰਕ ਕਰਦਾ ਹੈ।
ਪ੍ਰਧਾਨ ਮੰਤਰੀ: ਹੋਰ ਕਿਸੇ ਦਾ ਲੈਣ ਦਾ ਮਨ ਕਰਦਾ ਹੈ ?
ਵਿਦਿਆਰਥੀ: ਸਰ ਇੱਕ ਹੋਰ ਦਿਉ!
ਪ੍ਰਧਾਨ ਮੰਤਰੀ: ਹਾਂ, ਇਹ ਬੜਾ ਅੱਛਾ ਹੈ।
ਵਿਦਿਆਰਥੀ: ਬਹੁਤ ਅੱਛੇ ਲਗੇ ਸਰ!
ਪ੍ਰਧਾਨ ਮੰਤਰੀ: ਹਾਂ! ਬੈਠੋ! ਅੱਛਾ ਭਾਈ ਆਪ (ਤੁਸੀਂ) ਦੱਸੋ, ਇਹ ਤਿਲ-ਗੁੜ ਖਾਣ ਦਾ ਕਿਹੜਾ ਮੌਸਮ ਅੱਛਾ ਹੁੰਦਾ ਹੈ?
ਵਿਦਿਆਰਥੀ: ਸਰਦੀਆਂ!
ਪ੍ਰਧਾਨ ਮੰਤਰੀ: ਕਿਉਂ ਖਾਂਦੇ ਹਾਂ?
ਵਿਦਿਆਰਥੀ: ਸਰੀਰ ਨੂੰ ਗਰਮ ਰੱਖਦਾ ਹੈ।
ਪ੍ਰਧਾਨ ਮੰਤਰੀ: ਸਰੀਰ ਨੂੰ ਗਰਮ ਰੱਖਦਾ ਹੈ, ਤਾਂ ਆਪ (ਤੁਸੀਂ) ਲੋਕ ਪੋਸ਼ਣ ਦੇ ਸਬੰਧ ਵਿੱਚ ਕੀ ਜਾਣਦੇ ਹੋ?
ਵਿਦਿਆਰਥੀ: ਜੋ ਆਪਣੇ ਬੌਡੀ ਦੇ ਲਈ ਸਰ ਜੋ ਭੀ ਮਿਨਰਲਸ ਚਾਹੀਦੇ ਹਨ ਸਰ ਉਸ ਦੇ………..(ਅਸਪਸ਼ਟ)
ਪ੍ਰਧਾਨ ਮੰਤਰੀ: ਨਹੀਂ ਲੇਕਿਨ ਅਗਰ ਉਸ ਦਾ ਗਿਆਨ ਹੀ ਨਹੀਂ ਹੈ, ਤਾਂ ਕੀ ਕਰਾਂਗੇ?
ਵਿਦਿਆਰਥੀ: ਐਕਚੁਅਲੀ ਇੰਡੀਆ ਵਿੱਚ ਮਿਲੇਟਸ ਨੂੰ ਪ੍ਰਮੋਟ ਕਰਦੇ ਹਾਂ, ਕਿਉਂਕਿ millets is filled with nutrition.
ਪ੍ਰਧਾਨ ਮੰਤਰੀ: ਮਿਲੇਟਸ ਕਿਸ-ਕਿਸ ਨੇ ਖਾਧੇ ਹਨ? ਖਾਧਾ ਹੋਵੇਗਾ ਸਭ ਨੇ ਲੇਕਿਨ ਹੁਣ ਮਾਲੂਮ ਨਹੀਂ ਹੋਵੇਗਾ।
ਵਿਦਿਆਰਥੀ: ਬਾਜ਼ਰਾ, ਰਾਗੀ, ਜਵਾਰ!
ਪ੍ਰਧਾਨ ਮੰਤਰੀ: ਸਭ ਖਾਂਦੇ ਹਨ, ਅੱਛਾ ਮਿਲੇਟਸ ਨੂੰ ਦੁਨੀਆ ਵਿੱਚ ਕੀ ਸਥਾਨ ਮਿਲਿਆ ਹੈ, ਪਤਾ ਹੈ?
ਵਿਦਿਆਰਥੀ: India is the highest producing and also consuming country.
ਪ੍ਰਧਾਨ ਮੰਤਰੀ: ਲੇਕਿਨ 2023 ਵਿੱਚ ਯੂਨਾਇਟਿਡ ਨੇਸ਼ਨਸ ਨੇ 2023 ਨੂੰ ਈਅਰ ਆਵ੍ ਦ ਮਿਲੇਟਸ ਕਹਿ ਕੇ ਐਲਾਨ ਕੀਤਾ ਸੀ ਅਤੇ ਪੂਰੀ ਦੁਨੀਆ ਵਿੱਚ ਮਿਲੇਟਸ ਨੂੰ ਪ੍ਰਮੋਟ ਕੀਤਾ ਸੀ ਅਤੇ ਇਹ ਭਾਰਤ ਦਾ ਪ੍ਰਸਤਾਵ ਸੀ। ਭਾਰਤ ਸਰਕਾਰ ਦਾ ਬੜਾ ਆਗਰਹਿ ਹੈ ਕਿ ਪੋਸ਼ਣ ਦੇ ਸਬੰਧ ਵਿੱਚ ਬਹੁਤ ਹੀ ਜਾਗਰੂਕਤਾ ਹੋਣੀ ਚਾਹੀਦੀ ਹੈ। ਕਈ ਬਿਮਾਰੀਆਂ ਨੂੰ ਰੋਕਣ ਦਾ ਕੰਮ ਪੋਸ਼ਣ ਨਾਲ ਹੋ ਜਾਵੇ ਅਤੇ ਮਿਲੇਟਸ ਨੂੰ ਕੀ ਕਹਿੰਦੇ ਹਨ ਸਾਡੇ ਇੱਥੇ, ਸੁਪਰ ਫੂਡ ਕਹਿੰਦੇ ਹਨ, ਤਾਂ ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜੋ ਬਾਰ੍ਹਾਂ ਮਹੀਨੇ ਘਰ ਵਿੱਚ ਕੁਝ ਨਾ ਕੁਝ ਮਿਲੇਟਸ ਦਾ ਹੁੰਦਾ ਹੈ?
ਵਿਦਿਆਰਥੀ: ਸਰ ਆਟੇ ਦੇ ਨਾਲ ਮਿਕਸ ਕਰਕੇ ਥੋੜ੍ਹੀ ਕਣਕ, ਥੋੜ੍ਹਾ ਜਿਹਾ ਜਵਾਰ, ਬਾਜ਼ਰਾ ਮਿਕਸ ਕਰਕੇ ਸਰ!
ਪ੍ਰਧਾਨ ਮੰਤਰੀ: ਸਾਡੇ ਇੱਥੇ ਦੇਖਿਆ ਹੋਵੇਗਾ ਤੁਸੀਂ ਕੁਝ ਚੀਜ਼ਾਂ ਪਰੰਪਰਾ ਵਿੱਚ ਜੋੜ ਦਿੱਤੇ ਹਨ। ਕੋਈ ਭੀ ਨਵਾਂ ਫਲ ਆਉਂਦਾ ਹੈ, ਨਵਾਂ ਸੀਜ਼ਨ ਆਉਂਦਾ ਹੈ, ਤਾਂ ਪਹਿਲੇ ਭਗਵਾਨ ਨੂੰ ਚੜ੍ਹਾਉਂਦੇ ਹਾਂ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਤੇ ਉਸ ਦਾ ਇੱਕ ਉਤਸਵ ਹੁੰਦਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਹਰ ਜਗ੍ਹਾ ‘ਤੇ ਹੁੰਦਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਤੇ ਫਿਰ ਉਸ ਨੂੰ ਖਾਂਦੇ ਹਾਂ ਅਤੇ ਉਸ ਨੂੰ ਕਹਿੰਦੇ ਹਾਂ ਪ੍ਰਸਾਦ!
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਇਸ ਦਾ ਮਤਲਬ ਹੋਇਆ ਕਿ ਸੀਜ਼ਨ ਵਿੱਚ ਜੋ ਫਲ ਹੁੰਦਾ ਹੈ, ਉਹ ਪਰਮਾਤਮਾ ਨੂੰ ਭੀ ਜ਼ਰੂਰਤ ਪੈਂਦੀ ਹੈ ਖਾਣ ਦੀ, ਤਾਂ ਅਸੀਂ ਤਾਂ ਇਨਸਾਨ ਹਾਂ। ਸਾਨੂੰ ਸੀਜ਼ਨ ਦਾ ਫਲ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ?
ਵਿਦਿਆਰਥੀ: ਯੈੱਸ ਸਰ! ਖਾਣਾ ਚਾਹੀਦਾ ਹੈ ਸਰ!
ਪ੍ਰਧਾਨ ਮੰਤਰੀ: ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜੋ ਇਸ ਸੀਜ਼ਨ ਵਿੱਚ ਗਾਜਰ ਚਬਾ ਕੇ ਖਾਂਦੇ ਹਨ? ਗਾਜਰ ਦਾ ਹਲਵਾ ਤਾਂ ਖਾ ਲੈਂਦੇ ਹੋਵੋਂਗੇ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਜੂਸ ਲੈ ਲੈਂਦੇ ਹੋਵੋਂਗੇ, ਤੁਹਾਨੂੰ ਲਗਦਾ ਹੈ ਪੋਸ਼ਣ ਦੇ ਲਈ ਕੀ ਖਾਣਾ, ਇਸ ਦਾ ਮਹੱਤਵ ਹੈ?
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕੀ ਨਾ ਖਾਣਾ ਇਸ ਦਾ ਭੀ ਮਹੱਤਵ ਹੈ?
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕੀ ਨਹੀਂ ਖਾਣਾ ਚਾਹੀਦਾ ਹੈ?
ਵਿਦਿਆਰਥੀ: ਜੰਕ ਫੂਡ!
ਪ੍ਰਧਾਨ ਮੰਤਰੀ: ਜੰਕ ਫੂਡ!
ਵਿਦਿਆਰਥੀ: ਆਇਲੀ ਫੂਡ, ਮੈਦਾ ਇਸ ਲਈ ਨਹੀਂ ਖਾਣਾ ਚਾਹੀਦਾ ਕਿਉਂਕਿ ਉਹ ਬਲੱਡ ਸ਼ੂਗਰ ਲੈਵਲ ਹਾਈ ਕਰ ਦਿੰਦਾ ਹੈ।
ਪ੍ਰਧਾਨ ਮੰਤਰੀ: ਹਾਂ! ਅੱਛਾ ਇਹ ਤਾਂ ਪਤਾ ਚਲਦਾ ਹੈ ਕਦੇ-ਕਦੇ ਕੀ ਭਈ ਕੀ ਖਾਣਾ ਕੀ ਨਹੀਂ ਖਾਣਾ, ਲੇਕਿਨ ਕਿਵੇਂ ਖਾਣਾ ਹੈ, ਇਹ ਪਤਾ ਹੈ? ਸਾਡੇ ਦੰਦ ਕਿਤਨੇ ਹੁੰਦੇ ਹਨ?
ਵਿਦਿਆਰਥੀ: 32!
ਪ੍ਰਧਾਨ ਮੰਤਰੀ: 32! ਤਾਂ ਕਦੇ-ਕਦੇ ਸਕੂਲ ਵਿੱਚ ਟੀਚਰ ਭੀ ਦੱਸਦੇ ਹਨ, ਘਰ ਵਿੱਚ ਮਾਂ-ਬਾਪ ਭੀ ਦੱਸਦੇ ਹਨ ਕਿ 32 ਦੰਦ ਹਨ, ਤਾਂ ਘੱਟੋ-ਘੱਟ 32 ਵਾਰ ਚਬਾਉਣਾ ਚਾਹੀਦਾ ਹੈ।
ਵਿਦਿਆਰਥੀ: ਚਬਾਉਣਾ ਚਾਹੀਦਾ ਹੈ, ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਕਿਵੇਂ ਖਾਣਾ, ਇਹ ਭੀ ਤਾਂ ਇੰਪੌਰਟੈਂਟ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ : ਤਾਂ ਤੁਹਾਡੇ ਲੋਕਾਂ ਵਿੱਚੋਂ ਕਿਤਨੇ ਹਨ, ਜੋ ਖਾਂਦੇ ਸਮੇਂ ਕਦੇ ਪਤਾ ਹੀ ਨਹੀਂ, ਪੋਸਟ ਆਫਿਸ ਵਿੱਚ ਪਾਉਂਦੇ ਹਨ, ਐਸੇ ਪਾ ਲੈਂਦੇ ਹਨ ਜਾਂ ਕੋਈ ਦੋਸਤ ਹੈ ਨਾਲ, ਤਾਂ ਮਨ ਵਿੱਚ ਲਗਦਾ ਹੈ, ਇਹ ਜ਼ਿਆਦਾ ਖਾ ਜਾਏਗਾ ਤਾਂ!
ਵਿਦਿਆਰਥੀ : ਸਹੀ, ਸਹੀ !
ਪ੍ਰਧਾਨ ਮੰਤਰੀ : ਅੱਛਾ ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜਿਨ੍ਹਾਂ ਨੇ ਪਾਣੀ ਪੀਂਦੇ ਸਮੇਂ ਪਾਣੀ ਦਾ ਟੇਸਟ ਮਹਿਸੂਸ ਕੀਤਾ ਹੈ? ਯਾਨੀ ਪਾਣੀ ਦਾ ਭੀ ਟੇਸਟ ਲੈਂਦੇ ਹਨ, ਬੜਾ ਮਜ਼ਾ ਲੈਂਦੇ ਹਨ, ਐਸੇ ਕਿਤਨੇ ਲੋਕ ਹਨ?
ਵਿਦਿਆਰਥੀ : ਯੈੱਸ ਸਰ!
ਪ੍ਰਧਾਨ ਮੰਤਰੀ : ਐਸਾ ਨਹੀਂ ਕਰਦੇ ਹੋਣਗੇ। ਦੌੜਦੇ ਆਉਂਦੇ ਹੋਣਗੇ ਸਕੂਲ ਵਿੱਚ!
ਵਿਦਿਆਰਥੀ : ਨਹੀਂ ਸਰ! ਨਹੀਂ ਸਰ!
ਪ੍ਰਧਾਨ ਮੰਤਰੀ : ਨਹੀਂ ਦੇਖੋ, ਸੱਚ-ਸੱਚ ਦੱਸਣਾ ਇੱਥੇ, ਐਸਾ ਮਤ ਕਰੋ।
ਵਿਦਿਆਰਥੀ : ਸਚ ਵਿੱਚ ਸਰ!
ਪ੍ਰਧਾਨ ਮੰਤਰੀ: ਅਸੀਂ ਜਿਵੇਂ ਚਾਹ ਚੁਸਕੀ ਲੈ ਕੇ ਭਰਦੇ ਹਾਂ ਨਾ, ਕਦੇ ਪਾਣੀ ਭੀ ਐਸੇ (ਇਸੇ ਤਰ੍ਹਾਂ) ਪੀ ਕੇ ਦੇਖਣਾ ਚਾਹੀਦਾ ਹੈ। ਪਾਣੀ ਦਾ ਟੇਸਟ ਮਹਿਸੂਸ ਕਰਨਾ ਚਾਹੀਦਾ ਹੈ, ਤਾਂ ਕਿਵੇਂ ਖਾਣਾ, ਕੀ ਖਾਣਾ, ਤੀਸਰੀ ਬਾਤ ਹੈ ਕਦੋਂ ਖਾਣਾ?
ਵਿਦਿਆਰਥੀ : ਸਰ ਸ਼ਾਮ ਨੂੰ ਅਚਾਰ ਨਹੀਂ ਖਾਣਾ ਹੁੰਦਾ, ਸਲਾਦ ਨਹੀਂ ਖਾਣਾ ਹੁੰਦਾ, ਸਲਾਦ ਸੁਬ੍ਹਾ ਖਾਵਾਂਗੇ ਤਾਂ ਬਹੁਤ ਅੱਛਾ ਰਹੇਗਾ।
ਵਿਦਿਆਰਥੀ : ਕਰੀਬ ਸਾਡੇ ਸੱਤ ਵਜੇ ਤੋਂ ਪਹਿਲੇ ਹੀ ਖਾਣਾ ਹੋ ਜਾਣਾ ਚਾਹੀਦਾ ਹੈ। ਇਹ ਜੈਨ ਕਮਿਊਨਿਟੀ ਵਿੱਚ ਭੀ ਬਹੁਤ ਫਾਲੋ ਹੁੰਦਾ ਹੈ, ਕਿਉਂਕਿ ਸਾਡਾ ਜੋ ਪਾਚਨ ਹੁੰਦਾ ਹੈ, ਉਹ ਜ਼ਿਆਦਾ ਅੱਛੇ ਨਾਲ ਹੁੰਦਾ ਹੈ।
ਪ੍ਰਧਾਨ ਮੰਤਰੀ: ਸਾਡੇ ਲਈ ਤਾਂ ਇੱਥੇ ਦੇਸ਼ ਵਿੱਚ ਕਿਸਾਨ ਕਦੋਂ ਖਾਂਦੇ ਹਨ?
ਵਿਦਿਆਰਥੀ: ਦੁਪਹਿਰ ਨੂੰ ਸਰ!
ਪ੍ਰਧਾਨ ਮੰਤਰੀ : ਜਿਤਨਾ ਮੈਂ ਕਿਸਾਨਾਂ ਨੂੰ ਜਾਣਦਾ ਹਾਂ ਸੁਬ੍ਹਾ 8, 8:30 ਵਜੇ ਭਰਪੂਰ ਖਾ ਲੈਂਦੇ ਹਨ ਅਤੇ ਫਿਰ ਖੇਤ ਵਿੱਚ ਚਲੇ ਜਾਂਦੇ ਹਨ। ਦਿਨ ਭਰ ਕੰਮ ਕਰਦੇ ਹਨ। ਦਿਨ ਵਿੱਚ ਕੁਝ ਛੋਟੇ – ਮੋਟੀ ਕੁਝ ਉੱਥੇ ਕੁਝ ਹੈ, ਖੇਤ ਵਿੱਚ ਵੈਸੀ ਹੀ ਕੋਈ ਚੀਜ਼ ਖਾਣੀ ਹੈ, ਤਾਂ ਖਾ ਲੈਂਦੇ ਹਨ ਅਤੇ ਸ਼ਾਮ ਨੂੰ ਕਰੀਬ 5-6 ਵਜੇ ਆ ਕੇ ਸੂਰਜ ਡੁੱਬਣ ਦੇ ਪਹਿਲੇ ਖਾ ਲੈਂਦੇ ਹਨ। ਤੁਸੀਂ (ਆਪ) ਤਾਂ ਜਾਂਦੇ ਹੀ ਕਹਿੰਦੇ ਹੋਵੋਗੇ, ਮੈਂ ਹੁਣ ਖੇਡਣ ਜਾਣਾ ਹੈ ਮੈਂ ਜਾਂ ਟੀਵੀ ਸ਼ੋਅ ਦੇਖਣਾ ਹੈ ਜਾਂ ਮੇਰਾ ਮੋਬਾਈਲ ਚੈੱਕ ਕਰਨਾ ਹੈ ਅਤੇ ਉਸ ਦੇ ਬਾਅਦ ਮੰਮੀ ਅਜੇ ਰਹਿਣ ਦਿਓ, ਅਜੇ ਭੁੱਖ ਨਹੀਂ ਲਗੀ ਹੈ।
ਵਿਦਿਆਰਥੀ: ਨਹੀਂ ਸਰ!
ਪ੍ਰਧਾਨ ਮੰਤਰੀ : Absent of illness doesn’t mean we are healthy. ਵੈੱਲਨੈੱਸ ਦੇ ਤਰ੍ਹਾਂਜੂ ‘ਤੇ ਤੋਲਣਾ ਚਾਹੀਦਾ ਹੈ। ਨੀਂਦ ਪੂਰੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਇਸ ਦਾ ਭੀ ਪੋਸ਼ਣ ਨਾਲ ਲੈਣਾ ਦੇਣਾ ਹੈ ਜਾਂ ਜ਼ਿਆਦਾ ਨੀਂਦ ਆ ਜਾਂਦੀ ਹੈ।
ਵਿਦਿਆਰਥੀ : ਐਗਜ਼ਾਮ ਟਾਇਮ ਵਿੱਚ ਜ਼ਿਆਦਾ ਆਉਂਦੀ ਹੈ ਸਰ, ਜਦੋਂ preparation ਦਾ ਟਾਇਮ ਹੁੰਦਾ ਹੈ।
ਪ੍ਰਧਾਨ ਮੰਤਰੀ: ਉਸ ਸਮੇਂ ਜ਼ਿਆਦਾ ਨੀਂਦ ਆਉਂਦੀ ਹੈ?
ਵਿਦਿਆਰਥੀ: ਹਾਂ ਅਤੇ ਐਗਜ਼ਾਮ ਦੇ ਬਾਅਦ ਵਿੱਚ ਬਿਲਕੁਲ ਨਹੀਂ ਆਉਂਦੀ।
ਪ੍ਰਧਾਨ ਮੰਤਰੀ: ਤਾਂ ਪੋਸ਼ਣ ਵਿੱਚ ਸਰੀਰ ਦੇ wellness ਦੇ ਲਈ , ਫਿਟਨਸ ਦੇ ਲਈ , ਨੀਂਦ ਦਾ ਬਹੁਤ ਮਹੱਤਵ ਹੈ ਜੀ ਅਤੇ ਇਨ੍ਹਾਂ ਦੋਨਾਂ ਤਾਂ ਪੂਰਾ ਮੈਡੀਕਲ ਸਾਇੰਸ ਇਸ ਬਾਤ ‘ਤੇ ਕੇਂਦ੍ਰਿਤ ਹੋ ਰਿਹਾ ਹੈ ਕਿ ਜੋ ਪੇਸ਼ੈਂਟ ਆਉਂਦਾ ਹੈ, ਉਸ ਦੀ ਨੀਂਦ ਕੈਸੀ ਹੈ, ਕਿਤਨੇ ਘੰਟੇ ਸੌਂਦਾ ਹੈ, ਇਹ ਸਾਰੇ ਸਵਾਲਾਂ ਦਾ ਬਹੁਤ ਗਹਿਰਾਈ ਨਾਲ ਅਧਿਐਨ ਕਰ ਰਹੇ ਹਨ। ਲੇਕਿਨ ਤੁਸੀਂ (ਆਪ) ਲੋਕਾਂ ਨੂੰ ਲਗਦਾ ਹੋਵੇਗਾ, ਇਹ ਪ੍ਰਧਾਨ ਮੰਤਰੀ ਤਾਂ ਸੌਣ ਦੇ ਲਈ ਕਹਿ ਰਿਹਾ ਹੈ। ਤੁਹਾਡੇ ਵਿੱਚੋਂ ਕਿਤਨੇ ਹਨ ਜੋ ਡੇਲੀ ਧੁੱਪ ਵਿੱਚ ਜਾ ਕੇ ਸੂਰਜ ਸਨਾਨ ਕਰਦੇ ਹਨ?
ਵਿਦਿਆਰਥੀ: ਸਰ ਜਦੋਂ ਧੁੱਪ ਆਉਂਦੀ ਹੈ, ਤਦ ਅਸੀਂ ਲੋਕ ਸਕੂਲ ਵਿੱਚ ਜਾਂ ਅਸੀਂ ਅਸੈਂਬਲੀ ਵਿੱਚ ਖੜ੍ਹਾ ਹੋਣਾ ਹੁੰਦਾ ਹੈ ਤਦ…
ਪ੍ਰਧਾਨ ਮੰਤਰੀ: ਅਰੁਣਾਚਲ ਕੁਝ ਕਹਿਣਾ ਸੀ?
ਵਿਦਿਆਰਥੀ: In Arunachal the land of the Rising Sun so every morning we take that!
ਪ੍ਰਧਾਨ ਮੰਤਰੀ: ਹਰ ਇੱਕ ਨੂੰ ਆਦਤ ਪਾਉਣੀ ਚਾਹੀਦੀ ਹੈ ਕਿ ਕੁਝ ਪਲ ਸੂਰਜ ਦੀ ਬੜੀ ਸੁਬ੍ਹਾ ਦੀ ਤਰਫ਼, ਜੋ ਭੀ ਆਪਣੀ ਸੁਵਿਧਾ ਹੋਵੇ, ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਜਿਸ ਨੂੰ ਡਾਇਰੈਕਟ ਸੂਰਜ ਲੱਗੇ 2 ਮਿੰਟ , 5 ਮਿੰਟ , 7 ਮਿੰਟ, ਐਸਾ ਨਹੀਂ ਭਈ ਸਕੂਲ ਜਾਂਦੇ ਸਮੇਂ ਰਸਤੇ ਵਿੱਚ ਧੁੱਪ ਸੀ ਭਾਈ ਦੇਖ ਲਿਆ ਧੁੱਪ ਨੂੰ, ਐਸੇ ਨਹੀਂ, ਯੋਜਨਾ ਨਾਲ, ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜਿਨ੍ਹਾਂ ਨੇ ਪੇੜ ਦੇ ਨੀਚੇ ਖੜ੍ਹੇ ਰਹਿ ਕੇ ਸੂਰਜ ਉਦੈ ਦੇ ਬਾਅਦ ਘੱਟ ਤੋਂ ਘੱਟ 10 ਵਾਰ ਗਹਿਰੇ ਸਾਹ ਲੈਣ ਦਾ ਪ੍ਰਯਾਸ ਕੀਤਾ ਹੋਵੇ ? ਪੇੜ ਦੇ ਨੀਚੇ ਖੜ੍ਹੇ ਰਹਿ ਕੇ ਇੱਕਦਮ ਜਿਤਨਾ ਸੀਨਾ ਭਰ ਜਾਵੇ ਇਤਨਾ, ਸਾਹ ਜਿਤਨਾ ਦਮ ਇੱਕਦਮ ਲਗੇ ਕਿ ਬੱਸ ਹੁਣ ਫਟ ਜਾਵੇਗਾ, ਕਰਦੇ ਹੋ ਰੈਗੂਲਰ?
ਵਿਦਿਆਰਥੀ:ਸਰ ਗਹਿਰੇ ਸਾਹ ਤਾਂ ਨਹੀਂ ਬੱਟ ਸਰ ਬਹੁਤ ਜ਼ਿਆਦਾ ਰਿਲੈਕਸ ਮਿਲਦਾ ਹੈ।
ਪ੍ਰਧਾਨ ਮੰਤਰੀ: ਮੇਰਾ ਕਹਿਣ ਦਾ ਤਾਤਪਰਜ ਇਹ ਸੀ, ਜੀਵਨ ਵਿੱਚ ਕੋਈ ਭੀ ਪ੍ਰਗਤੀ ਕਰਨੀ ਹੈ, ਪੋਸ਼ਣ ਦਾ ਮਹੱਤਵ ਹੈ। ਆਪ (ਤੁਸੀਂ) ਕੀ ਖਾਂਦੇ ਹੋ, ਕਦੋਂ ਖਾਂਦੇ ਹੋ , ਕੈਸੇ ਖਾਂਦੇ ਹੋ ਅਤੇ ਕਿਉਂ ਖਾਂਦੇ ਹੋ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ : ਮੈਨੂੰ ਯਾਦ ਹੈ ਮੈਂ ਇੱਕ ਪਰਿਵਾਰ ਵਿੱਚ ਭੋਜਨ ਦੇ ਲਈ ਕਦੇ ਜਾਇਆ ਕਰਦਾ ਸਾਂ, ਤਾਂ ਉਨ੍ਹਾਂ ਦਾ ਇੱਕ ਬੇਟਾ ਕਣਕ, ਚਾਵਲ ਇਸ ਦੀ ਰੋਟੀ ਖਾਂਦਾ ਹੀ ਨਹੀਂ ਸੀ, ਤਾਂ ਕਿਤੇ ਉਸ ਨੂੰ ਟੀਚਰ ਨੇ ਕਿਹਾ ਹੋਵੇਗਾ ਜਾਂ ਸੁਣਿਆ ਹੋਵੇਗਾ ਕਿ ਬਾਜਰੇ ਦੀ ਰੋਟੀ ਖਾਓਂਗੇ, ਕਣਕ ਖਾਓਗੇ , ਤਾਂ ਇਹ ਤੁਹਾਡੀ ਚਮੜੀ ਦਾ ਰੰਗ ਹੈ, ਉਹ ਕਾਲਾ ਹੋ ਜਾਵੇਗਾ, ਤਾਂ ਉਹ ਚਾਵਲ ਹੀ ਖਾਂਦਾ ਸੀ, ਐਸਾ ਤਾਂ ਨਹੀਂ ਗੂਗਲ ਗੁਰੂ ਨੂੰ ਪੁੱਛ ਕੇ ਤੈ ਕਰਦੇ ਹੋ, ਚਲੋ ਅੱਜ ਕੀ ਖਾਣਾ ਹੈ?
ਵਿਦਿਆਰਥੀ: ਨਹੀਂ ਸਰ!
ਪ੍ਰਧਾਨ ਮੰਤਰੀ: ਐਸਾ ਨਹੀਂ ਕਰਦੇ ਹੋ ਨਾ?
ਵਿਦਿਆਰਥੀ: ਨਹੀਂ ਸਰ!
ਪ੍ਰਧਾਨ ਮੰਤਰੀ: ਅੱਛਾ ਦੱਸੋ, ਚਲੋ ਹੁਣ ਮੈਂ ਤਾਂ ਕਦੋਂ ਤੋਂ ਬੋਲ ਰਿਹਾ ਹਾਂ, ਆਪ (ਤੁਸੀਂ) ਲੋਕ ਕੀ ਬੋਲਣਾ ਚਾਹੁੰਦੇ ਹੋ?
ਵਿਦਿਆਰਥੀ: ਨਮਸਕਾਰਮ ਸਰ! ਮੇਰਾ ਨਾਮ ਆਕਾਂਕਸ਼ਾ ਹੈ ਅਤੇ ਮੈਂ ਕੇਰਲ ਤੋ ਆਈ ਹਾਂ। ਮੇਰਾ ਇਹ ਸਵਾਲ ਸੀ ਕਿ…
ਪ੍ਰਧਾਨ ਮੰਤਰੀ:ਇਤਨੀ ਵਧੀਆ ਹਿੰਦੀ ਕੈਸੇ ਬੋਲਦੇ ਹੋ?
ਵਿਦਿਆਰਥੀ:ਕਿਉਂਕਿ ਮੈਨੂੰ ਹਿੰਦੀ ਬਹੁਤ ਅੱਛੀ ਲਗਦੀ ਹੈ।
ਪ੍ਰਧਾਨ ਮੰਤਰੀ: ਕਾਰਨ ਮਿਲਿਆ ਜਿਸ ਦੇ ਕਾਰਨ ਤੁਹਾਨੂੰ ਹਿੰਦੀ ਸਿਖਣਾ ਅੱਛਾ ਲਗਦਾ ਹੈ?
ਵਿਦਿਆਰਥੀ: ਨਹੀਂ, ਮੈਂ ਪੋਇਮ ਲਿਖਦੀ ਹਾਂ।
ਪ੍ਰਧਾਨ ਮੰਤਰੀ: ਅਰੇ ਵਾਹ! ਪਹਿਲੇ ਇੱਕ ਪੋਇਮ ਸੁਣਾਉਣੀ ਪਏਗੀ।
ਵਿਦਿਆਰਥੀ: ਮੈਨੂੰ ਯਾਦ ਹੋਵੇਗਾ, ਤਾਂ ਮੈਂ ਬੋਲ ਦੇਵਾਂਗੀ।
ਪ੍ਰਧਾਨ ਮੰਤਰੀ: ਹਾਂ ਠੀਕ ਹੈ, ਜਿਤਨਾ ਯਾਦ ਰਹੇ, ਮੈਨੂੰ ਬਿਲਕੁਲ ਯਾਦ ਨਹੀਂ ਰਹਿੰਦਾ ਹੈ।
ਵਿਦਿਆਰਥੀ: ਇਤਨਾ ਸ਼ੋਰ ਹੈ ਇਨ੍ਹਾਂ ਬਜ਼ਾਰਾਂ ਵਿੱਚ, ਇਤਨਾ ਸ਼ੋਰ ਹੈ ਇਨ੍ਹਾਂ ਗਲੀਆਂ ਵਿੱਚ, ਕਿਉਂ ਤੂੰ ਆਪਣੀ ਕਲਮ ਲੈ ਕੇ ਬੈਠਾ ਹੈ ਫਿਰ ਇੱਕ ਗਜਲ ਲਿਖਣ, ਫਿਰ ਉਸ ਕਿਤਾਬ ਦੇ ਪੰਨਿਆਂ ‘ਤੇ ਤੂੰ ਲਿਖਣਾ ਕੀ ਚਾਹੁੰਦਾ ਏਂ, ਐਸਾ ਕੀ ਹੈ ਤੇਰੇ ਮਨ ਵਿੱਚ, ਸਵਾਲਾਂ ਭਰੇ ਤੇਰੇ ਮਨ ਵਿੱਚ ਇੱਕ ਸਿਆਹੀ ਸ਼ਾਇਦ ਜਵਾਬ ਲਿਖ ਰਹੀ ਹੈ, ਫਿਰ ਕਿਉਂ ਤੂੰ ਅਸਮਾਨ ਦੇਖਦਾ ਏਂ, ਐਸਾ ਕੀ ਹੈ ਇਨ੍ਹਾਂ ਸਿਤਾਰਿਆਂ ਵਿੱਚ, ਐਸਾ ਕੀ ਹੈ ਤੇਰੇ ਮਨ ਵਿੱਚ!
ਪ੍ਰਧਾਨ ਮੰਤਰੀ: ਵਾਹ!ਵਾਹ!ਵਾਹ!
ਵਿਦਿਆਰਥੀ: Very friendly ਸਨ and it felt like ਕਿ ਜੈਸੇ ਅਸੀਂ ਆਪਣੇ ਬੜਿਆਂ ਨਾਲ ਬਾਤ ਕਰਦੇ ਹਾਂ।
ਪ੍ਰਧਾਨ ਮੰਤਰੀ: ਤਾਂ ਤੁਹਾਨੂੰ ਕੀ ਟੈਂਸ਼ਨ ਕੀ ਹੈ?
ਵਿਦਿਆਰਥੀ: ਟੈਂਸ਼ਨ ਇਹ ਹੈ ਕਿ ਜਿਵੇਂ ਪਰੀਖਿਆ ਵਿੱਚ ਅੱਛੇ ਅੰਕ ਨਹੀਂ ਆਏ, ਐਸੇ ਕਹਿੰਦੇ ਹਨ ਕਿ ਸਾਨੂੰ ਜੋ ਹੈ ਐਗਜ਼ਾਮ ਵਿੱਚ ਅੱਛੇ ਸਕੋਰ ਕਰਨਾ ਪੈਂਦਾ ਹੈ ਅਤੇ ਅਗਰ ਅਸੀਂ ਅੱਛੇ ਸਕੋਰ ਨਹੀਂ ਕਰਾਂਗੇ , ਤਾਂ ਸਾਡਾ ਫਿਊਚਰ ਅੱਛਾ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ: ਕੀ ਜਵਾਬ ਹੋ ਸਕਦਾ ਹੈ ਇਸ ਦਾ?
ਵਿਦਿਆਰਥੀ: ਜ਼ਿੰਦਗੀ ਵਿੱਚ ਮਾਰਕਸ ਮੈਟਰ ਨਹੀਂ ਕਰਦੇ!
ਪ੍ਰਧਾਨ ਮੰਤਰੀ: ਅੱਛਾ ਮਾਰਕਸ ਮੈਟਰ ਨਹੀਂ ਕਰਦੇ।
ਵਿਦਿਆਰਥੀ: ਨੌਲੇਜ ਮੈਟਰ ਕਰਦੀ ਹੈ।
ਪ੍ਰਧਾਨ ਮੰਤਰੀ: ਅੱਛਾ ਵੈਸੇ ਹੀ ਸਭ Tution ਬੇਕਾਰ ਹੈ, ਪਰੀਖਿਆ ਦੀ ਕੋਈ ਜ਼ਰੂਰਤ ਨਹੀਂ ਹੈ?
ਵਿਦਿਆਰਥੀ: Sir I think that one should remember that exams are just a part of our journey and not our destination.
ਪ੍ਰਧਾਨ ਮੰਤਰੀ: ਨਹੀਂ, ਲੇਕਿਨ ਘਰ ਵਿੱਚ ਤਾਂ ਕੋਈ ਸਮਝਦਾ ਨਹੀਂ ਹੈ ਨਾ, ਇਹ ਆਪ ਲੋਕ ਤਾਂ ਸਮਝਦੇ ਹੋ।
ਪ੍ਰਧਾਨ ਮੰਤਰੀ: ਤਾਂ ਕੀ ਕਰੋਂਗੇ?
ਵਿਦਿਆਰਥੀ: ਸਰ ਬੱਸ ਆਪਣੀ ਮਿਹਨਤ ਕਰਦੇ ਜਾਓ, ਬਾਕੀ ਪ੍ਰਭੂ ‘ਤੇ ਛੱਡ ਦਿਓ।
ਪ੍ਰਧਾਨ ਮੰਤਰੀ: ਦੇਖੋ ਤੁਹਾਡੀ ਇਹ ਬਾਤ ਸਹੀ ਹੈ ਆਕਾਂਕਸ਼ਾ, ਇਹ ਸਾਡੇ ਸਮਾਜ ਜੀਵਨ ਵਿੱਚ ਦੁਰਭਾਗ ਨਾਲ ਐਸਾ ਘੁਸ ਗਿਆ ਹੈ ਕਿ ਅਗਰ ਅਸੀਂ ਸਕੂਲ ਵਿੱਚ ਇਤਨਾ ਨੰਬਰ ਨਹੀਂ ਲਿਆਏ, 10th ਵਿੱਚ ਇਤਨਾ ਨਹੀਂ ਆਇਆ, 12th ਵਿੱਚ ਇਤਨਾ ਨਹੀਂ ਆਇਆ, ਤਾਂ ਜੈਸੇ ਜ਼ਿੰਦਗੀ ਤਬਾਹ ਹੋ ਜਾਵੇਗੀ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਤੇ ਇਸ ਲਈ ਪੂਰੇ ਘਰ ਵਿੱਚ ਤਣਾਅ, ਤਣਾਅ, ਤਣਾਅ ਹੋ ਜਾਂਦਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਆਪ (ਤੁਸੀਂ) ਮਾਂ-ਬਾਪ ਨੂੰ ਤਾਂ ਸਮਝਾ ਨਹੀਂ ਸਕਦੇ, ਹੁਣ ਤਾਂ ਐਗਜ਼ਾਮ ਦੇ 2 ਮਹੀਨੇ ਬਚੇ ਹੋਣਗੇ। ਹੁਣ ਉਨ੍ਹਾਂ ਨੂੰ ਕਹੋ ਮਾਂ ਹੁਣ ਭਾਸ਼ਣ ਮਤ ਦਿਉ, ਐਸਾ ਤਾਂ ਨਹੀਂ ਕਰ ਸਕਦੇ। ਤੁਸੀਂ ਆਪਣੇ ਆਪ ਨੂੰ ਤਿਆਰ ਕਰਨਾ ਹੈ। ਇਸ ਦਾ ਮਤਲਬ ਤੁਹਾਡੇ ‘ਤੇ ਪ੍ਰੈਸ਼ਰ ਹੈ, ਸਭ ਲੋਕ ਕਹਿੰਦੇ ਹਨ ਇਹ ਕਰੋ, ਉਹ ਕਰੋ, ਇਹ ਕਰੋ, ਉਹ ਕਰੋ, ਐਸਾ ਲਗਦਾ ਹੈ?
ਵਿਦਿਆਰਥੀ:ਯੈੱਸ ਸਰ!
ਪ੍ਰਧਾਨ ਮੰਤਰੀ: ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜੋਂ ਕਦੇ ਕ੍ਰਿਕਟ ਮੈਂਚ ਹੁੰਦਾ ਹੈ ਤਾਂ ਟੀਵੀ ‘ਤੇ ਕ੍ਰਿਕਟ ਦੇਖਦੇ ਹੋ, ਕਿਤਨੇ ਲੋਕ ਹਨ?
ਵਿਦਿਆਰਥੀ: ਸਰ, ਸਭ ਯੈੱਸ ਸਰ!
ਪ੍ਰਧਾਨ ਮੰਤਰੀ: ਤੁਸੀਂ ਦੇਖਿਆ ਹੋਵੇਗਾ, ਜਦੋਂ ਖੇਡਦੇ ਹਨ ਤਾਂ ਸਟੇਡੀਅਮ ਵਿੱਚੋਂ ਆਵਾਜ਼ ਆਉਂਦੀ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕੀ ਆਵਾਜ਼ ਆਉਂਦੀ ਹੈ?
ਵਿਦਿਆਰਥੀ: ਸਰ ਸਾਰੀਆਂ ਕ੍ਰਾਊਡ ਚੀਅਰ ਕਰਦੀਆਂ ਹਨ।
ਪ੍ਰਧਾਨ ਮੰਤਰੀ: ਸਿਕਸਰ-ਸਿਕਸਰ! ਕੋਈ ਕਹਿੰਦਾ ਹੈ ਫੋਰ!
ਵਿਦਿਆਰਥੀ: ਕੋਈ ਕਹਿੰਦਾ ਹੈ ਸਿਕਸ!
ਪ੍ਰਧਾਨ ਮੰਤਰੀ: ਹੁਣ ਬੈਟਸਮੈਨ ਕੀ ਕਰਦਾ ਹੈ, ਤੁਹਾਨੂੰ ਸੁਣਦਾ ਹੈ ਕਿ ਉਹ ਉਸ ਬਾਲ ਨੂੰ ਦੇਖਦਾ ਹੈ?
ਵਿਦਿਆਰਥੀ: ਬਾਲ ਨੂੰ ਦੇਖਦਾ ਹੈ।
ਪ੍ਰਧਾਨ ਮੰਤਰੀ: ਅਗਰ ਉਹ ਇਸੇ ਵਿੱਚ ਲਗ ਜਾਏ, ਉਸ ਨੇ ਸਿਕਸਰ ਕਿਹਾ ਹੈ, ਚਲੋ ਲਗਾਓ sixer, ਤਾਂ ਕੀ ਹੋ ਜਾਵੇਗਾ?
ਵਿਦਿਆਰਥੀ: ਆਊਟ ਹੋ ਜਾਵੇਗਾ।
ਪ੍ਰਧਾਨ ਮੰਤਰੀ: ਇਸ ਦਾ ਮਤਲਬ ਦੀ ਬੈਟਸਮੈਨ ਉਸ ਪ੍ਰੈਸ਼ਰ ਦੀ ਪਰਵਾਹ ਨਹੀਂ ਕਰਦਾ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ : ਉਸ ਦਾ ਪੂਰਾ ਧਿਆਨ ਉਸ ਬਾਲ ‘ਤੇ ਹੁੰਦਾ ਹੈ। ਅਗਰ ਆਪ (ਤੁਸੀਂ) ਭੀ ਇਸ ਪ੍ਰੈਸ਼ਰ ਨੂੰ ਮਨ ਵਿੱਚ ਨਾ ਲੈਂਦੇ ਹੋਏ ਆਪਣਾ ਧਿਆਨ, ਅੱਜ ਮੈਂ ਇਤਨਾ ਪੜ੍ਹਨਾ ਤੈ ਕੀਤਾ ਸੀ, ਇਹ ਅਗਰ ਕਰ ਲੈਂਦੇ ਹੋ, ਤਾਂ ਆਪ (ਤੁਸੀਂ) ਅਰਾਮ ਨਾਲ ਉਸ ਪ੍ਰੈਸ਼ਰ ਵਿੱਚੋਂ ਭੀ ਆਪਣੇ ਆਪ ਨੂੰ ਕੱਢ ਸਕਦੇ ਹੋ।
ਵਿਦਿਆਰਥੀ: ਸਾਡੇ ਕਵੈਸਚਨਸ (ਪ੍ਰਸ਼ਨ) ਦਾ ਰਿਪਲਾਈ ਭੀ ਦਿੱਤਾ ਸਰ ਨੇ, ਬਹੁਤ ਅੱਛੇ ਤੋਂ ਉਨ੍ਹਾਂ ਨੇ ਸਾਨੂੰ ਸਮਝਾਇਆ, ਕੈਸੇ ਐਗਜ਼ਾਮ ਦਾ ਸਟ੍ਰੈੱਸ ਨਹੀਂ ਲੈਣਾ ਹੈ ਅਸੀਂ ਲੋਕਾਂ ਨੂੰ, ਉਨ੍ਹਾਂ ਨੇ ਬਹੁਤ ਕੁਝ ਸਿਖਾਇਆ ।
ਵਿਦਿਆਰਥੀ: ਤੁਹਾਨੂੰ ਤੁਹਾਡੇ ਲਕਸ਼ ਬਾਰੇ ਪਤਾ ਹੈ, ਤਾਂ ਤੁਹਾਨੂੰ ਨਾ ਕੋਈ ਡਿਸਟ੍ਰਕਸ਼ਨ, ਨਾ ਕੋਈ ਕੋਈ ਭੀ ਚੀਜ਼ ਨਹੀਂ ਰੋਕ ਸਕਦੀ ਹੈ, ਤੁਹਾਨੂੰ ਖ਼ੁਦ ਮੋਟਿਵੇਟਿਡ ਰਹਿਣਾ ਚਾਹੀਦਾ ਹੈ।
ਵਿਦਿਆਰਥੀ : He said whatever the stress it maybe like just ਉਨ੍ਹਾਂ ਨੂੰ ਖੁੱਲ੍ਹ ਕੇ ਐਂਜੌਇ ਕਰੋ, ਲੇਕਿਨ don’t even think about it.
ਪ੍ਰਧਾਨ ਮੰਤਰੀ: ਹਰ ਸਮੇਂ ‘ਤੇ ਆਪਣੇ ਆਪ ਨੂੰ ਕਸਣਾ ਚਾਹੀਦਾ ਹੈ।
ਵਿਦਿਆਰਥੀ: ਯੈੱਸ ਸਰ
ਪ੍ਰਧਾਨ ਮੰਤਰੀ: ਹਰ ਵਾਰ ਆਪਣੇ ਆਪ ਨੂੰ ਚੁਣੌਤੀ ਦਿੰਦੇ ਰਹਿਣਾ ਚਾਹੀਦਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਗਰ ਪਿਛਲੀ ਵਾਰ 30 ਮਾਰਕਸ ਆਏ ਸਨ, ਇਸ ਵਾਰ 35 ਲਿਆਉਣਾ ਹੈ। ਚੁਣੌਤੀਆਂ ਤਾਂ ਆਪਣੇ ਆਪ ਨੂੰ ਕਰਨੀਆਂ ਚਾਹੀਦੀਆਂ ਹਨ, ਬਹੁਤ ਸਾਰੇ ਲੋਕ ਖ਼ੁਦ ਨਾਲ ਖ਼ੁਦ ਦੀ ਲੜਾਈ ਨਹੀਂ ਲੜਦੇ, ਕੀ ਕਦੇ ਤੁਸੀਂ ਖ਼ੁਦ ਨਾਲ ਖ਼ੁਦ ਦੀ ਲੜਾਈ ਲੜਨਾ ਤੈ ਕੀਤਾ ਹੈ?
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਖ਼ੁਦ ਨਾਲ ਲੜਨਾ ਹੈ, ਤਾਂ ਪਹਿਲੇ ਖ਼ੁਦ ਨਾਲ ਖ਼ੁਦ ਨੂੰ ਮਿਲਣਾ ਪੈਂਦਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕਦੇ ਆਪਣੇ ਆਪ ਨੂੰ ਪੁੱਛਿਆ ਹੈ ਕਿ ਮੈਂ ਜੀਵਨ ਵਿੱਚ ਕੀ ਬਣ ਸਕਦਾ ਹਾਂ, ਕੀ ਕਰ ਸਕਦਾ ਹਾਂ ਅਤੇ ਮੈਂ ਕੀ ਕਰਾਂ ਤਾਂ ਮੈਨੂੰ ਸੰਤੋਸ਼ ਮਿਲੇਗਾ, ਕਈ ਵਾਰ, ਕਈ ਵਾਰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ। ਐਸਾ ਨਹੀਂ ਕਿ ਅੱਜ ਸੁਬ੍ਹਾ ਇੱਕ ਅਖ਼ਬਾਰ ਵਿੱਚ ਪੜ੍ਹ ਲਿਆ, ਤਾਂ ਮਨ ਕਰਦਾ ਹੈ ਯਾਰ ਇਹ ਅੱਛਾ ਹੈ, ਦੂਸਰੇ ਦਿਨ ਟੀਵੀ ‘ਤੇ ਕੁਝ ਦੇਖ ਲਿਆ, ਤਾਂ ਮਨ ਕਰਦਾ ਹੈ ਇਹ ਅੱਛਾ ਹੈ ਐਸਾ ਨਹੀਂ ਹੈ। ਧੀਰੇ-ਧੀਰੇ ਆਪਣੇ ਮਨ ਨੂੰ ਕਿਤੇ ਸਥਿਰ ਕਰਨਾ ਚਾਹੀਦਾ ਹੈ। ਜ਼ਿਆਦਾਤਰ ਕੀ ਹੁੰਦਾ ਹੈ , ਲੋਕ ਇੱਧਰ-ਉੱਧਰ , ਇੱਧਰ-ਉੱਧਰ ਮਨ ਭਟਕਦਾ ਰਹਿੰਦਾ ਹੈ।
ਵਿਦਿਆਰਥੀ: ਡਿਸਟ੍ਰਕਸ਼ਨ ਹੋ ਜਾਂਦੀ ਹੈ।
ਪ੍ਰਧਾਨ ਮੰਤਰੀ: ਤਦ ਜਾ ਕੇ ਆਪ (ਤੁਸੀਂ) ਚੁਣੌਤੀ ਕਿਸ ਚੀਜ਼ ਦੀ ਕਰਨਾ ਹੈ, ਉਹ ਤੈ ਕਰ ਸਕਦੇ ਹੋ, ਤਾਂ ਕਰੋਂਗੇ ਕੋਸ਼ਿਸ਼?
ਵਿਦਿਆਰਥੀ: ਯੈੱਸ ਸਰ!
ਵਿਦਿਆਰਥੀ: ਪੀਐੱਮ ਸਰ, ਮੇਰਾ ਤੁਹਾਨੂੰ ਇੱਕ ਪ੍ਰਸ਼ਨ ਹੈ। ਆਪ (ਤੁਸੀਂ) ਇਤਨੇ ਬੜੇ ਗਲੋਬਲ ਲੀਡਰ ਹੋ, ਆਪ (ਤੁਸੀਂ) ਤਮਾਮ ਪ੍ਰਕਾਰ ਦੇ ਪਦਾਂ ‘ਤੇ ਰਹੇ ਹੋ ਸਰ, ਤਾਂ ਆਪ (ਤੁਸੀਂ) ਸਾਡੇ ਤੋਂ ਕੋਈ ਦੋ- ਤਿੰਨ ਬਾਤਾਂ ਸ਼ੇਅਰ ਕਰੋ ਐਸੀਆਂ ਸਰ, ਜੋ ਲੀਡਰਸ਼ਿਪ ਨਾਲ ਤੁਹਾਡੇ ਨਾਲ ਸਬੰਧਿਤ ਹੋਣ, ਜੋ ਅਸੀਂ ਬੱਚਿਆਂ ਨੂੰ ਅੱਗੇ ਵਧਣ ਵਿੱਚ ਮਹੱਤਵਪੂਰਨ ਹੋਣ ਸਰ।
ਪ੍ਰਧਾਨ ਮੰਤਰੀ: ਵਿਰਾਜ!
ਵਿਦਿਆਰਥੀ: ਜੀ ਸਰ!
ਪ੍ਰਧਾਨ ਮੰਤਰੀ: ਬਿਹਾਰ ਦਾ ਲੜਕਾ ਹੋਵੇ ਅਤੇ ਰਾਜਨੀਤੀ ਦਾ ਸਵਾਲ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਦੇਖੋ ਬਿਹਾਰ ਦੇ ਲੋਕ ਬਹੁਤ ਤੇਜਸਵੀ ਹੁੰਦੇ ਹਨ ਅਤੇ ਕਿਸੇ ਦੇ ਮਨ ਵਿੱਚ ਆਉਂਦਾ ਹੈ ਲੀਡਰਸ਼ਿਪ ਦੀ ਬਾਤ…
ਵਿਦਿਆਰਥੀ: ਜੀ ਸਰ! ਮੇਰੇ ਮਨ ਵਿੱਚ ਭੀ ਆਉਂਦਾ ਹੈ। ਕਿਵੇਂ ਦੱਸਾਂ?
ਪ੍ਰਧਾਨ ਮੰਤਰੀ: ਕਿਵੇਂ ਦੱਸਾਂ?ਜਿਵੇਂ ਦੱਸਣਾ ਹੈ, ਦੱਸ ਦਿਓ।
ਵਿਦਿਆਰਥੀ: ਕਦੇ, ਕਦੇ ਟੀਚਰ ਨੇ ਅਗਰ ਸਾਨੂੰ ਕਲਾਸ ਵਿੱਚ ਮਾਇੰਡ ਕਰਵਾਉਣ ਦੇ ਲਈ ਰੱਖਿਆ ਹੈ, ਮੌਨਿਟਰ ਬਣਾਉਣ ਦੇ ਲਈ ਰੱਖਿਆ ਹੈ, ਬੱਚੇ ਬਾਤ ਨਹੀਂ ਸੁਣਦੇ, ਤਾਂ ਉਨ੍ਹਾਂ ਨੂੰ ਸਮਝਾਉਣ ਦਾ ਇੱਕ ਤਰੀਕਾ ਹੁੰਦਾ ਹੈ। ਹੁਣ ਉਨ੍ਹਾਂ ਨੂੰ ਸਿੱਧਾ ਤਾਂ ਇਹ ਨਹੀਂ ਬੋਲ ਸਕਦੇ ਨਾ ਕਿ ਬੈਠ ਜਾਓ , ਬੈਠ ਜਾਓ, ਵਰਨਾ ਨਾਮ ਲਿਖ ਦੇਵਾਂਗਾ, ਇਹ ਹੋਵੇਗਾ ਤਾਂ ਉਹ ਹੋਰ ਸ਼ੋਰ ਕਰਨਗੇ, ਤਾਂ ਉਹ ਉਨ੍ਹਾਂ ਦਾ ਕੋਈ ਅਲੱਗ ਤਰੀਕਾ ਹੈ, ਤਾਕਿ ਉਨ੍ਹਾਂ ਨੂੰ ਸਮਝਾ ਸਕੇ ਕਿ ਭਾਈ ਐਸੇ-ਐਸੇ ਹਨ, ਚੁੱਪਚਾਪ ਬੈਠ ਜਾ?
ਪ੍ਰਧਾਨ ਮੰਤਰੀ: ਆਪ (ਤੁਸੀਂ) ਹਰਿਆਣਾ ਤੋਂ ਹੋ?
ਵਿਦਿਆਰਥੀ: ਨਹੀਂ, ਮੈਂ ਪੰਜਾਬ ਤੋਂ ਹਾਂ, ਚੰਡੀਗੜ੍ਹ ਤੋਂ!
ਪ੍ਰਧਾਨ ਮੰਤਰੀ: ਚੰਡੀਗੜ੍ਹ ਤੋਂ!
ਵਿਦਿਆਰਥੀ: ਹਾਂ ਜੀ ਸਰ!
ਪ੍ਰਧਾਨ ਮੰਤਰੀ: ਲੀਡਰਸ਼ਿਪ ਦੀ ਡੈਫਿਨੇਸ਼ਨ ਜੋ ਹੈ ਨਾ, ਲੀਡਰਸ਼ਿਪ ਯਾਨੀ ਕੁੜਤਾ-ਪਜਾਮਾ ਵਾਲਾ, ਜੈਕੇਟ ਪਹਿਨਿਆ ਹੋਇਆ ਅਤੇ ਬੜੇ ਮੰਚ ‘ਤੇ ਬੜੇ-ਬੜੇ ਭਾਸ਼ਣ ਕਰਨ ਵਾਲਾ, ਐਸਾ ਨਹੀਂ ਹੁੰਦਾ ਹੈ। ਜਿਵੇਂ ਤੁਸੀਂ ਇਤਨੇ ਲੋਕ ਹੋ, ਲੇਕਿਨ ਤੁਹਾਡੇ ਵਿੱਚੋਂ ਕੋਈ ਇੱਕ ਲੀਡਰ ਬਣ ਗਿਆ ਹੋਵੇਗਾ, ਬਿਨਾ ਕੋਈ ਕਾਰਨ ਆਪ(ਤੁਸੀਂ) ਉਸ ਨੂੰ ਪੁੱਛਦੇ ਹੋਵੋਗੇ, ਉਹ ਕਹੇਗਾ ਚਲੋ, ਤਾਂ ਤੁਹਾਨੂੰ ਲਗਦਾ ਹੈ ਚਲੋ ਯਾਰ ਚਲੋ, ਆਪਣੇ ਆਪ ਬਣ ਗਿਆ ਹੋਵੇਗਾ ਇੱਕ ਅੱਧ, ਤੁਹਾਨੂੰ ਕੰਮ ਉਨ੍ਹਾਂ ਨੂੰ ਸੁਧਾਰਨ ਦੇ ਲਈ ਨਹੀਂ ਕਿਹਾ ਹੈ, ਤੁਹਾਨੂੰ ਖ਼ੁਦ ਨੂੰ ਆਪਣੇ ਆਪ ਨੂੰ ਇੱਕ ਐਗਜਾਂਪਲ ਬਣਾਉਣਾ ਹੈ। ਅਗਰ ਸਮੇਂ ‘ਤੇ ਆਉਣਾ ਹੈ, ਦੇਖੋ ਮੌਨਿਟਰ ਇਹ ਕਹੇਗਾ ਕਿ ਮੈਂ ਮੌਨਿਟਰ ਹਾਂ, ਆਪ (ਤੁਸੀਂ) ਲੋਕ ਆ ਜਾਓ ਫਿਰ ਮੈਂ ਆਵਾਂਗਾਂ, ਤਾਂ ਤੁਹਾਡੀ ਬਾਤ ਕੋਈ ਸੁਣੇਗਾ?
ਵਿਦਿਆਰਥੀ: ਨਹੀਂ ਸਰ!
ਪ੍ਰਧਾਨ ਮੰਤਰੀ :ਅਗਰ ਹੋਮਵਰਕ ਕਰਨਾ ਹੈ, ਅਗਰ ਮੌਨਿਟਰ ਨੇ ਹੋਮਵਰਕ ਕਰ ਦਿੱਤਾ ਹੈ, ਤਾਂ ਬਾਕੀਆਂ ਨੂੰ ਲਗੇਗਾ ਆਪ (ਤੁਸੀਂ) ਕਿਸੇ ਨੂੰ ਇਹ ਕਹੋਗੇ, ਅਰੇ ਤੇਰਾ ਹੋਮਵਰਕ ਨਹੀਂ ਹੋਇਆ ਅੱਛਾ ਚਲ ਮੈਂ ਤੇਰੀ ਮਦਦ ਕਰਦਾ ਹਾਂ। ਆਓ!
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ : ਟੀਚਰ ਕਿਉਂ ਸਾਨੂੰ ਡਾਂਟੇ, ਚਲ ਮੈਂ ਤੇਰੀ ਮਦਦ ਕਰਦਾ ਹਾਂ। ਆਪ (ਤੁਸੀਂ) ਜਦੋਂ ਉਸ ਨੂੰ ਸਹਿਯੋਗ ਕਰਦੇ ਹੋ ਨਾ, ਉਸ ਦੀਆਂ ਕਠਿਨਾਈਆਂ ਸਮਝਦੇ ਹੋ, ਕਦੇ ਇਹ ਕੋਈ ਪੁੱਛ ਲਿਆ, ਅਰੇ ਭਾਈ ਆਪ (ਤੁਸੀਂ) ਤਾਂ ਬਿਮਾਰ ਲਗ ਰਹੇ ਹੋ, ਬੁਖਾਰ ਹੈ ਕੀ, ਰਾਤ ਨੂੰ ਸੌਂਏਂ ਨਹੀਂ ਸੀ ਕੀ, ਤਾਂ ਉਸ ਨੂੰ ਲਗਦਾ ਹੈ ਯਾਰ ਇਹ ਮੌਨਿਟਰ ਤਾਂ ਮੇਰੀ ਕੇਅਰ ਕਰਦਾ ਹੈ, ਮੈਨੂੰ ਪੁੱਛਦਾ ਹੈ, ਮੈਨੂੰ ਡਾਂਟਦਾ ਨਹੀਂ ਹੈ, ਰਿਸਪੈਕਟ ਡਿਮਾਂਡ ਨਹੀਂ ਕਰ ਸਕਦੇ ਆਪ (ਤੁਸੀਂ)…
ਵਿਦਿਆਰਥੀ: ਯੈੱਸ ਸਰ!, ਯੈੱਸ ਸਰ!
ਪ੍ਰਧਾਨ ਮੰਤਰੀ: will have to command you!
ਵਿਦਿਆਰਥੀ: ਯੈੱਸ ਸਰ! ਯੈੱਸ ਸਰ!
ਪ੍ਰਧਾਨ ਮੰਤਰੀ: ਲੇਕਿਨ ਉਹ ਕਿਵੇਂ ਹੋਵੇਗਾ?
ਵਿਦਿਆਰਥੀ: ਤੁਹਾਨੂੰ ਖ਼ੁਦ ਬਦਲਣਾ ਪਵੇਗਾ!
ਪ੍ਰਧਾਨ ਮੰਤਰੀ: ਖ਼ੁਦ ਨੂੰ ਬਦਲਣਾ ਹੋਵੇਗਾ।
ਵਿਦਿਆਰਥੀ: ਤੁਹਾਡੇ ਬਿਹੇਵਿਅਰ ਤੋਂ ਸਭ ਨੂੰ ਪਤਾ ਚਲੇਗਾ।
ਪ੍ਰਧਾਨ ਮੰਤਰੀ: ਤੁਹਾਡੇ ਆਪਣੇ ਵਿਵਹਾਰ ਨਾਲ ਬਦਲੇਗਾ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਲੀਡਰਸ਼ਿਪ ਥੋਪੀ ਨਹੀਂ ਜਾਂਦੀ, ਤੁਹਾਡੇ ਅਗਲ-ਬਗਲ ਦੇ ਲੋਕ ਤੁਹਾਨੂੰ ਸਵੀਕਾਰ ਕਰ ਰਹੇ ਹਨ ਕੀ, ਆਪ (ਤੁਸੀਂ) ਉਨ੍ਹਾਂ ਨੂੰ ਗਿਆਨ ਝਾੜ ਦੇਵੋਗੇ, ਤਾਂ ਕੋਈ ਸਵੀਕਾਰ ਨਹੀਂ ਕਰੇਗਾ। ਤੁਹਾਡੇ ਵਿਵਹਾਰ ਨੂੰ ਉਹ ਸਵੀਕਾਰ ਕਰ ਰਹੇ ਹਨ। ਹੁਣ ਸਵੱਛਤਾ ਦੇ ਲਈ ਭਾਸ਼ਣ ਝਾੜ ਦਿੱਤਾ ਅਤੇ ਖ਼ੁਦ ਗੰਦਾ ਕਰ ਰਹੇ ਹੋ…
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਫਿਰ ਉਹ ਆਪ ਲੀਡਰ ਨਹੀਂ ਬਣ ਸਕਦੇ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਲੀਡਰ ਬਣਨ ਦੇ ਲਈ ਟੀਮ ਵਰਕ ਸਿੱਖਣਾ ਬਹੁਤ ਜ਼ਰੂਰੀ ਹੈ। ਧੀਰਜ ਬਹੁਤ ਜ਼ਰੂਰੀ ਹੁੰਦਾ ਹੈ, ਕਦੇ ਕੀ ਹੁੰਦਾ ਹੈ ਇੱਕ ਅੱਧ ਨੂੰ ਘੱਟ ਦਿੱਤਾ ਅਤੇ ਉਸ ਨੇ ਕੀਤਾ ਨਹੀਂ ਤਾਂ ਫਿਰ ਅਸੀਂ ਉਸ ‘ਤੇ ਟੁੱਟ ਪੈਂਦੇ ਹਾਂ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਸੀਂ ਉਸ ਨੂੰ ਕਹਿਦੇ ਹਾਂ ਕਿਉਂ ਨਹੀਂ ਕੀਤਾ? ਤਾਂ ਲੀਡਰ ਨਹੀਂ ਬਣ ਸਕਦੇ
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਗਰ ਕਿਸੇ ਨੂੰ ਕੰਮ ਦਿੱਤਾ, ਤਾਂ ਉਸ ਦੀ ਕੀ ਕਠਿਨਾਈ ਸੀ ਅਤੇ ਇੱਕ ਸਿਧਾਂਤ ਅਗਰ ਹੋਵੇ, ਜਹਾਂ ਕਮ, ਵਹਾਂ ਹਮ ! (जहां कम, वहां हम!)
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਆਪਣੇ ਸਾਥੀਆਂ ਨੂੰ ਜਿੱਥੇ ਕੁਝ ਕਮੀ ਮਹਿਸੂਸ ਹੋਵੇ, ਤਾਂ ਮੈਂ ਪਹੁੰਚ ਜਾਵਾਂ, ਉਸ ਦੀ ਤਕਲੀਫ ਹੋ ਰਹੀ ਹੈ, ਮੈਂ ਪਹੁੰਚ ਜਾਵਾਂ, ਉਸ ਦਾ ਵਿਸ਼ਵਾਸ ਵਧੇਗਾ ਅਤੇ ਬਾਅਦ ਵਿੱਚ ਉਹ ਫੀਲ ਕਰੇਗਾ, ਇਹ ਤਾਂ ਮੈਂ ਕੀਤਾ, ਮੈਂ ਖ਼ੁਦ ਨੇ ਕੀਤਾ ਹੈ। ਇਹ ਠੀਕ ਹੈ 80 ਪਰਸੈਂਟ ਤੁਸੀਂ ਮਦਦ ਕੀਤੀ ਸੀ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਲੇਕਿਨ ਉਸ ਨੂੰ ਲਗੇਗਾ, ਮੈਂ ਕੀਤਾ। ਉਹ ਉਸ ਦਾ ਵਿਸ਼ਵਾਸ ਵਧਾਵੇਗਾ ਅਤੇ ਇਹ ਵਿਸ਼ਵਾਸ ਜੋ ਹੈ, ਉਹ ਤੁਹਾਡੀ ਲੀਡਰਸ਼ਿਪ ਨੂੰ ਮਾਨਤਾ ਦਿੰਦਾ ਹੈ। ਤੁਸੀਂ ਬਚਪਨ ਵਿੱਚ ਸੁਣਿਆ ਹੋਵੇਗਾ, ਇੱਕ ਬੱਚਾ ਮੇਲੇ ਵਿੱਚ ਗਿਆ ਜਾਂ ਪਿਤਾਜੀ ਨੇ ਕਿਹਾ ਬੱਚੇ ਨੂੰ ਕਿ ਮੇਰਾ ਹੱਥ ਪਕੜ ਲੈਣਾ, ਫਿਰ ਬੱਚਿਆਂ ਨੇ ਕਿਹਾ ਨਹੀਂ, ਆਪ (ਤੁਸੀਂ) ਮੇਰਾ ਹੱਥ ਪਕੜੋ, ਤਾਂ ਕਿਸੇ ਨੂੰ ਭੀ ਲਗੇਗਾ ਕਿ ਬੇਟਾ ਕੈਸਾ ਹੈ, ਪਿਤਾ ਨੂੰ ਕਹਿੰਦਾ ਹੈ ਮੇਰਾ ਹੱਥ ਪਕੜ ਕੇ ਚਲੋ , ਤਾਂ ਬੱਚੇ ਨੇ ਪੁੱਛਿਆ, ਪਿਤਾਜੀ ਆਪ (ਤੁਸੀਂ ਮੇਰਾ ਹੱਥ ਪਕੜੋਗੇ ਅਤੇ ਮੈਂ ਤੁਹਾਡਾ ਹੱਥ ਪਕੜ ਲਵਾਂਗਾ, ਬਹੁਤ ਬੜਾ ਫਰਕ ਹੈ। ਬੱਚਾ ਕਹਿ ਰਿਹਾ ਹੈ ਕੀ ਬੋਲੇ ਮੈਂ ਤੁਹਾਡਾ ਹੱਥ ਪਕੜਾਂਗਾ, ਤਾਂ ਕਦੇ ਭੀ ਛੁਟ ਸਕਦਾ ਹੈ ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਲੇਕਿਨ ਮੈਨੂੰ ਭਰੋਸਾ ਹੈ ਕਿ ਆਪ (ਤੁਸੀਂ) ਮੇਰਾ ਹੱਥ ਪਕੜੋਗੇ, ਤਾਂ ਕਦੇ ਭੀ ਨਹੀਂ ਛੁਟੇਗਾ। ਇਹ ਜੋ ਵਿਸ਼ਵਾਸ ਹੈ ਨਾ ਇਹ ਲੀਡਰਸ਼ਿਪ ਦੀ ਬਹੁਤ ਵੱਡੀ ਤਾਕਤ ਹੈ ਹੋਰ ਕੋਈ?
ਵਿਦਿਆਰਥੀ: ਮੈਂ ਤ੍ਰਿਪਰਾ ਰਾਜ ਤੋਂ PMC Arya Higher Secondary School ਤੋਂ 12ਵੀਂ ਜਮਾਤ ਦਾ ਵਿਦਿਆਰਥੀ ਪ੍ਰੀਤਮ ਦਾਸ…
ਪ੍ਰਧਾਨ ਮੰਤਰੀ: ਕਿੱਥੇ?
ਵਿਦਿਆਰਥੀ: Belonia, South Tripura District!
ਪ੍ਰਧਾਨ ਮੰਤਰੀ: ਤਾਂ ਇੱਥੇ ਕਿਵੇਂ ਪਹੁੰਚ ਗਏ?
ਵਿਦਿਆਰਥੀ: ਇੱਕ ਜਨੂਨ ਸੀ, ਤੁਹਾਨੂੰ ਮਿਲਣਾ ਸੀ, ਕੁਝ ਜਾਣਨਾ ਸੀ, ਕੁਝ ਸਿੱਖਣਾ ਸੀ, ਬੱਸ ਇਹੀ!
ਪ੍ਰਧਾਨ ਮੰਤਰੀ: ਕਿਵੇਂ, ਸਿਲੈਕਸ਼ਨ ਕਿਵੇਂ ਹੋਈ ਤੁਹਾਡੀ,ਰਿਸ਼ਵਤ ਦੇਣੀ ਪਈ?
ਵਿਦਿਆਰਥੀ: ਨਹੀਂ ਸਰ!
ਪ੍ਰਧਾਨ ਮੰਤਰੀ: ਫਿਰ ਕਿਵੇਂ ਹੋਇਆ?
ਵਿਦਿਆਰਥੀ: ਸਰ ਤ੍ਰਿਪੁਰਾ ਵਿੱਚ ਰਿਸ਼ਵਤ ਨਹੀਂ ਚਲਦੀ ਹੈ।
ਪ੍ਰਧਾਨ ਮੰਤਰੀ: ਨਹੀਂ ਚਲਦੀ ਹੈ?
ਵਿਦਿਆਰਥੀ: ਆਪਣੇ state ਨੂੰ ਰੀਪ੍ਰੈਜੈਂਟ ਕਰਨ ਦੇ ਲਈ ਅਤੇ ਤੁਹਾਡੇ ਨਾਲ ਆਪਣੇ ਦਿਲ ਕੀ ਬਾਤ ਬੋਲਣ ਦੇ ਲਈ ਮੈਂ ਆਇਆ ਹਾਂ।
ਪ੍ਰਧਾਨ ਮੰਤਰੀ: ਚਲੋ ਮੈਂ ਮਨ ਕੀ ਬਾਤ ਕਰਦਾ ਹਾਂ,ਆਪ(ਤੁਸੀਂ) ਦਿਲ ਕੀ ਬਾਤ ਕਰਦੇ ਹੋ।
ਵਿਦਿਆਰਥੀ: ਸਰ ਮੇਰਾ ਤੁਹਾਥੋਂ ਇਹ ਪ੍ਰਸ਼ਨ ਹੈ। ਜਿਵੇਂ ਸਾਡੇ ਬੋਰਡ ਦੇ ਐਗਜ਼ਾਮ 10ਵੀਂ ਹੋਵੇ ਜਾਂ 12ਵੀਂ ਦੇ ਬਾਅਦ ਜਾਂ ਫਿਰ ਉਸ ਸਮੇਂ ਵਿੱਚ ਜੋ ਸਾਡਾ ਜੋ ਹੌਬੀਜ ਹੁੰਦੀਆਂ ਹਨ ਜਾਂ ਅਗਰ ਸਰ ਕੋਈ ਐਕਸਟਰਾ ਕਰੀਕੁਲਰ ਐਕਟਿਵਿਟੀਜ਼ ਜਿਵੇਂ ਕਿ ਮੈਨੂੰ ਡਾਂਸ ਕਰਨਾ ਪਸੰਦ ਹੈ,ਗਾਰਡਨਿੰਗ ਕਰਨਾ,ਪੇਂਟਿੰਗ ਕਰਨਾ,ਉਹ ਸਭ ਸਾਡੇ ਫੈਮਲੀ ਮੈਂਬਰ ਰਿਸਟ੍ਰਿਕਸ਼ਨ ਲਗਾ ਦਿੰਦੇ ਹਨ,ਕਿਉਂਕਿ ਉਹ ਨਹੀਂ ਚਲੇਗਾ।ਇਥੋਂ ਤੱਕ ਕਿ ਬੋਰਡ ਦੇ ਬਾਅਦ ਭੀ ਇਹ ਨਹੀਂ ਕਰ ਸਕਦੇ ਹੋ,ਤੁਸੀਂ ਸਿਰਫ਼ ਪੜ੍ਹਾਈ ‘ਤੇ ਫੋਕਸ ਕਰਨਾ ਹੈ,ਕਰੀਅਰ ‘ਤੇ ਫੋਕਸ ਕਰਨਾ ਹੈ,ਉਨ੍ਹਾਂ ਲੋਕਾਂ ਦਾ ਸੋਚਣਾ ਹੈ,ਸ਼ਾਇਦ ਇਹ ਕਿ ਇੱਥੇ ਫਿਊਚਰ ਨਹੀਂ ਹੈ, ਸਿਰਫ਼ ਪੜ੍ਹੋਗੇ ਤਾਂ ਵਧੋਗੇ।
ਪ੍ਰਧਾਨ ਮੰਤਰੀ: ਤਾਂ ਆਪ (ਤੁਸੀਂ) ਡਾਂਸ ਜਾਣਦੇ ਹੋ ?
ਵਿਦਿਆਰਥੀ: ਹਾਂ ਸਰ ! ਮੈਂ ਛੋਟੇ ਹੁੰਦਿਆਂ ਤੋਂ ਮੈਨੂੰ ਸਿਖਾਇਆ ਨਹੀਂ ਗਿਆ ਕਿਉਂਕਿ ਬਹੁਤ ਪਿੰਡ ਹਨ ਨਾ, ਤਾਂ ਲੜਕੇ ਲੋਕ ਨੱਚਦੇ ਹਨ ਤਾਂ ਉੱਥੇ ਕੁਝ ਅਲੱਗ ਮਤਲਬ ਬੋਲ ਦਿੰਦੇ ਹਨ।
ਪ੍ਰਧਾਨ ਮੰਤਰੀ: ਕਿਵੇਂ ਕਰਦੇ ਹੋ ਦਿਖਾਉ!
ਵਿਦਿਆਰਥੀ: ਐਸੇ ਵਾਲਾ, ਐਸੇ ਵਾਲਾ ਅਤੇ ਬੰਗਾਲੀ ਲੋਕਾਂ ਦਾ ਧੁਨੁਚੀ ਨਾਚ ਹੈ, ਐਸੇ ਫਿਰ ਇੱਕ ਐਸੇ ਹੁੰਦਾ ਹੈ।
ਪ੍ਰਧਾਨ ਮੰਤਰੀ: ਅੱਛਾ ਆਪ (ਤੁਸੀਂ) ਜਦੋਂ ਡਾਂਸ ਕਰਦੇ ਹੋ, ਤਾਂ ਕੀ ਹੁੰਦਾ ਹੈ?
ਵਿਦਿਆਰਥੀ: ਅੰਦਰ ਤੋਂ ਖੁਸ਼ੀ ਹੁੰਦੀ ਹੈ, ਸੈਟਿਸਫੈਕਸ਼ਨ ਮਿਲਦਾ ਹੈ।
ਪ੍ਰਧਾਨ ਮੰਤਰੀ: ਥਕਾਨ ਲਗਦੀ ਹੈ ਕਿ ਥਕਾਨ ਉਤਰ ਜਾਂਦੀ ਹੈ?
ਵਿਦਿਆਰਥੀ: ਨਹੀਂ ਥਕਾਨ ਉਤਰ ਜਾਂਦੀ ਹੈ।
ਪ੍ਰਧਾਨ ਮੰਤਰੀ: ਇਸ ਦਾ ਮਤਲਬ ਆਪ (ਤੁਸੀਂ) ਮੰਮੀ-ਪਾਪਾ ਨੂੰ ਸਮਝਾਉ ਕਿ ਆਪ (ਤੁਸੀਂ) ਦੱਸੋ ਦਿਨ ਭਰ ਆਪ (ਤੁਸੀਂ) ਤਣਾਅ ਵਿੱਚ ਰਹੋਂਗੇ, ਤਾਂ ਕੀ ਤੁਹਾਡਾ ਦਿਨ ਅੱਛਾ ਜਾਵੇਗਾ ਕੀ?
ਵਿਦਿਆਰਥੀ: ਨਹੀਂ?
ਪ੍ਰਧਾਨ ਮੰਤਰੀ: ਕੀ ਤੁਹਾਨੂੰ ਭੀ ਨਹੀਂ ਲਗਦਾ ਹੈ ਕਿ ਥੋੜ੍ਹਾ ਰਿਲੈਕਸ ਹੋਣਾ ਚਾਹੀਦਾ ਹੈ? ਅਗਰ ਮੰਨ ਲਉ ਘਰ ਵਿੱਚ ਇੱਕ ਕੁੱਤਾ ਪਾਲਿਆ ਹੈ, ਜੋ ਆਪਣੇ ਕੁੱਤੇ ਨੂੰ ਇਤਨਾ ਪਿਆਰ ਕਰਦਾ ਹੈ, ਉਹ ਬਚਪਨ ਤੋਂ ਬੜਾ ਹੋਇਆ ਹੈ ਅਤੇ ਦਸਵੀਂ ਕਲਾਸ ਵਿੱਚ ਆਏ ਅਤੇ ਮਾਂ-ਬਾਪ ਕਹਿ ਦੇਣ, ਨਹੀਂ ਹੁਣ ਕੁੱਤੇ ਵਿੱਚ ਸਮਾਂ ਨਾ ਲਗਾਉ, ਉਹ ਅਸੀਂ ਤਾਂ ਕੁੱਤੇ ਨੂੰ ਸੰਭਾਲ਼ਾਂਗੇ, ਤੁਮ ਪੜ੍ਹਾਈ ਕਰੋ। ਤਾਂ ਤੁਹਾਡਾ ਮਨ ਕਰੇਗਾ ਨਹੀਂ, ਮਨ ਬੇਚੈਨ ਹੋ ਜਾਵੇਗਾ। ਤਾਂ ਤੁਹਾਡੀ ਬਾਤ ਸਹੀ ਹੈ ਅਤੇ ਇਹ ਸਮਝਾਉਣਾ ਚਾਹੀਦਾ ਹੈ ਕਿ ਰੋਬੋਟ ਦੀ ਤਰ੍ਹਾਂ ਜੀ ਨਹੀਂ ਸਕਦੇ। ਅਸੀਂ ਇਨਸਾਨ ਹਾਂ, ਆਖਰਕਾਰ ਅਸੀਂ ਪੜ੍ਹਾਈ ਕਿਉਂ ਕਰਦੇ ਹਾਂ, ਅੱਗੇ ਦੀ ਕਲਾਸ ਵਿੱਚ ਜਾਣ ਦੇ ਲਈ।
ਵਿਦਿਆਰਥੀ: ਹਾਂ ਸਰ!
ਪ੍ਰਧਾਨ ਮੰਤਰੀ: ਅਸੀਂ ਹਰ ਪੱਧਰ ‘ਤੇ ਆਪਣੇ ਸਰਬਪੱਖੀ ਵਿਕਾਸ ਦੇ ਲਈ ਪੜ੍ਹਾਈ ਕਰਦੇ ਹਾਂ। ਜਦੋਂ ਆਪ (ਤੁਸੀਂ) ਸ਼ਿਸ਼ੂ ਮੰਦਿਰ ਵਿੱਚ ਸੀ, ਉਸ ਸਮੇਂ ਤੁਹਾਨੂੰ ਦੱਸਿਆ ਗਿਆ, ਤੁਹਾਨੂੰ ਉਸ ਸਮੇਂ ਲਗਿਆ ਹੋਵੇਗਾ, ਇਹ ਕੀ ਮਿਹਨਤ ਕਰਵਾ ਰਹੇ ਹਨ, ਇਹ ਕੀ ਪੜ੍ਹਦੇ ਹਨ, ਮੈਨੂੰ ਮਾਲੀ ਤਾਂ ਬਣਨਾ ਨਹੀਂ ਹੈ, ਮੈਨੂੰ ਫੁੱਲ ਦੀ ਕਿਉਂ ਬਾਤ ਦੱਸਦੇ ਹਨ ਅਤੇ ਇਸ ਲਈ ਮੈਂ ਹਮੇਸ਼ਾ ਪਰੀਖਿਆ ‘ਤੇ ਚਰਚਾ ਕਰਨ ਵਾਲਿਆਂ ਨੂੰ ਉਨ੍ਹਾਂ ਨੂੰ ਭੀ ਉਨ੍ਹਾਂ ਦੇ ਪਰਿਵਾਰ ਨੂੰ ਭੀ ਕਹਿੰਦਾ ਹਾਂ, ਉਨ੍ਹਾਂ ਦੇ ਟੀਚਰਸ ਨੂੰ ਭੀ ਕਹਿੰਦਾ ਹਾਂ ਕਿ ਬੱਚਿਆਂ ਨੂੰ ਆਪ (ਤੁਸੀਂ) ਦੀਵਾਰਾਂ ਵਿੱਚ ਬੰਦ ਕਰਕੇ ਇੱਕ ਪ੍ਰਕਾਰ ਨਾਲ ਕਿਤਾਬਾਂ ਵਿੱਚ ਦਾ ਹੀ ਜੇਲ੍ਹ ਖਾਨਾ ਬਣਾ ਦੇਵੋ, ਤਾਂ ਬੱਚੇ ਕਦੇ ਭੀ ਗ੍ਰੋ ਨਹੀਂ ਕਰ ਸਕਦੇ, ਉਨ੍ਹਾਂ ਨੂੰ ਖੁੱਲ੍ਹਾ ਅਸਮਾਨ ਚਾਹੀਦਾ ਹੈ। ਉਨ੍ਹਾਂ ਦੀਆਂ ਪਸੰਦ ਦੀਆਂ ਕੁਝ ਚੀਜ਼ਾਂ ਚਾਹੀਦੀਆਂ ਹਨ, ਅਗਰ ਉਹ ਆਪਣੀ ਪਸੰਦ ਦੀਆਂ ਚੀਜ਼ਾਂ ਅੱਛੀ ਤਰ੍ਹਾਂ ਕਰਦੇ ਹਨ, ਤਾਂ ਪੜ੍ਹਾਈ ਭੀ ਅੱਛੀ ਤਰ੍ਹਾਂ ਕਰ ਲਵੇਗਾ। ਪਰੀਖਿਆ ਹੀ ਸਭ ਕੁਝ ਹੈ ਜ਼ਿੰਦਗੀ ਵਿੱਚ, ਇਸ ਪ੍ਰਕਾਰ ਦੇ ਭਾਵ ਨਾਲ ਨਹੀਂ ਜੀਣਾ ਚਾਹੀਦਾ। ਅਗਰ ਆਪ (ਤੁਸੀਂ) ਇਤਨਾ ਮਨ ਵਿੱਚ ਬਣਾ ਲਵੋਗੇ, ਤਾਂ ਮੈਨੂੰ ਪੱਕਾ ਵਿਸ਼ਵਾਸ਼ ਹੈ ਕਿ ਤੁਹਾਡੇ ਪਰਿਵਾਰ ਨੂੰ ਭੀ ਆਪ (ਤੁਸੀਂ) ਕਨਵਿੰਸ ਕਰ ਸਕਦੇ ਹੋ, ਆਪਣੇ ਟੀਚਰਸ ਨੂੰ ਭੀ ਕਨਵਿੰਸ ਕਰ ਸਕਦੇ ਹੋ।
ਪ੍ਰਧਾਨ ਮੰਤਰੀ: ਵੈਭਵ ਤੁਹਾਡਾ ਕੀ ਅਨੁਭਵ ਹੈ?
ਵਿਦਿਆਰਥੀ: ਸਰ ਆਪ(ਤੁਸੀਂ) ਸਹੀ ਕਹਿ ਰਹੇ ਹੋ ਸਰ, ਇੰਟਰੈਸਟ ਖ਼ਤਮ ਹੋ ਜਾਂਦਾ ਹੈ ਲੋਕਾਂ ਦਾ, ਸਾਡੇ ਅੰਦਰ…
ਪ੍ਰਧਾਨ ਮੰਤਰੀ: ਹਾਂ!
ਵਿਦਿਆਰਥੀ: ਅਗਰ ਕਿਤਾਬੀ ਕੀੜਾ ਹੀ ਬਣ ਕੇ ਰਹੋਂਗੇ, ਤਾਂ ਫਿਰ ਜੀਵਨ ਨੂੰ ਜੀ ਨਹੀਂ ਪਾਉਂਗੇ ਐਸੇ (ਇਸ ਤਰ੍ਹਾਂ) ਤਾਂ!
ਪ੍ਰਧਾਨ ਮੰਤਰੀ: ਤਾਂ ਕਿਤਾਬਾਂ ਤੋਂ ਬਾਹਰ ਆਉਣਾ ਚਾਹੀਦਾ ਹੈ?
ਵਿਦਿਆਰਥੀ: ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਹਨ ਕਿਉਂਕਿ ਉਸ ਵਿੱਚ ਭੀ ਬਹੁਤ ਗਿਆਨ ਹੈ, ਮਗਰ ਆਪਣੇ ਲਈ ਭੀ ਟਾਇਮ ਕੱਢਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ: ਮੈਂ ਕਿਤਾਬ ਨਾ ਪੜ੍ਹਨ ਦੇ ਲਈ ਕਹਿ ਹੀ ਨਹੀਂ ਰਿਹਾ ਹਾਂ, ਬਹੁਤ ਪੜ੍ਹਨਾ ਚਾਹੀਦਾ ਹੈ। ਗਿਆਨ ਨੂੰ ਜਿਤਨਾ ਪ੍ਰਾਪਤ ਕਰ ਸਕਦੇ ਹੋ ਕਰਨਾ ਚਾਹੀਦਾ ਹੈ, ਲੇਕਿਨ ਐਗਜ਼ਾਮ ਸਭ ਕੁਝ ਨਹੀਂ ਹੈ। ਗਿਆਨ ਅਤੇ ਐਗਜ਼ਾਮ ਦੋ ਅਲੱਗ-ਅਲੱਗ ਚੀਜ਼ਾਂ ਹਨ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਦੋਨੋਂ ਅਲੱਗ ਚੀਜ਼ਾਂ ਹਨ।
ਵਿਦਿਆਰਥੀ: ਉਨ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ, ਲਾਇਫ ਬਾਰੇ ਬਹੁਤ ਕੁਝ ਸਿਖਾਇਆ । ਪਰੀਖਿਆ ‘ਤੇ ਕਿਵੇਂ ਟੈਨਸ਼ਨ ਨਹੀਂ ਲੈਣੀ ਹੈ, ਕਿਵੇਂ ਪ੍ਰੈਸ਼ਰ ਨੂੰ ਮਤਲਬ ਦੂਰ ਭਜਾਉਣਾ ਹੈ ਅਤੇ ਕਿਵੇਂ ਪਰੀਖਿਆ ਅੱਛੀ ਤਰ੍ਹਾਂ ਦੇਣੀ ਹੈ ਅਤੇ ਕਿਸ ਮੋਟੋ ਨਾਲ ਦੇਣੀ ਹੈ, ਉਹ ਸਭ ਭੀ ਸਿਖਾਇਆ।
ਵਿਦਿਆਰਥੀ: ਇਹ ਬਹੁਤ ਪਾਜ਼ਿਟਿਵ ਹਨ ਅਤੇ ਸਾਡੇ ਅੰਦਰ ਭੀ ਪਾਜ਼ਿਟਿਵਨੈੱਸ ਦੇ ਕੇ ਗਏ ਹਨ।
ਵਿਦਿਆਰਥੀ: He is also empowering all the generations.
ਵਿਦਿਆਰਥੀ: ਉਨ੍ਹਾਂ ਨੇ ਸਾਨੂੰ ਜੋ-ਜੋ ਦੱਸਿਆ ਮੈਂ ਟ੍ਰਾਈ ਕਰਾਂਗੀ ਕਿ ਮੈਂ ਉਸ ਨੂੰ ਆਪਣੀ ਲਾਇਫ ਵਿੱਚ ਮੈਂ ਇੰਪਲੀਮੈਂਟ ਕਰ ਸਕਾਂ!
ਪ੍ਰਧਾਨ ਮੰਤਰੀ: ਬੈਠੋ-ਬੈਠੋ! ਹਾਂ, ਹਾਂ ਚਲੋ ਪੁੱਛਣ ਵਾਲੇ ਜ਼ਰਾ ਇਥੇ ਆ ਕੇ ਪੁੱਛਣ?
ਵਿਦਿਆਰਥੀ: ਨਮਸਕਾਰ ਸਰ ਮੇਰਾ ਨਾਮ ਪ੍ਰੀਤੀ ਬਿਸਵਾਲ ਹੈ ਤਾਂ ਮੈਂ ਫ੍ਰੈਂਡਸ ਲੋਕਾਂ ਨੂੰ ਦੇਖਿਆ ਹੈ ਮੇਰੀ ਕਲਾਸ ਵਿੱਚ ਵਿੱਚ ਕਿ ਬਹੁਤ ਸਾਰੇ ਬੱਚੇ ਹਨ ਬਹੁਤ ਟੈਲੰਟਿਡ ਬੱਚੇ ਹਨ ਅਤੇ ਐਸੇ ਬੱਚੇ ਹਨ ਕਿ ਜੋ ਕਿ ਬਹੁਤ ਮਿਹਨਤ ਕਰਦੇ ਹਨ, ਲੇਕਿਨ ਉਨ੍ਹਾਂ ਨੂੰ ਉਹ ਸਫ਼ਲਤਾ ਨਹੀਂ ਮਿਲਦੀ ਤਾਂ ਆਪ (ਤੁਸੀਂ) ਉਨ੍ਹਾਂ ਨੂੰ ਕੀ ਐਡਵਾਇਜ਼ ਦੇਣਾ ਚਾਹੋਂਗੇ?
ਪ੍ਰਧਾਨ ਮੰਤਰੀ: ਐਡਵਾਇਸ ਨਹੀਂ ਦੇਣੀ ਚਾਹੀਦੀ, ਆਪ (ਤੁਸੀਂ) ਬੈਠੋ?
ਪ੍ਰਧਾਨ ਮੰਤਰੀ: ਤੁਹਾਨੂੰ ਭੀ ਮੈਂ ਐਡਵਾਇਸ ਦੇਵਾਂਗਾ ਨਾ, ਤਾਂ ਆਪ (ਤੁਸੀਂ) ਤੁਰੰਤ ਸੋਚੋਂਗੇ ਕਿ ਇਹ ਮੈਨੂੰ ਕਿਉਂ ਕਿਹਾ ਹੋਵੇਗਾ, ਐਸਾ ਕਿਉਂ ਕਿਹਾ ਹੋਵੇਗਾ, ਮੇਰੇ ਲਈ ਉਨ੍ਹਾਂ ਨੂੰ ਕੀ ਲਗਿਆ ਹੋਵੇਗਾ, ਕੀ ਮੇਰੇ ਵਿੱਚ ਇਹ ਕਮੀ ਹੈ?
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਯਾਨੀ ਇਨਸਾਨ ਬੜਾ ਡਿਫਿਕਲਟੀ ਮੈਲਟੋਲੌਜਿਕਲ ਹੋ ਜਾਂਦਾ ਹੈ, ਤਾਂ ਐਸਾ ਕਰਨ ਨਾਲ ਕਦੇ ਭੀ ਆਪ (ਤੁਸੀਂ) ਆਪਣੇ ਸਾਥੀ ਨੂੰ ਮਦਦ ਨਹੀਂ ਕਰ ਸਕਦੇ। ਅੱਛਾ ਇਹ ਹੋਵੇਗਾ ਕਿ ਉਸ ਵਿੱਚ ਅੱਛੀ ਚੀਜ਼ ਕਿਹੜੀ ਹੈ ਉਹ ਆਪ (ਤੁਸੀਂ) ਢੂੰਡੋ, 5-7 ਦਿਨ ਬਾਤ ਕਰੋਗੋ ਤਾਂ ਧਿਆਨ ਵਿੱਚ ਆਵੇਗਾ ਕਿ ਇਹ ਗਾਣਾ ਅੱਛਾ ਗਾਉਂਦਾ ਹੈ, ਯਾਦ ਆਵੇਗਾ ਕਿ ਇਹ ਕੱਪੜੇ ਵਧੀਆ ਤਰੀਕੇ ਨਾਲ ਪਹਿਨਦਾ ਹੈ, ਕੁਝ ਤਾਂ ਅੱਛਾ ਹੁੰਦਾ ਹੀ ਹੈ। ਫਿਰ ਆਪ (ਤੁਸੀਂ) ਉਸ ਨਾਲ ਉਸ ਦੀ ਚਰਚਾ ਕਰੋ, ਤਾਂ ਉਸ ਨੂੰ ਲਗੇਗਾ ਕਿ ਮੇਰੇ ਵਿੱਚ ਰੁਚੀ ਲੈ ਰਿਹਾ ਹੈ, ਮੇਰੀਆਂ ਅੱਛੀਆਂ ਬਾਤਾਂ ਦਾ ਪਤਾ ਹੈ। ਫਿਰ ਅਗਰ ਆਪ (ਤੁਸੀਂ) ਉਸ ਨੂੰ ਕਹਿੰਦੇ ਹੋ ਕਿ ਯਾਰ ਤੁਮ ਇਤਨੀ ਮਿਹਨਤ ਕਰਦੇ ਹੋ, ਕੀ ਹੁੰਦਾ ਹੈ, ਤੈਨੂੰ ਕੀ ਹੁੰਦਾ ਹੈ, ਜ਼ਰਾ ਉਸ ਨੂੰ ਪੁੱਛੋ, ਤਾਂ ਕਹੇਗਾ ਨਹੀਂ ਮੇਰੇ ਵਿੱਚ ਅੱਛਾ ਨਹੀਂ ਹੈ, ਢਿਕਣਾ ਨਹੀਂ ਹੈ, ਉਸ ਨੂੰ ਕਹੋ ਚਲ ਮੇਰੇ ਘਰ ਆ ਜਾਉ, ਚਲ ਆਪਾਂ ਇਕੱਠੇ ਪੜ੍ਹਦੇ ਹਾਂ। ਦੂਸਰਾ ਤੁਸੀਂ ਦੇਖਿਆ ਹੋਵੇਗਾ, ਜ਼ਿਆਦਤਰ ਟੀਚਰ ਪੜ੍ਹਾਉਂਦੇ ਹਨ, ਲੇਕਿਨ ਜਦ ਐਗਜ਼ਾਮ ਦਾ ਸਮਾਂ ਆਉਂਦਾ ਹੈ, ਤਾਂ ਕਹਿੰਦੇ ਹਨ ਕਵੈਸਚਨ ਆਂਸਰ ਲਿਖੋ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਮੇਰਾ ਹਮੇਸ਼ਾ ਮਤ ਰਿਹਾ ਹੈ ਜੀਵਨ ਦੀ ਕੋਈ ਵੀ ਉਮਰ ਕਿਉਂ ਨਾ ਹੋਵੇ, ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਜੋ ਕਵਿਤਾਵਾਂ ਲਿਖਦੇ ਹਨ, ਵਿਰਾਜ ਨੇ ਜਿਵੇਂ ਕਵਿਤਾ ਸੁਣਾਈ, ਅਕਾਂਕਸ਼ਾ ਨੇ ਜਿਵੇਂ ਕਵਿਤਾ ਸੁਣਾਈ, ਇਹ ਜੋ ਕਵਿਤਾਵਾਂ ਲਿਖਦੇ ਹਨ ਨਾ, ਉਸ ਦਾ ਮਤਲਬ ਉਹ ਆਪਣੇ ਵਿਚਾਰਾਂ ਨੂੰ ਬੰਨ੍ਹਦੇ ਹਨ। ਮੈਨੂੰ ਯਾਦ ਹੈ ਮੈਂ ਅਹਿਮਦਾਬਾਦ ਵਿੱਚ ਇੱਕ ਸਕੂਲ ਵਾਲਿਆਂ ਨੂੰ ਮਿਲਿਆ ਸਾਂ। ਇੱਕ ਹੁਣ ਇੱਕ ਬੱਚਿਆਂ ਨੂੰ ਸ਼ਾਇਦ ਉਹ ਉਸ ਦੇ ਮਾਂ ਬਾਪ ਨੇ ਮੈਨੂੰ ਚਿੱਠੀ ਲਿਖੀ ਸੀ ਕਿ ਮੇਰੇ ਬੱਚੇ ਨੂੰ ਸਕੂਲ ਤੋਂ ਕੱਢ ਰਹੇ ਹਨ। ਕਿਉਂ ਕੱਢ ਰਹੇ ਹਨ ਭਾਈ? ਤਾਂ ਬੋਲੇ ਉਹ ਧਿਆਨ ਨਹੀਂ ਦਿੰਦਾ ਹੈ, ਮਜ਼ਾ ਇਹ ਹੋਇਆ ਉਸ ਸਕੂਲ ਵਿੱਚ ਬਾਅਦ ਵਿੱਚ ਟਿੰਕਰਿੰਗ ਲੈਬ ਸ਼ੁਰੂ ਹੋਈ, ਤਾਂ ਸਭ ਦੇ ਲਈ ਅਸਚਰਜ ਸੀ ਕੀ ਉਹ ਬੱਚਾ ਜ਼ਿਆਦਾ ਸਮੇਂ ਟਿੰਕਰਿੰਗ ਲੈਬ ਵਿੱਚ ਟਾਇਮ ਬਿਤਾਉਂਦਾ ਸੀ ਅਤੇ ਰੋਬੋਟ ਦਾ ਇੱਕ ਕੰਪੀਟੀਸ਼ਨ ਹੋਇਆ ਉਹ ਸਕੂਲ ਵਾਲੇ ਰੋਬੋਟ ਵਿੱਚ ਨੰਬਰ ਵੰਨ ਲੈ ਆਏ। ਕਿਓਂ? ਬੱਚੇ ਨੇ ਬਣਾਇਆ, ਯਾਨੀ ਜੋ ਬੱਚੇ ਨੂੰ ਸਕੂਲ ਤੋਂ ਕੱਢਣ ਵਾਲੇ ਸਨ, ਉਹ ਰੋਬੋਟ ਬਣਾਉਣ ਵਿੱਚ ਨੰਬਰ ਵੰਨ ਸੀ। ਉਸ ਦਾ ਮਤਲਬ ਉਸ ਦੇ ਪਾਸ ਕੋਈ ਵਿਸ਼ੇਸ਼ ਤਾਕਤ ਹੈ। ਟੀਚਰ ਦਾ ਕੰਮ ਹੈ ਕਿ ਉਸ ਦੀ ਉਸ ਤਾਕਤ ਨੂੰ ਪਹਿਚਾਣੇ, ਮੈਂ ਇੱਕ ਪ੍ਰਯੋਗ ਦੱਸਦਾ ਹਾਂ ਤੁਹਾਨੂੰ, ਕਰੋਂਗੇ, ਅੱਜ ਕਰੋਂਗੇ ਪੱਕਾ?
ਵਿਦਿਆਰਥੀ: ਹਾਂ ਕਰਾਂਗੇ! ਜੀ!
ਪ੍ਰਧਾਨ ਮੰਤਰੀ: ਆਪਣੇ ਜਿਤਨੇ ਦੋਸਤ ਹਨ, ਬਚਪਨ ਤੋਂ ਹੁਣ ਤੱਕ ਦੇ 25-30 ਯਾਦ ਕਰੋ, ਫਿਰ ਕੋਸ਼ਿਸ਼ ਕਰੋ ਉਨ੍ਹਾਂ ਦਾ ਪੂਰਾ ਨਾਮ ਲਿਖ ਸਕਦੇ ਹੋ ਕੀ, ਉਨ੍ਹਾਂ ਦਾ, ਉਨ੍ਹਾਂ ਦੇ ਪਿਤਾ ਜੀ ਦਾ, ਤਾਂ ਇਸ ਵਿੱਚ 10 ਹੋ ਜਾਣਗੇ। ਫਿਰ ਲਿਖੋ ਉਨ੍ਹਾਂ ਦੇ ਪਿਤਾ ਜੀ-ਮਾਤਾ ਜੀ, ਪਰਿਵਾਰ ਦੇ ਸਭ ਦਾ ਨਾਮ ਆਉਂਦਾ ਹੈ, ਤਾਂ ਹੋ ਸਕਦਾ ਹੈ ਸੰਖਿਆ ਘੱਟ ਹੋ ਜਾਵੇਗੀ, ਉਸ ਦਾ ਮਤਲਬ ਇਹ ਹੋਇਆ ਕਿ ਜਿਸ ਨੂੰ ਆਪ (ਤੁਸੀਂ) ਆਪਣਾ ਅੱਛਾ ਦੋਸਤ ਮੰਨਦੇ ਹੋ, ਤਾਂ ਉਸ ਦੇ ਵਿਸ਼ੇ ਵਿੱਚ ਤੁਹਾਨੂੰ ਕੁਝ ਜਾਣਕਾਰੀ ਹੀ ਨਹੀਂ, ਕੁਝ ਜਾਣਕਾਰੀ ਨਹੀਂ ਹੈ। ਐਸੇ ਹੀ ਚਲ ਰਿਹਾ ਹੈ ਹਵਾਬਾਜ਼ੀ। ਫਿਰ ਇੱਕ ਸਵਾਲ ਆਪਣੇ ਆਪ ਨੂੰ ਪੁੱਛੋ ਅਤੇ ਇਹ ਸਭ ਤੋਂ ਇੰਪੌਰਟੈਂਟ ਚੀਜ਼ ਹੈ ਕਿ ਭਾਈ ਇਹ ਵੈਭਵ ਨੂੰ ਮੈਂ ਇਤਨੇ ਸਮੇਂ ਤੋਂ, 3 ਦਿਨ ਤੋਂ ਨਾਲ ਰਿਹਾ ਹਾਂ, ਅੱਛਾ ਵੈਭਵ ਵਿੱਚ ਗੁਣ ਕਿਹੜਾ ਹੈ, ਮੈਂ ਲਿਖ ਸਕਦਾ ਹਾਂ ਕੀ, ਆਪ(ਤੁਸੀਂ) ਅਗਰ ਇਹ ਆਦਤ ਪਾਓਂਗੇ, ਤਾਂ ਤੁਹਾਡੇ ਅੰਦਰ ਭੀ ਕਿਸੇ ਵੀ ਬਾਤਾਂ ਵਿੱਚ ਪਾਜ਼ਿਟਿਵ ਕੀ ਹੈ, ਉਹ ਢੂੰਡਣ ਦੀ ਆਦਤ ਬਣ ਜਾਵੇਗੀ। ਅਗਰ ਇਹ ਅਸੀਂ ਕਰਦੇ ਹਾਂ, ਤਾਂ ਮੈਂ ਸਮਝਦਾ ਹਾਂ ਤੁਹਾਨੂੰ ਲਾਭ ਹੋਵੇਗਾ।
ਵਿਦਿਆਰਥੀ: ਸਰ ਮੇਰਾ ਇਹ ਪ੍ਰਸ਼ਨ ਹੈ ਕਿ ਜਿਵੇਂ ਪਰੀਖਿਆ ਪਾਸ ਆਉਣ ਲਗਦੀ ਹੈ, ਤਾਂ ਵਿਦਿਆਰਥੀਆਂ ਦੇ ਮਨ ਵਿੱਚ ਇੱਕ ਦਬਾਅ ਹੋਣ ਲਗਦਾ ਹੈ ਕਿ ਜਲਦੀ ਤੋਂ ਜਲਦੀ ਸਭ ਪੜ੍ਹਨਾ ਹੈ, ਅੱਛੇ ਤੋਂ ਅੱਛੇ ਪੜ੍ਹਨਾ ਹੈ, ਤਾਂ ਸਰ ਇਸ ਸਮੇਂ ਵਿੱਚ ਪੜ੍ਹਾਈ ‘ਤੇ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਸੌਣਾ ਖਾਣਾ ਪੀਣਾ ਥੋੜ੍ਹਾ ਜਿਹਾ ਸਰ ਇਨ੍ਹਾਂ ਸਬ ਦਾ ਟਾਇਮ ਟੇਬਲ ਵਿਗੜ ਜਾਂਦਾ ਹੈ, ਤਾਂ ਸਰ ਆਪ (ਤੁਸੀਂ) ਇਤਨੀ ਅੱਛੀ ਤਰ੍ਹਾਂ ਆਪਣਾ ਡੇ ਪ੍ਰੋਡਕਟਿਵ ਮੈਨੇਜ ਕਰ ਲੈਂਦੇ ਹੋ, ਤਾਂ ਸਰ ਐਸੇ ਵਿੱਚ ਆਪ (ਤੁਸੀਂ) ਵਿਦਿਆਰਥੀਆਂ ਨੂੰ ਕੀ ਸਲਾਹ ਦੇਵੋਗੇ ਕਿ ਕਿਸ ਤਰੀਕੇ ਨਾਲ ਉਹ ਆਪਣੇ ਪੂਰਾ ਦਿਨ ਅਤੇ ਪੜ੍ਹਾਈ ਨੂੰ ਅੱਛੀ ਤਰ੍ਹਾਂ ਕਰ ਸਕਣ?
ਪ੍ਰਧਾਨ ਮੰਤਰੀ: ਪਹਿਲੀ ਬਾਤ ਤਾਂ ਹਰ ਇੱਕ ਦੇ ਪਾਸ 24 ਘੰਟੇ ਹਨ?
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਇਹ ਤਾਂ ਪਤਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕੁਝ ਲੋਕ 24 ਘੰਟੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹਨ। ਕੁਝ ਲੋਕ 24 ਘੰਟੇ ਵਿੱਚ ਦਿਨ ਖਪਾਉਣ ਦੇ ਬਾਅਦ ਭੀ ਲਗਦਾ ਹੈ, ਕੁਝ ਹੋਇਆ ਹੀ ਨਹੀਂ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਸਭ ਤੋਂ ਬੜੀ ਬਾਤ ਹੈ, ਉਨ੍ਹਾਂ ਦਾ ਕੋਈ ਮੈਨੇਜਮੈਂਟ ਨਹੀਂ ਹੁੰਦਾ ਹੈ, ਉਨ੍ਹਾਂ ਨੂੰ ਕੋਈ ਸਮਝ ਨਹੀਂ ਹੁੰਦੀ ਹੈ।
ਵਿਦਿਆਰਥੀ: ਜੀ!
ਪ੍ਰਧਾਨ ਮੰਤਰੀ: ਐਸੇ ਹੀ ਕੋਈ ਦੋਸਤ ਆਇਆ ਤਾਂ ਗੱਪਾਂ ਮਾਰਨ ਲਗ ਗਏ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਫੋਨ ਆਇਆ ਤਾਂ ਚਿਪਕੇ ਹੋਏ ਹਨ, ਉਸ ਨੂੰ ਪਤਾ ਹੀ ਨਹੀਂ ਹੈ ਕਿ ਮੇਰੇ ਸਮੇਂ ਦਾ ਮੈਂ ਉਪਯੋਗ ਕੀ ਕਰਾਂ। ਸਭ ਤੋਂ ਪਹਿਲੇ ਅਸੀਂ ਆਪਣੇ ਸਮੇਂ ਦੇ ਵਿਸ਼ੇ ਵਿੱਚ ਸੋਚਣਾ ਚਾਹੀਦਾ ਹੈ। ਮੈਂ ਆਪਣੇ ਸਮੇਂ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਿਵੇਂ ਕਰ ਸਕਦਾ ਹਾਂ, ਇਸ ‘ਤੇ ਬਹੁਤ ਸਤਰਕ ਰਹਿੰਦਾਂ ਹਾਂ। ਮੈਂ ਬਰਬਾਦ ਨਹੀਂ ਹੋਣ ਦਿੰਦਾ ਹਾਂ ਮੇਰਾ ਟਾਇਮ। ਇਸ ਦਾ ਮਤਲਬ ਇਹ ਨਹੀਂ ਹੈ, ਮੈਂ ਇੱਕ ਦੇ ਬਾਅਦ ਇੱਕ ਪੂੰਛ ਲਗੀ ਹੋਈ ਹੈ, ਕੰਮ ਦੀ ਟਾਇਮ ਮੈਨੇਜਮੈਂਟ ਦੇ ਹਿਸਾਬ ਨਾਲ ਕਾਗਜ਼ ‘ਤੇ ਲਿਖ ਕੇ ਤੈ ਕਰਨਾ ਅਤੇ ਫਿਰ ਦੇਖਣਾ ਚਾਹੀਦਾ ਹੈ ਕਿ ਭਾਈ ਮੈਂ ਤੈ ਕੀਤਾ ਕਿ ਭਈ ਕੱਲ੍ਹ ਤਿੰਨ ਕੰਮ ਤਾਂ ਪੱਕੇ ਕਰਾਂਗਾ, ਤਿੰਨ ਕੰਮ ਹੋ ਸਕਣਗੇ ਤਾਂ ਕਰਾਂਗਾ ਅਤੇ ਫਿਰ ਦੂਸਰੇ ਦਿਨ ਮਾਰਕ ਕਰੋ ਮੈਂ ਕੀਤੇ ਕਿ ਨਹੀਂ ਕੀਤੇ। ਸਾਨੂੰ ਜੋ ਪ੍ਰਿਅ ਸਬਜੈਕਟ ਹੋਵੇਗਾ ਅਸੀਂ ਤੁਰੰਤ ਉਸੇ ਵਿੱਚ ਟਾਇਮ ਲਗਾ ਦਿੰਦੇ ਹਾਂ ਅਤੇ ਜੋ ਸਬਜੈਕਟ ਸਾਨੂੰ ਬਿਲਕੁੱਲ ਪਸੰਦ ਨਹੀਂ ਹੈ, ਉਸ ਨੂੰ ਹੱਥ ਤੱਕ ਨਹੀਂ ਲਗਾਉਂਦੇ ਹਾਂ।
ਵਿਦਿਆਰਥੀ: ਯੈੱਸ ਸਰ! ਸਹੀ ਬਾਤ ਹੈ।
ਪ੍ਰਧਾਨ ਮੰਤਰੀ: ਸਭ ਤੋਂ ਪਹਿਲੇ ਉਸ ਨੂੰ ਰਿਵਰਸ ਕਰ ਦੇਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ: ਚੈਲੰਜ ਕਰਨਾ ਚਾਹੀਦਾ ਹੈ, ਇਹ ਸਮਝਦਾ ਕੀ ਹੈ, ਇਹ ਜਿਉਗ੍ਰਾਫੀ ਨੂੰ ਦਿਮਾਗ਼ ਵਿੱਚ ਕੀ ਭਰਿਆ ਹੈ। ਇਹ ਜਿਉਗ੍ਰਾਫੀ ਮੇਰੇ ਸ਼ਰਨ ਕਿਉਂ ਨਹੀਂ ਆ ਰਹੀ ਹੈ। ਮੈਂ ਜਿਉਗ੍ਰਾਫੀ ਨੂੰ ਪਰਾਜਿਤ ਕਰਕੇ ਰਹਾਂਗਾ, ਐਸੇ ਮਨ ਵਿੱਚ ਇੱਕ ਦ੍ਰਿੜ੍ਹ ਸੰਕਲਪ ਲੈਣਾ ਚਾਹੀਦਾ ਹੈ। ਮੈਥੇਮੈਟਿਕਸ, ਅਰੇ ਤੂ ਸਮਝਤਾ ਕਿਆ ਹੈ, ਆਜਾ, ਆਜਾ ਮੇਰੇ ਸਾਥ ਮੁਕਾਬਲਾ ਕਰ ਲੇ, ਆਪਣੀ ਲੜਾਈ ਸ਼ੁਰੂ ਕਰਾਂਗੇ। ਮਨ ਵਿੱਚ ਇੱਕ ਭਾਵ ਵਿਜੇਤਾ ਹੋਣਾ ਹੈ ਮੈਨੂੰ, ਮੈਂ ਸ਼ਰਨਾਗਤੀ ਨਹੀਂ ਸਵੀਕਾਰਨੀ ਹੈ, ਮੈਨੂੰ ਝੁਕਣਾ ਨਹੀਂ ਹੈ।
ਵਿਦਿਆਰਥੀ: 24 ਘੰਟੇ ਸਭ ਦੇ ਪਾਸ ਹੀ ਹੁੰਦੇ ਹਨ, ਲੇਕਿਨ ਕੋਈ 24 ਘੰਟੇ ਬਹੁਤ ਪ੍ਰੋਡਕਟਿਵ ਹੁੰਦੇ ਹਨ, ਕੁਝ ਗੱਪਾਂ ਵਿੱਚ ਲਗਾ ਦਿੰਦੇ ਹਨ, ਜਿਵੇਂ ਕਿ ਸਰ ਨੇ ਕਿਹਾ ਸੀ, ਤਾਂ ਸਾਨੂੰ ਟਾਇਮ ਮੈਨੇਜਮੈਂਟ ਰੱਖਣਾ ਪਵੇਗਾ, ਜਿਸ ਨਾਲ ਕਿ ਕੀ ਹੋਵੇ ਅਸੀਂ ਆਪਣਾ ਕੰਮ ਸਮੇਂ ‘ਤੇ ਕਰ ਸਕੀਏ ਅਤੇ ਪ੍ਰੋਡਕਟਿਵ ਰਹੀਏ ਪੂਰੇ 24 ਆਵਰਸ…
ਵਿਦਿਆਰਥੀ: Sir at first as you have gave a very great answer so for that we would do a clapping but with a twist which is called the flower clapping.
ਪ੍ਰਧਾਨ ਮੰਤਰੀ: ਇਹ ਕਿਉਂ ਹੁੰਦਾ ਹੈ ਮਾਲੂਮ ਹੈ?
ਵਿਦਿਆਰਥੀ: Sir this is for disabled people who can’t hear.
ਪ੍ਰਧਾਨ ਮੰਤਰੀ: ਉਹ ਤੁਰੰਤ ਐਸੇ-ਐਸਾ ਕਰਕੇ ਦਿਖਾਉਂਦੇ ਹਨ।
ਵਿਦਿਆਰਥੀ: ਸਰ ਸਾਡੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ideas, ਪਾਸੀਬਿਲਟੀਜ਼ ਅਤੇ ਕਵੈਸਚਨਸ ਆਉਂਦੇ ਰਹਿੰਦੇ ਹਨ। ਸਰ ਇਹ ਡਿਸਟ੍ਰਕਸ਼ਨ ਤਾਂ ਪੈਦਾ ਕਰਦੇ ਹਨ ਐਗਜ਼ਾਮ ਦੇ ਟਾਇਮ ‘ਤੇ, ਤਾਂ ਸਰ ਐਸੇ ਵਿੱਚ ਅਸੀਂ ਆਪਣੇ ਆਪਣੇ ਮਨ ਨੂੰ ਕਿਵੇਂ ਸ਼ਾਂਤ ਰੱਖੀਏ?
ਪ੍ਰਧਾਨ ਮੰਤਰੀ: ਦੇਖੋ ਮੈਂ ਨਹੀਂ ਮੰਨਦਾ ਹਾਂ ਕਿ ਆਪ (ਤੁਸੀਂ) ਡਿਸਟਰਬ ਰਹਿੰਦੇ ਹੋਵੋਂਗੇ।
ਵਿਦਿਆਰਥੀ: ਸਰ ਥੋੜ੍ਹਾ ਬਹੁਤ ਤਾਂ ਹੁੰਦਾ ਹੀ ਹੈ ਸਰ ਕਿਉਂਕਿ….
ਪ੍ਰਧਾਨ ਮੰਤਰੀ: ਤੁਸੀਂ ਡਿਸਟਰਬ ਹੋਵੋਂਗੇ ਐਸਾ ਮੈਨੂੰ ਨਹੀਂ ਲਗਦਾ।
ਵਿਦਿਆਰਥੀ: ਸਰ ਡਿਸਟ੍ਰਕਸ਼ਨਸ ਥੋੜ੍ਹੀ ਬਹੁਤ ਹੁੰਦੀਆਂ ਹਨ।
ਪ੍ਰਧਾਨ ਮੰਤਰੀ: ਕਿਉਂਕਿ ਮੈਂ ਤੁਹਾਡਾ ਕਾਨਫੀਡੈਂਸ ਲੈਵਲ ਦੇਖ ਰਿਹਾ ਹਾਂ। ਮੈਂ ਜਦੋਂ ਤੋਂ ਸੁਬ੍ਹਾ ਤੋਂ ਦੇਖ ਰਿਹਾ ਹਾਂ ਤੁਹਾਨੂੰ, ਤੁਹਾਡਾ ਕਾਨਫੀਡੈਂਸ ਲੈਵਲ ਅਦਭੁਤ ਹੈ।
ਵਿਦਿਆਰਥੀ: ਬਟ ਸਟਿੱਲ ਸਰ ਇੱਕ ਬਾਤ ਤਾਂ ਹੁੰਦੀ ਹੈ ਕਿਉਂਕਿ ਐਗਜ਼ਾਮ ਤਾਂ ਹੁੰਦੇ ਹੀ ਹਨ tough…
ਪ੍ਰਧਾਨ ਮੰਤਰੀ: ਤਾਂ ਇਸ ਦਾ ਮਤਲਬ ਇਹ ਹੋਇਆ ਕਿ ਆਪ(ਤੁਸੀਂ) ਖ਼ੁਦ ਨੂੰ ਨਹੀਂ ਜਾਣਦੇ ਅਤੇ ਤੁਹਾਨੂੰ ਭੀ ਲਗਦਾ ਹੈ ਯਾਰ ਸਭ ਦੋਸਤਾਂ ਦੇ ਦਰਮਿਆਨ ਅੱਛਾ ਹੈ ਇਹੀ ਕਹਾਂ, ਹਾਂ ਯਾਰ, ਥੋੜ੍ਹਾ ਟਫ ਹੈ ਸਭ ਬੱਚੇ, ਦੱਸਵੀਂ ਜਮਾਤ ਦੇ ਬੱਚੇ ਇੱਕ ਦੂਸਰੇ ਨਾਲ ਬਾਤ ਕਰਨਗੇ, ਯਾਰ ਕੱਲ੍ਹ ਪੜ੍ਹ ਨਹੀਂ ਪਾਇਆ, ਨੀਂਦ ਆ ਗਈ ਸੀ, ਯਾਰ ਕੱਲ੍ਹ ਮੂਡ ਠੀਕ ਨਹੀਂ ਸੀ, ਸਭ ਐਸੇ ਹੀ ਬਾਤਾਂ ਕਰਦੇ ਹਨ। ਟੈਲੀਫੋਨ ‘ਤੇ ਦੋਸਤਾਂ ਨਾਲ ਭੀ…
ਵਿਦਿਆਰਥੀ: ਹਾਂ!
ਪ੍ਰਧਾਨ ਮੰਤਰੀ: ਫਿਰ ਫੋਕਸ ਕਿਵੇਂ ਹੋਵੇਗਾ ਭਾਈ?
ਪ੍ਰਧਾਨ ਮੰਤਰੀ: ਸਭ ਤੋਂ ਅਮੁੱਲ ਚੀਜ਼?
ਵਿਦਿਆਰਥੀ: ਰਾਇਟ ਨਾਓ, ਹੁਣੇ ਦਾ ਟਾਇਮ, ਪ੍ਰੈਜੈਂਟ!
ਪ੍ਰਧਾਨ ਮੰਤਰੀ: ਅਗਰ ਉਹ ਗਿਆ, ਤਾਂ ਇਵੇਂ ਹੀ, PAST ਚਲਿਆ, ਹੋ ਗਿਆ, ਉਹ ਰਹਿੰਦਾ ਨਹੀਂ ਹੈ ਤੁਹਾਡੇ ਹੱਥ ਵਿੱਚ, ਅਗਰ ਉਸ ਨੂੰ ਜੀ ਲਿਆ…
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਲੇਕਿਨ ਜੀ ਕਦੋਂ ਸਕਦੇ ਹਾਂ, ਦੇਖੋ ਬਹੁਤ ਵਧੀਆ ਹਵਾ ਚਲ ਰਹੀ ਹੈ, ਲੇਕਿਨ ਤੁਹਾਡਾ ਧਿਆਨ ਹੈ ਕਿ ਹਵਾ ਹੈ, ਕਿਤਨਾ ਵਧੀਆ ਫੁਹਾਰਾ ਹੈ, ਅਗਰ ਥੋੜ੍ਹਾ ਧਿਆਨ ਗਿਆ, ਤਾਂ ਮੈਂ ਕਿਹਾ ਤਾਂ ਤੁਹਾਨੂੰ ਲਗਿਆ ਹੋਵੇਗਾ, ਹਾਂ ਯਾਰ…
ਵਿਦਿਆਰਥੀ: ਜੀ ਸਰ!
ਪ੍ਰਧਾਨ ਮੰਤਰੀ: ਹਵਾ ਤਾਂ ਪਹਿਲੇ ਭੀ ਚਲ ਰਹੀ ਸੀ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਧਿਆਨ ਨਹੀਂ ਸੀ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਸੀਂ ਕਿਤੇ ਹੋਰ ਸਾਡਾ ਧਿਆਨ ਸੀ।
ਵਿਦਿਆਰਥੀ: ਜੀ ਸਰ!
ਵਿਦਿਆਰਥੀ: ਮੇਰਾ ਤੁਹਾਥੋਂ ਇਹ ਪ੍ਰਸ਼ਨ ਹੈ ਕਿ ਅੱਜਕੱਲ੍ਹ ਦੇ ਨੌਜਵਾਨ ਸਟੂਡੈਂਟਸ ਪੜ੍ਹਦੇ-ਪੜ੍ਹਦੇ ਅਸੀਂ ਲੋਕ ਡ੍ਰਿਪੈਸ਼ਨ ਵਿੱਚ ਅਤੇ ਐਂਜਾਇਟੀ ਵਿੱਚ ਚਲੇ ਜਾਂਦੇ ਹਾਂ ਸਰ, ਤਾਂ ਅਸੀਂ ਲੋਕ ਇਸ ਤੋਂ ਕਿਵੇਂ ਨਿਕਲ ਸਕਦੇ ਹਾਂ ਸਰ?
ਪ੍ਰਧਾਨ ਮੰਤਰੀ: ਇਹ ਮੁਸੀਬਤ ਸ਼ੁਰੂ ਕਿੱਥੋਂ ਹੁੰਦੀ ਹੈ? ਧੀਰੇ-ਧੀਰੇ ਤੁਸੀਂ ਦੇਖਿਆ ਹੋਵੇਗਾ ਘਰ ਵਿੱਚ ਕੋਈ ਬਾਤ ਕਰਦਾ ਹੈ, ਤਾਂ ਅੱਛਾ ਨਹੀਂ ਲਗਦਾ। ਪਹਿਲੇ ਆਪਣੇ ਛੋਟੇ ਭਾਈ ਨਾਲ ਬਹੁਤ ਗੱਪਾਂ ਮਾਰਦੇ ਸਨ।
ਵਿਦਿਆਰਥੀ: ਜੀ ਸਰ!
ਪ੍ਰਧਾਨ ਮੰਤਰੀ: ਹੁਣ ਲਗਦਾ ਹੈ, ਇਹ ਸਿਰ ਖਾ ਰਿਹਾ ਹੈ, ਜਾਓ ਤੁਮ ਜਾਓ, ਪਹਿਲੇ ਦੌੜ ਕੇ ਸਕੂਲ ਤੋਂ ਆਉਂਦੇ ਸਾਂ, ਸਕੂਲ ਵਿੱਚ ਜੋ ਹੋਇਆ ਸਭ ਮੰਮਾ ਨੂੰ ਦੱਸ ਦਿੰਦੇ ਸਾਂ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਹੁਣ ਮੰਮਾ ਨੂੰ ਨਹੀਂ ਦੱਸਦੇ ਹਾਂ, ਕੀ ਚਲ ਛੱਡੋ। ਆ ਗਏ, ਕਿਤਾਬ ਥੋੜ੍ਹੀ ਦੇਰ ਲਈ, ਛੱਡ ਦਿੱਤੀ, ਇਹ BEHAVIOR ਤੁਸੀਂ ਦੇਖਿਆ ਹੋਵੇਗਾ ਧੀਰੇ-ਧੀਰੇ ਧੀਰੇ-ਧੀਰੇ ਆਪਣੇ ਆਪ ਨੂੰ ਕੱਟ ਕਰਦਾ ਜਾਂਦਾ ਹੈ, ਸੁੰਗੜਦਾ ਜਾਂਦਾ ਹੈ ਅਤੇ ਧੀਰੇ-ਧੀਰੇ ਫਿਰ ਉਹ ਡਿਪ੍ਰੈਸ਼ਨ ਵਿੱਚ ਚਲਿਆ ਜਾਂਦਾ ਹੈ। ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਡੇ ਮਨ ਦੇ ਅੰਦਰ ਜੋ ਦੁਬਿਧਾਵਾਂ ਹਨ, ਬਿਨਾ ਸੰਕੋਚ ਖੁੱਲ੍ਹ ਕੇ ਕਿਸੇ ਨੂੰ ਕਹਿਣੀਆਂ ਚਾਹੀਦੀਆ ਹਨ। ਅਗਰ ਨਹੀਂ ਕਹੋਂਗੇ ਮਨ ਵਿੱਚ ਭਰ ਕੇ ਰੱਖੋਗੇ, ਤਾਂ ਧੀਰੇ-ਧੀਰੇ ਬੜਾ ਵਿਸਫੋਟ ਹੋ ਜਾਵੇਗਾ। ਪਹਿਲੇ ਸਾਡੀ ਸਮਾਜ ਵਿਵਸਥਾ ਵਿੱਚ ਬਹੁਤ ਅੱਛਾ ਫਾਇਦਾ ਸੀ। ਸਾਡਾ ਪਰਿਵਾਰ ਹੀ ਆਪਣੇ ਆਪ ਵਿੱਚ ਇੱਕ ਯੂਨੀਵਰਸਿਟੀ ਹੁੰਦਾ ਸੀ। ਕਦੇ ਕੁਝ ਬਾਤ ਦਾਦਾ ਨਾਲ ਖੁੱਲ੍ਹ ਕੇ ਕਰ ਲੈਂਦੇ ਸਾਂ, ਕਦੇ ਦਾਦੀ ਨਾਲ ਕਰ ਲੈਂਦੇ ਸਾਂ, ਕਦੇ ਨਾਨਾ ਨਾਲ, ਕਦੇ ਨਾਨੀ ਨਾਲ, ਕਦੇ ਵੱਡੇ ਭਾਈ ਨਾਲ, ਕਦੇ ਭਾਬੀ ਨਾਲ, ਯਾਨੀ ਕੁਝ ਨਾ ਕੁਝ ਤੁਹਾਨੂੰ ਮਿਲ ਜਾਂਦਾ ਸੀ। ਜਿਵੇਂ ਕੁੱਕਰ ਦੀ WHISTLE ਵੱਜਦੀ ਹੈ ਨਾ……..
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕੁੱਕਰ ਫਟਦਾ ਨਹੀਂ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਵੈਸਾ ਹੀ ਇਹ ਕਿਤੇ ਨਾ ਕਿਤੇ ਤੁਹਾਡਾ ਇਹ ਪ੍ਰੈਸ਼ਰ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਅਤੇ ਚਲਦੇ-ਚਲਦੇ ਦਾਦਾ ਕਹਿੰਦੇ ਹਨ, ਨਹੀਂ-ਨਹੀਂ ਬੇਟਾ ਐਸਾ ਨਹੀਂ ਕਰਦੇ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਸਾਨੂੰ ਠੀਕ ਲਗਦਾ ਹੈ, ਹਾਂ ਯਾਰ ਨਹੀਂ ਕਰਾਂਗੇ। ਫਿਰ ਦਾਦਾ ਕਹਿੰਦੇ ਸਨ, ਚਾਚਾ ਕਹਿੰਦੇ ਸਨ, ਅਰੇ ਭਾਈ ਗਿਰ ਜਾਓਗੇ, ਸੰਭਾਲ਼ੋ ਅੱਛਾ ਲਗਦਾ ਸੀ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਮਨੁੱਖ ਦਾ ਸੁਭਾਅ ਹੈ ਕੋਈ ਕੇਅਰ ਕਰੇ। ਮੈਂ ਭੀ ਆ ਕੇ ਇੱਥੇ ਭਾਸ਼ਣ ਝਾੜ ਦਿੰਦਾ, ਤਾਂ ਤੁਹਾਨੂੰ ਲਗਦਾ ਇਹ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਕੀ ਮੰਨਦਾ ਹੈ, ਲੇਕਿਨ ਮੇਰਾ ਤੁਹਾਡਾ ਗੀਤ ਸੁਣਨ ਦਾ ਮਨ ਕਰਦਾ ਹੈ ਮੇਰਾ, ਤੁਹਾਡੀਆਂ ਬਾਤਾਂ ਤੁਹਾਡੇ ਪਿੰਡ ਨੂੰ ਜਾਣਨ ਦਾ ਮਨ ਕਰਦਾ ਹੈ। ਇਸ ਦਾ ਮਤਲਬ ਤੁਹਾਨੂੰ ਭੀ ਤਾਂ ਲਗਦਾ ਹੈ ਯਾਰ ਇਹ ਤਾਂ ਆਪਣੇ ਜਿਹਾ ਹੀ ਹੈ। ਚਲੋ ਅਸੀਂ ਭੀ ਬਾਤ ਕਰ ਲੈਂਦੇ ਹਾਂ। ਤੁਹਾਨੂੰ ਕੋਈ ਪ੍ਰੈਸ਼ਰ ਨਹੀਂ ਹੋਵੇਗਾ, ਡਿਪ੍ਰੈਸ਼ਨ ਵਿੱਚ ਇੱਕ ਕਾਰਨ ਸਭ ਤੋਂ ਬੜਾ ਇਹ ਹੈ। ਦੂਸਰਾ ਪਹਿਲੇ ਟੀਚਰ, ਮੈਨੂੰ ਯਾਦ ਹੈ, ਮੈਂ ਜਦੋਂ ਪੜ੍ਹਦਾ ਸਾਂ ਐਸਾ ਲਗਦਾ ਸੀ ਕਿ ਮੈਨੂੰ ਮੇਰੇ ਟੀਚਰ ਜੋ ਭੀ ਸਨ, ਐਸਾ ਉਹ ਮੇਰੇ ਲਈ ਮਿਹਨਤ ਕਰਦੇ ਸਨ, ਮੇਰੀ ਹੈਂਡਰਾਇਟਿੰਗ ਚੰਗੀ ਨਹੀਂ ਹੈ, ਲੇਕਿਨ ਮੈਨੂੰ ਯਾਦ ਹੈ ਮੇਰੇ ਟੀਚਰ ਮੇਰੀ ਹੈਂਡਰਾਇਟਿੰਗ ਠੀਕ ਹੋਵੇ, ਇਸ ਦੇ ਲਈ ਉਹ ਵਿਚਾਰੇ ਇਤਨੀ ਮਿਹਨਤ ਕਰਦੇ ਸਨ। ਸ਼ਾਇਦ ਉਨ੍ਹਾਂ ਦੀ ਹੈਂਡਰਾਇਟਿੰਗ ਉਨ੍ਹਾਂ ਦੀ ਸੀ, ਉਸ ਤੋਂ ਭੀ ਅੱਛੀ ਹੋ ਗਈ ਹੋਵੇਗੀ, ਲੇਕਿਨ ਮੇਰੀ ਨਹੀਂ ਹੋਈ। ਲੇਕਿਨ ਮੈਂ ਮੇਰੇ ਮਨ ਨੂੰ ਉਹ ਬਾਤ ਛੂਹ ਗਈ ਕਿ ਉਹ ਮੇਰੇ ਲਈ ਇਤਨੀ ਮਿਹਨਤ ਕਰਦੇ ਸਨ।
ਵਿਦਿਆਰਥੀ: SIR I HAD ONE LAST QUESTION.
ਪ੍ਰਧਾਨ ਮੰਤਰੀ: ਹਾਂ!
ਵਿਦਿਆਰਥੀ:THAT DUE TO THE PRESSURE OF PARENTS, MANY STUDENTS ARE FOR THOSE CAREERS OR STREAMS IN WHICH THEY ARE HAVING NO INTEREST SO HOW CAN THOSE STUDENTS PURSUE THE CAREER OR STREAM IN WHICH THEY ARE HAVING INTEREST WITHOUT HURTING THE FEELINGS OF THEIR PARENTS.
ਪ੍ਰਧਾਨ ਮੰਤਰੀ: ਐਸਾ ਹੈ ਕਿ ਪੇਰੈਂਟਸ ਦਾ ਆਗਰਹਿ ਰਹਿੰਦਾ ਹੈ, ਲੇਕਿਨ ਨਾ ਹੋਵੇ ਤਾਂ ਪੇਰੈਂਟਸ ਹਰਟ ਹੋ ਜਾਂਦੇ ਹਨ, ਐਸਾ ਨਹੀਂ ਹੈ, ਉਹ ਅਪੇਖਿਆ ਰਹਿੰਦੀ ਹੈ ਉਨ੍ਹਾਂ ਦੀ ਕਿ ਭਈ ਮੇਰਾ ਬੱਚਾ ਐਸਾ ਬਣੇ, ਮੇਰਾ ਬੱਚਾ ਐਸਾ ਕਰੇ ਅਤੇ ਉਸ ਦਾ ਇੱਕ ਕਾਰਨ ਹੁੰਦਾ ਹੈ, ਉਨ੍ਹਾਂ ਦੇ ਆਪਣੇ ਵਿਚਾਰ ਨਹੀਂ ਹੁੰਦੇ ਹੋਰਾਂ ਦੇ ਬੱਚਿਆਂ ਨੂੰ ਦੇਖਦੇ ਹਨ ਨਾ, ਤਾਂ ਉਨ੍ਹਾਂ ਨੂੰ ਖ਼ੁਦ ਦਾ ਈਗੋ ਹਰਟ ਹੁੰਦਾ ਹੈ ਕਿ ਇਹ ਉਸ ਦੀ ਮਾਸੀ ਦਾ ਲੜਕਾ ਤਾਂ ਇਤਨਾ ਕਰ ਲਿਆ ਇਹ ਮੇਰਾ ਨਹੀਂ ਕਰ ਰਿਹਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਉਨ੍ਹਾਂ ਦਾ ਜੋ ਸੋਸ਼ਲ ਸਟੇਟਸ ਹੈ, ਉਹ ਉਨ੍ਹਾਂ ਦੇ ਲਈ ਰੁਕਾਵਟ ਬਣ ਜਾਂਦਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਤਾਂ ਮੇਰੀ ਤਾਂ ਮਾਤਾ-ਪਿਤਾ ਨੂੰ ਐਡਵਾਇਸ ਹੈ ਕਿ ਕਿਰਪਾ ਕਰਕੇ ਤੁਹਾਡੇ ਬੱਚੇ ਨੂੰ ਆਪ (ਤੁਸੀਂ) ਮਾਡਲ ਦੇ ਰੂਪ ਵਿੱਚ ਹਰ ਜਗ੍ਹਾ ‘ਤੇ ਖੜ੍ਹਾ ਮਤ ਕਰ ਦਿਉ। ਆਪ (ਤੁਸੀਂ) ਆਪਣੇ ਬੱਚਿਆਂ ਨੂੰ ਪਿਆਰ ਕਰੋ, ਉਸ ਦੀਆਂ ਸ਼ਕਤੀਆਂ ਹਨ, ਉਸ ਨੂੰ ਸਵੀਕਾਰ ਕਰੋ, ਦੁਨੀਆ ਵਿੱਚ ਕੋਈ ਵਿਅਕਤੀ ਐਸਾ ਨਹੀਂ ਹੈ, ਜਿਸ ਦੇ ਪਾਸ ਕੋਈ ਇੱਕ ਚੀਜ਼ ਨਹੀਂ ਹੁੰਦੀ। ਜਿਵੇਂ ਮੈਂ ਹੁਣੇ ਦੱਸਿਆ, ਉਹ ਬੱਚਾ ਸਕੂਲ ਤੋਂ ਕੱਢ ਦੇਣ ਵਾਲੇ ਸਨ, ਉਹ ਰੋਬੇਟ ਬਣਾਉਣ ਵਿੱਚ ਨੰਬਰ ਵੰਨ ਲੈ ਆਇਆ ਉਹ, ਜੋ ਬੱਚੇ ਸਕੂਲ ਵਿੱਚ ਕਦੇ ਖੇਲਕੂਦ ਦੇ ਅੰਦਰ ਬਹੁਤ ਬੜਾ ਹੈ, ਤੁਸੀਂ ਸਚਿਨ ਤੇਂਦੁਲਕਰ ਇਤਨਾ ਬੜਾ ਨਾਮ ਸੁਣ ਰਹੇ ਹੋ, ਉਹ ਪੜ੍ਹਾਈ ਦੇ ਵਿਸ਼ੇ ਵਿੱਚ ਖ਼ੁਦ ਕਹਿੰਦੇ ਹਨ, ਮੇਰਾ ਵਿਸ਼ਾ ਨਹੀਂ ਸੀ, ਮੇਰਾ ਕੋਈ ਜ਼ਿਆਦਾ ਪੜ੍ਹਨ ਦਾ ਮੇਰਾ ਮਨ ਨਹੀਂ ਸੀ ਲੇਕਿਨ ਉਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਦੇ ਅੰਦਰ ਇਹ ਸਮਰੱਥਾ ਦੇਖੀ, ਉਨ੍ਹਾਂ ਦੇ ਟੀਚਰ ਨੇ ਦੇਖੀ, ਉਨ੍ਹਾਂ ਦਾ ਜੀਵਨ ਬਦਲ ਗਿਆ। ਮੈਨੂੰ ਕਦੇ ਕਿਸੇ ਨੇ ਪੁੱਛਿਆ ਸੀ ਕਿ ਆਪ (ਤੁਸੀਂ) ਪ੍ਰਧਾਨ ਮੰਤਰੀ ਨਹੀਂ ਹੁੰਦੇ, ਮੰਤਰੀ ਹੁੰਦੇ, ਮਿਨਿਸਟਰ ਹੁੰਦੇ ਅਤੇ ਤੁਹਾਨੂੰ ਕੋਈ ਡਿਪਾਰਟਮੈਂਟ ਲੈਣ ਦੇ ਲਈ ਪੁੱਛਦਾ ਕੋਈ,ਤਾਂ ਆਪ (ਤੁਸੀਂ) ਕਿਹੜਾ ਡਿਪਾਰਟਮੈਂਟ ਪਸੰਦ ਕਰਦੇ? ਤਾਂ ਮੈਂ ਜਵਾਬ ਦਿੱਤਾ ਸੀ, ਮੈਂ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਲੈਂਦਾ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਸਕਿੱਲ ਦੀ ਤਾਕਤ ਬਹੁਤ ਹੁੰਦੀ ਹੈ ਜੀ, ਸਾਨੂੰ ਸਕਿੱਲ ‘ਤੇ ਬਲ ਦੇਣਾ ਚਾਹੀਦਾ ਹੈ ਅਤੇ ਮਾਂ-ਬਾਪ ਭੀ ਬੇਟਾ ਪੜ੍ਹਾਈ ਵਿੱਚ ਨਹੀਂ ਹੈ, ਤਾਂ ਕਿਤੇ ਹੋਰ ਤਾਂ ਉਸ ਦੀ ਤਾਕਤ ਹੋਵੇਗੀ ਹੀ ਹੋਵੇਗੀ, ਉਸ ਨੂੰ ਪਹਿਚਾਣੋਂ ਅਤੇ ਉਸ ਨੂੰ ਡਾਇਵਰਟ ਕਰੋ, ਤਾਂ ਮੈਂ ਸਮਝਦਾ ਹਾਂ ਇਹ ਪ੍ਰੈਸ਼ਰ ਘੱਟ ਹੋ ਜਾਵੇਗਾ।
ਵਿਦਿਆਰਥੀ: ਪੀਐੱਮ ਮੋਦੀ ਨੇ ਪੇਰੈਂਟਸ ਨੂੰ ਭੀ ਇੱਕ ਮੈਸੇਜ ਦਿੱਤਾ ਸੀ ਕਿ ਬੱਚਿਆਂ ਨੂੰ ਪ੍ਰੈਸ਼ਰਾਇਜ਼ ਨਹੀਂ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਪੇਰੈਂਟਸ ਤੋਂ ਸਿੱਖਣਾ ਚਾਹੀਦਾ ਹੈ ਅਤੇ ਪੇਰੈਂਟਸ ਨੂੰ ਬੱਚਿਆਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ। ਮਿਊਚੁਅਲ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ: ਉੱਥੇ ਚਲਣਾ ਹੈ, ਆਓ ਥੋੜ੍ਹਾ-ਥੋੜ੍ਹਾ ਨਿਕਟ ਆਓ ਸਭ, ਕਾਫੀ ਦੂਰ-ਦੂਰ ਹਨ। MEDITATION ਕਰਨਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਹੁਣ ਮੈਡੀਟੇਸ਼ਨ ਸਿੰਪਲ ਆਪਣੀ ਭਾਸ਼ਾ ਵਿੱਚ ਕਹਾਂਗੇ, ਤਾਂ ਕੀ ਕਹਾਂਗੇ, ਧਿਆਨ ਕੇਂਦ੍ਰਿਤ ਕਰਨਾ।
ਵਿਦਿਆਰਥੀ: ਧਿਆਨ ਕੇਂਦ੍ਰਿਤ ਕਰਨਾ!
ਪ੍ਰਧਾਨ ਮੰਤਰੀ: ਦੇਖੋ ਹੁਣ ਇਹ ਫਾਊਂਟੇਨ ਚਲ ਰਿਹਾ ਹੈ, ਪਲ ਭਰ ਦੇ ਲਈ ਉਸ ਦੀ ਆਵਾਜ਼ ਸੁਣੋ, ਕੋਈ ਗੀਤ ਤੁਹਾਨੂੰ ਉਸ ਵਿੱਚ ਸੁਣਾਈ ਦਿੰਦਾ ਹੈ?
ਵਿਦਿਆਰਥੀ: ਮੈਨੂੰ ਸਰ ਵਿੱਚ ਜੋ ਸਭ ਤੋਂ ਅੱਛੀ ਬਾਤ ਤਦ ਲਗੀ, ਜਦੋਂ ਪੀਐੱਮ ਸਰ ਨੇ ਸਭ ਨੂੰ ਮੈਡੀਟੇਸ਼ਨ ਕਰਵਾਉਣ ਦੇ ਲਈ ਬੋਲਿਆ, ਸਪੈਸ਼ਲੀ ਜਦੋਂ-ਜਦੋਂ ਉਨ੍ਹਾਂ ਨੇ ਕਿਹਾ ਕਿ ਜੋ ਫਾਊਂਟੇਨ ਸੀ, ਉਸ ਨੂੰ ਅਬਜ਼ਰਵ ਕਰੋ ਅਤੇ ਤੁਹਾਡੇ ਦਿਮਾਗ਼ ਵਿੱਚ ਕੀ ਚਲ ਰਿਹਾ ਹੈ, ਉਸ ਨੂੰ ਭੀ ਅਬਜ਼ਰਵ ਕਰੋ।
ਪ੍ਰਧਾਨ ਮੰਤਰੀ: ਕੀ ਪੰਛੀਆਂ ਦੀ ਆਵਾਜ਼ ਸੁਣੀ ਸੀ?
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਕਿਵੇਂ ਲਗ ਰਿਹਾ ਸੀ?
ਵਿਦਿਆਰਥੀ: ਬਹੁਤ ਅੱਛਾ ਸਰ!
ਪ੍ਰਧਾਨ ਮੰਤਰੀ: ਪੰਜ ਆਵਾਜ਼ਾਂ ਇੱਕਠਿਆਂ ਆਈਆਂ ਹੋਣਗੀਆਂ। ਤੁਸੀਂ ਕਦੇ ਆਈਡੈਂਟਿਫਾਈ ਕੀਤਾ ਕਿਹੜੀ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆ ਰਹੀ ਹੈ?ਅਗਰ ਇਹ ਕੀਤਾ, ਤੁਹਾਡਾ ਧਿਆਨ ਕੇਂਦ੍ਰਿਤ ਹੋਇਆ। ਉਸ ਦੀ ਜੋ ਇੱਕ ਤਾਕਤ ਸੀ, ਉਸ ਦੇ ਨਾਲ ਆਪਣੇ ਆਪ ਨੂੰ ਅਟੈਚ ਕੀਤਾ। ਜਿਵੇਂ ਮੈਨੂੰ ਹੁਣੇ ਵੈਭਵ ਨੇ ਪੁੱਛਿਆ ਸੀ, ਬਹੁਤ ਐਂਜਾਇਟੀ ਹੋ ਜਾਂਦੀ ਹੈ, ਉਸ ਦਾ ਉਪਾਅ ਕੀ ਹੈ, ਬ੍ਰੀਦਿੰਗ!
ਵਿਦਿਆਰਥੀ: ਸਰ ਪ੍ਰਾਣਾਯਾਮ!
ਪ੍ਰਧਾਨ ਮੰਤਰੀ: ਹਾਂ ਪ੍ਰਾਣਾਯਾਮ ਬਹੁਤ ਕੰਮ ਕਰਦਾ ਹੈ। ਆਪ (ਤੁਸੀਂ) ਇੱਕ ਅਲੱਗ ਪ੍ਰਕਾਰ ਦੀ ਐਨਰਜੀ ਪੈਦਾ ਕਰਦੇ ਹੋ। ਆਪ (ਤੁਸੀਂ ਸਾਹ ਲੈਂਦੇ ਸਮੇਂ ਐਸੇ ਹੀ ਫੀਲ ਕਰੋ ਕਿ ਠੰਢੀ ਹਵਾ ਅੰਦਰ ਜਾ ਰਹੀ ਹੈ ਅਤੇ ਗਰਮ ਹਵਾ ਬਾਹਰ ਆ ਰਹੀ ਹੈ। ਆਪ ਜ਼ਰਾ ਚੈੱਕ ਕਰੋ ਕਿਹੜੇ ਨੋਜ਼ ਨਾਲ ਹਵਾ ਲੈ ਰਹੇ ਹੋ ਆਪ (ਤੁਸੀਂ)?
ਵਿਦਿਆਰਥੀ: ਰਾਇਟ!
ਪ੍ਰਧਾਨ ਮੰਤਰੀ: ਦੋਨੋਂ NOSE ਤੋਂ ਨਹੀਂ ਆ ਰਹੀ ਹੈ ਹਵਾ, ਤਾਂ ਦੂਸਰੇ ਨੂੰ ਬੁਰਾ ਲਗੇਗਾ। ਹੁਣ ਤੁਹਾਨੂੰ ਮੰਨ ਲਵੋ ਰਾਇਟ ਤੋਂ ਲੈਫਟ ਜਾਣਾ ਹੈ, ਤਾਂ ਉਸ ਦਾ ਆਰਡਰ ਕਰੋਗੇ, ਤਾਂ ਮੰਨ ਜਾਵੇਗਾ?
ਵਿਦਿਆਰਥੀ: ਨਹੀਂ!
ਪ੍ਰਧਾਨ ਮੰਤਰੀ: ਉਸ ਦੀ ਇੱਕ ਟੈਕਨੀਕ ਹੈ, ਤੁਹਾਡਾ ਅਗਰ ਰਾਇਟ ਚਾਲੂ ਹੈ, ਤਾਂ ਖੱਬਾ ਦੰਦ ਦਬਾ ਦਿਉ ਅਤੇ ਇੱਕ ਤਰਫ਼ ਐਸੇ ਉਂਗਲੀ ਦਬਾ ਦਿਓ। ਆਪ (ਤੁਸੀਂ) ਦੇਖੋ, ਸਾਹ ਪਹਿਲੇ ਇੱਥੇ ਚਲਦਾ ਸੀ ਹੁਣ ਧੀਰੇ-ਧੀਰੇ ਇੱਥੇ ਚਲਾ ਗਿਆ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: 5 ਸਕਿੰਟ ਵਿੱਚ ਇੱਥੇ ਬੌਡੀ ‘ਤੇ ਤੁਹਾਡਾ ਕੰਟਰੋਲ ਆ ਰਿਹਾ ਹੈ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਦੋਨੋਂ NOSE ਵਿੱਚ ਆਪਣਾ ਸਾਹ ਚਲਣਾ ਚਾਹੀਦਾ ਹੈ। ਬੈਲੰਸ ਹੋਣਾ ਚਾਹੀਦਾ ਹੈ, ਤਾਂ ਆਪ (ਤੁਸੀਂ) ਐਸੇ ਹੀ ਹੱਥ ਸਕੂਲ ਵਿੱਚ ਟੀਚਰ ਕਹਿੰਦੇ ਹਨ ਨਾ, ਐਸੇ ਹੱਥ ਅੰਦਰ ਫਿਟ ਕਰਕੇ ਬੈਠ ਜਾਓ, ਹੁਣ ਸਾਹ ਲਓ। ਦੇਖੋ ਦੋਨੋਂ ਨੋਜ਼ ਚਾਲੂ ਹੋ ਗਈਆਂ।
ਵਿਦਿਆਰਥੀ: ਯੈੱਸ ਸਰ, ਯੈੱਸ ਸਰ, ਯੈੱਸ ਸਰ!
ਪ੍ਰਧਾਨ ਮੰਤਰੀ: ਮੈਂ ਕਹਿ ਰਿਹਾ ਹਾਂ, ਇਹ ਕਹਿ ਰਹੇ ਹਨ ਇਹ ਸੱਚਮੁੱਚ ਵਿੱਚ ਹੋ ਰਿਹਾ ਹੈ।
ਵਿਦਿਆਰਥੀ: ਸਰ ਸੱਚਮੁੱਚ ਵਿੱਚ ਹੋ ਰਿਹਾ ਹੈ।
ਵਿਦਿਆਰਥੀ: ਸਰ ਜਦੋਂ ਇੱਥੇ ਆਏ, ਤਾਂ ਸਾਨੂੰ ਮੈਡੀਟੇਸ਼ਨ ਬਾਰੇ ਦੱਸਿਆ, ਤਾਂ ਸਾਨੂੰ ਬਹੁਤ ਅੱਛਾ ਲਗਿਆ ਅਤੇ ਸਾਡੀ ਜੋ ਭੀ ਘਬਰਾਹਟ ਵਗੈਰਾ ਸੀ, ਸਭ ਦੂਰ ਹੋ ਗਈ।
ਵਿਦਿਆਰਥੀ: HE TAUGHT US HOW TO MEDITATE? ਜਿਸ ਦੀ ਵਜ੍ਹਾ ਨਾਲ ਅਸੀਂ LIKE ਸਾਡੇ ਦਿਮਾਗ਼ ਨੂੰ LIKE ਸਟ੍ਰੈੱਸ ਫ੍ਰੀ ਕਰਦੇ ਹਾਂ ਅਸੀਂ, HE ALSO TOLD US HOW WE CAN CONTROL OUR BREATHING. WE MUST ALSO NOT TAKE THAT MUCH STRESS. IS IT WHATEVER THE STRESS MAY BE LIKE JUST ਉਨ੍ਹਾਂ ਨੂੰ ਖੁੱਲ੍ਹ ਕੇ ਇੰਜੌਏ ਕਰੋ. DON’T EVEN THINK ABOUT IT.
ਪ੍ਰਧਾਨ ਮੰਤਰੀ: ਅੱਛਾ ਐਸਾ ਕਰੋ, ਪਾਸ ਆ ਜਾਓ ਸਭ! ਚਲੋ ਆਪਣਾ ਗੁਰੂਕੁਲ ਹੈ ਅੱਜ!
ਵਿਦਿਆਰਥੀ: ਸਰ ਅਸੀਂ MORNING ਵਿੱਚ LAUGHTER THERAPY ਭੀ ਕਰੀ (ਕੀਤੀ) ਸੀ।
ਪ੍ਰਧਾਨ ਮੰਤਰੀ: ਅੱਛਾ! ਵਾਹ! ਕੌਣ ਸਭ ਤੋਂ ਜ਼ਿਆਦਾ ਹੱਸ ਰਿਹਾ ਸੀ?
ਵਿਦਿਆਰਥੀ: ਸਰ ਸਾਰੇ!
ਪ੍ਰਧਾਨ ਮੰਤਰੀ: ਕੀ ਸਿਖਾਇਆ ਸੀ? ਕੋਈ ਜ਼ਰਾ ਕਰਕੇ ਦਿਖਾਓ ਮੈਨੂੰ!
ਵਿਦਿਆਰਥੀ: ਹਾ-ਹਾ! ਹੋ-ਹੋ! ਹਾ-ਹਾ! ਹੋ-ਹੋ! ਹਾ-ਹਾ! ਹੋ-ਹੋ! ਹਾ-ਹਾ! ਹੋ-ਹੋ!
ਪ੍ਰਧਾਨ ਮੰਤਰੀ: ਜਾ ਕੇ ਆਪ (ਤੁਸੀਂ) ਪਰਿਵਾਰ ਵਿੱਚ ਕਰਵਾਓਗੇ, ਤਾਂ ਕੀ ਕਹਿਣਗੇ ਕਿ ਇਹ ਪਾਗਲ ਹੋ ਕੇ ਆਏ ਹਨ। ਇੱਕ ਕੰਮ ਕਰਿਓ ਘਰ ਵਿੱਚ ਸਭ ਨੂੰ ਇਕੱਠਾ ਕਰਕੇ ਕਰਿਓ। ਇਸ ਦੀ ਇੱਕ ਖੁਸ਼ੀ ਦੀ ਆਪਣੀ ਇੱਕ ਤਾਕਤ ਹੁੰਦੀ ਹੈ, ਤਾਂ ਦੇਖਿਓ ਉਸ ਦਾ ਤਿੰਨ ਦਿਨ ਦੇ ਅੰਦਰ ਫਰਕ ਦਿਖੇਗਾ ਘਰ ਵਿੱਚ, ਵਾਤਾਵਰਣ ਬਦਲ ਜਾਵੇਗਾ।
ਵਿਦਿਆਰਥੀ: ਅਸੀਂ ਸੋਚਿਆ, ਪਿਛਲੀ ਵਾਰ ਜਿਵੇਂ ਕਿ ਥੋੜ੍ਹਾ ਜਿਹਾ ਪੀਐੱਮ ਸਰ ਸਟੇਜ ‘ਤੇ ਸਨ, ਬਾਕੀ ਬੱਚੇ ਨੀਚੇ ਸਨ, ਅਸੀਂ ਸੋਚਿਆ ਵੈਸਾ ਕੁਝ ਹੀ ਹੋਵੇਗਾ। ਵੈਸਾ ਨਹੀਂ ਸੀ, ਅੱਜ ਉਹ ਬਿਲਕੁਲ ਫ੍ਰੈਂਡ ਦੀ ਤਰ੍ਹਾਂ ਬਾਤ ਕਰ ਰਹੇ ਸਨ, ਸਾਨੂੰ ਲਗ ਹੀ ਨਹੀਂ ਰਿਹਾ ਸੀ ਕਿ ਇੰਡੀਆ ਦੇ ਪ੍ਰਾਇਮ ਮਨਿਸਟਰ ਇੱਥੇ ਹਨ।
ਵਿਦਿਆਰਥੀ: ਮੇਰਾ ਨਾਮ ਯੁਕਤਾ ਮੁਖੀ ਹੈ ਸਰ!
ਪ੍ਰਧਾਨ ਮੰਤਰੀ: ਕਿੱਥੋਂ ਹੋ ਬੇਟਾ?
ਵਿਦਿਆਰਥੀ: ਛੱਤੀਸਗੜ੍ਹ!
ਪ੍ਰਧਾਨ ਮੰਤਰੀ: ਛੱਤੀਸਗੜ੍ਹ!
ਵਿਦਿਆਰਥੀ: ਜੀ ਸਰ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਅਸੀਂ ਛੋਟੀਆਂ-ਛੋਟੀਆਂ ਜਿੱਤਾਂ ਨਾਲ ਖੁਸ਼ ਕਿਵੇਂ ਰਹੀਏ? ਕਿਉਂਕਿ ਮੈਂ ਜ਼ਿਆਦਾ ਨੈਗੇਟਿਵ ਹੋ ਜਾਂਦੀ ਹਾਂ ਹਰ ਚੀਜ਼ ਤੋਂ!
ਪ੍ਰਧਾਨ ਮੰਤਰੀ: ਕੀ ਕਾਰਨ ਹੈ ਆਪ (ਤੁਸੀਂ) ਖ਼ੁਦ ਹੀ ਸੋਚਦੇ ਹੋ ਕਿ ਹੋਰ ਲੋਕ ਕਹਿੰਦੇ ਹਨ ਇਸ ਲਈ ਆਪ (ਤੁਸੀਂ) ਨੈਗੇਟਿਵ ਹੋ ਜਾਂਦੇ ਹੋ?
ਵਿਦਿਆਰਥੀ: ਇਤਨੇ ਪਰਸੈਂਟੇਜ ਮੈਂ ਦਸਵੀਂ ਵਿੱਚ ਸੋਚਿਆ ਸੀ ਕਿ 95 ਆ ਜਾਣਗੇ, ਲੇਕਿਨ 93 ਆਗ ਗਏ, 2% ਘੱਟ ਹੋ ਗਏ, ਤਾਂ ਉਸ ਦੇ ਮੈਂ ਬਹੁਤ ਹੀ ਜ਼ਿਆਦਾ ਡਿਪ੍ਰੈਸਡ ਹੋ ਗਈ ਸਾਂ।
ਪ੍ਰਧਾਨ ਮੰਤਰੀ: ਦੇਖੋ ਬੇਟੇ ਮੈਂ ਤਾਂ ਇਸ ਨੂੰ ਸਕਸੈੱਸ ਮੰਨਾਂਗਾ। ਟਾਰਗਟ ਐਸਾ ਹੋਣਾ ਹੈ, ਜੋ ਪਹੁੰਚ ਵਿੱਚ ਹੋਵੇ, ਲੇਕਿਨ ਪਕੜ ਵਿੱਚ ਨਾ ਹੋਵੇ, ਤਾਂ ਪਹਿਲੇ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਆਪਣੀ ਤਾਕਤ ਤੋਂ ਦੋ ਪੁਆਇੰਟ ਜ਼ਿਆਦਾ ਟਾਰਗਟ ਰੱਖਿਆ। ਇਹ ਬੁਰਾ ਨਹੀਂ ਹੈ ਅਤੇ ਤੁਸੀਂ 90 ਔਰ ਆਪ (ਤੁਸੀਂ) ਦੇਖ ਲਵੋ ਅਗਲੀ ਵਾਰ ਆਪ (ਤੁਸੀਂ) 97 ਟਾਰਗਟ ਰੱਖੋਗੇ, ਆਪ (ਤੁਸੀਂ) 95 ਲੈ ਆਓਗੇ, ਤੁਹਾਡਾ ਮਾਣ ਇਸ ਬਾਤ ਦਾ ਹੈ ਕਿ ਤੁਸੀਂ 95 ਦਾ ਟਾਰਗਟ ਰੱਖਿਆ ਸੀ ਅਤੇ ਤੁਸੀਂ 97 ਦਾ ਨਹੀਂ ਰੱਖਿਆ, 99 ਦਾ ਨਹੀਂ ਰੱਖਿਆ, 100 ਦਾ ਨਹੀਂ ਰੱਖਿਆ, 95 ਰੱਖਿਆ, ਤਾਂ ਤੁਹਾਨੂੰ ਆਪਣੇ ਵਿਸ਼ੇ ਵਿੱਚ ਭਰੋਸਾ ਸੀ। ਇੱਕ ਹੀ ਚੀਜ਼ ਨੂੰ ਤੁਸੀਂ ਅਲੱਗ ਤਰੀਕੇ ਨਾਲ ਦੇਖ ਸਕਦੇ ਹੋ।
ਵਿਦਿਆਰਥੀ: Sir in terms examination’s time, the many students fear sir board exam sir and they did not take care about after health sir.
ਪ੍ਰਧਾਨ ਮੰਤਰੀ: ਪਹਿਲੀ ਬਾਤ ਹੈ ਕਿ ਇਹ ਜੋ ਮੁਸੀਬਤ ਹੈ ਨਾ, ਉਸ ਦਾ ਕਾਰਨ ਵਿਦਿਆਰਥੀ ਘੱਟ ਹੈ। ਸਭ ਤੋਂ ਪਹਿਲਾ ਦੋਸ਼ ਹੈ, ਉਸ ਦੇ ਪਰਿਵਾਰ ਦੇ ਲੋਕਾਂ ਦਾ, ਉਸ ਨੂੰ ਅੱਛਾ ਆਰਟਿਸਟ ਬਣਨਾ ਹੈ, ਬਹੁਤ ਵਧੀਆ ਡਰਾਇੰਗ ਕਰਦਾ ਹੈ, ਲੇਕਿਨ ਉਹ ਕਹਿੰਦੇ ਹਨ ਨਹੀਂ ਤੈਨੂੰ ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ।
ਵਿਦਿਆਰਥੀ: ਯੈੱਸ ਸਰ
ਪ੍ਰਧਾਨ ਮੰਤਰੀ: ਅਤੇ ਫਿਰ ਉਸ ਵਿੱਚ ਉਸ ਦਾ ਜੀਵਨ ਹਮੇਸ਼ਾ ਹਮੇਸ਼ਾ ਤਣਾਅ ਵਿੱਚ ਉਹ ਰਹਿੰਦਾ ਹੈ, ਤਾਂ ਸਭ ਤੋਂ ਪਹਿਲੇ ਤਾਂ ਮੇਰਾ ਮਾਂ-ਬਾਪ ਪਰਿਵਾਰਜਨਾਂ ਨੂੰ ਆਗਰਹਿ ਹੈ ਕਿ ਆਪ (ਤੁਸੀਂ) ਆਪਣੇ ਬੱਚਿਆਂ ਨੂੰ ਸਮਝਣ ਦਾ ਪ੍ਰਯਾਸ ਕਰੋ। ਉਨ੍ਹਾਂ ਨੂੰ ਜਾਣਨ ਦਾ ਪ੍ਰਯਾਸ ਕਰੋ, ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝੋ, ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਸਮਝੋ, ਉਸ ਦੇ ਅੰਦਰ ਜੋ ਸਮਰੱਥਾ ਹੈ, ਉਸ ਦੇ ਅਨੁਰੂਪ ਉਹ ਕੀ ਕਰਦੇ ਹਨ, ਉਸ ਨੂੰ ਮੌਨਿਟਰ ਕਰੋ। ਹੋ ਸਕੇ ਤਾਂ ਉਸ ਨੂੰ ਮਦਦ ਕਰੋ। ਅਗਰ ਮੰਨ ਲਵੋ ਉਸ ਨੂੰ ਖੇਲਕੂਦ ਵਿੱਚ ਰੁਚੀ ਤੁਹਾਨੂੰ ਦਿਖ ਰਿਹਾ ਹੈ, ਤਾਂ ਕੋਈ ਖੇਡ ਮੁਕਾਬਲਾ ਦੇਖਣ ਦੇ ਲਈ ਲੈ ਜਾਓ ਉਸ ਨੂੰ, ਦੇਖੇਗਾ ਮੋਟਿਵੇਟ ਹੋਵੇਗਾ। ਦੂਸਰਾ ਹੈ, ਟੀਚਰਸ ਸਕੂਲ ਵਿੱਚ ਟੀਚਰ ਭੀ ਇੱਕ ਵਾਤਾਵਰਣ ਬਣਾ ਦਿੰਦੇ ਹਨ, ਜੋ ਚਾਰ ਅੱਛੇ ਬੱਚੇ ਹੁਸ਼ਿਆਰ ਹੁੰਦੇ ਹਨ, ਹਰ ਵਾਰ ਉਨ੍ਹਾਂ ਨੂੰ ਪੁਚਕਾਰਦੇ ਹਨ, ਬਾਕੀਆਂ ਨੂੰ ਬਿਲਕੁਲ ਗਿਣਦੇ ਹੀ ਨਹੀਂ ਹਨ, ਲਾਸਟ ਬੈਂਚ ‘ਤੇ ਬੈਠੋ, ਤੇਰਾ ਕੰਮ ਨਹੀਂ ਹੈ। ਇਹ ਉਸ ਨੂੰ ਡਿਪ੍ਰੈੱਸਡ ਕਰ ਦਿੰਦੇ ਹਨ। ਟੀਚਰ ਨੂੰ ਭੀ ਮੇਰਾ ਆਗਰਹਿ ਹੈ ਕਿ ਆਪ (ਤੁਸੀਂ) ਵਿਦਿਆਰਥੀ-ਵਿਦਿਆਰਥੀ ਦੇ ਵਿਚਕਾਰ ਕੋਈ ਤੁਲਨਾ ਨਾ ਕਰੋ। ਆਪ (ਤੁਸੀਂ) ਕਿਸੇ ਵਿਦਿਆਰਥੀਆਂ ਨੂੰ ਹੋਰ ਵਿਦਿਆਰਥੀਆਂ ਦੇ ਦਰਮਿਆਨ ਟੋਕਣਾ ਬੰਦ ਕਰੋ, ਕੁਝ ਕਹਿਣਾ ਹੈ ਤਾਂ ਉਸ ਨੂੰ ਅਲੱਗ ਤੋਂ ਹੱਥ ਲਗਾ ਕੇ ਦੇਖੋ ਬੇਟੇ, ਤੁਮ ਬਹੁਤ ਅੱਛੇ ਹੋ, ਬਹੁਤ ਮਿਹਨਤੀ ਹੋ, ਥੋੜ੍ਹਾ ਇਸ ਵਿੱਚ ਧਿਆਨ ਦੇ ਲਵੋ ਅਤੇ ਵਿਦਿਆਰਥੀਆਂ ਨੂੰ ਫਿਰ ਸੋਚਣਾ ਹੋਵੇਗਾ, ਮੈਂ ਮਿਹਨਤ ਕਰਾਂ, ਅੱਛੇ ਤੋਂ ਅੱਛਾ ਲਿਆਵਾਂ, ਪਿਛਲੀ ਵਾਰ ਤੋਂ ਅੱਛਾ ਕਰਾਂਗਾ, ਮੇਰੇ ਹੋਰ ਦੋਸਤਾਂ ਦੇ ਸਾਹਮਣੇ ਭੀ ਅੱਛਾ ਕਰਕੇ ਦਿਖਾਵਾਂਗਾ। ਲੇਕਿਨ ਇਹੀ ਜ਼ਿੰਦਗੀ ਨਹੀਂ ਹੈ, ਮੈਂ ਜਦੋਂ ਤੋਂ ਦੇਖ ਰਿਹਾ ਹਾਂ, ਆਪ (ਤੁਸੀਂ) ਆਪਣੇ ਵਿੱਚ ਹੀ ਖੋਏ-ਖੋਏ ਲਗ ਰਹੇ ਹੋ, ਖੁੱਲ੍ਹ ਕੇ ਮਿਲ ਨਹੀਂ ਰਹੇ ਹੋ।
ਵਿਦਿਆਰਥੀ: As being a senior student of my school much our time my views to motivate my juniors regarding their test examination or whether it is about cultural literature competitions but sometimes I feel I am not be able to motivate myself.
ਪ੍ਰਧਾਨ ਮੰਤਰੀ: ਆਪ (ਤੁਸੀਂ) ਕਦੇ ਭੀ ਆਪਣੇ ਆਪ ਨੂੰ ਇਕੱਲਾ ਮਤ ਕਰੋ। ਆਪ(ਤੁਸੀਂ) ਖ਼ੁਦ ਇਕੱਲੇ ਆਪਣੇ ਲਈ ਬਹੁਤ ਸੋਚਦੇ ਹੋ। ਕਿਸੇ ਨਾਲ ਸ਼ੇਅਰ ਨਹੀਂ ਕਰਦੇ ਹੋ, ਕਿਸੇ ਵਿਅਕਤੀ ਦੀ ਜ਼ਰੂਰਤ ਹੈ, ਜੋ ਤੁਹਾਨੂੰ ਮੋਟਿਵੇਟ ਕਰੇ। ਤੁਹਾਡੇ ਪਰਿਵਾਰ ਵਿੱਚ ਕੋਈ, ਤੁਹਾਡੇ ਸੀਨੀਅਰਸ ਵਿੱਚੋਂ ਕੋਈ, ਦੂਸਰਾ ਹੋ ਸਕੇ ਆਪਣੇ ਆਪ ਨੂੰ ਚੈਲੰਜ ਕਰੋ ਕਿ ਅੱਜ ਮੈਨੂੰ 10 ਕਿਲੋਮੀਟਰ ਸਾਇਕਲ ਚਲਾਉਣਾ ਹੈ। ਅਰੁਣਾਚਲ ਦੇ ਪਹਾੜਾਂ ਵਿੱਚ ਭੀ 10 ਕਿਲੋਮੀਟਰ ਹੋ ਜਾਵੇ, ਤਾਂ ਪੂਰਾ ਦਿਨ ਭਰ ਇੰਜੌਏ ਕਰੋ ਕਿ ਦੇਖੋ ਅੱਜ ਮੈਂ ਇਹ ਕਰ ਲਿਆ। ਤੁਹਾਡਾ ਵਿਸ਼ਵਾਸ ਆਪਣੇ ਆਪ ਵਧਦਾ ਜਾਵੇਗਾ। ਇਹ ਛੋਟੇ-ਛੋਟੇ ਪ੍ਰਯੋਗ ਹੁੰਦੇ ਹਨ, ਖ਼ੁਦ ਦੇ ਨਾਲ ਹਮੇਸ਼ਾ ਖ਼ੁਦ ਨੂੰ ਪਰਾਜਿਤ ਕਰਨਾ। ਵਰਤਮਾਨ ਨੂੰ ਇਸ ਤਰ੍ਹਾਂ ਜੀਣਾ ਕਿ ਪਾਸਟ ਸਾਡਾ ਪਰਾਸਤ ਹੋ ਜਾਵੇ।
ਵਿਦਿਆਰਥੀ: ਉਨ੍ਹਾਂ ਨੇ ਇੱਕ ਬਾਤ ਕਹੀ ਸੀ ਕਿ ਸੈਲਫ ਗੋਲ ਹੋਣਾ ਬਹੁਤ ਜ਼ਰੂਰੀ ਹੈ, ਤੁਹਾਨੂੰ ਖ਼ੁਦ ਮੋਟਿਵੇਟਡ ਰਹਿਣਾ ਚਾਹੀਦਾ ਹੈ ਅਤੇ ਖ਼ੁਦ ਮੋਟਿਵੇਟ ਕਰਨ ਦੇ ਲਈ ਆਪ ਬਹੁਤ ਸਾਰੀਆਂ ਚੀਜ਼ਾਂ ਫਾਲੋ ਕਰ ਸਕਦੇ ਹੋ, ਜਿਵੇਂ ਕਿ ਆਪ ਛੋਟੇ-ਛੋਟੇ ਅਚੀਵੇਬਲ ਗੋਲਸ ਰੱਖੋ ਆਪਣਾ ਅਤੇ ਜਦੋਂ ਆਪ ਉਹ ਗੋਲਸ ਨੂੰ ਅਚੀਵ ਕਰ ਲੈਂਦੇ ਹੋ, ਤਾਂ ਹਮੇਸ਼ਾ ਆਪ ਆਪਣੇ ਆਪ ਨੂੰ ਰਿਵਾਰਡ ਕਰਿਆ ਕਰੋ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਮਤਲਬ ਕਈ ਬਾਤਾਂ ਨਾਲ ਮੈਨੂੰ ਮੋਟਿਵੇਟ ਕੀਤਾ ਸੀ।
ਵਿਦਿਆਰਥੀ: ਸਰ ਤੁਹਾਡਾ ਕੌਣ ਮੋਟਿਵੇਟਰ ਹੈ?
ਪ੍ਰਧਾਨ ਮੰਤਰੀ: ਮੇਰਾ ਮੋਟੀਵੇਟਰ ਆਪ ਹੀ ਲੋਕ ਹੀ ਹੋ, ਜਿਵੇਂ ਅਜੈ ਨੇ ਗੀਤ ਲਿਖਿਆ, ਪਰੀਖਿਆ ‘ਤੇ ਚਰਚਾ ਮੇਰੀ ਕਿਤਾਬ ਤਾਂ ਮੈਂ ਭਲੇ ਲਿਖੀ, ਲੇਕਿਨ ਕੋਈ ਅਜੈ ਹੈ ਆਪਣੇ ਪਿੰਡ ਵਿੱਚ ਬੈਠ ਕੇ ਉਸ ਨੂੰ ਆਪਣੀ ਕਵਿਤਾ ਵਿੱਚ ਢਾਲ ਰਿਹਾ ਹੈ, ਮਤਲਬ ਮੈਨੂੰ ਲਗਦਾ ਹੈ ਕਿ ਮੈਨੂੰ ਇਸ ਕੰਮ ਨੂੰ ਜ਼ਿਆਦਾ ਕਰਨਾ ਚਾਹੀਦਾ ਹੈ। ਅਗਰ ਅਸੀਂ ਆਪਣੇ ਆਸਪਾਸ ਦੇਖੀਏ, ਤਾਂ ਸਾਡੇ ਲਈ ਮੋਟਿਵੇਸ਼ਨ ਦੇ ਲਈ ਬਹੁਤ ਚੀਜ਼ਾਂ ਹੁੰਦੀਆਂ ਹਨ ਜੀ।
ਵਿਦਿਆਰਥੀ: ਮਨਨ-ਚਿੰਤਨ ਆਤਮਸਾਤ ਹੁੰਦਾ ਹੈ ਇਸ ਵਿੱਚ ਮਤਲਬ ਬਾਤ ਨੂੰ ਪਹਿਲੇ ਸੁਣਦੇ ਹਾਂ, ਉਸ ਨੂੰ ਸਮਝਦੇ ਹਾਂ, ਉਨ੍ਹਾਂ ਨੂੰ ਆਤਮਸਾਤ ਕਰ ਨਹੀਂ ਪਾਉਂਦਾ।
ਪ੍ਰਧਾਨ ਮੰਤਰੀ: ਤੁਸੀਂ ਸੁਣਿਆ, ਉਸ ਦੇ ਬਾਅਦ ਚਿੰਤਨ ਕੀਤਾ, ਤੋਂ ਕਿਸ ਚੀਜ਼ ਦਾ ਚਿੰਤਨ ਕੀਤਾ, ਤੁਸੀਂ ਉਨ੍ਹਾਂ ਦੇ ਸ਼ਬਦਾਂ ਦਾ, ਉਨ੍ਹਾਂ ਦੇ ਪਾਠ ਦਾ ਚਿੰਤਨ ਕੀਤਾ, ਅਗਰ ਕੋਈ ਕਹੇ ਕਿ ਸੁਬ੍ਹਾ ਜਲਦੀ ਉੱਠ ਜਾਣਾ ਚਾਹੀਦਾ ਹੈ ਭਾਈ, ਫਿਰ ਮੈਂ ਮਨਨ ਕੀਤਾ, ਹਾਂ ਉੱਠਣ ਦੇ ਇਤਨੇ ਇਤਨੇ ਫਾਇਦੇ ਹੁੰਦੇ ਹਨ। ਫਿਰ ਮੈਂ ਸੌਂ ਗਿਆ, ਫਿਰ ਆਤਮਸਾਤ ਕਿਵੇਂ ਹੋਵੇਗਾ। ਮੈਂ ਜੋ ਸੁਣਿਆ, ਉਸ ਨੂੰ ਮੈਂ ਆਪਣੇ ਆਪ ਨੂੰ ਇੱਕ ਲੈਬਾਰਟ੍ਰੀ ਬਣਾ ਕੇ ਉਸ ਨੂੰ ਤਰ੍ਹਾਂਸ਼ਣ ਦੀ ਕੋਸ਼ਿਸ਼ ਕੀਤੀ ਕੀ, ਅਗਰ ਮੈਂ ਕਰਦਾ ਹਾਂ ਤਾਂ ਮੈਂ ਆਤਮਸਾਤ ਕਰ ਸਕਦਾ ਹਾਂ। ਜ਼ਿਆਦਾਤਰ ਲੋਕ ਖ਼ੁਦ ਨਾਲ ਮੁਕਾਬਲਾ ਨਹੀਂ ਕਰਦੇ ਹਨ, ਹੋਰਾਂ ਨਾਲ ਕਰਦੇ ਹਨ, ਆਪਣੇ ਤੋਂ ਜੋ ਦੁਰਬਲ ਹੈ ਨਾ, ਉਸੇ ਨਾਲ ਮੁਕਾਬਲਾ ਕਰਦੇ ਹਾਂ ਅਤੇ ਫਿਰ ਕੁੱਦਦੇ ਰਹਿੰਦੇ ਹਾਂ, ਦੇਖੋ ਉਸ ਨੂੰ ਤਾਂ 30 ਆਇਆ, ਉਹ ਤਾਂ ਬਹੁਤ ਮਿਹਨਤ ਕਰਦਾ ਸੀ, ਮੇਰਾ 35 ਆਇਆ ਅਤੇ ਜੋ ਖ਼ੁਦ ਨਾਲ ਮੁਕਾਬਲਾ ਕਰਦਾ ਹੈ, ਉਸ ਦਾ ਵਿਸ਼ਵਾਸ ਕਦੇ ਟੁੱਟਦਾ ਨਹੀਂ ਹੈ।
ਵਿਦਿਆਰਥੀ: ਹੈ ਇੱਕ ਆਦਮੀ ਹੈ, ਉਹ ਇਸ ਸੰਸਾਰ ਦੇ ਲਈ ਦੀਪਕ ਬਣ ਗਿਆ ਹੈ,
ਇੱਕ ਆਦਮੀ ਹੈ ਜੋ ਉਸ ਦੇ ਕਸ਼ਟਾਂ ਨੂੰ ਬਲ ਬਣ ਕੇ ਦੂਸਰਿਆਂ ਦੇ ਸੁਖ ਦੇ ਲਈ ਦਿਨ ਭਰ ਰਾਤ 24 ਘੰਟੇ ਪਰਿਸ਼੍ਰਮ ਕੀਤਾ,
ਹੈ ਇੱਕ ਆਦਮੀ ਹੈ ਜੋ ਅੱਜ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਜੋ ਅਸੀਂ ਵਿਦਿਆਰਥੀਆਂ ਨੂੰ ਸਲਾਹ ਦਿੰਦੇ ਹੋਏ ਸਾਨੂੰ ਇੰਪਾਇਰ ਕਰਦੇ ਹੋਏ ਇੰਟ੍ਰੈਕਟ ਕਰਦੇ ਹੋਏ ਸਾਨੂੰ ਖੁਸ਼ੀ ਦੇ ਰਹੇ ਹਨ, ਸਾਡੇ ਪਿਆਰੇ ਸ਼੍ਰੀ ਨਰੇਂਦਰ ਮੋਦੀ ਜੀ ਹਨ। ਧੰਨਵਾਦ ਸਰ!
ਪ੍ਰਧਾਨ ਮੰਤਰੀ: ਥੈਂਕ ਯੂ ਬੇਟਾ ਥੈਂਕ ਯੂ!
ਵਿਦਿਆਰਥੀ: ਸਰ ਮੇਰਾ ਤੁਹਾਥੋਂ ਕਵੈਸਚਨ ਇਹ ਹੈ ਕਿ ਜਦੋਂ ਵੀ ਅਸੀਂ ਐਗਜ਼ਾਮ ਦੇਣ ਜਾਂਦੇ ਹਾਂ, ਐਗਜ਼ਾਮ ਲਿਖਦੇ ਸਮੇਂ ਮੇਰੇ ਮਨ ਵਿੱਚ ਹਮੇਸ਼ਾ ਇਹ ਚਿੰਤਾ ਹੁੰਦੀ ਹੈ ਕਿ ਉਸ ਦੀ ਅਗਰ ਮੈਂ ਫੇਲ ਹੋ ਗਈ ਤਾਂ ਹੋਰ ਉਸ ਦੇ ਜੋ ਪਰਿਣਾਮ ਹੋਣਗੇ ਉਸ ਬਾਰੇ ਹਮੇਸ਼ਾ ਬਹੁਤ ਚਿੰਤਾ ਰਹਿੰਦੀ ਹੈ ਮਨ ਵਿੱਚ, ਫੇਲਿਅਰ ਤੋਂ ਕਿਵੇਂ ਬਚ ਪਾਈਏ (ਸਕੀਏ)?
ਪ੍ਰਧਾਨ ਮੰਤਰੀ: ਸਕੂਲ ਵਿੱਚ ਦਸਵੀਂ ਵਿੱਚ 12ਵੀਂ ਵਿੱਚ, 40%, 30% ਬੱਚੇ ਫੇਲ ਹੁੰਦੇ ਹਨ, ਉਨ੍ਹਾਂ ਦਾ ਕੀ ਹੁੰਦਾ ਹੈ?
ਵਿਦਿਆਰਥੀ: ਫਿਰ ਤੋਂ ਟ੍ਰਾਈ ਕਰਦੇ ਹਨ।
ਪ੍ਰਧਾਨ ਮੰਤਰੀ: ਉਸ ਦੇ ਬਾਆਦ ਭੀ ਫੇਲ ਹੋਏ ਤਾਂ?
ਪ੍ਰਧਾਨ ਮੰਤਰੀ: ਦੇਖੋ ਜ਼ਿੰਦਗੀ ਅਟਕ ਨਹੀਂ ਜਾਂਦੀ ਹੈ। ਤੁਹਾਨੂੰ ਤੈ ਕਰਨਾ ਹੋਵੇਗਾ ਕਿ ਜੀਵਨ ਵਿੱਚ ਸਫ਼ਲ ਹੋਣਾ ਹੈ ਕਿ ਕਿਤਾਬਾਂ ਨਾਲ ਸਫ਼ਲ ਹੋਣਾ ਹੈ। ਜੀਵਨ ਵਿੱਚ ਸਫ਼ਲ ਹੋਣ ਦਾ ਇੱਕ ਉਪਾਅ ਇਹ ਹੁੰਦਾ ਹੈ ਕਿ ਆਪ(ਤੁਸੀਂ) ਆਪਣੇ ਜੀਵਨ ਦੀਆਂ ਜਿਤਨੀਆਂ ਵਿਫ਼ਲਤਾਵਾਂ ਹਨ, ਉਨ੍ਹਾਂ ਨੂੰ ਆਪਣਾ ਟੀਚਰ ਬਣਾ ਲਵੋਂ। ਤੁਹਾਨੂੰ ਮਾਲੂਮ ਹਵੇਗਾ ਇਹ ਜੋ ਕ੍ਰਿਕਟ ਮੈਚ ਹੁੰਦਾ ਹੈ ਨਾ, ਤਾਂ ਦਿਨ ਭਰ ਦਾ ਫੁਟੇਜ ਹੁੰਦਾ ਹੈ, ਸਾਰੇ ਪਲੇਅਰਸ ਬੈਠਦੇ ਹਨ ਉਹ ਦੇਖਦੇ ਹਨ, ਖ਼ੁਦ ਨੇ ਕੀ ਗਲਤੀ ਕੀਤੀ, ਫਿਰ ਉਹ ਤੈ ਕਰਦੇ ਹਨ, ਸਾਨੂੰ ਕੀ ਸੁਧਾਰ ਕਰਨਾ ਚਾਹੀਦਾ ਹੈ। ਕੀ ਆਪ(ਤੁਸੀਂ) ਭੀ ਆਪਣੀਆਂ ਜੋ ਵਿਫ਼ਲਤਾਵਾਂ ਹਨ ਉਨ੍ਹਾਂ ਵਿਫ਼ਲਤਾਵਾਂ ਨੂੰ ਟੀਚਰ ਬਣਾ ਸਕਦੇ ਹੋ ਕੀ? ਦੂਸਰਾ ਜੀਵਨ ਸਿਰਫ਼ ਪਰੀਖਿਆਵਾਂ ਨਹੀਂ ਹਨ, ਜੀਵਨ ਸਮੁੱਚਤਾ ਵਿੱਚ ਦੇਖਣਾ ਚਾਹੀਦਾ ਹੈ। ਹੁਣ ਤੁਸੀਂ ਕਿਸੇ ਦਿੱਵਯਾਂਜਨਾਂ ਦੇ ਜੀਵਨ ਨੂੰ ਬਰੀਕੀ ਨਾਲ ਦੇਖੋ, ਪਰਮਾਤਮਾ ਨੇ ਕੁਝ ਚੀਜ਼ਾਂ ਉਨ੍ਹਾਂ ਨੂੰ ਨਹੀਂ ਦਿੱਤੀਆਂ ਹਨ। ਪਰਮਾਤਮਾ ਨੇ ਕੁਝ ਹੋਰ ਚੀਜ਼ ਇਤਨੀ ਐਕਸਟ੍ਰਾਆਰਡਨਰੀ ਦਿੱਤੀ ਹੁੰਦੀ ਹੈ ਕਿ ਉਹ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ, ਤਾਕਤ ਬਣ ਜਾਂਦੀ ਹੈ। ਲੇਕਿਨ ਸਾਡੇ ਅੰਦਰ ਭੀ ਪਰਮਾਤਮਾ ਨੇ ਕੁਝ ਕਮੀਆਂ ਭੀ ਰੱਖੀਆਂ ਹਨ, ਕੁਝ ਵਿਸ਼ੇਸ਼ਤਾਵਾਂ ਰੱਖੀਆਂ ਹਨ।
ਵਿਦਿਆਰਥੀ: ਯੈੱਸ ਸਰ!
ਪ੍ਰਧਾਨ ਮੰਤਰੀ: ਉਨ੍ਹਾਂ ਵਿਸ਼ੇਸ਼ਤਾਵਾਂ ਵਿੱਚ ਹੋਰ ਅਧਿਕ ਅੱਛਾ ਕਿਵੇਂ ਬਣੀਏ ਉਸ ‘ਤੇ, ਫਿਰ ਕੋਈ ਪੁੱਛੇਗਾ ਨਹੀਂ ਕਿ ਤੁਹਾਡੀ ਡਿਗਰੀ ਕੀ ਹੈ, ਤੁਸੀਂ ਕਿੱਥੇ ਪੜ੍ਹੇ ਸੀ, ਤੁਹਾਡੇ ਦਸਵੀਂ ਵਿੱਚ ਕਿਤਨੇ ਮਾਰਕਸ ਆਏ, ਕੋਈ ਨਹੀਂ ਪੁੱਛੇਗਾ ਅਤੇ ਇਸ ਲਈ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਮਾਰਕਸ ਬੋਲੇ ਜਾਂ ਜੀਵਨ ਬੋਲੇ?
ਵਿਦਿਆਰਥੀ: ਜੀਵਨ ਸਰ!
ਪ੍ਰਧਾਨ ਮੰਤਰੀ: ਤਾਂ ਜੀਵਨ ਬੋਲਣਾ ਚਾਹੀਦਾ ਹੈ।
ਵਿਦਿਆਰਥੀ: ਮੈਂ ਅਜੈ ਮੈਂ ਅਰੋਹੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹਾਂ। ਕੀ ਹੈ ਅੱਜਕੱਲ੍ਹ ਟੈਕਨੋਲੋਜੀ ਬਹੁਤ ਜ਼ਿਆਦਾ ਵਧ ਗਈ ਹੈ, ਪਰੰਤੂ ਕਈ ਵਾਰ ਅਸੀਂ ਇਸ ਦਾ ਬਹੁਤ ਜ਼ਿਆਦਾ ਪ੍ਰਯੋਗ ਕਰ ਲੈਂਦੇ ਹਾਂ, ਤਾਂ ਸਰ ਮੈਂ ਤੁਹਾਥੋਂ ਚਾਹਾਂਗਾ ਕਿ ਆਪ (ਤੁਸੀਂ) ਸਾਡਾ ਮਾਰਗਦਰਸ਼ਨ ਕਰੋਂ ਕਿ ਅਸੀਂ ਕਿਵੇਂ ਟੈਕਨੇਲੋਜੀ ਦਾ ਸਦਉਪਯੋਗ ਕਰ ਸਕਦੇ ਹਾਂ?
ਪ੍ਰਧਾਨ ਮੰਤਰੀ : ਪਹਿਲੀ ਬਾਤ ਹੈ ਅਸੀਂ ਸਭ ਭਾਗਵਾਨ ਹਾਂ ਅਤੇ ਆਪ ਸਭ ਵਿਸ਼ੇਸ਼ ਭਾਗਵਾਨ ਹੋ। ਆਪ ਉਸ ਯੁਗ ਵਿੱਚ ਬੜੇ ਹੋ ਰਹੇ ਹੋ, ਜਿਸ ਯੁਗ ਵਿੱਚ ਇਤਨੀ ਬੜੀ ਮਾਤਰਾ ਵਿੱਚ ਟੈਕਨੋਲੋਜੀ ਦਾ ਫੈਲਾਅ ਹੈ, ਪ੍ਰਭਾਵ ਹੈ ਅਤੇ ਉਪਯੋਗ ਹੈ ਅਤੇ ਇਸ ਲਈ ਟੈਕਨੋਲੋਜੀ ਤੋਂ ਭੱਜਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਤੁਹਾਨੂੰ ਤੈ ਕਰਨਾ ਹੋਵੇਗਾ ਕਿ ਕੀ, ਮੈਂ ਰੀਲ ਦੇਖਦਾ ਰਹਿੰਦਾ ਹਾਂ ਕੀ, ਉਸੇ ਵਿੱਚ ਸਮਝ ਆਉਂਦਾ ਹੈ ਕੀ ਮੇਰਾ ਜਾਂ ਮੈਨੂੰ ਇਸ ਚੀਜ਼ ਵਿੱਚ ਰੁਚੀ ਹੈ, ਤਾਂ ਉਸ ਦੀਆਂ ਬਰੀਕੀਆਂ ਵਿੱਚ ਜਾਵਾਂ ਉਸ ਦੇ ਐਨਾਲਿਸਿਸ ਵਿੱਚ ਜਾਵਾਂ, ਤਾਂ ਟੈਕਨੋਲੋਜੀ ਇੱਕ ਤਾਕਤ ਬਣੇਗੀ ਟੈਕਨੋਲੋਜੀ ਨੂੰ ਤੁਫਾਨ ਨਾ ਸਮਝੋ, ਉਹ ਕੋਈ ਬੜਾ ਸਾਇਕਲੋਨ ਨਹੀਂ ਹੈ, ਜੋ ਗਿਰਾ ਦੇਵੇਗਾ। ਆਪ ਮੰਨ ਕੇ ਚਲੋ ਕਿ ਜੋ ਲੋਕ ਰਿਸਰਚ ਕਰ ਰਹੇ ਹਨ, ਇਨੋਵੇਸ਼ਨ ਕਰ ਰਹੇ ਹਨ, ਟੈਕਨੋਲੋਜੀ ਵਧਾ ਰਹੇ ਹਨ। ਉਹ ਤੁਹਾਡੀ ਭਲਾਈ ਦੇ ਲਈ ਕਰ ਰਹੇ ਹਨ ਅਤੇ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਟੈਕਨੋਲੋਜੀ ਨੂੰ ਜਾਣੀਏ, ਸਮਝੀਏ, ਉਸ ਦਾ ਔਪਟੀਮਮ ਯੂਟਿਲਾਇਜੇਸ਼ਨ ਕਰੀਏ।
ਵਿਦਿਆਰਥੀ : ਸਰ ਮੇਰੇ ਪਾਸ ਇੱਕ ਕਵੈਸਚਨ ਹੈ। ਸਰ ਕਿਸੇ ਕੰਮ ਨੂੰ ਅੱਛੀ ਤਰ੍ਹਾਂ ਕਰਨ ਦੇ ਲਈ ਸਾਨੂੰ ਆਪਣਾ ਬੈਸਟ ਕਿਵੇਂ ਦੇਣਾ ਚਾਹੀਦਾ ਹੈ?
ਪ੍ਰਧਾਨ ਮੰਤਰੀ : ਸਾਨੂੰ ਨਿਰੰਤਰ ਬੈਸਟ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ ਅਤੇ ਬੈਸਟ ਕਰਨ ਦੀ ਪਹਿਲੀ ਸ਼ਰਤ ਹੁੰਦੀ ਹੈ ਕੱਲ੍ਹ ਤੋਂ ਅੱਛਾ ਕਰਨਾ।
ਵਿਦਿਆਰਥੀ : ਸਾਡੀ ਫੈਮਿਲੀ ਸਰ ਸਾਡੇ ਭਲੇ ਦੇ ਲਈ ਬੋਲਦੇ ਹਨ ਕਿ ਤੁਹਾਨੂੰ ਤਾਂ ਇਹ ਸਕੀਮ ਦੇਣੀ ਚਾਹੀਦੀ ਹੈ, ਤੁਹਾਨੂੰ ਇਸ ਵਿਸ਼ੇ ਵਿੱਚ ਜਾਣਾ ਚਾਹੀਦਾ ਹੈ, ਤੁਮ ਇਸ ਦੇ ਲਾਇਕ ਹੋ, ਸਾਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਦੀ ਮੰਨਣੀ ਚਾਹੀਦੀ ਹੈ ਜਾਂ ਆਪਣੀ ਸੁਣਨੀ ਚਾਹੀਦੀ ਹੈ?
ਪ੍ਰਧਾਨ ਮੰਤਰੀ : ਐਸਾ ਹੈ ਉਨ੍ਹਾਂ ਦਾ ਮੰਨਣਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਮਨਾਉਣਾ ਚਾਹੀਦਾ ਹੈ। ਜਦੋਂ ਆਪ(ਤੁਸੀਂ) ਉਨ੍ਹਾਂ ਨੂੰ ਪੁੱਛੋਗੇ ਕਿ ਹਾਂ ਬਹੁਤ ਅੱਛਾ ਆਈਡਿਆ ਹੈ, ਮੈਂ ਕਰਾਂ, ਹੁਣ ਦੱਸੋ, ਕਿਵੇਂ ਕਰਾਂ, ਅੱਛਾ ਇਸ ਦਾ ਕਿੱਥੇ ਮੈਨੂੰ ਮਿਲੇਗਾ, ਆਪ ਮੇਰੀ ਕੀ ਮਦਦ ਕਰੋਂਗੇ। ਫਿਰ ਆਪ ਪਿਆਰ ਨਾਲ ਉਨ੍ਹਾਂ ਨੂੰ ਕਹੋ ਕਿ ਮੈਂ ਐਸਾ ਸੁਣਿਆ ਸੀ ਕਿ ਇਹ ਕੈਸਾ ਹੈ, ਤਾਂ ਉਹ ਧੀਰੇ-ਧੀਰੇ ਉਹ ਭੀ ਦਿਮਾਗ਼ ਅਪਲਾਈ ਕਰਨਗੇ।
ਵਿਦਿਆਰਥੀ : ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਥੈਂਕ ਯੂ ਕਿ ਆਪਨੇ (ਤੁਸੀਂ) ਮੇਰਾ ਪ੍ਰਸ਼ਨ ਸੁਣਿਆ, ਮੇਰੇ ਪ੍ਰਸ਼ਨ ਦਾ ਆਂਸਰ ਭੀ ਦਿੱਤਾ ਅਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਭੀ ਸਿਖਾ ਕੇ ਗਏ, ਸ਼ਾਂਤ ਰਹਿਣਾ ਅਤੇ ਪਾਜ਼ਿਟਿਵਿਟੀ, ਨਕਾਰਾਤਮਕ ਸੋਚ ਨਹੀਂ ਲਿਆਉਣੀ ਚਾਹੀਦੀ ਦਿਮਾਗ਼ ਵਿੱਚ, ਬਹੁਤ ਅੱਛਾ ਲਗਿਆ, ਥੈਂਕ ਯੂ ਸੋ ਮਚ!
ਵਿਦਿਆਰਥੀ: ਅੱਜਕੱਲ੍ਹ ਦੇ ਜ਼ਿਆਦਾ ਵਿਦਿਆਰਥੀ ਐਗਜ਼ਾਮ ਪਰੀਖਿਆ ਵਿੱਚ ਜਾ ਕੇ ਇੱਕ ਪ੍ਰਾਬਲਮ ਫੇਸ ਕਰਦੇ ਹਨ ਕਿ ਉਨ੍ਹਾਂ ਦੇ ਟਾਇਮ ਦੇ ਅੰਦਰ ਉਨ੍ਹਾਂ ਦਾ ਪੇਪਰ ਖ਼ਤਮ ਨਹੀਂ ਹੁੰਦਾ ਜਾਂ ਫਿਰ ਉਨ੍ਹਾਂ ਨੂੰ ਉਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬਹੁਤ ਟੈਂਸ਼ਨ ਹੁੰਦੀ ਹੈ, ਬਹੁਤ ਪ੍ਰੈਸ਼ਰ ਭੀ ਉਨ੍ਹਾਂ ‘ਤੇ ਕ੍ਰਿਏਟ ਹੁੰਦਾ ਹੈ ਸਰ, ਤਾਂ ਮਤਲਬ ਹੈ ਉਸ ਇਸ ਪ੍ਰੈਸ਼ਰ ਅਤੇ ਕੰਡੀਸ਼ਨ ਨਾਲ ਕਿਵੇਂ ਡੀਲ ਕਰਨ?
ਪ੍ਰਧਾਨ ਮੰਤਰੀ : ਐਸਾ ਹੈ ਕਿ ਉਸ ਦਾ ਪਹਿਲਾ ਉਪਾਅ ਤਾਂ ਇਹ ਹੈ ਕਿ ਆਪ ਨੂੰ ਪੁਰਾਣੇ ਐਗਜ਼ਾਮ ਪੇਪਰ ਹੁੰਦੇ ਹਨ। ਉਸ ਦੀ ਬਹੁਤ ਪ੍ਰੈਕਟਿਸ ਕਰਨੀ ਚਾਹੀਦੀ ਹੈ, ਅਗਰ ਤੁਸੀਂ ਪ੍ਰੈਕਟਿਸ ਕੀਤੀ ਹੈ ਤਾਂ ਪਤਾ ਚਲੇਗਾ ਕਿ ਮੈਂ ਘੱਟ ਸ਼ਬਦਾਂ ਵਿੱਚ ਜਵਾਬ ਲਿਖਾਂਗਾ, ਤਾਂ ਮੇਰਾ ਸਮਾਂ ਬਚੇਗਾ, ਫਿਰ ਦੂਸਰੀ ਵਾਰ, ਫਿਰ ਤੀਸਰੀ ਵਾਰ, ਫਿਰ ਆਖਰ ਵਿੱਚ ਜਿਸ ਸਵਾਲ ਵਿੱਚ ਥੋੜ੍ਹੀ ਮਿਹਨਤ ਕਸਰਤ ਕਰਨੀ ਹੈ, ਜਿੱਥੇ ਦਿਮਾਗ਼ ਖਪਾਵਾਂਗਾ ਹੋ ਗਿਆ ਤਾਂ ਠੀਕ ਹੈ, ਨਹੀਂ ਹੋਇਆ ਤਾਂ ਛੱਡ ਦਿਆਂਗਾ, ਕਦੇ-ਕਦੇ ਕੀ ਹੁੰਦਾ ਹੈ ਕਿ ਜੋ ਨਹੀਂ ਆਉਂਦਾ ਉਸੇ ਵਿੱਚ ਦਿਮਾਗ਼ ਖਪਾਉਂਦੇ ਹਾਂ, ਫਿਰ ਆਉਂਦੇ ਹਨ ਉਸ ਵਿੱਚ ਟਾਇਮ ਘੱਟ ਪੈ ਜਾਂਦਾ ਹੈ, ਕਦੇ ਆਉਂਦਾ ਹੈ ਤਾਂ ਫਿਰ ਜ਼ਿਆਦਾ ਲਿਖ ਲੈਂਦੇ ਹਨ, ਲੰਬਾ ਲਿਖ ਦਿੰਦੇ ਹਨ, ਬਹੁਤ ਟਾਇਮ ਲਗਾ ਦਿੰਦੇ ਹਨ ਅਤੇ ਇਸ ਦਾ ਇੱਕ ਉਪਾਅ ਹੈ ਪ੍ਰੈਕਟਿਸ ਕਰਨਾ।
ਵਿਦਿਆਰਥੀ : ਮੈਂ ਪੀਵੀਆਰ ਬਾਲਿਕਾ ਅਨਗਤਿ ਪਾਠਸ਼ਾਲਾ ਵਿੱਚ ਦਸਵੀਂ ਕਲਾਸ ਵਿੱਚ ਪੜ੍ਹ ਰਹੀ ਹਾਂ। ਮੈਂ ਆਂਧਰ ਪ੍ਰਦੇਸ਼ ਤੋਂ ਆਈ ਹਾਂ ਅਤੇ ਇਸ ਸੁੰਦਰ ਵਣ ਵਿੱਚ ਤੁਹਾਡੇ ਨਾਲ ਰਹਿਣਾ ਸਾਡੇ ਭਾਗ ਦੀ ਬਾਤ ਹੈ ਅਤੇ ਮੈਂ ਇਹ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ, ਸਾਨੂੰ ਅੱਜਕੱਲ੍ਹ ਕਿਤਾਬਾਂ ਵਿੱਚ ਪੜ੍ਹਦੇ ਰਹਿੰਦੇ ਸਮੇਂ ਸਾਨੂੰ ਇਹ ਪਤਾ ਚਲ ਰਿਹਾ ਹੈ ਕਿ ਕਲਾਇਮੇਟਿਕ ਕੰਡੀਸ਼ਨ ਹੈ, ਉਹ ਬਦਲਿਆ ਜਾ ਰਿਹਾ ਹੈ, ਅਸੀਂ ਕੀ ਕੁਝ ਕਰ ਸਕਦੇ ਹਾਂ?
ਪ੍ਰਧਾਨ ਮੰਤਰੀ : ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਅਤੇ ਮੈਨੂੰ ਅੱਛਾ ਲਗਿਆ ਕਿ ਮੇਰੇ ਦੇਸ਼ ਦੇ ਬੱਚਿਆਂ ਦੇ ਮਨ ਵਿੱਚ ਭੀ ਕਲਾਇਮੇਟ ਦੀ ਚਿੰਤਾ ਹੈ। ਜ਼ਿਆਦਾਤਰ ਦੁਨੀਆ ਵਿੱਚ ਜੋ ਡਿਵੈਲਪਮੈਂਟ ਹੋਈ, ਉਸ ਵਿੱਚ ਇੱਕ ਭੋਗਵਾਦੀ ਸੰਸਕ੍ਰਿਤੀ ਪਣਪੀ ਹੈ। ਇਹ ਸਭ ਮੇਰਾ ਹੈ ਮੈਂ ਮੇਰੀ ਖੁਸ਼ੀ ਦੇ ਲਈ ਉਪਯੋਗ ਕਰਨਾ ਹੈ। ਮੈਨੂੰ ਅਗਰ ਅੱਛਾ ਫਰਨੀਚਰ ਚਾਹੀਦਾ ਹੈ, ਤਾਂ ਮੈਂ 200 ਸਾਲ ਪੁਰਾਣਾ ਝਾੜ ਕੱਟ ਦਿਆਂਗਾ। ਕੋਲਾ ਕਿਤਨਾ ਹੀ ਜਲਾਉਣਾ ਪਵੇ, ਮੈਂ 24 ਘੰਟੇ ਬਿਜਲੀ ਜਲਾਵਾਂਗਾ ਉਨ੍ਹਾਂ ਨੇ ਪ੍ਰਕ੍ਰਿਤੀ ਦਾ ਸਭ ਤੋਂ ਜ਼ਿਆਦਾ ਵਿਨਾਸ਼ ਕੀਤਾ। ਪ੍ਰਕ੍ਰਿਤੀ ਦੇ ਸ਼ੋਸ਼ਣ ਵਾਲਾ ਸਾਡਾ ਕਲਚਰ ਨਹੀਂ ਹੈ ਮੇਰਾ ਇੱਕ ਮਿਸ਼ਨ ਲਾਇਫ ਹੈ LiFE- lifestyle for environment, ਤਾਂ ਮੈਂ ਕਹਿੰਦਾ ਹਾਂ ਸਾਡਾ ਲਾਇਫ ਸਟਾਇਲ ਐਸਾ ਹੋਵੇ, ਜੋ ਪ੍ਰਕ੍ਰਿਤੀ ਦੀ ਰੱਖਿਆ ਕਰੀਏ, ਪ੍ਰਕ੍ਰਿਤੀ ਦਾ ਪੋਸ਼ਣ ਕਰੀਏ। ਸਾਡੇ ਇੱਥੇ ਮਾਂ-ਬਾਪ ਭੀ ਸਿਖਾਉਂਦੇ ਹਨ ਬੱਚੇ ਨੂੰ, ਸੁਬ੍ਹਾ ਬਿਸਤਰ ਤੋਂ ਜਦੋਂ ਜ਼ਮੀਨ ‘ਤੇ ਪੈਰ ਰੱਖਦੇ ਹੋ, ਤਾਂ ਪਹਿਲੇ ਧਰਤੀ ਮਾਤਾ ਤੋਂ ਮਾਫੀ ਮੰਗੋ, ਹੇ ਮਾਂ ਮੈਂ ਤੈਨੂੰ ਕਸ਼ਟ ਦੇ ਰਿਹਾ ਹਾਂ। ਅੱਜ ਭੀ ਸਾਡੇ ਇੱਥੇ ਪੇੜ ਦੀ ਪੂਜਾ ਹੁੰਦੀ ਹੈ। ਉਸ ਦੇ ਤਿਉਹਾਰ ਹੁੰਦੇ ਹਨ, ਨਦੀ ਨੂੰ ਮਾਂ ਮੰਨਦੇ ਹਾਂ, ਤਾਂ ਇਹ ਸਾਰੇ ਸਾਡੇ ਸੰਸਕਾਰ ਦੇ ਪ੍ਰਤੀ ਸਾਨੂੰ ਮਾਣ (ਗਰਵ) ਕਰਨਾ ਹੋਵੇਗਾ ਅਤੇ ਤੁਸੀਂ ਦੇਖਿਆ ਹੋਵੇਗਾ ਭਾਰਤ ਇਨ੍ਹੀਂ ਦਿਨੀਂ ਇੱਕ ਬੜਾ ਅਭਿਯਾਨ ਚਲਾ ਰਿਹਾ ਹੈ, ਏਕ ਪੇੜ ਮਾਂ ਕੇ ਨਾਮ । ਦੇਖੋ ਏਹ ਦੋ ਮਾਂਵਾਂ ਦੀ ਬਾਤ ਹੈ, ਇੱਕ ਉਹ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਹੈ ਅਤੇ ਇੱਕ ਮਾਂ ਜਿਸ ਨੇ ਸਾਨੂੰ ਜੀਵਨ ਦਿੱਤਾ ਹੈ, ਤਾਂ ਆਪਣੀ ਮਾਂ ਦੀ ਯਾਦ ਵਿੱਚ ਪੇੜ ਲਗਾਉਣਾ ਹੈ ਅਤੇ ਦੇਖਣਾ ਹੈ ਕਿ ਮੇਰੀ ਮਾਂ ਦੀ ਯਾਦ ਇਸ ਦੇ ਨਾਲ ਜੁੜੀ ਹੈ, ਤਾਂ ਇਹ ਪੇੜ ਕਿਸੇ ਭੀ ਹਾਲਤ ਵਿੱਚ ਬੜਾ ਹੋਣਾ ਚਾਹੀਦਾ ਹੈ, ਉਸ ਦੀ ਕੇਅਰ ਹੋਣੀ ਚਾਹੀਦੀ ਹੈ। ਇਸ ਨਾਲ ਕੀ ਹੋਵੇਗਾ ਬਹੁਤ ਬੜੀ ਮਾਤਰ੍ਹਾਂ ਵਿੱਚ ਪੇੜ-ਪੌਦੇ ਲੋਕ ਕਰਨਗੇ (ਲਗਾਉਣਗੇ), ਇੱਕ ਲਗਾਅ ਹੋਵੇਗਾ, ਓਨਰਸ਼ਿਪ ਹੋਵੇਗੀ ਤਾਂ ਪ੍ਰਕ੍ਰਿਤੀ ਦੀ ਰੱਖਿਆ ਹੋਵੇਗੀ।
ਵਿਦਿਆਰਥੀ : ਕਿਉਂਕਿ nature is one of the great part which place in our life we should talk to the tree and they benefit us a lot so we should promote nature.
ਪ੍ਰਧਾਨ ਮੰਤਰੀ : ਸਭ ਲੋਕ ਆ ਗਏ ਭਈ, ਆਪਣਾ ਆਪਣਾ ਪੇੜ ਲਗਾਉਣ ਦੇ ਲਈ, ਲਗਾਓ, ਆਪ ਲੋਕ। ਜਿਵੇਂ ਇਹ ਪੇੜ ਲਗਾਏ ਹਨ ਨਾ, ਪਾਣੀ ਪਿਲਾਉਣ ਦਾ, ਉਪਾਅ ਕੀ, ਤਾਂ ਇੱਕ ਤਰੀਕਾ ਹੈ, ਤਾਂ ਉਸ ਦੇ ਬਗਲ ਵਿੱਚ ਇੱਕ ਮਿੱਟੀ ਦਾ ਮਟਕਾ ਲਗਾ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਪਾਣੀ ਨਾਲ ਭਰ ਦੇਣਾ ਮਹੀਨੇ ਵਿੱਚ ਇੱਕ ਵਾਰ ਪਾਣੀ ਭਰੋਗੇ ਇਸ ਦੀ ਗ੍ਰੋਥ ਇਕਦਮ ਨਾਲ ਜਲਦੀ ਹੋਵੇਗੀ ਅਤੇ ਘੱਟ ਤੋਂ ਘੱਟ ਪਾਣੀ ਨਾਲ ਤਿਆਰ ਹੋਵੇਗਾ, ਤਾਂ ਇਹ ਪ੍ਰੈਕਟੀਕਲ ਸਭ ਜਗ੍ਹਾ ‘ਤੇ ਕਰਨਾ ਚਾਹੀਦਾ ਹੈ। ਚਲੋ ਬਹੁਤ ਵਧਾਈ ਸਭ ਨੂੰ!
ਵਿਦਿਆਰਥੀ : ਥੈਂਕ ਯੂ ਸਰ!
ਵਿਦਿਆਰਥੀ : Sir thank you so much for being here and for giving this wonderful opportunity for us.
ਪ੍ਰਧਾਨ ਮੰਤਰੀ : ਚਲੋ ਅੱਜ ਕਿਹੜੀ ਚੀਜ਼ ਆਪ ਲੋਕਾਂ ਨੂੰ ਸਭ ਤੋਂ ਜ਼ਿਆਦਾ ਯਾਦ ਰਹੀ?
ਵਿਦਿਆਰਥੀ : ਸਰ ਐਨਵਾਇਰਮੈਂਟ ਵਾਲਾ!
ਪ੍ਰਧਾਨ ਮੰਤਰੀ : ਐਨਵਾਇਰਮੈਂਟ ਵਾਲਾ!
ਵਿਦਿਆਰਥੀ : ਯੈੱਸ ਸਰ! ਸਰ ਬਹੁਤ ਜ਼ਿਆਦਾ ਆਪ (ਤੁਸੀਂ) ਇੰਸਪਾਇਰ ਕਰਦੇ ਹੋ। ਪੂਰਾ ਦਿਨ ਯਾਦਗਾਰ ਰਹੇਗਾ, ਹੁਣ ਸਾਡੇ ਲਈ ਐਗਜ਼ਾਮ ਕੋਈ ਟੈਂਸ਼ਨ ਨਹੀਂ ਹੈ।
ਪ੍ਰਧਾਨ ਮੰਤਰੀ : ਕੋਈ ਐਗਜ਼ਾਮ ਦੀ ਟੈਂਸ਼ਨ ਨਹੀਂ, ਨਹੀਂ ਹੁਣ ਮਾਰਕਸ ਅਗਰ ਘੱਟ ਆਉਣਗੇ।
ਵਿਦਿਆਰਥੀ : ਤਾਂ ਤੁਸੀਂ ਠੀਕ ਕਿਹਾ ਕਿ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ।
ਵਿਦਿਆਰਥੀ: ਸਰ, ਹੁਣ ਐਗਜ਼ਾਮ ਸਾਥੋਂ ਡਰਨ ਲਗ ਜਾਣਗੇ।
ਵਿਦਿਆਰਥੀ : ਚਲੋ, ਸਭ ਦਾ ਬਹੁਤ ਧੰਨਵਾਦ!
ਵਿਦਿਆਰਥੀ : ਥੈਂਕ ਯੂ ਸਰ!
ਪ੍ਰਧਾਨ ਮੰਤਰੀ : ਅਤੇ ਹੁਣ ਘਰ ਵਿੱਚ ਦਾਦਾਗਿਰੀ ਮਤ ਕਰਨਾ। ਹੁਣ ਤਾਂ ਸਾਡੀ ਡਾਇਰੈਕਟ ਪਹਿਚਾਣ ਹੈ। ਟੀਚਰ ਨੂੰ ਮਤ ਡਰਾਉਣਾ!
ਵਿਦਿਆਰਥੀ: ਨੋ ਸਰ! ਬਾਏ ਸਰ!
***
ਐੱਮਜੇਪੀਐੱਸ/ਐੱਸਟੀ/ਏਵੀ/ਡੀਕੇ/ਆਰਕੇ
Had a wonderful interaction with young students on different aspects of stress-free exams. Do watch Pariksha Pe Charcha. #PPC2025. https://t.co/WE6Y0GCmm7
— Narendra Modi (@narendramodi) February 10, 2025